ਜੇ ਸਾਡਾ ਆਜ਼ਾਦ ਮੁਲਕ ‘ਖ਼ਾਲਿਸਤਾਨ’ ਕਾਇਮ ਹੋਇਆ ਹੁੰਦਾ ਤਾਂ ਕਿਸੇ ਵੀ ਮੁਲਕ ਵਿਚ ਸਿੱਖਾਂ ਉਤੇ ਹਮਲੇ ਨਹੀਂ ਸੀ ਹੋ ਸਕਦੇ : ਮਾਨ

ਮੀਰੀ-ਪੀਰੀ ਦਾ ਸਿਧਾਂਤ ਸਾਨੂੰ ਇੰਡੀਆਂ ਤੋਂ ਵੱਖਰੇ ਮਜ੍ਹਬ ਅਤੇ ਕੌਮ ਦੀ ਪਹਿਚਾਣ ਦਿੰਦਾ ਹੈ 

ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਜਦੋਂ ਵੀ ਕਿਸੇ ਬਾਹਰੀ ਮੁਲਕ ਵਿਚ ਵੱਸਣ ਵਾਲੇ ਸਿੱਖਾਂ ਜਾਂ ਸਾਡੇ ਗੁਰੂਘਰਾਂ ਉਤੇ ਹਮਲੇ ਹੁੰਦੇ ਹਨ, ਤਾਂ ਇੰਡੀਆਂ ਦੇ ਹੁਕਮਰਾਨਾਂ ਦਾ ਇਹ ਵਿਧਾਨਿਕ ਤੇ ਇਖਲਾਕੀ ਹੱਕ ਬਣਦਾ ਹੈ ਕਿ ਉਸੇ ਸਮੇਂ ਉਸ ਸੰਬੰਧ ਮੁਲਕ ਕੋਲ ਰੋਸ਼ ਭਰੇ ਸ਼ਬਦਾਂ ਵਿਚ ਰੋਸ਼ ਜਾਹਰ ਕਰਦੇ ਅਤੇ ਕੌਮਾਂਤਰੀ ਪੱਧਰ ਦੀ ਛਾਣਬੀਨ ਕਰਵਾਕੇ ਸਾਡੇ ਸਿੱਖਾਂ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਹੁੰਦਾ । ਕਿਉਂਕਿ ਹਿੰਦੂਤਵ ਹੁਕਮਰਾਨ ਵੱਲੋ ਅਜਿਹੇ ਸਮਿਆ ਤੇ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਆਪਣੇ ਮੁਲਕ ਨਿਵਾਸੀਆ ਪ੍ਰਤੀ ਤੇ ਸਿੱਖ ਕੌਮ ਪ੍ਰਤੀ ਫਰਜ ਨਾ ਨਿਭਾਉਣ ਦੀ ਬਦੌਲਤ ਹੀ ਸਿੱਖਾਂ ਉਤੇ ਬਾਹਰਲੇ ਮੁਲਕਾਂ ਵਿਚ ਵਾਰ-ਵਾਰ ਹਮਲੇ ਹੋ ਰਹੇ ਹਨ । ਇਸੇ ਲਈ ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਜੇਕਰ ਸਾਡਾ ਆਜਾਦ ਮੁਲਕ ਖ਼ਾਲਿਸਤਾਨ ਕਾਇਮ ਹੋਇਆ ਹੁੰਦਾ ਤਾਂ ਕਿਸੇ ਵੀ ਮੁਲਕ ਵਿਚ ਵੱਸਣ ਵਾਲੇ ਸਿੱਖਾਂ ਉਤੇ ਅਜਿਹੇ ਕਾਤਲਾਨਾਂ ਹਮਲੇ ਨਹੀ ਸਨ ਹੋ ਸਕਦੇ । ਜੇਕਰ ਫਿਰ ਵੀ ਕੋਈ ਸਿੱਖ ਵਿਰੋਧੀ ਫਿਰਕੂ ਸ਼ਕਤੀ ਇਸ ਤਰ੍ਹਾਂ ਹਮਲੇ ਕਰਕੇ ਮਨੁੱਖਤਾ ਵਿਰੋਧੀ ਕਾਰਵਾਈ ਕਰਦੀ ਤਾਂ ਅਸੀ ਉਸੇ ਸਮੇ ਵਿਸ਼ੇਸ਼ ਫ਼ੌਜੀ ਕਾਰਵਾਈ ਕਰਕੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਮੁਲਕ ਖ਼ਾਲਿਸਤਾਨ ਵਿਚ ਲਿਆਕੇ ਕਾਨੂੰਨ ਅਨੁਸਾਰ ਸਜ਼ਾ ਦਿੰਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅਫ਼ਗਾਨੀਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਕਰਤਾ-ਏ-ਪ੍ਰਵਾਨ ਵਿਖੇ ਇਕੱਤਰ ਹੋਏ ਸਿੱਖਾਂ ਉਤੇ ਭਾਰੀ ਵਿਸਫੋਟਕ ਸਮੱਗਰੀ ਨਾਲ ਹਮਲਾ ਕਰਕੇ ਇਕ ਸਿੱਖ ਨੂੰ ਮਾਰ ਦੇਣ ਅਤੇ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਜਖ਼ਮੀ ਕਰਨ ਉਤੇ ਇੰਡੀਆਂ ਦੀ ਮੁਤੱਸਵੀ ਮੋਦੀ ਹਕੂਮਤ ਨੂੰ ਇਸ ਵਿਸ਼ੇ ਉਤੇ ਪਹਿਲੇ ਵੀ ਅਤੇ ਅੱਜ ਵੀ ਸਹੀ ਕਦਮ ਨਾ ਉਠਾਉਣ ਲਈ ਦੋਸ਼ੀ ਠਹਿਰਾਉਦੇ ਹੋਏ ਇਸ ਹੋਏ ਮਨੁੱਖਤਾ ਦੇ ਤਾਡਵਨਾਚ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਦੇ ਕ੍ਰਮਵਾਰ ਵਜ਼ੀਰ-ਏ-ਆਜਮ ਸ੍ਰੀ ਮੋਦੀ ਅਤੇ ਜਥੇਬੰਦੀ ਦੇ ਮੁੱਖੀ ਮੋਹਨ ਭਗਵਤ ਜਿਨ੍ਹਾਂ ਦੀ ਸੋਚ ਤੇ ਅਮਲ ਘੱਟ ਗਿਣਤੀ ਕੌਮਾਂ ਵਿਰੋਧੀ ਹੈ ਅਤੇ ਜਿਨ੍ਹਾਂ ਦੇ ਬੁਲਾਰੇ ਨੇ ਮੁਸਲਿਮ ਕੌਮ ਦੇ ਰਹਿਬਰ ਹਜਰਤ ਮੁਹੰਮਦ ਸਾਹਿਬ ਦਾ ਅਪਮਾਨ ਕੀਤਾ ਅਤੇ ਜਿਨ੍ਹਾਂ ਦੇ ਅਮਲ ਹੀ ਲੰਮੇ ਸਮੇ ਤੋ ਘੱਟ ਗਿਣਤੀ ਕੌਮਾਂ ਵਿਰੋਧੀ ਰਹੇ ਹਨ, ਉਨ੍ਹਾਂ ਦੀਆਂ ਸਾਜਿ਼ਸਾਂ ਤੇ ਸੋਚ ਦਾ ਨਤੀਜਾ ਹੀ ਹੈ ਕਿ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਭੋਗ ਰਹੀਆ ਹਨ । ਅਜਿਹੇ ਹਾਲਾਤਾਂ ਨੂੰ ਬਣਾਉਣ ਲਈ ਉਹ ਦਿਸ਼ਾਹੀਣ ਅਤੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੇ ਗੁਲਾਮ ਬਣੇ ਸਿੱਖ ਵੀ ਹਿੱਸੇਦਾਰ ਹਨ ਜੋ ਹੁਣ ਲਾਇਨਾਂ ਲਗਾਕੇ ਬਿਨ੍ਹਾਂ ਕਿਸੇ ਮਕਸਦ ਦੇ ਬੀਜੇਪੀ-ਆਰ.ਐਸ.ਐਸ. ਪਾਰਟੀਆਂ ਵਿਚ ਜਾ ਰਹੇ ਹਨ । ਇਨ੍ਹਾਂ ਸਿੱਖਾਂ ਦੇ ਅਜਿਹੇ ਅਮਲ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਬੇਇੱਜਤੀ ਕਰਵਾਉਣ ਦਾ ਕਾਰਨ ਵੀ ਬਣ ਰਹੇ ਹਨ । 

ਇਸੇ ਤਰ੍ਹਾਂ ਜੋ ਮੌਜੂਦਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਿੱਖ ਕੌਮ ਦੇ ਕਕਾਰਾ ਅਤੇ ਕਿਰਪਾਨ (ਸ੍ਰੀ ਸਾਹਿਬ) ਸੰਬੰਧੀ ਅਪਸ਼ਬਦ ਬੋਲਦੇ ਹੋਏ ਸਮੁੱਚੀ ਸਿੱਖ ਕੌਮ ਅਤੇ ਸਾਡੇ ਕਕਾਰਾ ਦਾ ਅਪਮਾਨ ਕਰਦੇ ਹੋਏ ਕਰੋੜਾਂ ਸਿੱਖਾਂ ਦੇ ਮਨ-ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਈ ਹੈ, ਕਿਉਂਕਿ ਸਾਡੀ ਛੇਵੀ ਪਾਤਸਾਹੀ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਇਹ ਦੋਵੇ ਮਕਸਦ ਭਰਪੂਰ ਕਿਰਪਾਨਾਂ ਬਖਸਿ਼ਸ਼ ਕਰਕੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉਤੇ ਇਕ ਵੱਖਰੀ ਤੇ ਸਤਿਕਾਰਿਤ ਪਹਿਚਾਣ ਦਿੱਤੀ ਸੀ ਅਤੇ ਸਾਨੂੰ ਸੰਤ-ਸਿਪਾਹੀ ਬਣਾਇਆ ਸੀ । ਇਸੇ ਲਈ ਸਿੱਖ ਮਜ੍ਹਬ ਅਤੇ ਕੌਮ ਇੰਡੀਆਂ ਮੁਲਕ ਤੋਂ ਵੱਖਰੀ ਹੈ । ਉਪਰੋਕਤ ਸ. ਭਗਵੰਤ ਸਿੰਘ ਮਾਨ ਵਰਗੇ ਅਤੇ ਬੀਜੇਪੀ ਵਿਚ ਲਾਇਨਾਂ ਬਣਾਕੇ ਜਾਣ ਵਾਲੇ ਸਿੱਖ ਕੌਮ ਦੇ ਦੂਸਰੇ ਦੋਸ਼ੀਆਂ ਵਿਚ ਜਾ ਕੇ ਖਲੋ ਗਏ ਹਨ । ਜੋ ਬਜਰ ਗੁਸਤਾਖੀ ਸ. ਭਗਵੰਤ ਸਿੰਘ ਮਾਨ ਨੇ ਕਕਾਰਾ ਸੰਬੰਧੀ ਕੀਤੀ ਹੈ, ਸਿੱਖ ਕੌਮ ਨੇ ਇਨ੍ਹਾਂ ਨੂੰ ਆਪਣੀਆ ਗੱਡੀਆਂ ਤੇ ਘਰਾਂ ਵਿਚੋ ਉਸ ਸਮੇਂ ਤੱਕ ਬਾਹਰ ਨਹੀ ਨਿਕਲਣ ਦੇਣਾ, ਜਦੋ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ-ਪੀਰੀ ਦੀ ਮਹਾਨ ਸੰਸਥਾਂ ਦੇ ਸਨਮੁੱਖ ‘ਹਮ ਪਾਪੀ ਤੂ ਬਖਸਣਹਾਰ’ ਦੀ ਗੱਲ ਵਿਚ ਫੱਟੀ ਪਵਾਕੇ ਭੁੱਲ ਨਹੀਂ ਬਖਸਾਉਦੇ । ਹੁਣ ਸਾਡੇ ਵੱਖ-ਵੱਖ ਡੇਰਿਆ, ਸੰਪ੍ਰਦਾਵਾ ਦੇ ਸੰਤ-ਮਹਾਤਮਾ, ਸਖਸ਼ੀਅਤਾਂ ਅਤੇ ਬਾਹਰਲੇ ਮੁਲਕਾਂ ਵਿਚ ਵੱਸ ਰਹੇ ਸਿੱਖਾਂ ਦੀ ਇਹ ਵੱਡੀ ਅਤੇ ਸੰਜ਼ੀਦਗੀ ਭਰੀ ਜਿ਼ੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਨ੍ਹਾਂ ਸਿੱਖ ਵਿਰੋਧੀ ਤਾਕਤਾਂ ਤੇ ਸਾਜਿ਼ਸਕਾਰਾਂ ਦਾ ਸਮੂਹਿਕ ਤੌਰ ਤੇ ਡੱਟਕੇ ਵਿਰੋਧਤਾ ਕਰਨ ਅਤੇ ਮੋਦੀ ਹਕੂਮਤ ਨੂੰ ਮਜ਼ਬੂਰ ਕਰ ਦੇਣ ਕਿ ਉਹ ਆਪਣੇ ਅਫ਼ਗਾਨੀਸਤਾਨ ਦੇ ਸਫ਼ੀਰ ਰਾਹੀ ਅਫਗਾਨੀਸਤਾਨ ਹਕੂਮਤ ਕੋਲ ਇਸ ਹੋਏ ਮਨੁੱਖਤਾ ਵਿਰੋਧੀ ਅਮਲ ਦੇ ਕਾਤਲ ਦੋਸ਼ੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦੇਣ ਦਾ ਪ੍ਰਬੰਧ ਹੋ ਸਕੇ ਅਤੇ ਜਦੋ ਵੀ ਕਿਸੇ ਮੁਲਕ ਵਿਚ ਅਜਿਹੀ ਸਿੱਖ ਵਿਰੋਧੀ ਕਾਰਵਾਈ ਹੁੰਦੀ ਹੈ, ਤਾਂ ਫੌਰੀ ਹੁਕਮਰਾਨ ਲਿਖਤੀ ਰੂਪ ਵਿਚ ਰੋਸ਼ ਵੀ ਦਰਜ ਕਰਨ ਅਤੇ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੇ ਸਿੱਖਾਂ ਦੇ ਜਾਨ-ਮਾਲ ਦੀ ਹਿਫਾਜਤ ਲਈ ਉਚੇਚੇ ਪ੍ਰਬੰਧ ਕਰਨ । ਸ. ਮਾਨ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਅਫਗਾਨੀਸਤਾਨ ਜਾਂ ਹੋਰਨਾਂ ਮੁਲਕਾਂ ਵਿਚ ਸਿੱਖਾਂ ਦੇ ਕਤਲ ਕੀਤੇ ਹਨ, ਉਹ ਸਿੱਖ ਇਤਿਹਾਸ ਦੇ ਕਾਲੇ ਪੰਨਿਆ ਵਿਚ ਦਰਜ ਹੋ ਚੁੱਕੇ ਹਨ । ਕਿਸੇ ਵੇਲੇ ਵੀ ਜੇਕਰ ਅੱਜ ਨਹੀ ਤਾਂ ਕੱਲ੍ਹ ਨੂੰ ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ ।

Leave a Reply

Your email address will not be published. Required fields are marked *