ਅਸੀਂ ਇੰਡੀਅਨ ਵਿਧਾਨ ਦੇ ਨਿਰਪੱਖਤਾ ਵਾਲੇ ਅਮਲ ਨੂੰ ਬਦਲਕੇ ‘ਇੰਡੀਆਂ’ ਦੇ ਸਥਾਂਨ ਤੇ ‘ਭਾਰਤ’ ਨਾਮ ਰੱਖਣ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਜਦੋ ਇੰਡੀਅਨ ਵਿਧਾਨ ਦੀ ਵਿਧਾਨਘਾੜਤਾ ਕਮੇਟੀ ਵਿਚ ਸਾਮਿਲ ਸਿੱਖ ਕੌਮ ਦੇ 2 ਨੁਮਾਇੰਦਿਆ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਸ ਲਈ ਇਸ ਵਿਧਾਨ ਉਤੇ ਦਸਤਖਤ ਨਹੀਂ ਸਨ ਕੀਤੇ ਕਿ ਇਸ ਵਿਧਾਨ ਵਿਚ ਸਿੱਖ ਕੌਮ ਦੇ ਹੱਕ ਹਕੂਕਾ ਨੂੰ ਸੁਰੱਖਿਆ ਨਹੀ ਸੀ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨਾਲ ਵਿਧਾਨ ਬਣਨ ਤੋ ਪਹਿਲੇ ਕੀਤੇ ਗਏ ਉਸ ਵਾਅਦੇ ਕਿ ਉੱਤਰੀ ਭਾਰਤ ਵਿਚ ਸਿੱਖਾਂ ਨੂੰ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਉਹ ਬਿਨ੍ਹਾਂ ਕਿਸੇ ਡਰ ਭੈ ਤੇ ਦਖਲਅੰਦਾਜੀ ਤੋਂ ਆਪਣੀ ਜਿੰਦਗੀ ਬਤੀਤ ਕਰ ਸਕਣਗੇ । ਇਸ ਲਈ ਜੋ ਹਿੰਦੂਤਵ ਹੁਕਮਰਾਨਾਂ ਵੱਲੋ ਆਪਣੀ ਸੌੜੀ ਸੋਚ ਦੇ ਗੁਲਾਮ ਬਣਕੇ ਇੰਡੀਆਂ ਦੇ ਨਾਮ ਨੂੰ ਬਦਲਕੇ ਭਾਰਤ ਕੀਤਾ ਜਾ ਰਿਹਾ ਹੈ, ਉਸ ਨੂੰ ਸਿੱਖ ਕੌਮ ਕਤਈ ਪ੍ਰਵਾਨਗੀ ਨਹੀ ਦੇਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਇੰਡੀਆ ਮੁਲਕ ਦੇ ਨਾਮ ਨੂੰ ਭਾਰਤ ਵਿਚ ਬਦਲਣ ਦੇ ਕੀਤੇ ਜਾ ਰਹੇ ਫਿਰਕੂ ਅਮਲਾਂ ਦਾ ਜੋਰਦਾਰ ਵਿਰੋਧ ਕਰਦੇ ਹੋਏ ਅਤੇ ਇਸ ਨੂੰ ਕਤਈ ਵੀ ਸਿੱਖ ਕੌਮ ਵੱਲੋ ਪ੍ਰਵਾਨਗੀ ਨਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।