ਸੈਂਟਰ ਵਿਚ ਕੋਈ ਵੀ ਵਿਰੋਧੀ ਪਾਰਟੀ ਹੋਵੇ, ਉਹ ਸਿੱਖਾਂ ਉਤੇ ਹੋਣ ਵਾਲੇ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਬਾਰੇ ਬਿਲਕੁਲ ਨਹੀਂ ਬੋਲਦੇ : ਮਾਨ
ਫ਼ਤਹਿਗੜ੍ਹ ਸਾਹਿਬ, 02 ਜੁਲਾਈ ( ) “ਸ੍ਰੀ ਰਾਹੁਲ ਗਾਂਧੀ ਨੇ ਪਾਰਲੀਮੈਟ ਵਿਚ ਮਨੁੱਖਤਾ ਪੱਖੀ ਅਤੇ ਅਮਨ ਚੈਨ ਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਪ੍ਰਤੀ ਅੱਛੇ ਵਿਚਾਰ ਪੇਸ਼ ਕੀਤੇ ਹਨ, ਜਿਸਦੀ ਅਸੀਂ ਮੁਬਾਰਕਬਾਦ ਦਿੰਦੇ ਹਾਂ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਸੈਂਟਰ ਦੀ ਹਕੂਮਤ ਜਮਾਤ ਹੋਵੇ ਅਤੇ ਜੋ ਹੁਕਮਰਾਨਾਂ ਦੀ ਸਿੱਖ ਕੌਮ ਦੀ ਨਸ਼ਲਕੁਸੀ ਕਰਨ, ਯਾਦਗਰਾਂ ਨੂੰ ਤਬਾਹ ਕਰਨ, ਬਰਬਾਦੀ ਕਰਨ, ਧਾਰਮਿਕ ਹੱਤਿਆਵਾ ਕਰਨ ਅਤੇ ਸਾਡੇ ਇਤਿਹਾਸ ਨੂੰ ਮੰਦਭਾਵਨਾ ਅਧੀਨ ਗੰਧਲਾ ਕਰਨ ਆਦਿ ਦੀਆਂ ਜੋ ਵੀ ਹੁਕਮਰਾਨਾਂ ਵੱਲੋ ਕੀਤੀਆ ਜਾਂਦੀਆ ਹਨ, ਇੰਡੀਆ ਦੀ ਵਿਰੋਧੀ ਪਾਰਟੀ ਕੋਈ ਵੀ ਹੋਵੇ, ਉਸ ਸੰਬੰਧੀ ਕਦੀ ਵੀ ਕੋਈ ਆਵਾਜ ਨਹੀ ਉਠਾਉਦੇ । ਜਦੋਂ ਰਾਜੀਵ ਗਾਂਧੀ ਨੇ ਨਸ਼ਲਕੁਸੀ ਤੇ ਕਤਲੇਆਮ ਕੀਤਾ, ਉਸਦੀ ਬੀਜੇਪੀ ਵਿਰੋਧੀ ਪਾਰਟੀ ਨੇ ਕਦੀ ਕੋਈ ਗੱਲ ਨਹੀ ਕੀਤੀ ਅਤੇ ਨਾ ਹੀ ਪਾਰਲੀਮੈਟ ਵਿਚ ਕਦੀ ਨਿੰਦਾ ਕੀਤੀ । ਜਦੋਂ ਬਲਿਊ ਸਟਾਰ ਹੋਇਆ ਜੋ ਕਿ ਇੰਦਰਾ ਗਾਂਧੀ ਨੇ ਕਰਵਾਇਆ ਸੀ, ਉਸਦੀ ਬੀਜੇਪੀ ਨੇ ਕਦੀ ਵੀ ਪਾਰਲੀਮੈਟ ਵਿਚ ਜਾਂ ਪਾਰਲੀਮੈਟ ਤੋ ਬਾਹਰ ਨਿੰਦਾ ਨਹੀ ਕੀਤੀ । ਹੁਣ ਬੀਜੇਪੀ-ਆਰ.ਐਸ.ਐਸ ਸਰਕਾਰ ਨੇ ਸਿੱਖਾਂ ਤੇ ਜ਼ਬਰ ਜੁਲਮ ਕਰਨ ਹਿੱਤ ਨਵੀ ਕਾਨੂੰਨ ਬਣਾ ਦਿੱਤੇ ਹਨ, ਇਸ ਉਤੇ ਕਾਂਗਰਸ ਬਿਲਕੁਲ ਨਹੀ ਬੋਲੀ । ਜਦੋਕਿ ਸਿੱਖ ਕਤਲੇਆਮ ਸੰਬੰਧੀ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਨੇ ਵੀ ਨਸ਼ਲਕੁਸੀ ਗਰਦਾਨਕੇ ਇਸਦੀ ਪਾਰਲੀਮੈਟ ਬੋਲੀ ਵਿਚ ਸਖਤ ਨਿੰਦਾ ਕੀਤੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਵਿਚ ਵਿਰੋਧੀ ਪਾਰਟੀ ਭਾਵੇ ਕਾਂਗਰਸ ਹੋਵੇ, ਭਾਵੇ ਬੀਜੇਪੀ-ਆਰ.ਐਸ.ਐਸ ਜਾਂ ਕੋਈ ਹੋਰ ਹਿੰਦੂਤਵ ਜਮਾਤ, ਇਨ੍ਹਾਂ ਵਿਚੋ ਕਿਸੇ ਨੇ ਵੀ ਸਿੱਖਾਂ ਦਾ ਕਤਲੇਆਮ ਹੋਣ, ਉਨ੍ਹਾਂ ਦੀਆਂ ਯਾਦਗਰਾਂ ਨੂੰ ਖਤਮ ਕਰਨ, ਉਨ੍ਹਾਂ ਦੀ ਧਾਰਮਿਕ ਦਿਖ ਅਤੇ ਸੋਚ ਨੂੰ ਤਬਾਹ ਕਰਨ ਜਾਂ ਉਨ੍ਹਾਂ ਤੇ ਹੋਣ ਵਾਲੇ ਹਕੂਮਤੀ ਜ਼ਬਰ ਜੁਲਮਾਂ ਬਾਰੇ ਪਾਰਲੀਮੈਟ ਵਿਚ ਅਤੇ ਪਾਰਲੀਮੈਟ ਤੋ ਬਾਹਰ ਇਕ ਵੀ ਸ਼ਬਦ ਨਾ ਕਹਿਣ ਨੂੰ ਸਿੱਖਾਂ ਪ੍ਰਤੀ ਹਿੰਦੂਤਵ ਜਮਾਤਾਂ ਦੀ ਇਕੋ ਹੀ ਮਨੁੱਖਤਾ ਮਾਰੂ ਪਾਲਸੀ ਹੋਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਮੇ ਪੰਜਾਬ ਤੋਂ ਕਾਂਗਰਸ ਜਮਾਤ ਦੇ 8 ਮੈਬਰ ਪਾਰਲੀਮੈਟ ਵਿਚ ਜਿਤਕੇ ਗਏ ਹਨ । ਜਦੋਕਿ ਮੈਂ 17ਵੀ ਲੋਕ ਸਭਾ ਵਿਚ ਹਿੰਦੂਤਵ ਹੁਕਮਰਾਨਾਂ ਵੱਲੋ ਬਾਹਰਲੇ ਮੁਲਕਾਂ ਤੇ ਇੰਡੀਆ ਵਿਚ ਸਾਜਸੀ ਢੰਗਾਂ ਨਾਲ ਮਾਰੇ ਜਾਣ ਵਾਲੇ ਸਿੱਖਾਂ ਦੇ ਲਈ ਆਵਾਜ ਉਠਾਉਣ ਲਈ ਵਿਰੋਧੀ ਪਾਰਟੀ ਦੀ ਆਗੂ ਬੀਬੀ ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਟੇਬਲ ਕੋਲ ਜਾ ਕੇ ਆਵਾਜ ਉਠਾਉਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਕੋਈ ਅਮਲ ਨਾ ਕੀਤਾ । ਫਿਰ ਇਨ੍ਹਾਂ ਵਿਚੋ ਕਿਸੇ ਨੇ ਵੀ 32-32 ਸਾਲਾਂ ਤੋਂ ਸਿੱਖਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਉਣ, ਸਿੱਖਾਂ ਨੂੰ ਬਰਾਬਰਤਾ ਦੇ ਆਧਾਰ ਤੇ ਹਰ ਤਰ੍ਹਾਂ ਦੇ ਹੱਕ ਪ੍ਰਦਾਨ ਕਰਨ, ਉਨ੍ਹਾਂ ਦੀ ਹਰ ਤਰ੍ਹਾਂ ਦੀ ਆਜਾਦੀ ਨੂੰ ਬਰਕਰਾਰ ਰੱਖਣ ਉਤੇ ਕਦੀ ਕੋਈ ਦਲੀਲ ਪੂਰਵਕ ਨਾ ਤਾਂ ਸਟੈਡ ਲਿਆ ਅਤੇ ਨਾ ਹੀ ਅਜਿਹੀਆ ਗੈਰ ਕਾਨੂੰਨੀ ਕਾਰਵਾਈਆ ਦਾ ਅੱਜ ਤੱਕ ਕਦੀ ਵਿਰੋਧ ਕੀਤਾ ਹੈ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਬੀਜੇਪੀ, ਕਾਂਗਰਸ ਸਿੱਖਾਂ ਉਤੇ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਕਰਨ ਸਮੇ ਹਮੇਸ਼ਾਂ ਇਕੋ ਸੋਚ ਤੇ ਪਹਿਰਾ ਦਿੰਦੇ ਹਨ । ਜੋ ਬੀਜੇਪੀ ਤੇ ਹਕੂਮਤੀ ਏਜੰਸੀਆਂ ਵੱਲੋ ਜੋ ਸਿੱਖਾਂ ਨੂੰ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਕਤਲ ਕਰਨ ਦੀ ਨਵੀ ਪਾਲਸੀ ਬਣਾਈ ਗਈ ਹੈ ਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੀਤੇ ਹਨ, ਅਮਰੀਕ ਵਿਚ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਸੀ ਜਿਸ ਜੁਲਮ ਸੰਬੰਧੀ ਉਪਰੋਕਤ ਮੁਲਕਾਂ ਨੇ ਆਪਣੀਆ ਪਾਰਲੀਮੈਟ ਵਿਚ ਕਿਹਾ ਹੈ ਇਨ੍ਹਾਂ ਸੰਜ਼ੀਦਾ ਮੁੱਦਿਆ ਉਤੇ ਵਿਰੋਧੀ ਕਾਂਗਰਸ ਜਮਾਤ ਬਿਲਕੁਲ ਨਹੀ ਬੋਲੀ, ਫਿਰ ਇਨ੍ਹਾਂ ਜਮਾਤਾਂ ਨੂੰ ਨਿਰਪੱਖਤਾ, ਅਮਨ ਚੈਨ ਅਤੇ ਜਮਹੂਰੀਅਤ ਦੇ ਹਾਮੀ ਕਿਵੇ ਕਿਹਾ ਜਾ ਸਕਦਾ ਹੈ । ਕੈਨੇਡਾ ਹਕੂਮਤ ਨੇ ਸ. ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਉਤੇ ਦੁੱਖ ਜਾਹਰ ਕਰਦੇ ਹੋਏ ਆਪਣੀ ਪਾਰਲੀਮੈਟ ਵਿਚ ਜੋ 2 ਮਿੰਟ ਦਾ ਮੋਨ ਧਾਰਕੇ ਸਰਧਾਜ਼ਲੀ ਦਿੱਤੀ ਉਸ ਨੂੰ ਵੀ ਇਹ ਹੁਕਮਰਾਨ ਬਰਦਾਸਤ ਨਹੀ ਕਰ ਰਹੇ । ਕਿਉਂਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨਾਲ ਇੰਡੀਅਨ ਹੁਕਮਰਾਨਾਂ ਵੱਲੋ ਕੀਤੇ ਜਾਂਦੇ ਜ਼ਬਰ ਦੀ ਅਸਲ ਤਸਵੀਰ ਸਾਹਮਣੇ ਆ ਚੁੱਕੀ ਹੈ ।
ਉਨ੍ਹਾਂ ਕਿਹਾ ਕਿ ਜੋ ਸਾਡੀ ਸਿੱਖ ਕੌਮ ਹੈ, ਅਸੀ ਹਮੇਸ਼ਾਂ ਆਪਣੇ ਸੱਚ-ਹੱਕ, ਇਨਸਾਫ, ਬਰਾਬਰਤਾ ਦੀ ਸੋਚ ਅਤੇ ਸਰਬੱਤ ਦੇ ਭਲੇ ਦੇ ਮਿਸਨ ਅਧੀਨ ਹੀ ਅਮਲ ਕਰਦੇ ਆਏ ਹਾਂ ਜਿਸਦਾ ਸਾਨੂੰ ਫਖ਼ਰ ਵੀ ਹੈ ਅਤੇ ਅਸੀ ਹਕੂਮਤੀ ਜ਼ਬਰ ਦਾ ਸਾਹਮਣਾ ਕਰਦੇ ਹੋਏ ਵੀ ਅਣਖ ਨਾਲ ਜੀਵਾਂਗੇ । ਪਰ ਜੋ ਅਕਾਲੀ ਦਲ ਬਾਦਲ ਗੈਰ ਸਿਧਾਤਿਕ ਅਮਲਾਂ ਰਾਹੀ ਹੁਣ ਤੱਕ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਅਮਲ ਕਰਦਾ ਆ ਰਿਹਾ ਹੈ, ਜਿਸ ਹੋਈਆ ਬਜਰ ਗੁਸਤਾਖੀਆਂ ਲਈ ਬਾਦਲ ਦੇ ਬਾਗੀ ਆਗੂਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੁਆਫ਼ੀ ਮੰਗੀ ਹੈ, ਪਰ ਬਾਹਰਲੇ ਮੁਲਕਾਂ ਵਿਚ ਇੰਡੀਅਨ ਹੁਕਮਰਾਨਾਂ ਵੱਲੋ ਕਤਲ ਕੀਤੇ ਜਾਣ ਵਾਲੇ ਸਿੱਖਾਂ ਸੰਬੰਧੀ ਆਪਣੀ ਅਕਾਲ ਤਖ਼ਤ ਸਾਹਿਬ ਨੂੰ ਪੇਸ ਕੀਤੀ ਲਿਖਤ ਵਿਚ ਕੋਈ ਗੱਲ ਨਾ ਕਹਿਣਾ ਇਹ ਸਾਬਤ ਕਰਦਾ ਹੈ ਕਿ ਸਿੱਖਾਂ ਉਤੇ ਹੋਣ ਵਾਲੇ ਹਕੂਮਤੀ ਜ਼ਬਰ ਜੁਲਮ ਦਾ ਅੰਤ ਕਰਨ ਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਇਹ ਲੋਕ ਅੱਜ ਵੀ ਸੁਹਿਰਦ ਨਹੀ ਹਨ ਕੇਵਲ ਆਪਣੇ ਸਵਾਰਥੀ ਸਿਆਸੀ ਮਨੋਰਥਾਂ ਨੂੰ ਪੂਰਨ ਕਰਨ ਲਈ ਹੀ ਅਜਿਹੇ ਗੁੰਮਰਾਹਕੁੰਨ ਅਮਲ ਕਰਨ ਦੀ ਅਸਫਲ ਕੋਸਿਸ ਕਰ ਰਹੇ ਹਨ ।