ਸੱਚ ਤਾਂ ਆਖਿਰ ਸਾਹਮਣੇ ਆ ਹੀ ਜਾਂਦਾ ਹੈ, ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੀ ਇਸਟਾਗ੍ਰਾਮ ਉਤੇ ਸ. ਮਾਨ ਦੀ ਸੇਅਰ ਕੀਤੀ ਫੋਟੋ ਜਿੱਤ ਦਾ ਸੰਦੇਸ਼ ਦੇ ਰਹੀ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 20 ਜੂਨ ( ) “ਸੱਚ-ਹੱਕ ਦੀ ਆਵਾਜ਼ ਨੂੰ ਦਬਾਉਣ ਲਈ ਭਾਵੇ ਮੁਕਾਰਤਾ ਨਾਲ ਭਰਿਆ ਹੁਕਮਰਾਨ ਜਾਂ ਸਾਜਿ਼ਸਾਂ ਕਰਨ ਵਾਲੇ ਵਿਰੋਧੀ ਕਿੰਨੇ ਵੀ ਹੱਥਕੰਡੇ ਕਿਉਂ ਨਾ ਅਪਣਾ ਲੈਣ, ਪਰ ਸੱਚ ਤਾਂ ਧਰਤੀ, ਅਸਮਾਨ ਤੇ ਹਿੱਕ ਪਾੜਕੇ ਪ੍ਰਤੱਖ ਹੋ ਹੀ ਜਾਂਦਾ ਹੈ । ਸੰਗਰੂਰ ਲੋਕ ਸਭਾ ਚੋਣਾਂ ਦੀ ਜਿੱਤ ਦਾ ਤਾਜ ਕਿਸ ਸਿਰ ਸਿਰਜਣ ਜਾ ਰਿਹਾ ਹੈ, ਉਹ ਭਾਵੇ ਅਮਲੀ ਰੂਪ ਵਿਚ ਤਾਂ 26 ਜੂਨ ਨੂੰ ਸਾਹਮਣੇ ਆਵੇਗਾ । ਪਰ ਜਿਸ ਉਤਸਾਹ ਤੇ ਜੋਸ਼ ਨਾਲ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆ ਨਾਲ ਸੰਬੰਧਤ ਨੌਜ਼ਵਾਨ, ਬੱਚੇ, ਬੱਚੀਆਂ, ਬੀਬੀਆਂ ਵੱਲੋ ਖੁਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਾਲਟੀ ਵਾਲੇ ਪੋਸਟਰ ਹੱਥਾਂ ਵਿਚ ਫੜਕੇ ਘਰੋ-ਘਰੀ ਬੀਤੇ 10 ਦਿਨਾਂ ਤੋ ਸੰਜ਼ੀਦਾ ਸੁਨੇਹੇ ਲਗਾਏ ਜਾ ਰਹੇ ਹਨ ਅਤੇ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਨੇ ਸ. ਮਾਨ ਦੇ ਬੀਤੇ ਦਿਨ ਦੇ ਹੋਏ ਰੋਡ ਸੋਅ ਦੌਰਾਨ ਸੰਗਰੂਰ ਨਿਵਾਸੀਆ ਦੇ ਜ਼ਜਬਾਤਾਂ ਦੇ ਠਾਠਾ ਮਾਰਦੇ ਇਕੱਠ ਮੁੱਛਾ ਨੂੰ ਤਾਅ ਦਿੰਦੇ ਹੋਏ ਦੀ ਸ. ਸਿਮਰਨਜੀਤ ਸਿੰਘ ਮਾਨ ਦੀ ਫੋਟੋਗ੍ਰਾਂਫ ਆਪਣੇ ਇਸਟਾਗ੍ਰਾਮ, ਫੇਸਬੁੱਕ ਤੇ ਸਾਂਝੀ ਕਰਕੇ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਸੰਦੇਸ਼ ਦਿੱਤਾ ਹੈ, ਉਸ ਨਾਲ ਸ. ਮਾਨ ਦੀ ਸ਼ਾਨਦਾਰ ਜਿੱਤ ਹੋਣ ਅਤੇ ਇਸ ਜਿੱਤ ਦਾ ਤਾਜ ਸ. ਮਾਨ ਦੇ ਸਿਰ ਸੱਜਣ ਤੋ ਹੁਣ ਉਥੇ ਲੜ੍ਹ ਰਹੀਆ ਸਭ ਸਿਆਸੀ ਪਾਰਟੀਆ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਬਾਦਲ ਦਲ ਦੇ ਵਰਕਰ ਤੇ ਸਮਰੱਥਕਾਂ ਦੀ ਆਤਮਾ ਦੀ ਜੁਬਾਨ ਤੋ ਆਪ ਮੁਹਾਰੇ ਹੀ ਸਾਹਮਣੇ ਆ ਚੁੱਕਾ ਹੈ । ਇਸ ਲੋਕ ਸਭਾ ਹਲਕੇ ਦੀ ਵੱਡੀ ਗਿਣਤੀ ਦੀ ਨੌਜ਼ਵਾਨੀ ਅਤੇ ਸ. ਸੁਖਪਾਲ ਸਿੰਘ ਖਹਿਰਾ ਵੱਲੋ ਉਜਾਗਰ ਹੋਈਆ ਚੋਣ ਭਾਵਨਾਵਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ. ਮਾਨ ਦੀ ਜਿੱਤ ਹੋ ਚੁੱਕੀ ਹੈ ਬੱਸ ਸਰਕਾਰੀ ਤੌਰ ਤੇ ਐਲਾਨ ਹੋਣਾ ਬਾਕੀ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਲੋਕ ਸਭਾ ਹਲਕੇ ਦੇ ਸਮੁੱਚੇ ਵੋਟਰਾਂ, ਨਿਵਾਸੀਆ ਅਤੇ ਉਥੇ ਚੋਣ ਲੜ੍ਹ ਰਹੀਆ ਹਕੂਮਤ ਤੇ ਵਿਰੋਧੀ ਪਾਰਟੀਆ ਦੀ ਆਤਮਾ ਤੋ ਉਜਾਗਰ ਹੋ ਰਹੇ ਹਾਵਭਾਵ ਅਤੇ ਪਿੰਡਾਂ-ਸ਼ਹਿਰਾਂ ਦੀਆਂ ਫਿਰਨੀਆ ਤੋ ਚੋਣ ਦੇ ਸੰਬੰਧ ਵਿਚ ਉੱਠੀ ਆਵਾਜ਼, ਵੱਖ-ਵੱਖ ਖੇਤਰਾਂ ਵਿਚ ਵਿਚਰ ਰਹੀਆ ਨਾਮਵਰ ਸਖਸ਼ੀਅਤਾਂ ਵੱਲੋਂ ਖੁਦ ਚੋਣ ਮੈਦਾਨ ਵਿਚ ਕੁੱਦਕੇ ਆਪੋ-ਆਪਣੇ ਸਾਧਨਾਂ ਰਾਹੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਦ੍ਰਿੜ ਸਖਸ਼ੀਅਤ ਲਈ ਬੀਤੇ 10-15 ਦਿਨਾਂ ਤੋਂ ਕੀਤੇ ਜਾ ਰਹੇ ਦ੍ਰਿੜਤਾ ਪੂਰਵਕ ਸਮੂਹਿਕ ਉੱਦਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਗਰੂਰ ਚੋਣ ਹਲਕੇ ਦੀ ਹੋਣ ਜਾ ਰਹੀ ਸਾਨਦਾਰ ਜਿੱਤ ਸੰਬੰਧੀ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਬਿਨ੍ਹਾਂ ‘ਤੇ ਇਕੱਤਰ ਕੀਤੀ ਗਈ ਰਾਏ ਨੂੰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆ ਸੰਗਰੂਰ, ਬਰਨਾਲਾ, ਧੂਰੀ, ਮਲੇਰਕੋਟਲਾ, ਦ੍ਰਿੜਬਾ, ਭਦੌੜ, ਮਹਿਲ ਕਲਾਂ, ਲਹਿਰਾਗਾਗਾ, ਸੁਨਾਮ ਦੇ ਪਿੰਡਾਂ, ਕਸਬਿਆ ਅਤੇ ਸ਼ਹਿਰਾਂ ਵਿਚ ਨਜ਼ਰ ਆ ਰਿਹਾ ਹੈ, ਉਹ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਵੇ 1989 ਵਿਚ ਜਦੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਗਲਪੁਰ ਜੇਲ੍ਹ ਵਿਚ ਬੰਦੀ ਹੁੰਦੇ ਹੋਏ ਤਰਨਤਾਰਨ ਲੋਕ ਸਭਾ ਹਲਕੇ ਦੇ ਨਿਵਾਸੀਆ ਅਤੇ ਵੋਟਰਾਂ ਨੇ ਸ. ਮਾਨ ਨੂੰ ਜਿਤਾਉਣ ਅਤੇ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਲਈ ਤਨੋ-ਮਨੋ ਅਤੇ ਧਨੋ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀ ਸੀ ਰਹਿਣ ਦਿੱਤੀ ਅਤੇ ਹਰਇਕ ਵੋਟਰ ਤੇ ਸਪੋਟਰ ਨੇ ਆਪਣਾ ਇਖਲਾਕੀ ਫਰਜ ਸਮਝਕੇ ਆਪ ਅਤੇ ਆਪਣੇ ਪਰਿਵਾਰਾਂ ਦੀਆਂ ਹੀ ਵੋਟਾਂ ਜਿ਼ੰਮੇਵਾਰੀ ਨਾਲ ਹੀ ਨਹੀ ਸੀ ਪਵਾਈਆ ਬਲਕਿ ਆਪੋ-ਆਪਣੇ ਪਿੰਡ, ਇਲਾਕੇ ਦੀ ਇਕ-ਇਕ ਵੋਟ ਨੂੰ ਸੰਜ਼ੀਦਗੀ ਨਾਲ ਲੈਕੇ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸ਼ੀਅਤ ਨੂੰ ਸਾਢੇ 4 ਲੱਖ ਵੋਟਾਂ ਨਾਲ ਜਿਤਾਇਆ ਸੀ । ਉਸੇ ਤਰ੍ਹਾਂ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀ ਸ. ਸਿਮਰਨਜੀਤ ਸਿੰਘ ਮਾਨ ਨੂੰ ਹਿੰਦੂਰਾਸਟਰ ਦੀ ਗੱਲ ਕਰਨ ਵਾਲਿਆ ਦੀ ਪਾਰਲੀਮੈਟ ਵਿਚ ਭੇਜਣ ਅਤੇ ਆਪਣੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਮੰਝਧਾਰ ਵਿਚ ਡਿੱਕ-ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਲਈ ਤੱਤਪਰ ਹੋਏ ਪਏ ਹਨ । ਇਸ ਲਈ ਸੰਗਰੂਰ ਲੋਕ ਸਭਾ ਹਲਕੇ ਨਾਲ ਸੰਬੰਧਤ ਜੇਕਰ ਕੋਈ ਵੋਟਰ, ਸ. ਸੁਖਪਾਲ ਸਿੰਘ ਖਹਿਰੇ ਅਤੇ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਵੱਲੋ ਸ. ਮਾਨ ਦੀ ਫੋਟੋ ਸੇਅਰ ਕਰਨ ਦੇ ਵੱਡੇ ਅਰਥਭਰਪੂਰ ਮਕਸਦ ਨੂੰ ਸਮਝ ਨਾ ਸਕੇ ਜਾਂ ਆਪਣੀ ਆਤਮਾ ਤੋ ਸ. ਮਾਨ ਨੂੰ ਵੋਟ ਪਾਉਣ ਲਈ ਫੈਸਲਾ ਨਾ ਕਰ ਸਕੇ ਤਾਂ ਇਹ ਉਸਦਾ ਆਪਣੀ ਆਤਮਾ ਉਤੇ ਇਕ ਬੋਝ ਹੀ ਨਹੀ ਰਹਿ ਜਾਵੇਗਾ, ਬਲਕਿ ਸ. ਮਾਨ ਨੂੰ ਵੋਟ ਨਾ ਪਾਉਣ ਲਈ ਆਪਣੀ ਆਤਮਾ ਦਾ ਵੀ ਦੋਸ਼ੀ ਬਣ ਜਾਵੇਗਾ । ਸੋ ਉਸ ਅਕਾਲ ਪੁਰਖ ਵੱਲੋ ਸ. ਮਾਨ ਨੂੰ ਬਖਸਿ਼ਸ਼ ਹੋਣ ਵਾਲੀ ਜਿੱਤ ਵਿਚ ਸੰਗਰੂਰ ਲੋਕ ਸਭਾ ਹਲਕੇ ਦਾ ਕੋਈ ਵੀ ਵੋਟਰ ਇਸਦਾ ਭਾਗੀਦਾਰ ਬਣਨ ਤੋ ਵਾਂਝਾ ਨਾ ਰਹੇ ਅਤੇ ਇਸ ਪੰਜਾਬ ਤੇ ਪੰਜਾਬੀਆ ਦੀ ਵੱਡੀ ਖੁਸ਼ੀ ਦਾ ਹਿੱਸਾ ਬਣਕੇ ਆਪਣੇ ਵੋਟ ਹੱਕ ਦੀ ਸ. ਮਾਨ ਦੇ ਪੱਖ ਵਿਚ ਵਰਤੋ ਕਰਕੇ ਉਸਦੀਆਂ ਜਿੱਤ ਦੀਆਂ ਵੋਟਾਂ ਦੀ ਗਿਣਤੀ ਨੂੰ ਲੱਖਾਂ ਤੱਕ ਪਹੁੰਚਾਉਣ ਵਿਚ, ਪੰਜਾਬ ਨਿਵਾਸੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਯੋਗਦਾਨ ਪਾਵੇ ।

Leave a Reply

Your email address will not be published. Required fields are marked *