ਸਿੱਖ ਕੌਮ ਦੇ ਨਵੇ ਬਣੇ ਐਮ.ਪੀ ਪਾਰਲੀਮੈਂਟ ਵਿਚ ਜਾ ਕੇ ਦਲੀਲ ਸਹਿਤ ਜਿਥੇ ਆਪਣੀ ਆਜਾਦੀ ਦੀ ਗੱਲ ਕਰਨ, ਉਥੇ ਕਤਲ ਹੋਏ ਸਿੱਖਾਂ ਦੀ ਜਾਂਚ ਦੀ ਮੰਗ ਵੀ ਉਠਾਉਣ : ਮਾਨ
ਚੰਡੀਗੜ੍ਹ, 07 ਜੂਨ ( ) “ਖ਼ਾਲਸਾ ਪੰਥ ਨੇ ਜੋ 2024 ਦੀਆਂ ਚੋਣਾਂ ਵਿਚ ਫਤਵਾ ਦਿੱਤਾ ਹੈ, ਉਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਖਿੱੜੇ ਮੱਥੇ ਪ੍ਰਵਾਨ ਕਰਦਾ ਹੈ, ਲੇਕਿਨ ਆਪਣੀਆ ਕੌਮੀ ਅਤੇ ਪੰਜਾਬ ਸੂਬੇ ਪ੍ਰਤੀ ਬਣਦੀਆ ਜਿ਼ੰਮੇਵਾਰੀਆ ਨੂੰ ਪਹਿਲੇ ਦੀ ਤਰ੍ਹਾਂ ਸਿੱਦਤ ਨਾਲ ਨਿਭਾਉਣ ਅਤੇ ਖ਼ਾਲਸਾ ਪੰਥ ਦੀ ਆਜਾਦੀ ਦੀ ਲੜਾਈ ਨੂੰ ਮੰਜਿਲ ਵੱਲ ਲਿਜਾਣ ਵਿਚ ਨਿਰੰਤਰ ਯੋਗਦਾਨ ਪਾਉਦਾ ਰਹੇਗਾ । ਲੇਕਿਨ ਜੋ ਖ਼ਾਲਸਾ ਪੰਥ ਦੀ ਕਚਹਿਰੀ ਵਿਚੋ ਨਵੇ ਚੇਹਰੇ ਜਿੱਤਕੇ ਪਾਰਲੀਮੈਟ ਵਿਚ ਜਾ ਰਹੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਖ਼ਾਲਸਾ ਪੰਥ ਦੀ ਆਜਾਦੀ ਪ੍ਰਾਪਤੀ ਦੇ ਮਿਸਨ ਵਿਚ ਆਪਣਾ ਯੋਗਦਾਨ ਪਾਉਦੇ ਹੋਏ ਜਿਥੇ ਪਾਰਲੀਮੈਟ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਮਸਲਿਆ ਨੂੰ ਹੱਲ ਕਰਵਾਉਣ ਲਈ ਆਪਣੀਆ ਜਿ਼ੰਮੇਵਾਰੀਆ ਨੂੰ ਪੂਰੀਆ ਕਰਨ, ਉਥੇ ਇੰਡੀਅਨ ਏਜੰਸੀਆ ਤੇ ਹੁਕਮਰਾਨਾਂ ਵੱਲੋ ਇਕ ਸਾਜਿਸ ਤਹਿਤ ਬਾਹਰਲੇ ਮੁਲਕਾਂ ਤੇ ਇੰਡੀਆ ਵਿਚ ਆਜਾਦੀ ਮੰਗਣ ਵਾਲੇ ਸਿੱਖਾਂ ਦੇ ਕਤਲ ਕਰਨ ਦੀ ਪਾਲਸੀ ਦਾ ਅਮਲ ਕੀਤਾ ਜਾ ਰਿਹਾ ਹੈ । ਉਸ ਵਿਰੁੱਧ ਵੀ ਪਾਰਲੀਮੈਟ ਵਿਚ ਆਵਾਜ ਉਠਾਉਣ ਦੇ ਨਾਲ-ਨਾਲ ਕੌਮਾਂਤਰੀ ਇਨਸਾਫ਼ ਪਸ਼ੰਦ ਤੇ ਮਨੁੱਖੀ ਅਧਿਕਾਰ ਸੰਗਠਨਾਂ ਨਾਲ ਸੰਪਰਕ ਬਣਾਕੇ ਨਿਰਪੱਖਤਾ ਨਾਲ ਇਨ੍ਹਾਂ ਸਿੱਖਾਂ ਦੇ ਹੋ ਰਹੇ ਕਤਲਾਂ ਦੀ ਜਾਂਚ ਕਰਵਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖ਼ਾਲਸਾ ਪੰਥ ਵੱਲੋ ਮਿਲੇ ਫਤਵੇ ਨੂੰ ਖਿੱੜੇ ਮੱਥੇ ਪ੍ਰਵਾਨ ਕਰਦੇ ਹੋਏ ਅਤੇ ਨਵੇ ਚੁਣਕੇ ਜਾ ਰਹੇ ਐਮ.ਪੀਜ਼ ਨੂੰ ਪਾਰਲੀਮੈਟ ਵਿਚ ਆਪਣੇ ਸੂਬੇ ਅਤੇ ਖ਼ਾਲਸਾ ਪੰਥ ਨਾਲ ਸੰਬੰਧਤ ਦਰਪੇਸ ਆ ਰਹੀਆ ਮੁਸਕਿਲਾਂ ਨੂੰ ਹੱਲ ਕਰਵਾਉਣ ਦੇ ਨਾਲ-ਨਾਲ ਸਿੱਖਾਂ ਦੇ ਹੋ ਰਹੇ ਕਤਲੇਆਮ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ ।