ਉੜੀਸਾ ਦੇ ਬਾਲਾਸੋਰ ਸਥਾਂਨ ਤੇ ਗੱਡੀਆਂ ਦੇ ਟਕਰਾਅ ਨਾਲ ਮਨੁੱਖਤਾ ਦਾ ਹੋਇਆ ਵੱਡਾ ਨੁਕਸਾਨ ਦੁੱਖਦਾਇਕ ਅਤੇ ਅਫਸੋਸਨਾਕ : ਮਾਨ

ਹਰ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਅਤੇ ਜਖਮੀਆਂ ਨੂੰ 50 ਹਜ਼ਾਰ ਰੁਪਏ ਦੀ ਫੋਰੀ ਮਦਦ ਦਿੱਤੀ ਜਾਵੇ

ਫ਼ਤਹਿਗੜ੍ਹ ਸਾਹਿਬ, 04 ਜੂਨ ( ) “ਉੜੀਸਾ ਦੇ ਬਾਲਾਸੋਰ ਸਥਾਂਨ ਉਤੇ ਜੋ 3 ਰੇਲ ਗੱਡੀਆਂ ਦਾ ਟਕਰਾਅ ਹੋ ਜਾਣ ਕਾਰਨ ਮਨੁੱਖੀ ਜਿੰਦਗਾਨੀਆਂ ਦਾ ਵੱਡਾ ਨੁਕਸਾਨ ਹੋਇਆ ਹੈ, ਉਹ ਹਰ ਇਨਸਾਨ ਦੀ ਅੱਖ ਨੂੰ ਨਮ ਕਰਨ ਵਾਲਾ ਅਫਸੋਸਨਾਕ ਦੁਖਾਤ ਵਾਪਰਿਆ ਹੈ ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਉਨ੍ਹਾਂ 288 ਮ੍ਰਿਤਕ ਪੀੜ੍ਹਤ ਪਰਿਵਾਰਾਂ ਅਤੇ ਜਖਮੀ ਹੋਏ ਪਰਿਵਾਰਾਂ ਨਾਲ ਪੂਰਨ ਹਮਦਰਦੀ ਪ੍ਰਗਟ ਕਰਦੀ ਹੋਈ ਵਿਛੜੀਆਂ ਆਤਮਾਵਾ ਦੀ ਸ਼ਾਤੀ ਲਈ ਜਿਥੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੀ ਹੈ, ਉਥੇ ਪੀੜ੍ਹਤ ਪਰਿਵਾਰਾਂ ਦੇ ਇਸ ਦੁੱਖ ਦੀ ਘੜੀ ਵਿਚ ਹਰ ਪੱਖੋ ਪੂਰੀ ਤਰ੍ਹਾਂ ਸਮੂਲੀਅਤ ਕਰਦੀ ਹੋਈ ਸੈਟਰ ਦੀ ਮੋਦੀ ਹਕੂਮਤ, ਸੈਟਰ ਦਾ ਰੇਲਵੇ ਵਿਭਾਗ ਦੇ ਵਜੀਰ ਸ੍ਰੀ ਅਸਵਨੀ ਵੈਸਨਵ ਅਤੇ ਉੜੀਸਾ ਦੇ ਚੀਫ ਮਨਿਸਟਰ ਸ੍ਰੀ ਨਵੀਨ ਪਟਨਾਇਕ ਦੀ ਸਰਕਾਰ ਨੂੰ ਇਹ ਜੋਰਦਾਰ ਗੰਭੀਰ ਅਪੀਲ ਕਰਦੀ ਹੈ ਕਿ ਇਸ ਹਾਦਸੇ ਵਿਚ ਮ੍ਰਿਤਕ ਹੋਈਆ ਆਤਮਾਵਾ ਦੇ ਪਰਿਵਾਰਾਂ ਨੂੰ ਘੱਟੋ ਘੱਟ ਸਰਕਾਰੀ ਪੱਧਰ ਉਤੇ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਅਤੇ ਜਖਮੀ ਪਰਿਵਾਰਾਂ ਨੂੰ ਘੱਟੋ ਘੱਟ 50 ਹਜਾਰ ਦੀ ਮਾਲੀ ਹਦਾਇਤਾ ਪ੍ਰਦਾਨ ਕਰਨ ਦਾ ਫੌਰੀ ਐਲਾਨ ਕਰੇ । ਉਸਦੇ ਨਾਲ ਹੀ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਐਲਾਨ ਕਰੇ ਕਿਉਂਕਿ ਜੋ ਇਹ ਰੇਲਾਂ ਦਾ ਟਕਰਾਅ ਹੋਇਆ ਹੈ ਇਹ ਇਕ ਵੱਡੀ ਸਾਜਿਸ ਵੀ ਹੋ ਸਕਦੀ ਹੈ ਅਤੇ ਅਧਿਕਾਰੀਆਂ ਦੀ ਅਣਗਹਿਲੀ ਵੀ ਹੋ ਸਕਦੀ ਹੈ । ਜੋ ਇਸ ਹੋਏ ਹਾਦਸੇ ਅਤੇ ਰੇਲਾਂ ਦੇ ਟਕਰਾਅ ਦੀ ਤਹਿ ਤੱਕ ਪਹੁੰਚਦੇ ਹੋਏ ਜੋ ਜਿੰਮੇਵਾਰ ਅਫਸਰਸਾਹੀ ਜਾਂ ਅਧਿਕਾਰੀ ਹਨ, ਉਨ੍ਹਾਂ ਨੂੰ ਸਖਤ ਤੋ ਸਖਤ ਸਜ਼ਾ ਦੇਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਰੇਲਵੇ ਵਿਭਾਗ ਦੇ ਪ੍ਰਬੰਧ ਵਿਚ ਆ ਚੁੱਕੀਆ ਖਾਮੀਆ ਨੂੰ ਫੌਰੀ ਪੱਧਰ ਤੇ ਦੂਰ ਕਰਕੇ ਸਮੁੱਚੇ ਇੰਡੀਆ ਵਿਚ ਅਜਿਹਾ ਪ੍ਰਬੰਧ ਕਾਇਮ ਕਰੇ ਕਿ ਇਸ ਤਰ੍ਹਾਂ ਕਦੀ ਵੀ ਰੇਲਾਂ ਦੀ ਟੱਕਰ ਅਧਿਕਾਰੀਆ ਦੀ ਅਣਗਹਿਲੀ ਕਾਰਨ ਨਾ ਹੋ ਸਕੇ ਅਤੇ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਨਾ ਹੋਵੇ।”

    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉੜੀਸਾ ਦੇ ਬਾਲਾਸੋਰ ਦੇ ਸਥਾਂਨ ਉਤੇ 3 ਬਦਕਿਸਮਤ ਰੇਲ ਗੱਡੀਆਂ ਦਾ ਆਪਸੀ ਟਕਰਾਅ ਹੋਣ ਦੇ ਕਾਰਨ 288 ਮਨੁੱਖੀ ਜਾਨਾਂ ਦੇ ਇਸ ਫਾਨੀ ਦੁਨੀਆ ਤੋ ਚਲੇ ਜਾਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕਾਂ ਦੀ ਆਤਮਾ ਦੀ ਸ਼ਾਤੀ ਲਈ ਅਰਦਾਸ ਕਰਦੇ ਹੋਏ ਅਤੇ ਪੀੜ੍ਹਤ ਪਰਿਵਾਰਾਂ ਨੂੰ ਫੋਰੀ ਸਰਕਾਰ ਵੱਲੋ ਬਣਦੀ ਮਦਦ ਦੇਣ ਦਾ ਐਲਾਨ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *