ਸਾਨੂੰ ਬੇਸ਼ੱਕ ਇੰਡੀਆਂ ਦੇ ਹੁਕਮਰਾਨਾਂ ਨੇ ਨਨਕਾਣਾ ਸਾਹਿਬ ਜਾਣ ਦੀ ਇਜਾਜਤ ਨਹੀ ਦਿੱਤੀ, ਪਰ ਨਨਕਾਣਾ ਸਾਹਿਬ ਸਾਕੇ ਦੇ ਦੁਖਾਂਤ ਨੂੰ ਅੱਜ ਵੀ ਅਸੀਂ ਆਪਣੇ ਮਨ-ਆਤਮਾ ਉਤੇ ਹੰਢਾ ਰਹੇ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 16 ਫਰਵਰੀ ( ) “ਮੁਗਲ ਸਲਤਨਤ ਸਮੇਂ ਨਨਕਾਣਾ ਸਾਹਿਬ ਦੇ ਸਥਾਂਨ ਨੂੰ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ । ਪਰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਉਪਰੰਤ ਇਸ ਸਥਾਂਨ ਦਾ ਨਾਮ ਮੁਗਲਾਂ ਸਮੇਂ 1600 ਈਸਵੀ ਵਿਚ ਨਵੀ ਉਸਾਰੀ ਕੀਤੀ ਗਈ ਸੀ । ਉਸ ਸਮੇਂ ਇਸ ਮਹਾਨ ਅਸਥਾਂਨ ਦਾ ਨਾਮ ਰਾਏ ਬੁਲਾਰ ਭੱਟੀ ਨੇ ਨਨਕਾਣਾ ਸਾਹਿਬ ਰੱਖਿਆ । 1819-20 ਵਿਚ ਇਸ ਸਥਾਂਨ ਦੀ ਨਵੀ ਇਮਾਰਤ ਉਸਾਰੀ ਗਈ ਸੀ । 20 ਫਰਵਰੀ 1921 ਨੂੰ ਜਦੋਂ ਅਕਾਲੀ ਲਹਿਰ ਜੋਰਾ ਤੇ ਸੀ, ਉਸ ਸਮੇਂ ਮਹੰਤ ਨਰੈਣੂ ਨੂੰ ਗੁਰੂ ਘਰ ਦੇ ਦੋਸ਼ਪੂਰਨ ਪ੍ਰਬੰਧ ਵਿਚੋਂ ਕੱਢਣ ਲਈ ਸਿਰੜੀ ਤੇ ਸਰਧਾਵਾਨ ਸਿੱਖਾਂ ਵੱਲੋਂ ਕੀਤੇ ਜਾ ਰਹੇ ਰੋਸ਼ ਵਿਖਾਵੇ ਉਤੇ ਮਹੰਤ ਨਰੈਣੂ ਨੇ ਆਪਣੇ ਬੰਦਿਆਂ ਕੋਲੋ ਗੋਲੀ ਚਲਾਕੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਇਹ ਨਨਕਾਣਾ ਸਾਹਿਬ ਦਾ ਵੱਡਾ ਦੁਖਾਂਤਿਕ ਸਾਕਾ ਵਾਪਰਿਆ । ਸਿੱਖ ਕੌਮ ਨਨਕਾਣਾ ਸਾਹਿਬ ਦੇ ਪ੍ਰਬੰਧ ਨੂੰ ਪ੍ਰਾਪਤ ਕਰਨ ਸਮੇ ਵਾਪਰੇ ਉਸ ਸਾਕੇ ਦੀ ਬਰਸੀ ਨੂੰ ਹਰ ਸਾਲ ਮਨਾਉਦੀ ਹੈ । ਅੱਜ ਉਸ ਸਾਕੇ ਨੂੰ 102 ਸਾਲ ਦਾ ਸਮਾਂ ਹੋ ਚੁੱਕਾ ਹੈ । ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 102ਵੀਂ ਬਰਸੀ ਨੂੰ ਮਨਾਉਣ ਸਮੇਂ ਸਾਨੂੰ ਉਨ੍ਹਾਂ ਨੇ ਅਤਿ ਸਤਿਕਾਰ ਤੇ ਸਰਧਾ ਸਹਿਤ ਲਿਖਤੀ ਸੱਦਾ ਭੇਜਿਆ ਸੀ ਜੋ ਅਸੀ ਇੰਡੀਆ ਦੇ ਵਿਦੇਸ਼ ਵਿਭਾਗ ਨੂੰ ਭੇਜਦੇ ਹੋਏ ਪਾਕਿਸਤਾਨ ਜਾਣ ਦੀ ਇਜਾਜਤ ਮੰਗੀ ਸੀ । ਜੋ ਕਿ ਹੁਕਮਰਾਨਾਂ ਵੱਲੋਂ ਸਾਡੇ ਇਸ ਮਹਾਨ ਸਾਕੇ ਦੀ 102ਵੀ ਬਰਸੀ ਉਤੇ ਜਾਣ ਦੀ ਇਜਾਜਤ ਨਾ ਦੇਣਾ ਹੁਕਮਰਾਨਾਂ ਦੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਨੂੰ ਪ੍ਰਤੱਖ ਕਰਦੀ ਹੈ । ਬੇਸੱਕ ਅਸੀ ਸਰੀਰਕ ਤੌਰ ਤੇ ਇਸ ਮਹਾਨ ਸਾਕੇ ਦੀ ਸਮੂਹਿਕ ਅਰਦਾਸ ਵਿਚ ਸਾਮਿਲ ਨਹੀ ਹੋ ਸਕੇ, ਪਰ ਅਸੀ ਉਸ ਵੱਡੇ ਸਾਕੇ ਦੇ ਦੁਖਾਂਤ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਮਨ-ਆਤਮਾ ਨਾਲ ਪੂਰੀ ਤਰ੍ਹਾਂ ਸਮੂਲੀਅਤ ਵੀ ਕਰ ਰਹੇ ਹਾਂ ਅਤੇ ਉਸਦੀ ਪੀੜ੍ਹਾ ਨੂੰ ਮਹਿਸੂਸ ਵੀ ਕਰ ਰਹੇ ਹਾਂ ਅਤੇ ਇਥੇ ਰਹਿਕੇ ਹੀ ਉਸ ਬਰਸੀ ਵਿਚ ਮਨ-ਆਤਮਾ ਨਾਲ ਸਮੂਲੀਅਤ ਕਰ ਰਹੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਨਨਕਾਣਾ ਸਾਹਿਬ ਸਾਕੇ ਦੇ ਦੁਖਾਂਤ ਦੀ 102ਵੀ ਬਰਸੀ ਮਨਾਉਣ ਸਮੇਂ ਹੁਕਮਰਾਨਾਂ ਵੱਲੋਂ ਉਥੇ ਜਾਣ ਦੀ ਇਜਾਜਤ ਨਾ ਦੇਣ ਅਤੇ ਆਪਣੇ ਇਸ ਮਹਾਨ ਦਿਹਾੜੇ ਵਿਚ ਆਤਮਿਕ ਤੇ ਮਨ ਤੋ ਸਮੂਲੀਅਤ ਕਰਨ ਤੇ ਉਸ ਸਾਕੇ ਦੇ ਦੁਖਾਂਤ ਨੂੰ ਅੱਖਾਂ ਸਾਹਮਣੇ ਹੰਢਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸਿੱਖਾਂ ਵੱਲੋ ਉਸ ਸਮੇਂ ਇਸ ਕੀਤੀ ਗਈ ਗੋਲਾਬਾਰੀ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਨਿਰੰਤਰ ਉਸ ਸਮੇ ਤੱਕ ਰੋਸ਼ ਕਰਨ ਅਤੇ ਗੁਰੂਘਰ ਦਾ ਪ੍ਰਬੰਧ ਸਿੱਖਾਂ ਹਵਾਲੇ ਕਰਨ ਲਈ ਮੋਰਚਾ ਲਗਾਇਆ ਗਿਆ ਸੀ ਕਿ ਜਦੋ ਤੱਕ ਗੁਰੂਘਰ ਦਾ ਪ੍ਰਬੰਧ ਸਿੱਖਾਂ ਹਵਾਲੇ ਨਹੀ ਹੁੰਦਾ ਉਦੋ ਤੱਕ ਜਾਰੀ ਰੱਖਿਆ ਜਾਵੇਗਾ। ਇਸ ਉਪਰੰਤ ਸਿੱਖਾਂ ਨੇ ਇਸ ਪ੍ਰਬੰਧ ਨੂੰ ਆਪਣੇ ਅਧੀਨ ਕਰਦੇ ਹੋਏ 1930 ਅਤੇ 1940 ਵਿਚ ਇਸ ਮਹਾਨ ਸਥਾਂਨ ਉਤੇ ਆਪਣੇ ਵਿਰਸੇ-ਵਿਰਾਸਤ ਨਾਲ ਸੰਬੰਧਤ ਦਰਸਾਉਦੀਆਂ ਡਿਜਾਇਨ ਹੋਈਆ ਇਮਾਰਤਾਂ ਵੀ ਬਣਾਈਆ ਸਨ । ਜੋ ਅੱਜ ਨਨਕਾਣਾ ਸਾਹਿਬ ਸਥਿਤ ਗੁਰੂਘਰ ਦੇ ਨਾਲ ਸੰਬੰਧਤ ਹਨ ਅਤੇ ਜਿਨ੍ਹਾਂ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਰਹੀ ਹੈ । ਅਸੀ ਉਸ ਇਤਿਹਾਸਿਕ ਦਿਹਾੜੇ ਦੇ ਨਨਕਾਣਾ ਸਾਹਿਬ ਵਿਖੇ ਅੱਜ ਹੋਏ ਕੌਮਾਂਤਰੀ ਪੱਧਰ ਦੇ ਇਕੱਠ ਵਿਚ ਆਤਮਿਕ ਤੌਰ ਤੇ ਪੂਰੀ ਤਰ੍ਹਾਂ ਸਮੂਲੀਅਤ ਮਹਿਸੂਸ ਕਰਦੇ ਹੋਏ ਉਸ ਦਿਹਾੜੇ ਦੀ ਅਰਦਾਸ ਵਿਚ ਸਾਮਿਲ ਹਾਂ । ਭਾਵੇਕਿ ਹੁਕਮਰਾਨਾਂ ਨੇ ਸਰੀਰਕ ਤੌਰ ਤੇ ਸਾਨੂੰ ਉਥੇ ਜਾਣ ਨਹੀ ਦਿੱਤਾ ।

Leave a Reply

Your email address will not be published. Required fields are marked *