ਸਰਹੱਦਾਂ ਉਤੇ ਜਦੋਂ ਸੁਰੱਖਿਆ ਦੀਆਂ 7 ਪਰਤਾਂ ਪਹਿਲੋ ਹੀ ਹਨ, ਫਿਰ ਗਵਰਨਰ ਪੰਜਾਬ ਵੱਲੋਂ ਇਕ ਹੋਰ ਸੁਰੱਖਿਆ ਛੱਤਰੀ ਬਣਾਉਣ ਦੀ ਗੱਲ ਕਰਨਾ ਪੰਜਾਬੀਆਂ ਉਤੇ ਵੱਡਾ ਜ਼ਬਰ : ਮਾਨ

ਫ਼ਤਹਿਗੜ੍ਹ ਸਾਹਿਬ, 09 ਜੂਨ ( ) “ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਸਰਹੱਦਾਂ ਦਾ ਦੌਰਾ ਕਰਦੇ ਹੋਏ ਜੋ ਇਹ ਕਿਹਾ ਗਿਆ ਹੈ ਕਿ ਨਸ਼ੀਲੀਆਂ ਵਸਤਾਂ ਦੀ ਅਤੇ ਹਥਿਆਰਾਂ ਦੀ ਸਰਹੱਦਾਂ ਤੋ ਹੋ ਰਹੀ ਸਮਗਲਿੰਗ ਨੂੰ ਰੋਕਣ ਲਈ ਸੁਰੱਖਿਆ ਦੀ ਇਕ ਹੋਰ ਪਰਤ ਕਾਇਮ ਕਰਨੀ ਪਵੇਗੀ, ਦੇ ਖਿਆਲਾਤ ਕੇਵਲ ਤੇ ਕੇਵਲ ਪੰਜਾਬੀਆਂ ਤੇ ਸਿੱਖਾਂ ਉਤੇ ਇਸ ਬਹਾਨੇ ਨੂੰ ਮੁੱਖ ਰੱਖਕੇ ਹੁਕਮਰਾਨਾਂ ਵੱਲੋ ਜ਼ਬਰ ਜੁਲਮ ਢਾਹੁਣ ਦੇ ਮਨਸੂਬੇ ਬਣਾਏ ਜਾ ਰਹੇ ਹਨ । ਜਦੋਕਿ ਪੰਜਾਬ ਦੀਆਂ ਸਰਹੱਦਾਂ ਉਤੇ ਬੀ.ਐਸ.ਐਫ. ਜਿਸਨੂੰ 50 ਕਿਲੋਮੀਟਰ ਦੇ ਖੇਤਰ ਵਿਚ ਆਪਣਾ ਕੰਮ ਕਰਨ ਦੇ ਅਧਿਕਾਰ ਦਿੱਤੇ ਗਏ ਹਨ, ਦੇ ਸਮੇਤ 7 ਪਰਤਾਂ ਸੁਰੱਖਿਆ ਦੀਆਂ ਪਹਿਲੋ ਹੀ ਕਾਇਮ ਹਨ । ਜਿਸ ਵਿਚ ਬੀ.ਐਸ.ਐਫ, ਫ਼ੌਜ, ਖੂਫੀਆ ਏਜੰਸੀਆ ਆਈ.ਬੀ, ਰਾਅ, ਚੌਕਸੀ ਵਿਭਾਗ, ਨਾਰਕੋਟਿਕ ਵਿਭਾਗ, ਪੰਜਾਬ ਪੁਲਿਸ, ਸੀ.ਆਈ.ਡੀ ਤੋ ਬਾਅਦ ਸਮੁੱਚੀ ਸਰਹੱਦ ਰਾਤ ਨੂੰ ਚਕਾਚੌਧ ਲਾਇਟਾਂ ਦੀ ਰੌਸ਼ਨੀ ਨਾਲ ਦਿਨ ਚੜਿਆ ਹੁੰਦਾ ਹੈ । ਜੇਕਰ ਇਸਦੇ ਬਾਵਜੂਦ ਵੀ ਸਮਗਲਿੰਗ ਹੁੰਦੀ ਹੈ ਤਾਂ ਇਹ ਵੱਡਾ ਪ੍ਰਸ਼ਨ ਹੁਕਮਰਾਨਾਂ ਅਤੇ ਅਫਸਰਸਾਹੀ ਤੇ ਆਉਦਾ ਹੈ ਕਿ ਉਨ੍ਹਾਂ ਦੀ ਮਿਲੀਭੁਗਤ ਤੋ ਬਿਨ੍ਹਾਂ ਇਹ ਗੈਰ ਕਾਨੂੰਨੀ ਕਾਰੋਬਾਰ ਨਹੀ ਹੋ ਸਕਦਾ । ਫਿਰ ਹੁਣ 8ਵੀ ਪਰਤ ਨੂੰ ਕਾਇਮ ਕਰਨ ਪਿੱਛੇ ਹੁਕਮਰਾਨਾਂ ਦਾ ਕੀ ਮਕਸਦ ਅਤੇ ਮੰਦਭਾਵਨਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਵਰਨਰ ਪੰਜਾਬ ਵੱਲੋਂ ਸਰਹੱਦਾਂ ਉਤੇ ਪਹਿਲੋ ਹੀ ਸੁਰੱਖਿਆ ਦੀਆਂ 7 ਪਰਤਾਂ ਕਾਇਮ ਹੋਣ ਉਪਰੰਤ ਵੀ ਇਕ ਹੋਰ ਪਰਤ ਕਾਇਮ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਅਮਲ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਜ਼ਬਰ ਢਾਹੁਣ ਵੱਲ ਸਪੱਸਟ ਤੌਰ ਤੇ ਇਸਾਰਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਹੁਕਮਰਾਨਾਂ ਨੂੰ ਪੰਜਾਬੀਆਂ ਤੇ ਸਿੱਖਾਂ ਉਤੇ ਵਿਸਵਾਸ ਨਹੀ ਰਿਹਾ । ਦੂਸਰਾ ਹਿੰਦੂਤਵ ਸੋਚ ਨੂੰ ਸਮੁੱਚੇ ਮੁਲਕ ਵਿਚ ਅੱਗੇ ਲਿਆਉਣਾ ਚਾਹੁੰਦੇ ਹਨ । ਜਦੋਕਿ ਲੰਮੇ ਸਮੇ ਤੋ ਹੁਕਮਰਾਨਾਂ ਵੱਲੋ ਸਾਡੇ 32-32 ਸਾਲਾਂ ਤੋ ਬੰਦੀ ਬਣਾਏ ਗਏ ਸਿੱਖਾਂ ਨੂੰ ਅੱਜ ਵੀ ਰਿਹਾਅ ਨਹੀ ਕੀਤਾ ਜਾ ਰਿਹਾ । ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਦੀਆਂ ਜਮਹੂਰੀ ਚੋਣਾਂ ਨਹੀ ਕਰਵਾਈਆ ਜਾ ਰਹੀਆ । ਜੇਕਰ ਕੁਝ ਪੰਜਾਬ ਵਿਚ ਕਰਨਾ ਹੈ ਤਾਂ ਉਸ ਪਿੱਛੇ ਪੰਜਾਬੀਆਂ ਤੇ ਸਿੱਖ ਕੌਮ ਦੀ ਆਤਮਿਕ ਸਮਾਜਿਕ ਪ੍ਰਵਾਨਗੀ ਅਤਿ ਜ਼ਰੂਰੀ ਹੈ । ਕਿਉਂਕਿ ਪਾਣੀ ਪੀਣ ਲਈ ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਾਣੀ ਪੀਣਾ ਹੈ ਜਾ ਨਹੀ ਪੀਣਾ ਇਹ ਤਾਂ ਘੋੜੇ ਦੀ ਮਰਜੀ ਹੈ । ਬੇਸੱਕ ਇਹ ਪਰਤਾਂ ਪਿੰਡ-ਪਿੰਡ ਤੱਕ ਬਣਾ ਲੈਣ, ਬਹਾਦਰ ਅਤੇ ਅਣਖੀ ਸਿੱਖ ਕੌਮ ਨੂੰ ਇਸਦਾ ਕੋਈ ਵੀ ਫਰਕ ਨਹੀ ਪੈਣਾ । ਜੇਕਰ ਫਰਕ ਪੈਣਾ ਹੈ ਤਾਂ ਉਥੋ ਦੇ ਹੁਕਮਰਾਨਾਂ ਨੂੰ ਜੋ ਕੁਝ ਸਮੇ-ਸਮੇ ਬਾਅਦ ਅਮਰੀਕਾ, ਇਗਲੈਡ, ਬਰਤਾਨੀਆ, ਕੈਨੇਡਾ, ਜਰਮਨ ਆਦਿ ਮੁਲਕਾਂ ਵਿਚ ਜਾ ਕੇ ਉਥੋ ਦੇ ਹੁਕਮਰਾਨਾਂ ਤੇ ਨਿਵਾਸੀਆ ਨੂੰ ਸਿੱਖਾਂ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕਰਕੇ ਆਪਣੇ ਵੱਲੋ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਉਤੇ ਢਾਹੇ ਜਾ ਰਹੇ ਜ਼ਬਰ ਜੁਲਮ ਉਤੇ ਕੌਮਾਂਤਰੀ ਪੱਧਰ ਤੇ ਪਰਦਾ ਪਾਉਣਾ ਚਾਹੁੰਦੇ ਹਨ । ਇੰਡੀਆ ਦੇ ਵਿਦੇਸ਼ ਵਜੀਰ ਜੈਸੰਕਰ, ਵਜੀਰ ਏ ਆਜਮ ਸ੍ਰੀ ਮੋਦੀ ਆਦਿ ਕਦੀ ਕੈਨਬਰਾ, ਕਦੀ ਵਸਿੰਗਟਨ, ਕਦੀ ਲੰਡਨ ਜਾ ਕੇ ਆਪਣੀ ਮੰਦਭਾਵਨਾ ਭਰੀ ਸਥਿਤੀ ਤੇ ਪਰਦਾ ਪਾਉਣ ਲਈ ਸਪੱਸਟ ਕਰਦੇ ਹਨ । ਲੇਕਿਨ ਉਥੇ ਵੀ ਉਨ੍ਹਾਂ ਨੂੰ ਸਿੱਖ ਕੌਮ ਦੇ ਵਿਰੋਧ ਤੇ ਰੋਸ ਦਾ ਸਾਹਮਣਾ ਕਰਨਾ ਪੈਦਾ ਹੈ । 

ਉਨ੍ਹਾਂ ਕਿਹਾ ਕਿ ਸਾਡੇ ਉਤੇ ਬਾਹਰਲੇ ਮੁਲਕਾਂ ਵਿਚ ਜਾਣ ਜਾਂ ਸਾਡੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਤੇ ਹੁਕਮਰਾਨ ਜ਼ਬਰੀ ਗੈਰ ਕਾਨੂੰਨੀ ਢੰਗ ਨਾਲ ਰੋਕ ਲਗਾਉਦੇ ਹਨ । ਜਦੋਕਿ ਅਸੀ ਰੋਜਾਨਾ ਹੀ 2 ਸਮੇ ਆਪਣੀ ਅਰਦਾਸ ਰਾਹੀ ਖਾਲਸਾ ਪੰਥ ਤੋ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਦੀ ਅਰਦਾਸ ਕਰਦੇ ਹਾਂ । ਅਸੀ ਇੰਡੀਆ ਦੇ ਹੁਕਮਰਾਨਾਂ ਨੂੰ ਇਹ ਪੁੱਛਣਾ ਚਾਹਵਾਂਗੇ ਕਿ ਜਬਰੀ ਸਿੱਖ ਕੌਮ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਤੋ ਉਹ ਕਿਵੇ ਰੋਕ ਸਕਦੇ ਹਨ ? ਕਿਉਂਕਿ ਅਸੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅੱਗੇ ਸਿਰ ਝੁਕਾਉਣ ਵਾਲੇ ਹਾਂ । ਜੇਕਰ ਅਸੀ ਇਨ੍ਹਾਂ ਦੀਆਂ ਰੋਕਾਂ ਦੇ ਹੁਕਮਾਂ ਦੀ ਪ੍ਰਵਾਹ ਨਾ ਕੀਤੀ ਅਤੇ ਅਸੀ ਖੁਦ ਸਰਹੱਦਾਂ ਪਾਰ ਕਰਕੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਕੂਚ ਕਰਨਾ ਸੁਰੂ ਕਰ ਦੇਈਏ । ਫਿਰ ਇਹ ਜਾਲਮ ਹੁਕਮਰਾਨ ਕੀ ਕਰਨਗੇ ? ਕੀ ਸਾਨੂੰ ਗੋਲੀਆਂ ਨਾਲ ਮਾਰਨਗੇ ਜਾਂ ਜ਼ਬਰ ਕਰਨਗੇ ?

Leave a Reply

Your email address will not be published. Required fields are marked *