ਭਾਈ ਗਜਿੰਦਰ ਸਿੰਘ ਸਰਪ੍ਰਸਤ ਦਲ ਖ਼ਾਲਸਾ ਦੇ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ
ਫ਼ਤਹਿਗੜ੍ਹ ਸਾਹਿਬ, 05 ਜੁਲਾਈ ( ) “ਸ. ਗਜਿੰਦਰ ਸਿੰਘ ਜਿਨ੍ਹਾਂ ਨੇ ਲੰਮਾਂ ਸਮਾਂ ਨਿਰਸਵਾਰਥ ਹੋ ਕੇ ਖ਼ਾਲਸਾ ਪੰਥ ਦੀ ਸੰਪੂਰਨ ਬਾਦਸਾਹੀ ਆਜਾਦ ਸਿੱਖ ਰਾਜ ਦੇ ਮਿਸਨ ਦੀ ਪ੍ਰਾਪਤੀ ਅਧੀਨ ਪੰਜਾਬੀਆਂ ਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਕੀਤੀਆ ਜਾਂਦੀਆ ਆ ਰਹੀਆ ਜਿਆਦਤੀਆ ਤੇ ਵਿਤਕਰਿਆ ਵਿਰੁੱਧ ਨਿਰੰਤਰ ਬੀਤੇ ਲੰਮੇ ਸਮੇ ਤੋ ਦ੍ਰਿੜਤਾਪੂਰਵਕ ਜੱਦੋ-ਜਹਿਦ ਕੀਤੀ ਅਤੇ ਜਲਾਵਤਨੀ ਹੋ ਕੇ ਪਾਕਿਸਤਾਨ ਵਿਚ ਲੰਮਾਂ ਸਮਾਂ ਵਿਚਰਦੇ ਰਹੇ ਅਤੇ ਆਪਣੀਆ ਕੌਮੀ ਜਿੰਮੇਵਾਰੀਆ ਨੂੰ ਵੀ ਬਾਖੂਬੀ ਸਿਧਾਤਿਕ ਤੇ ਕੌਮੀ ਸੋਚ ਤੇ ਪਹਿਰਾ ਦਿੰਦੇ ਹੋਏ ਸਹੀ ਲੀਹਾਂ ਤੇ ਲਿਖਦੇ, ਪੜ੍ਹਦੇ ਅਤੇ ਕੌਮ ਨਾਲ ਵਿਚਾਰਾਂ ਕਰਦੇ ਰਹੇ । ਉਨ੍ਹਾਂ ਦਾ ਅੱਜ ਪਾਕਿਸਤਾਨ ਵਿਚ ਅਕਾਲ ਚਲਾਣਾ ਹੋ ਜਾਣ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪਾਰਟੀ ਦੀ ਸੀਨੀਅਰ ਲੀਡਰਸਿਪ ਨੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ ਉਨ੍ਹਾਂ ਵੱਲੋ ਦਿੱਤੀਆ ਜਾਣ ਵਾਲੀਆ ਸੇਵਾਵਾਂ ਨੂੰ ਸਤਿਕਾਰ ਸਹਿਤ ਸਲਾਮ ਕਰਦੇ ਹੋਏ ਉਨ੍ਹਾਂ ਦੇ ਚਲੇ ਜਾਣ ਉਤੇ ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ, ਉਥੇ ਉਨ੍ਹਾਂ ਦੀ ਨੇਕ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਵੀ ਕੀਤੀ ਗਈ ।”
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸ. ਗਜਿੰਦਰ ਸਿੰਘ ਦਲ ਖ਼ਾਲਸਾ ਦੀ ਸਿੱਖ ਕੌਮ ਦੇ ਹੱਕ ਹਕੂਕਾ ਲਈ ਜੂਝਣ ਵਾਲੀ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਲਈ ਉੱਦਮ ਕਰਨ ਵਾਲੀ ਦਲ ਖ਼ਾਲਸਾ ਦੀ ਜਥੇਬੰਦੀ ਦੀ ਲੰਮੇ ਸਮੇ ਤੋ ਸੁਚੱਜੇ ਢੰਗ ਨਾਲ ਅਗਵਾਈ ਵੀ ਕਰਦੇ ਆ ਰਹੇ ਸਨ ਅਤੇ ਆਪਣੀਆ ਬਹੁਤ ਹੀ ਅਰਥ ਭਰਪੂਰ ਲਿਖਤਾਂ, ਕਵਿਤਾਵਾਂ ਰਾਹੀ ਸਿੱਖ ਕੌਮ ਦੇ ਅੰਤਰੀਵ ਮਨ ਆਤਮਾ ਤੋਂ ਉੱਠਣ ਵਾਲੀ ਆਵਾਜ ਨੂੰ ਬਹੁਤ ਹੀ ਬਾਖੂਬੀ ਢੰਗ ਨਾਲ ਸ਼ਬਦੀ ਰੂਪ ਦੇਣ ਦੇ ਵੀ ਇਸ ਲਈ ਮਾਹਰ ਸਨ ਕਿ ਉਹ ਧੁਰ ਆਤਮਾ ਤੋ ਖ਼ਾਲਸਾ ਪੰਥ ਨੂੰ ਪੇਸ ਆਉਣ ਵਾਲੀਆ ਮੁਸਕਿਲਾਂ ਦੇ ਦਰਦ ਨੂੰ ਸਮਝਦੇ ਵੀ ਸਨ ਅਤੇ ਇਨ੍ਹਾਂ ਸਭ ਮੁਸਕਿਲਾਂ ਦੇ ਹੱਲ ਲਈ ਕੇਵਲ ਤੇ ਕੇਵਲ ਸਿੱਖ ਕੌਮ ਦੀ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ ਖਾਲਿਸਤਾਨ ਨੂੰ ਕਾਇਮ ਕਰਨ ਲਈ ਜਿਥੇ ਸਰਗਰਮੀਆਂ ਕਰਦੇ ਆ ਰਹੇ ਸਨ, ਉਥੇ ਇਸ ਮਿਸਨ ਤੇ ਦ੍ਰਿੜ ਵੀ ਸਨ।
ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਵਾਲਿਆ ਅਤੇ ਉਨ੍ਹਾਂ ਦੇ ਪਰਿਵਾਰਿਕ ਤੇ ਕੌਮੀ ਪੀੜ੍ਹਾਂ ਵਿਚ ਸਮੂਲੀਅਤ ਕਰਨ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅਵਤਾਰ ਸਿੰਘ ਖੱਖ, ਗੁਰਜੰਟ ਸਿੰਘ ਕੱਟੂ, ਅੰਮ੍ਰਿਤਪਾਲ ਸਿੰਘ ਛੰਦੜਾ ਸਾਰੇ ਜਰਨਲ ਸਕੱਤਰ, ਡਾ. ਹਰਜਿੰਦਰ ਸਿੰਘ ਜੱਖੂ ਸੀਨੀਅਰ ਆਗੂ, ਗੋਬਿੰਦ ਸਿੰਘ ਸੰਧੂ ਜਥੇਬੰਦਕ ਸਕੱਤਰ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਜਤਿੰਦਰ ਸਿੰਘ ਥਿੰਦ, ਤੇਜਿੰਦਰ ਸਿੰਘ ਦਿਓਲ ਆਗੂ ਸਾਮਿਲ ਸਨ ।