ਮਾਨਸਾ ਜਿ਼ਲ੍ਹੇ ਵਿਚ ਜੋ ਸੰਤ ਭਿੰਡਰਾਂਵਾਲਿਆ ਦੀ ਫੋਟੋ ਨੂੰ ਲੈਕੇ 2 ਸਿੱਖ ਧਿਰਾਂ ਵਿਚ ਵਿਵਾਦ ਪੈਦਾ ਹੋ ਗਿਆ ਸੀ, ਉਹ ਪਾਰਟੀ ਦੇ ਸੂਝਵਾਨ ਮੈਬਰਾਂ ਦੀ ਬਦੌਲਤ ਹੱਲ ਹੋ ਗਿਆ ਹੈ : ਟਿਵਾਣਾ

ਕੋਈ ਵੀ ਪਾਰਟੀ ਮੈਂਬਰ ਅਜਿਹੇ ਮੁੱਦਿਆ ਨੂੰ ਨਾ ਉਭਾਰੇ ਜਿਸ ਨਾਲ ਸਿੱਖਾਂ ਵਿਚ ਹੀ ਧੜੇ ਪੈਦਾ ਹੋਣ

ਫ਼ਤਹਿਗੜ੍ਹ ਸਾਹਿਬ, 19 ਅਗਸਤ ( ) “ਬੀਤੇ ਕੁਝ ਦਿਨ ਪਹਿਲੇ ਮਾਨਸਾ ਜਿ਼ਲ੍ਹੇ ਦੇ ਪਿੰਡ ਅਲੀਸ਼ੇਰ ਕਲਾਂ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਫੋਟੋ ਦੇ ਅਪਮਾਨ ਨੂੰ ਲੈਕੇ ਵਿਵਾਦ ਖੜ੍ਹਾ ਹੋ ਗਿਆ ਸੀ । ਜਿਸ ਨਾਲ ਪਿੰਡ ਵਿਚ ਹੀ ਸਿੱਖਾਂ ਦੇ ਦੋ ਧੜੇ ਉਤਪੰਨ ਹੋ ਗਏ ਸਨ । ਅਜਿਹੇ ਮਾਮਲਿਆ ਦਾ ਕਾਰਨ ਕੁਝ ਵੀ ਹੋਵੇ ਲੇਕਿਨ ਸਾਨੂੰ ਗੁਰੂ ਸਾਹਿਬਾਨ ਜੀ ਦੇ ਸਿੱਖੀ ਸਿਧਾਂਤ, ਸੋਚ ਤੇ ਉਨ੍ਹਾਂ ਵੱਲੋ ਮਨੁੱਖਤਾ ਪੱਖੀ ਦਿੱਤੀ ਗਈ ਅਗਵਾਈ ਇਸ ਗੱਲ ਦੀ ਇਜਾਜਤ ਕਤਈ ਨਹੀ ਦਿੰਦੀ ਕਿ ਇਸ ਮੁਲਕ ਵਿਚ 2% ਦੀ ਆਬਾਦੀ ਵਾਲੀ ਸਿੱਖ ਕੌਮ ਛੋਟੇ-ਛੋਟੇ ਮੁਫਾਦਾਂ ਨੂੰ ਲੈਕੇ ਆਪਸ ਵਿਚ ਹੀ ਰੰਜਿਸ ਰੱਖੇ ਜਾਂ ਝਗੜਿਆ ਦਾ ਕਾਰਨ ਬਣੇ । ਇਹ ਉਪਰੋਕਤ ਮੁੱਦਾ ਬੇਸੱਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਫੋਟੋ ਦੇ ਅਪਮਾਨ ਨੂੰ ਲੈਕੇ ਦੋ ਧਿਰਾਂ ਵਿਚ ਤਕਰਾਰ ਹੋ ਗਿਆ ਸੀ, ਪਰ ਇਸ ਨੂੰ ਉਸੇ ਸਮੇ ਸਹਿਜ ਢੰਗ ਨਾਲ ਸੁਲਝਾਇਆ ਜਾ ਸਕਦਾ ਸੀ । ਪਰ ਕਈ ਪੰਥ ਵਿਰੋਧੀ ਤਾਕਤਾਂ ਵੱਲੋਂ ਅਜਿਹੇ ਸਮਿਆ ਤੇ ਸ਼ਰਾਰਤੀ ਸੋਚ ਅਨੁਸਾਰ ਸਿੱਖਾਂ ਵਿਚ ਆਪਸੀ ਖਾਨਾਜੰਗੀ ਨੂੰ ਹਵਾ ਦੇਣ ਦੀ ਬਦੌਲਤ ਧੁੱਖਦੇ ਧੂੰਏ ਵਿਚੋ ਭਾਂਬੜ ਬਣਕੇ ਵੱਡਾ ਨੁਕਸਾਨ ਕਰ ਦਿੰਦੇ ਹਨ । ਜਿਸ ਤੋਂ ਅਜੋਕੇ ਸਮੇ ਦੇ ਸੂਝਵਾਨ ਪੰਜਾਬੀਆਂ, ਸਿੱਖ ਕੌਮ, ਨੌਜ਼ਵਾਨਾਂ ਨੂੰ ਹਰ ਤਰ੍ਹਾਂ ਦੀ ਦੂਰਅੰਦੇਸ਼ੀ ਰੱਖਦੇ ਹੋਏ ਬਚਨ ਦੀ ਸਖਤ ਲੋੜ ਹੈ ਤਾਂ ਕਿ ਦੁਸ਼ਮਣ ਤਾਕਤਾਂ ਸਾਡੇ ਪੰਜਾਬ ਵਿਚ ਫਿਰ ਤੋ ਲਾਬੂ ਲਗਾਉਣ ਅਤੇ ਨੌਜ਼ਵਾਨੀ ਨੂੰ ਹੁਕਮਰਾਨਾਂ ਵੱਲੋ ਨਿਸ਼ਾਨਾਂ ਬਣਾਉਣ ਵਿਚ ਕਾਮਯਾਬ ਨਾ ਹੋ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਬਿਨ੍ਹਾਂ ਤੇ ਮਾਨਸਾ ਜਿ਼ਲ੍ਹੇ ਦੇ ਉਪਰੋਕਤ ਪਿੰਡ ਵਿਚ ਉੱਠੇ ਵਿਵਾਦ ਨੂੰ ਪੰਜਾਬ ਸੂਬੇ ਤੇ ਕੌਮ ਦੇ ਆਪਸੀ ਇਤਫਾਕ ਲਈ ਮੰਦਭਾਗਾ ਕਰਾਰ ਦਿੰਦੇ ਹੋਏ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਜਿਨ੍ਹਾਂ ਵਿਚ ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਰਜਿੰਦਰ ਸਿੰਘ ਜਵਾਹਰਕੇ ਸਰਪੰਚ, ਸ. ਪਰਮਪਾਲ ਸਿੰਘ ਆਦਿ ਪਿੰਡ ਦੇ ਸੂਝਵਾਨਾਂ ਵੱਲੋ ਸਹੀ ਸਮੇ ਤੇ ਸਹੀ ਦਿਸ਼ਾ ਵੱਲ ਨਿਭਾਈ ਗਈ ਉਸਾਰੂ ਤੇ ਅਗਾਹਵਾਧੂ ਭੂਮਿਕਾ ਦੀ ਬਦੌਲਤ ਇਹ ਉੱਠਿਆ ਮਸਲਾ ਆਪਸੀ ਗੱਲਬਾਤ ਰਾਹੀ ਖਤਮ ਹੋ ਚੁੱਕਿਆ ਹੈ । ਹੁਣ ਕਿਸੇ ਵੀ ਧਿਰ ਨੂੰ ਇਸ ਮੁੱਦੇ ਨੂੰ ਕਿਸੇ ਤਰ੍ਹਾਂ ਦੀ ਹਵਾ ਨਹੀ ਦੇਣੀ ਚਾਹੀਦੀ ਬਲਕਿ ਮਨੁੱਖਤਾ ਪੱਖੀ ਵੱਡੀ ਸੋਚ ਨੂੰ ਮੁੱਖ ਰੱਖਦੇ ਹੋਏ ਅਜਿਹੇ ਦਿਸ਼ਾਹੀਣ ਝਗੜਿਆ ਤੋ ਦੂਰ ਰਹਿਣ, ਜੇਕਰ ਕਦੀ ਅਜਿਹਾ ਮੌਕਾ ਬਣ ਜਾਵੇ ਤਾਂ ਸਹਿਜ ਢੰਗ ਨਾਲ ਤੇ ਸੂਝਵਾਨਤਾ ਨਾਲ ਉਸੇ ਸਮੇ ਅਜਿਹੇ ਛੋਟੇ-ਛੋਟੇ ਮਸਲਿਆ ਨੂੰ ਸੁਲਝਾਉਣ ਵਿਚ ਆਪਣੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਦੀ ਸਮੂਹਿਕ ਤਾਕਤ ਅਤੇ ਸਾਧਨ ਨਿਰਾਰਥਕ ਗੱਲਾਂ ਵਿਚ ਨਾ ਉਲਝਕੇ ਕੌਮ ਦੀ ਸੰਪੂਰਨ ਆਜਾਦੀ ਉਤੇ ਅਸੀ ਕੇਦਰਿਤ ਰਹਿੰਦੇ ਹੋਏ ਸੈਟਰ ਤੇ ਪੰਜਾਬ ਦੇ ਹੁਕਮਰਾਨਾਂ ਵੱਲੋ ਪੰਜਾਬੀਆਂ ਤੇ ਸਿੱਖ ਕੌਮ ਨਾਲ ਕੀਤੀਆ ਜਾ ਰਹੀਆ ਵਧੀਕੀਆ ਤੇ ਬੇਇਨਸਾਫ਼ੀਆ ਨੂੰ ਦੂਰ ਕਰਵਾਉਣ ਵਿਚ ਕਾਮਯਾਬ ਵੀ ਹੋ ਸਕੀਏ ਅਤੇ ਆਪਣੀ ਕੌਮੀ ਏਕਤਾ ਅਤੇ ਇਤਫਾਕ ਦੇ ਵੱਡੀ ਸੋਚ ਵਾਲੇ ਮਕਸਦ ਨੂੰ ਵੀ ਸਮੋਕੇ ਆਪਣੀ ਮੰਜਿਲ ਵੱਲ ਅਡੋਲ ਵੱਧ ਸਕੀਏ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ, ਸਿੱਖ ਕੌਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰ, ਮੈਬਰ ਅਤੇ ਨੌਜ਼ਵਾਨ ਵੀਰ ਅਜਿਹੇ ਸਮਿਆ ਤੇ ਜਿਥੇ ਧੀਰਜ ਤੋ ਕੰਮ ਲੈਣਗੇ, ਉਥੇ ਆਪਣੀ ਵਿਦਵਤਾ ਦੀ ਤਾਕਤ ਦੀ ਵਰਤੋ ਕਰਦੇ ਹੋਏ ਦਲੀਲ ਤੇ ਅਪੀਲ ਰਾਹੀ ਅਜਿਹੇ ਸਮਿਆ ਉਤੇ ਕੌਮ ਨੂੰ ਆਪਸੀ ਖਾਨਾਜੰਗੀ ਤੋ ਦੂਰ ਰੱਖਣ ਦੇ ਫਰਜ ਵੀ ਨਿਭਾਉਦੇ ਰਹਿਣਗੇ ।

Leave a Reply

Your email address will not be published. Required fields are marked *