ਜਿਸ ਮੁਸਲਿਮ ਕੌਮ ਨਾਲ ਹੁਕਮਰਾਨਾਂ ਵੱਲੋਂ ਕੀਤੇ ਜ਼ਬਰ ਜੁਲਮ ਤੇ ਵਧੀਕੀਆ ਸਮੇਂ ਅਸੀਂ ਇਖਲਾਕੀ ਤੌਰ ਤੇ ਸਹਿਯੋਗ ਕੀਤਾ, ਉਸਨੇ ਸਾਡੇ ਤੋਂ ਪਿੱਠ ਕਿਉਂ ਮੋੜੀ ? : ਮਾਨ
ਫ਼ਤਿਹਗੜ੍ਹ ਸਾਹਿਬ, 06 ਜੂਨ ( ) “ਜਦੋਂ 1986 ਵਿਚ ਉਸ ਸਮੇਂ ਦੇ ਇੰਡੀਆਂ ਦੇ ਵਜ਼ੀਰ ਏ ਆਜਮ ਸ੍ਰੀ ਰਾਜੀਵ ਗਾਂਧੀ ਨੇ ਮੁਸਲਿਮ ਕੌਮ ਦੀਆਂ ਭਾਵਨਾਵਾ ਨੂੰ ਨਜ਼ਰ ਅੰਦਾਜ ਕਰਦੇ ਹੋਏ ਅਯੁੱਧਿਆ ਵਿਖੇ ਰਾਮ ਮੰਦਰ ਨੂੰ ਖੋਲਿਆ ਸੀ, ਤਾਂ ਉਸ ਸਮੇ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਜਥਾ ਉਸ ਸਥਾਂਨ ਤੇ ਜਾ ਕੇ ਹਕੂਮਤੀ ਜ਼ਬਰ ਦਾ ਵਿਰੋਧ ਕਰਨ ਦੀ ਜਿੰਮੇਵਾਰੀ ਨਿਭਾਉਦਾ ਰਿਹਾ । ਫਿਰ 1992 ਵਿਚ ਸੈਟਰ ਵਿਚ ਜਦੋ ਨਰਸਿਮਾ ਰਾਓ ਦੀ ਕਾਂਗਰਸ ਸਰਕਾਰ ਸੀ ਤਾਂ ਭਾਜਪਾ ਆਗੂਆਂ ਸ੍ਰੀ ਅਡਵਾਨੀ, ਮੁਰਲੀ ਮਨੋਹਰ ਜੋਸੀ, ਕਲਿਆਣ ਸਿੰਘ, ਉਮਾ ਭਾਰਤੀ ਆਦਿ ਵੱਡੇ ਆਗੂਆਂ ਦੀ ਅਗਵਾਈ ਹੇਠ ਦਿਨ ਦਿਹਾੜੇ ਲੱਖਾਂ ਦੀ ਗਿਣਤੀ ਵਿਚ ਹਜੂਮ ਇਕੱਠਾ ਕਰਕੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ ਗਿਆ ਤਾਂ ਉਸ ਸਮੇ ਵੀ ਅਸੀ ਉਥੇ ਪਹੁੰਚਕੇ ਇਸ ਗੈਰ ਧਾਰਮਿਕ ਹੋਈ ਹਕੂਮਤੀ ਕਾਰਵਾਈ ਦਾ ਵਿਰੋਧ ਵੀ ਕੀਤਾ ਅਤੇ ਇਸ ਵਿਰੁੱਧ ਨਿਰੰਤਰ ਆਵਾਜ ਉਠਾਉਦੇ ਰਹੇ । ਫਿਰ 2002 ਵਿਚ ਜਦੋਂ ਗੁਜਰਾਤ ਵਿਖੇ ਮੌਜੂਦਾ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਸਾਜਸੀ ਢੰਗ ਨਾਲ ਮੁਸਲਿਮ ਕੌਮ ਉਤੇ ਜ਼ਬਰ ਢਾਹੁੰਦੇ ਹੋਏ 2000 ਮੁਸਲਿਮ ਨਿਵਾਸੀਆਂ ਦਾ ਕਤਲੇਆਮ ਵੀ ਕੀਤਾ ਅਤੇ ਮੁਸਲਿਮ ਬੀਬੀਆ ਨਾਲ ਜ਼ਬਰ-ਜਨਾਹ ਕਰਦੇ ਹੋਏ ਦੀਆਂ ਨਗਨ ਵੀਡੀਓ ਬਣਾਈਆ, ਉਸ ਸਮੇ ਵੀ ਇਖਲਾਕੀ ਤੇ ਇਨਸਾਨੀ ਤੌਰ ਤੇ ਅਸੀ ਗੁਜਰਾਤ ਸਰਕਾਰ ਦੇ ਇਸ ਅਮਲ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਆਵਾਜ ਉਠਾਈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਘੱਟ ਗਿਣਤੀ ਮੁਸਲਿਮ ਕੌਮ ਨਾਲ ਹੁਕਮਰਾਨਾਂ ਵੱਲੋ ਹੁੰਦੇ ਆ ਰਹੇ ਜ਼ਬਰ ਜੁਲਮ, ਬੇਇਨਸਾਫ਼ੀਆਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਖੁਦ ਘੱਟ ਗਿਣਤੀ ਕੌਮ ਹੈ, ਨੇ ਨਿਰੰਤਰ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਉਸ ਵਿਰੁੱਧ ਸਟੈਡ ਲੈਦੇ ਰਹੇ । ਲੇਕਿਨ ਸੰਗਰੂਰ ਵਿਖੇ ਮੇਰੇ ਵੱਲੋ ਐਮ.ਪੀ ਚੋਣ ਲੜਨ ਸਮੇ ਉਥੋ ਦੇ ਮੁਸਲਿਮ ਨਿਵਾਸੀਆ ਨੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਕਰਨ ਵਾਲੀਆ ਕਾਂਗਰਸ ਅਤੇ ਬੀਜੇਪੀ ਨੂੰ ਵੋਟਾਂ ਕਿਉਂ ਪਾਈਆ ਅਤੇ ਸਾਡਾ ਸਾਥ ਕਿਉਂ ਨਾ ਦਿੱਤਾ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਘੱਟ ਗਿਣਤੀ ਮੁਸਲਿਮ ਕੌਮ ਉਤੇ ਹੋਣ ਵਾਲੇ ਜ਼ਬਰ ਜੁਲਮਾਂ ਵਿਰੁੱਧ ਨਿਰੰਤਰ ਪਾਰਟੀ ਵੱਲੋ ਆਵਾਜ ਉਠਾਉਦੇ ਆਉਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੰਗਰੂਰ ਵਿਖੇ ਸਾਥ ਨਾ ਦੇਣ ਉਤੇ ਗਹਿਰੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕਸਮੀਰ ਵਿਖੇ ਕਸਮੀਰੀਆ ਦੇ ਖੁਦਮੁਖਤਿਆਰੀ ਦੇ ਵਿਧਾਨਿਕ ਅਧਿਕਾਰ ਧਾਰਾ 370 ਅਤੇ 35ਏ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਰੱਦ ਕੀਤੀਆ ਗਈਆ ਤਦ ਵੀ ਅਸੀ ਕਸਮੀਰ ਪਹੁੰਚਕੇ ਉਸ ਵਿਰੁੱਧ ਆਵਾਜ ਬੁਲੰਦ ਕਰਦੇ ਰਹੇ । ਇਥੋ ਤੱਕ ਅਫਸਪਾ ਵਰਗੇ ਕਾਲੇ ਕਾਨੂੰਨ ਜਿਸ ਰਾਹੀ ਉਥੋ ਦੀਆਂ ਫੋਰਸਾਂ ਤੇ ਪੁਲਿਸ ਕਿਸੇ ਵੀ ਨਾਗਰਿਕ ਨੂੰ ਜ਼ਬਰੀ ਅਗਵਾਹ ਕਰ ਸਕਦੀਆ ਹਨ, ਮਾਰ ਸਕਦੀਆ ਹਨ, ਤਸੱਦਦ ਕਰ ਸਕਦੀਆ, ਲੱਤ-ਬਾਹ ਤੋੜ ਸਕਦੀਆਂ, ਜ਼ਬਰ-ਜਨਾਹ ਕਰ ਸਕਦੀਆ ਹਨ ਅਤੇ ਤਸੱਦਦ ਕਰਕੇ ਸਰੀਰਕ ਤੌਰ ਤੇ ਖਤਮ ਕਰ ਸਕਦੀਆ ਹਨ, ਉਸ ਵਿਰੁੱਧ ਨਿਰੰਤਰ ਅਸੀ ਆਵਾਜ ਉਠਾਉਦੇ ਆਏ ਹਾਂ । ਇਸ ਲਈ ਅਸੀਂ ਮੁਲਕ ਦੀ ਦੂਸਰੀ ਪਾਰਟੀ ਕਾਂਗਰਸ ਨੂੰ ਪੁੱਛਣਾ ਚਾਹਵਾਂਗੇ ਭਾਵੇਕਿ ਉਹ ਵਿਰੋਧੀ ਪਾਰਟੀ ਦੇ ਤੌਰ ਤੇ ਵਿਚਰ ਰਹੀ ਹੈ, ਉਹ ਅਜਿਹੇ ਅਫਸਪਾ ਵਰਗੇ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਕੀ ਕਰੇਗੀ ? ਜਿਥੇ ਕਿਤੇ ਵੀ ਛੱਤੀਸਗੜ੍ਹ, ਝਾਰਖੰਡ, ਉੜੀਸਾ, ਬਿਹਾਰ, ਮੱਧ ਪ੍ਰਦੇਸ਼, ਮਿਜੋਰਮ, ਮਨੀਪੁਰ ਆਦਿ ਥਾਵਾਂ ਤੇ ਆਦਿਵਾਸੀਆ, ਕਬੀਲਿਆ ਨਾਲ ਹੁਕਮਰਾਨ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਕਰਦੇ ਹਨ, ਅਸੀ ਉਥੇ ਵੀ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਹਕੂਮਤੀ ਜ਼ਬਰ ਵਿਰੁੱਧ ਜੋਰਦਾਰ ਢੰਗ ਨਾਲ ਆਵਾਜ ਉਠਾਉਦੇ ਆ ਰਹੇ ਹਾਂ ਅਤੇ ਇਨ੍ਹਾਂ ਕਾਰਵਾਈਆ ਦਾ ਖੰਡਨ ਕਰਦੇ ਆ ਰਹੇ ਹਾਂ । ਪਰ ਦੁੱਖ ਦੀ ਗੱਲ ਹੈ ਕਿ ਅਜਿਹੇ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਉਣ ਵਾਲੀ ਅਤੇ ਐਕਸਨ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਨੂੰ ਮੁਸਲਿਮ ਕੌਮ ਨੇ 2024 ਦੀਆਂ ਇਨ੍ਹਾਂ ਚੋਣਾਂ ਵਿਚ ਸਾਥ ਨਾ ਦੇਣ ਦੇ ਅਮਲ ਕਿਉਂ ਕੀਤੇ ?