ਸਿਰਸੇਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਪੈਰੋਲ ਮੰਗਣ ‘ਤੇ ਛੁੱਟੀ ਦੇਣਾ ਕਾਨੂੰਨੀ ਪੱਖ ਤੋਂ ਪੱਖਪਾਤੀ ਨਿੰਦਣਯੋਗ ਕਾਰਵਾਈ-ਮਾਨ

ਫਤਿਹਗੜ੍ਹ ਸਾਹਿਬ, 21 ਜਨਵਰੀ ( ) “ਇਕ ਪਾਸੇ ਸਿੱਖ ਕੌਮ ਨਾਲ ਸੰਬੰਧਤ ਸਿੱਖ ਨੌਜਵਾਨ ਜੇਲ੍ਹਾਂ ਵਿਚ 25-25, 30-30 ਸਾਲਾਂ ਤੋਂ ਬੰਦੀ ਹਨ, ਉਹਨਾਂ ਨੂੰ ਜੇਲ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾਣ ਲਈ ਕਿਸੇ ਤਰਾਂ ਦੀ ਛੁੱਟੀ ਨਹੀਂ ਦਿੱਤੀ ਜਾਂਦੀ। ਇਸਦੇ ਨਾਲ ਹੀ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਉਪਰੰਤ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਨ ਤੇ ਅਦਾਲਤਾਂ ਅਤੇ ਹੁਕਮਰਾਨ ਇੰਨਕਾਰ ਕਰ ਰਹੇ ਹਨ। ਦੂਜੇ ਪਾਸੇ ਸਿਰਸੇ ਦੇ ਬਲਾਤਕਾਰੀ ਤੇ ਕਾਤਲ ਸਾਧ ਜ਼ੁਰਮਾਂ ਅਧੀਨ ਸਜਾ ਯਾਫਤਾ ਹੈ, ਉਸਨੂੰ ਹਰ 2 ਮਹੀਨੇ ਬਾਅਦ ਲੰਮੇ ਸਮੇ ਲਈ ਪੈਰੋਲ ਦਿੱਤੀ ਜਾਂਦੀ ਹੈ। ਕੁਝ ਸਮਾਂ ਪਹਿਲੇ ਜੇਲ ਤੋਂ ਛੁੱਟੀ ਭੇਜਿਆ ਗਿਆ ਸੀ, ਜੋ ਕਿ ਆਪਣੇ ਚੇਲਿਆਂ ਦੇ ਇਕੱਠ ਵਿਚ ਜਾ ਕੇ ਪ੍ਰਵਚਨ ਵੀ ਕਰਦਾ ਰਿਹਾ ਤੇ ਇਸ ਤਰਾਂ ਇਕ ਸਜਾ ਯਾਫਤਾ ਅਪਰਾਧੀ ਨੂੰ ਖੁੱਲ ਦੇਣ ਪਿੱਛੇ ਇਸ ਸਜਾ ਯਾਫਤਾ ਅਪਰਾਧੀ ਨੂੰ ਖੁੱਲ ਦੇਣੀ ਸਿਆਸੀ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ ਹੈ। ਪਰ ਸਾਡੇ ਸਿੱਖ ਨੌਜਵਾਨਾ ਨਾਲ ਵਿਤਕਰਾ ਕਰਕੇ ਇਥੋਂ ਦਾ ਕਾਨੂੰਨ, ਅਦਾਲਤਾਂ, ਜੱਜ ਅਤੇ ਹੁਕਮਰਾਨ ਨਿੰਦਣਯੋਗ ਕਾਰਵਾਈ ਕਰ ਰਹੇ ਹਨ।”

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਐਮ ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਥੋਂ ਦੇ ਕਾਨੂੰਨ ਅਦਾਲਤਾਂ, ਜੱਜਾਂ ਤੇ ਹੁਕਮਰਾਨਾਂ ਵੱਲੋਂ ਕਾਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਅ ਨਾ ਕਰਨ ਅਤੇ ਸਿਰਸੇਵਾਲੇ ਅਪਰਾਧੀ ਨੂੰ ਵਾਰ-ਵਾਰ ਪੈਰੋਲ ਤੇ ਛੱਡਣ ਦੇ ਹੋ ਰਹੇ ਵੱਡੇ ਵਿਤਕਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਸਰਦਾਰ ਮਾਨ ਨੇ ਕਿਹਾ ਜਦੋਂ ਵਿਧਾਨ ਦੀ ਧਾਰਾ 14 ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ। ਕਾਨੂੰਨ ਦੀ ਨਜ਼ਰ ਵਿਚ ਇੰਡੀਆਂ ਦੇ ਸਭ ਨਿਵਾਸੀ ਬਰਾਬਰ ਹਨ। ਫਿਰ ਇੰਡੀਅਨ ਕਿਸ ਕਾਨੂੰਨ ਅਧੀਨ ਵਾਰ-ਵਾਰ ਸਿਰਸੇ ਵਾਲੇ ਸਾਧ ਨੂੰ ਪੈਰੋਲ ਦੇ ਰਹੇ ਹਨ ਅਤੇ ਸਿੱਖ ਨੌਜਵਾਨਾਂ ਨੂੰ ਕਿਉ ਨਹੀ? ਉਹਨਾਂ ਕਿਹਾ ਕਿ ਇਸ ਹੋ ਰਹੇ ਜ਼ਬਰ ਤੇ ਇਸ ਵਿਤਕਰੇ ਦੀ ਬਦੌਲਤ ਖਾਲਸਾ ਪੰਥ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਪੱਕਾ ਇਨਸਾਫ ਮੋਰਚਾ ਲਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਮੋਰਚੇ ਦਾ ਮਕਸਦ ਬੰਦੀ ਸਿੱਖਾਂ ਦੀ ਰਿਹਾਈ ਦੇ ਨਾਲ-ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਨੂੰ ਲਾਪਤਾ ਕਰਨ ਵਾਲਿਆਂ ਨੂੰ ਸਜਾ ਦਵਾਉਣਾ, ਐਸ.ਜੀ.ਪੀ.ਸੀ ਦੀਆਂ ਜਨਰਲ ਚੋਣਾਂ ਕਰਵਾਉਣ ਅਤੇ ਸਿੱਖ ਕੌਮ ਦੀ ਜ਼ਮੂਹਰੀਅਤ ਬਹਾਲ ਕਰਾਉਣਾ ਹੈ। ਸਰਦਾਰ ਮਾਨ ਨੇ ਹੁਕਮਰਾਨਾਂ ਵੱਲੋਂ ਅਤੇ ਅਦਾਲਤਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਜਾ ਰਹੇ ਵਿਤਕਰਿਆਂ ਨੂੰ ਮਾਰੂ ਨਤੀਜਿਆਂ ਲਈ ਖਬਰਦਾਰ ਕਰਦਿਆਂ ਹੋਇਆ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਕਰਨ ਦੇ ਨਾਲ-ਨਾਲ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ ਦੀਆਂ ਜਨਰਲ ਚੋਣਾਂ ਦਾ ਐਲਾਨ ਕਰੇ ਤੇ ਸਿੱਖ ਮਸਲਿਆਂ ਨੂੰ ਸੰਜੀਦਗੀ ਨਾਲ ਹੱਲ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *