ਦੀਪ ਸਿੰਘ ਸਿੱਧੂ ਦੇ ਦਿਖਾਏ ਗਏ ਐਕਸੀਡੈਟ ਦੀ ਨਿਰਪੱਖ ਜਾਂਚ ਹੋਵੇ : ਭਾਗੋਵਾਲ, ਕੱਟੂ

ਫ਼ਤਹਿਗੜ੍ਹ ਸਾਹਿਬ, 15 ਫਰਵਰੀ (         ) “ਇੱਕ ਸਾਲ ਪਹਿਲਾ ਅੱਜ ਦੇ ਦਿਨ ਦੀਪ ਸਿੱਧੂ ਹਰਿਆਣਾ ਦੇ ਪਿੰਡ ਨੇੜੇ ਇੱਕ ਸੜਕ ਐਕਸੀਡੈਂਟ ਵਿੱਚ ਵਿਛੋੜਾ  ਦੇ ਗਏ ਸਨ, ਅੱਜ ਉਸ ਥਾਂ ਉਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਸਰਧਾ ਤੇ ਸਤਿਕਾਰ ਭੇਂਟ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਸ ਕੁਲਦੀਪ ਸਿੰਘ ਭਾਗੋਵਾਲ ਨੇ ਇਸ ਮੌਕੇ ਸੈਂਟਰ ਹਕੂਮਤ ਤੇ ਦੀਪ ਸਿੱਧੂ ਦੀ ਮੌਤ ਦਾ ਜੁੰਮੇਵਾਰ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਿੱਖ ਕੌਮ ਦੇ ਉੱਭਰਦੇ ਲੀਡਰ ਨੂੰ ਸਾਜਿਸੀ ਤਰੀਕਿਆ ਨਾਲ ਕਤਲ ਕਰਵਾਇਆ ਹੈ, ਇਹੀ ਕਾਰਨ ਹੈ ਕਿ ਅੱਜ ਤੱਕ ਇਸ ਹਾਦਸੇ ਦੀ ਕੋਈ ਜਾਂਚ ਨਹੀਂ ਕਰਵਾਈ। ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਵਿੱਚ ਬਹੁਤ ਯੋਗਦਾਨ ਪਾਇਆ ਪਰ ਉਸ ਸਮੇਂ ਕੁੱਝ ਸਰਕਾਰ ਪੱਖੀ ਸੋਚ ਦੇ ਕਿਸਾਨ ਆਗੂਆਂ ਨੇ ਦੀਪ ਸਿੱਧੂ ਤੇ ਝੂਠੀਆ ਤੋਹਮਤਾਂ ਲਾਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦੀਪ ਸੂਰਜ ਬਣਕੇ ਨੌਜ਼ਵਾਨੀ ਨੂੰ ਚਾਨਣ ਵੰਡਦਾ ਰਿਹਾ। 

ਪਾਰਟੀ ਦੇ ਸਪੈਸ਼ਲ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਕਿਹਾ ਕਿ ਦੀਪ ਸਿੱਧੂ ਸਿੱਖ ਨੌਜਵਾਨੀ ਦਾ ਰੋਲ ਮਾਡਲ ਸੀ 26 ਜਨਵਰੀ ਨੂੰ ਲਾਲ ਕਿਲੇ ਤੇ ਖਾਲਸਾਈ ਝੰਡਾ ਲਹਿਰਾਉਣ ਬਦਲੇ ਬੇਸੱਕ ਕੇਸ ਪਾਕੇ ਜੇਲ ਵਿਚ ਬੰਦ ਰੱਖਿਆ ਪਰ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸ਼ੰਘਰਸ ਨੂੰ ਨਵੀਂ ਦਿਸ਼ਾ ਦੇਣ ਲਈ ਆਪਣੀ ਲਿਆਕਤ ਸਹਾਰੇ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਗਿਆ, ਊਘੇ ਕਾਨੂੰਨਦਾਨ, ਦਲੇਰ ਅਤੇ ਚੰਗੇ ਬੁਲਾਰੇ ਦੇ ਤੌਰ ਸਿੱਖ ਨੌਜਵਾਨੀ ਨੂੰ ਆਪਣੀ ਅਜਾਦ ਹਸਤੀ, ਆਪਣੀ ਹੋਂਦ ਦਾ ਅਹਿਸਾਸ ਕਰਾਉਣ ਵਾਲੇ ਇਸ ਯੋਧੇ ਨੇਨਵੀਆਂ ਪਿਰਤਾਂ ਪਾਕੇ ਸਿੱਖ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ।ਅਮਰੀਕਾ ਤੋਂ ਵਿਸੇਸ਼ ਤੌਰ ਤੇ ਹਾਜ਼ਰ ਹੋਏ ਸਿੱਖ ਆਗੂ ਸ਼ ਦਰਸਨ ਸਿੰਘ ਸੰਧੂ ਨੇ ਕਿਹਾ ਕਿ ਦੂਨੀਆ ਪੱਧਰ ਤੇ ਜਿੱਥੇ ਸਿੱਖ ਕੌਮ ਵਸਦੀ ਹੈ ਉਹ ਦੀਪ ਬਾਈ ਦੀ ਕਰਜ਼ਦਾਰ ਰਹੇਗੀ  ਕਿਉਂਕਿ ਬੜੇ ਲੰਮੇ ਅਰਸੇ ਤੋਂ ਕੋਈ ਸਿੱਖ ਨੌਜਵਾਨ ਆਗੂ ਉੱਭਰਕੇ ਸਾਹਮਣੇ ਆਇਆ ਸੀ, ਜੋ ਸਿੱਖ ਨੌਜਵਾਨਾਂ ਨੂੰ ਆਪਣੇ ਫ਼ਰਜਾਂ ਪ੍ਰਤੀ ਆਪਣੇ ਥੋੜੇ ਅਰਸੇ ਵਿੱਚ ਹੀ ਸੁਚੇਤ ਕਰਕੇ ਚਲਾ ਗਿਆ। ਇਸ ਅਰਦਾਸ ਸਮਾਗਮ ਦਾ ਪ੍ਰਬੰਧ ਹਰਿਆਣਾ ਸਟੇਟ ਦੇ ਆਗੂ ਸ਼ ਹਰਜੀਤ ਸਿੰਘ ਵਿਰਕ ਨੇ ਕੀਤਾ, ਮੌਕੇ ਪਾਰਟੀ ਦੇ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਂਬਰ ਸ਼ ਹਰਭਜਨ ਸਿੰਘ ਮਾਨ ਕਸਮੀਰੀ ਅਤੇ ਗੁਰਨੈਬ ਸਿੰਘ ਰਾਮਪੁਰਾ, ਯੂਥ ਵਿੰਗ ਦੇ ਪ੍ਰਧਾਨ ਸ਼ ਅਮ੍ਰਿਤਪਾਲ ਸਿੰਘ ਛੰਦੜਾਂ, ਜਗਜੀਤ ਸਿੰਘ ਰਾਜਪੁਰਾ, ਬਲਕਾਰ ਸਿੰਘ ਭੁੱਲਰ, ਬੀਬੀ ਧਰਿੰਦਰ ਕੌਰ ਪਟਿਆਲਾ, ਹਰਮੀਤ ਸਿੰਘ,  ਸ਼ ਸੱਖਾ ਸਿੰਘ, ਬਲਪ੍ਰੀਤ ਸਿੰਘ, ਹਰਪ੍ਰੀਤ ਸਿੰਘ,ਜਗਦੀਪ ਸਿੰਘ ਕੰਸਾਲਾਂ, ਅਵਤਾਰ ਸਿੰਘ ਦੈੜੀ,ਸੇਵਾ ਸਿੰਘ ਗੀਗੇਮਾਜਰਾ,ਸੁਖਚੈਨ ਸਿੰਘ ਭੁੱਲਰਹੇੜੀ, ਅਮਰਜੀਤ ਸਿੰਘ ਸਿਉਂਕ, ਜਰਨੈਲ ਸਿੰਘ ਗੀਗੇਮਾਜਰਾ, ਬਲਵੀਰ ਸਿੰਘ ਸੋਹਾਣਾ,ਬਹਾਦਰ ਸਿੰਘ, ਦਲਵੀਰ ਸਿੰਘ ਨਗਾਲੀ , ਨਾਇਬ ਸਿੰਘ, ਅੰਮ੍ਰਿਤਪਾਲ ਸਿੰਘ, ਹਰਦੀਪ ਸਿੰਘ, ਗੁਰਬੰਤ ਸਿੰਘ, ਮੇਜਰ ਸਿੰਘ ਅਤੇ ਦਲੇਰ ਸਿੰਘ ਹਾਜਰ ਸਨ।

Leave a Reply

Your email address will not be published. Required fields are marked *