ਸਿੱਧੂ ਮੂਸੇਵਾਲੇ ਦਾ ਸਿਆਸੀ ਕਤਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦੈ, ਹੁਕਮਰਾਨ ਸਾਜਿਸਕਾਰ ਦੇ ਦੋ ਮਕਸਦ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 30 ਮਈ ( ) “ਹਿੰਦੂਤਵ ਹੁਕਮਰਾਨ ਜਿਨ੍ਹਾਂ ਵਿਚ ਬੀਜੇਪੀ-ਆਰ.ਐਸ.ਐਸ. ਉਨ੍ਹਾਂ ਦੀ ਬੀ-ਟੀਮ ਦੇ ਤੌਰ ਤੇ ਕੰਮ ਕਰ ਰਹੀ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਸੂਬੇ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੁੱਧ ਇਹ ਘਿਣੋਨਾ ਕਾਰਾ ਹੋਣ ਉਤੇ ਬਿਲਕੁਲ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਜਿਵੇ ਪੰਜਾਬ ਸੂਬੇ ਤੇ ਸਿੱਖ ਕੌਮ ਪੱਖੀ ਦ੍ਰਿੜ ਫੈਸਲਾਕੁੰਨ ਵਿਚਾਰਧਾਰਾ ਰੱਖਣ ਵਾਲੇ ਸ. ਦੀਪ ਸਿੰਘ ਸਿੱਧੂ ਨੂੰ ਉਪਰੋਕਤ ਜਮਾਤਾਂ ਤੇ ਏਜੰਸੀਆਂ ਨੇ ਇਕ ਗਹਿਰੀ ਸਾਜਿਸ ਅਧੀਨ ਜੀ.ਟੀ. ਰੋਡ ਦਿੱਲੀ ਉਤੇ ਐਕਸੀਡੈਟ ਹੋ ਜਾਣ ਦਾ ਡਰਾਮਾ ਰਚਿਆ ਸੀ, ਉਸੇ ਤਰ੍ਹਾਂ ਕਰੋੜਾਂ ਦਿਲਾਂ ਤੇ ਆਤਮਾਵਾ ਉਤੇ ਰਾਜ ਕਰਨ ਵਾਲੀ ਇਸ ਨੌਜ਼ਵਾਨ ਆਤਮਾ ਦਾ ਵੀ ਸਿਆਸੀ ਕਤਲ ਕੀਤਾ ਗਿਆ ਜਾਪਦਾ ਹੈ । ਕਿਉਂਕਿ ਕੁਝ ਦਿਨ ਪਹਿਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਦੂਰਅੰਦੇਸ਼ੀ ਦੀ ਸੋਚ ਰੱਖਣ ਵਾਲੇ ਸੂਝਵਾਨ ਸੀਨੀਅਰ ਆਗੂ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਵੱਲੋ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਸਦੀਵੀ ਬਿਹਤਰੀ ਦੇ ਮਕਸਦ ਨੂੰ ਮੁੱਖ ਰੱਖਕੇ ਸ. ਸੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਨਾਲ ਇਕ ਬਹੁਤ ਹੀ ਨਿੱਘੀ ਮੁਲਾਕਾਤ ਕੀਤੀ ਗਈ ਸੀ, ਜਿਨ੍ਹਾਂ ਨੇ ਸ. ਮੂਸੇਵਾਲਾ ਨਾਲ ਗੱਲਬਾਤ ਕਰਦੇ ਹੋਏ ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਖਸ਼ੀਅਤ ਲਈ ਉਦਮ ਕਰਨ ਦੀ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ । ਜਿਸ ਨੂੰ ਉਨ੍ਹਾਂ ਨੇ ਆਪਣੀ ਕੌਮੀ ਸੋਚ ਸਮਝਕੇ ਪ੍ਰਵਾਨ ਕਰ ਲਿਆ ਸੀ । ਇਸ ਅਮਲ ਨਾਲ ਬੀਜੇਪੀ-ਆਰ.ਐਸ.ਐਸ. ਉਨ੍ਹਾਂ ਦੀ ਬੀ-ਟੀਮ ਬਣੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਸਿਆਸੀ ਭਵਿੱਖ ਵੀ ਡਾਵਾਡੋਲ ਹੋਣ ਅਤੇ ਇਨ੍ਹਾਂ ਦੀ ਸੰਗਰੂਰ ਵਿਚ ਬੁਰੀ ਤਰ੍ਹਾਂ ਹਾਰ ਹੋਣ ਦੀ ਗੱਲ ਪ੍ਰਤੱਖ ਹੋ ਗਈ ਸੀ । ਦੂਸਰਾ ਪੰਜਾਬ ਦਾ ਸਮੁੱਚਾ ਨੌਜ਼ਵਾਨ ਭਾਵੇ ਉਹ ਕਾਂਗਰਸ, ਬੀਜੇਪੀ, ਆਰ.ਐਸ.ਐਸ, ਆਮ ਆਦਮੀ ਪਾਰਟੀ, ਬਾਦਲ ਦਲ ਨਾਲ ਕਿਉਂ ਨਾ ਚੱਲਦਾ ਹੋਵੇ, ਉਹ ਸ. ਮਾਨ ਦੀ ਦ੍ਰਿੜਤਾ ਭਰੀ ਸਖਸ਼ੀਅਤ ਨੂੰ ਸੰਗਰੂਰ ਲੋਕ ਸਭਾ ਸੀਟ ਤੋ ਸਾਨਦਾਰ ਜਿੱਤ ਦਿਵਾਉਣ ਲਈ ਉਤਾਵਲਾ ਹੋ ਚੁੱਕਾ ਹੈ ਅਤੇ ਇਨ੍ਹਾਂ ਪਾਰਟੀਆ ਵੱਲੋ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦਾ ਸਿਆਸੀ ਜਨਾਜਾ ਨਿਕਲਣਾ ਤਹਿ ਹੋ ਚੁੱਕਾ ਸੀ । ਇਹੀ ਵਜਹ ਹੈ ਕਿ ਸ. ਸੁਭਦੀਪ ਸਿੰਘ ਸਿੱਧੂ ਨੂੰ ਭਾਵੇ ਮਾਰ ਦੇਣ ਦੀ ਜਿ਼ੰਮੇਵਾਰੀ ਗੈਂਗਸਟਰ ਵਰਗ ਨੇ ਲਈ ਹੈ, ਪਰ ਇਸ ਹੋਏ ਅਤਿ ਦੁੱਖਦਾਇਕ ਅਤੇ ਪੰਜਾਬੀਆਂ ਨੂੰ ਵੱਡਾ ਸਦਮਾ ਦੇਣ ਵਾਲੇ ਕਤਲ ਪਿੱਛੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਤੇ ਏਜੰਸੀਆ ਦੀ ਸਾਜਿਸ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਇਕ ਪੰਜਾਬਣ ਤੇ ਸਿੱਖ ਮਾਂ-ਪਿਓ ਦੇ ਇਕਲੋਤੇ ਪੁੱਤਰ ਤੇ ਨਾਮਵਰ ਗਾਇਕ ਸਿੱਧੂ ਮੂਸੇਵਾਲੇ ਦਾ ਸਾਜਸੀ ਢੰਗ ਨਾਲ ਹੋਏ ਕਤਲ ਉਤੇ ਸਮੁੱਚੀ ਸਮਿਖਿਆ ਕਰਦੇ ਹੋਏ ਅਤੇ ਇਸ ਹੋਏ ਕਤਲ ਦੀ ਨਿਰਪੱਖਤਾ ਨਾਲ ਕਿਸੇ ਨਿਰਪੱਖ ਏਜੰਸੀ ਤੋ ਜਾਂ ਕੌਮਾਂਤਰੀ ਏਜੰਸੀ ਤੋ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸ. ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਦੇ ਕਤਲਾਂ ਦੀ ਇਹ ਜਾਂਚ ਸਹੀ ਸਮੇ ਤੇ ਨਿਰਪੱਖਤਾ ਨਾਲ ਕਰਵਾ ਦਿੱਤੀ ਜਾਵੇ ਤਾਂ ਇਨ੍ਹਾਂ ਸਿਆਸੀ ਕਤਲਾਂ ਦਾ ਸੱਚ ਸਭ ਦੇ ਸਾਹਮਣੇ ਆ ਜਾਵੇਗਾ । ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇ ਨੌਜ਼ਵਾਨਾਂ ਦੀ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਬਹੁਤ ਵੱਡਾ ਸਤਿਕਾਰ-ਪਿਆਰ ਸੀ ਅਤੇ ਦੋਵੇ ਸਿਆਸੀ ਤੌਰ ਤੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਬਿਹਤਰੀ ਕਰਨ ਲਈ ਆਪਣੀਆ ਸੇਵਾਵਾਂ ਅਰਪਿਤ ਕਰ ਚੁੱਕੇ ਸਨ । ਉਨ੍ਹਾਂ ਕਿਹਾ ਕਿ ਜੇ ਸੈਟਰ ਨੇ ਬੀਤੇ ਸਮੇ ਵਿਚ ਬੀ.ਐਸ.ਐਫ. ਦੇ 5 ਕਿਲੋਮੀਟਰ ਦੇ ਅਧਿਕਾਰ ਖੇਤਰ ਨੂੰ ਵਧਾਕੇ 50 ਕਿਲੋਮੀਟਰ ਕੀਤਾ ਹੈ ਅਤੇ ਪੰਜਾਬ ਵਿਚ ਝੂਠੇ ਅੱਤਵਾਦ ਵੱਧਣ ਦਾ ਬਹਾਨਾ ਬਣਾਕੇ, ਸਿਆਸੀ ਅਤੇ ਅਫ਼ਸਰਸਾਹੀ ਦੀਆਂ ਜਿੰਦਗਾਨੀਆ ਨੂੰ ਖਤਰਾ ਦਰਸਾਕੇ ਇਥੇ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆ ਮੰਗਵਾਕੇ ਦਹਿਸਤ ਪਾਉਣ ਦਾ ਢੌਗ ਰਚਿਆ ਹੈ, ਅਸਲੀਅਤ ਵਿਚ ਅਜਿਹੇ ਅਮਲ ਆਉਣ ਵਾਲੇ ਸਮੇ ਵਿਚ 3 ਸੂਬਿਆਂ ਦੀਆਂ ਅਸੈਬਲੀ ਚੋਣਾਂ ਅਤੇ 2024 ਵਿਚ ਮੁਲਕ ਦੀਆਂ ਲੋਕ ਸਭਾ ਦੀਆਂ ਹੋਣ ਜਾ ਰਹੀਆ ਚੋਣਾਂ ਨੂੰ ਮੁੱਖ ਰੱਖਕੇ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਲਈ ਅਤੇ ਬਹੁਗਿਣਤੀ ਦੀਆਂ ਵੋਟਾਂ ਵਟੋਰਨ ਲਈ ਅਜਿਹਾ ਮਾਹੌਲ ਹੁਕਮਰਾਨ ਖੁਦ ਹੀ ਬਣਾ ਰਹੇ ਹਨ । ਜਿਸ ਦੀ ਭੇਟ ਪਹਿਲੇ ਸ. ਦੀਪ ਸਿੰਘ ਸਿੱਧੂ ਅਤੇ ਹੁਣ ਸਿੱਧੂ ਮੂਸੇਵਾਲਾ ਚੜ੍ਹ ਗਏ ਹਨ । ਇਸ ਲਈ ਸੈਂਟਰ ਅਤੇ ਪੰਜਾਬ ਦੇ ਮੌਜੂਦਾ ਹੁਕਮਰਾਨ ਹੀ ਜਿ਼ੰਮੇਵਾਰ ਸਾਬਤ ਹੋਣਗੇ। 

ਸ. ਟਿਵਾਣਾ ਨੇ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆ, ਸੰਗਠਨਾਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਪੰਜਾਬ ਦੀ ਬਿਹਤਰੀ ਲੌੜਨ ਵਾਲੀਆ ਸਖਸ਼ੀਅਤਾਂ ਨੂੰ ਪੰਜਾਬ ਨਿਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਕਮਰਾਨਾਂ ਦੀਆਂ ਵੱਖ-ਵੱਖ ਕਬੀਲਿਆ, ਧਰਮਾਂ ਵਿਚ ਨਫ਼ਰਤ ਪੈਦਾ ਕਰਕੇ ਕੀਤੇ ਜਾ ਰਹੇ ਸਮਾਜ ਵਿਰੋਧੀ ਅਮਲਾਂ ਅਤੇ ਸਾਜਿ਼ਸਾਂ ਤੋ ਸੁਚੇਤ ਰਿਹਾ ਜਾਵੇ । ਪੰਜਾਬ ਸੂਬਾ ਅਤੇ ਇਥੋ ਦੇ ਨਿਵਾਸੀ ਬਿਨ੍ਹਾਂ ਕਿਸੇ ਡਰ-ਭੈ ਅਤੇ ਆਜਾਦੀ ਨਾਲ ਅਮਨਮਈ ਢੰਗ ਨਾਲ ਜਿੰਦਗੀ ਬਸਰ ਕਰ ਸਕਣ, ਉਸ ਲਈ ਇਹ ਸਭ ਦਾ ਫਰਜ ਬਣ ਜਾਂਦਾ ਹੈ ਕਿ ਉਹ ਇਥੋ ਸਾਜਿਸਕਾਰ ਹੁਕਮਰਾਨਾਂ ਅਤੇ ਜਮਾਤਾਂ ਨੂੰ ਖਦੇੜਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਬੇਦਾਗ, ਦ੍ਰਿੜ, ਸੱਚ-ਹੱਕ ਉਤੇ ਪਹਿਰਾ ਦੇਣ ਵਾਲੀ ਅਤੇ ਸਮੁੱਚੀ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਤੇ ਅਮਲ ਕਰਨ ਵਾਲੀ ਸਖਸ਼ੀਅਤ ਨੂੰ ਸਿਆਸੀ ਤੌਰ ਤੇ ਪੰਜਾਬ ਸੂਬੇ ਦਾ ਮੋਹਰੀ ਬਣਾਉਣ ਲਈ ਸੁਹਿਰਦ ਤੌਰ ਤੇ ਆਪੋ-ਆਪਣਾ ਯੋਗਦਾਨ ਪਾਉਣ । ਜੋ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਹੋ ਰਹੀ ਹੈ, ਉਸ ਵਿਚ ਸ. ਮਾਨ ਦੀ ਨਿਰਪੱਖਤਾ ਨਾਲ ਮਦਦ ਕਰਕੇ ਪੰਜਾਬ ਨੂੰ ਫਿਰ ਤੋ ਲਹੂ ਲੁਹਾਨ ਕਰਨ ਵਾਲੀਆ ਤਾਕਤਾਂ ਨੂੰ ਭਾਂਜ ਦੇਣ ਦੀ ਜਿ਼ੰਮੇਵਾਰੀ ਨਿਭਾਉਣ । ਉਨ੍ਹਾਂ ਇਹ ਵੀ ਅਪੀਲ ਕੀਤੀ ਕਿ 01 ਜੂਨ ਨੂੰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਪਸਚਾਤਾਪ ਦਿਹਾੜਾ ਮਨਾਉਦੇ ਹੋਏ ਅਰਦਾਸ ਕੀਤੀ ਜਾ ਰਹੀ ਹੈ । ਫਿਰ 04 ਜੂਨ ਨੂੰ ਸ. ਮਾਨ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ ਆਪਣੇ ਨਾਮਜਦਗੀ ਕਾਗਜ ਭਰਨਗੇ ਅਤੇ 06 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਲਈ ਕੀਤੀ ਜਾਣ ਵਾਲੀ ਅਰਦਾਸ ਵਿਚ ਸਾਮਿਲ ਹੋਣਗੇ । ਸਮੁੱਚਾ ਖ਼ਾਲਸਾ ਪੰਥ ਇਨ੍ਹਾਂ ਤਿੰਨਾਂ ਮੌਕਿਆ ਤੇ ਆਪਣੀ ਕੌਮੀ ਤੇ ਇਖਲਾਕੀ ਜਿ਼ੰਮੇਵਾਰੀ ਸਮਝਕੇ ਸਮੂਲੀਅਤ ਕਰੇ ।

Leave a Reply

Your email address will not be published. Required fields are marked *