15 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਅਟੱਲ ਸਾਹਿਬ ਵਿਖੇ ਸ. ਅਵਤਾਰ ਸਿੰਘ ਖੰਡਾ ਅਤੇ ਸ. ਹਰਦੀਪ ਸਿੰਘ ਨਿੱਝਰ ਸੰਬੰਧੀ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 11 ਜੂਨ ( ) “ਸ਼ਹੀਦ ਸ. ਅਵਤਾਰ ਸਿੰਘ ਖੰਡਾ ਅਤੇ ਸ. ਹਰਦੀਪ ਸਿੰਘ ਨਿੱਝਰ ਦੀਆਂ ਆਤਮਾਵਾ ਦੀ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਅਟੱਲ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਹੋਣਗੇ । ਜਿਸਦਾ ਪ੍ਰਬੰਧ ਸ਼ਹੀਦ ਪਰਿਵਾਰਾਂ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 13 ਜੂਨ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਅਤੇ 15 ਜੂਨ ਨੂੰ ਉਨ੍ਹਾਂ ਦੀ ਯਾਦ ਨੂੰ ਮਨਾਉਦੇ ਹੋਏ ਭੋਗ ਪਾਏ ਜਾਣਗੇ । ਸਮੁੱਚੀਆ ਪੰਥਕ ਜਥੇਬੰਦੀਆਂ, ਨਾਨਕ ਨਾਮ ਲੇਵਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਪੰਥਕ ਜਥੇਬੰਦੀਆਂ ਇਸ ਅਰਦਾਸ ਸਮਾਗਮ ਵਿਚ ਪਹੁੰਚਣ ਦੀ ਕਿਰਪਾਲਤਾ ਕਰਨਗੇ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਮੁੱਖ ਦਫਤਰ ਤੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਕ ਪ੍ਰੈਸ ਰੀਲੀਜ ਰਾਹੀ ਦਿੱਤੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਆਜਾਦੀ ਦੇ ਚੱਲ ਰਹੇ ਸੰਘਰਸ ਦੌਰਾਨ ਖ਼ਾਲਸਾ ਪੰਥ ਵਿਚੋਂ ਨਿਰੰਤਰ ਸ਼ਹਾਦਤਾਂ ਤੇ ਕੁਰਬਾਨੀਆਂ ਹੁੰਦੀਆ ਆ ਰਹੀਆ ਹਨ । ਸਿੱਖ ਕੌਮ ਹਰ ਤਰ੍ਹਾਂ ਦੇ ਜ਼ਬਰ ਜੁਲਮ ਦਾ ਟਾਕਰਾ ਕਰਦੀ ਹੋਈ ਕੌਮਾਂਤਰੀ ਕਾਨੂੰਂਨਾਂ, ਨਿਯਮਾਂ ਅਧੀਨ ਆਪਣੀ ਆਜਾਦੀ ਦੇ ਮਿਸਨ ਵੱਲ ਦ੍ਰਿੜਤਾ ਨਾਲ ਵੱਧ ਰਹੀ ਹੈ । ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆ ਹੋਈਆ ਉਨ੍ਹਾਂ ਦੇ ਦਿਹਾੜਿਆ ਨੂੰ ਸਾਨੋ ਸੌਕਤ ਨਾਲ ਮਨਾਉਦੀਆ ਹਨ, ਉਹ ਕੌਮਾਂ ਹੀ ਆਪਣੇ ਮਨੁੱਖਤਾ ਪੱਖੀ ਮਿਸਨ ਵਿਚ ਪ੍ਰਾਪਤੀ ਕਰਨ ਦੇ ਸਮਰੱਥ ਹੁੰਦੀਆ ਹਨ । ਇਸ ਲਈ ਸਭ ਮਾਈ, ਭਾਈ ਇਸ ਸ਼ਹੀਦੀ ਸਮਾਗਮ ਵਿਚ ਪਹੁੰਚਕੇ ਜਿਥੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਵਿਚ ਯੋਗਦਾਨ ਪਾਉਣ, ਉਥੇ ਆਪਣੇ ਕੌਮੀ ਮਿਸਨ ਨੂੰ ਹੋਰ ਮਜਬੂਤੀ ਦੇਣ ਦੇ ਫਰਜ ਅਦਾ ਕਰਨ ।