ਜੇਕਰ ਅੰਮ੍ਰਿਤਸਰ ਹਲਕੇ ਦੇ ਨਿਵਾਸੀਆਂ ਨੇ ਮੈਨੂੰ ਜਿੱਤ ਬਖਸੀ ਤਾਂ ਮੈਂ ਇਸ ਲੋਕ ਸਭਾ ਹਲਕੇ ਨੂੰ ਕੌਮਾਂਤਰੀ ਪੱਧਰ ਦੀਆਂ ਸਭ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਬਚਨਬੱਧ ਹੋਵਾਂਗਾ : ਇਮਾਨ ਸਿੰਘ ਮਾਨ
ਅੰਮ੍ਰਿਤਸਰ, 15 ਮਈ ( ) “ਬੇਸੱਕ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਕਾਤਲ ਜਮਾਤਾਂ ਕਾਂਗਰਸ, ਬੀਜੇਪੀ ਤੇ ਬਾਦਲ ਦਲੀਆ ਨੇ ਵੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋ ਆਪੋ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਇਹ ਸਭ ਹਕੂਮਤ ਕਰ ਚੁੱਕੀਆ ਜਮਾਤਾਂ ਹਨ ਜਿਨ੍ਹਾਂ ਕੋਲ ਲੋਕਾਂ ਨਾਲ ਧੋਖਾ ਕਰਕੇ ਵੱਡੇ ਖਜਾਨੇ ਜਮ੍ਹਾ ਕੀਤੇ ਹੋਏ ਹਨ । ਪਰ ਇਸ ਵਾਰੀ ਲੋਕ ਸਭਾ ਹਲਕਿਆ ਦੀ ਚੋਣ ਲੜਾਈ ਇਸ ਲਈ ਵੱਡੀ ਦਿਲਚਸਪ ਬਣੀ ਹੋਈ ਹੈ ਕਿਉਂਕਿ ਪੰਜਾਬ ਦੇ ਵੋਟਰ ਤੇ ਨਿਵਾਸੀ ਇਹ ਮਹਿਸੂਸ ਕਰ ਰਹੇ ਹਨ ਕਿ ਅਸੀ ਵਾਰੋ-ਵਾਰੀ ਕਾਂਗਰਸ, ਬੀਜੇਪੀ, ਬਾਦਲ ਦਲ ਆਦਿ ਨੂੰ ਪੰਜਾਬ ਸੂਬੇ ਦੀਆਂ ਹਕੂਮਤਾਂ ਦਿੱਤੀਆ ਪਰ ਕਿਸੇ ਵੀ ਪਾਰਟੀ ਨੇ ਪੰਜਾਬ ਦੇ, ਪੰਜਾਬੀਆਂ ਦੇ ਸੰਜ਼ੀਦਾ ਮਸਲਿਆ ਨੂੰ ਸਹੀ ਦਿਸ਼ਾ ਵੱਲ, ਸਹੀ ਢੰਗ ਨਾਲ ਨਜਿੱਠਣ ਦੀ ਕੋਸਿਸ ਨਹੀ ਕੀਤੀ । ਜੋ ਕਿ ਗੈਰ ਜਿੰਮੇਵਰਾਨਾਂ ਅਤੇ ਆਪਣੇ ਪੰਜਾਬ ਸੂਬੇ, ਇਥੋ ਦੇ ਨਿਵਾਸੀਆ ਨਾਲ ਇਨ੍ਹਾਂ ਜਮਾਤਾਂ ਵੱਲੋ ਧੋਖਾ ਹੀ ਕੀਤਾ ਗਿਆ ਹੈ । ਇਸ ਲਈ ਪੰਜਾਬ ਦੇ ਵੋਟਰ ਵਿਸੇਸ ਤੋਰ ਤੇ ਅੰਮ੍ਰਿਤਸਰ ਸਰਹੱਦੀ ਲੋਕ ਸਭਾ ਹਲਕੇ ਦੇ ਵੋਟਰ ਉਪਰੋਕਤ ਸੱਚ ਨੂੰ ਮਹਿਸੂਸ ਕਰਦੇ ਹੋਏ ਬਹੁਗਿਣਤੀ ਵੋਟਰ ਮਨਾਂ ਅਤੇ ਆਤਮਾਵਾ ਵਿਚ ਇਹ ਫੈਸਲਾ ਕਰ ਚੁੱਕੇ ਹਨ ਕਿ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਇਕ ਮੌਕਾ ਦੇ ਕੇ ਪਾਰਲੀਮੈਟ ਵਿਚ ਜਿਤਾਕੇ ਭੇਜਾਂਗੇ । ਕਿਉਂਕਿ ਉਨ੍ਹਾਂ ਨੇ ਬੀਤੇ 4 ਦਹਾਕਿਆ ਤੋ ਆਪਣੀ ਸੋਚ ਅਤੇ ਪੰਜਾਬ ਸੂਬੇ, ਕੌਮ ਲਈ ਲਏ ਗਏ ਦ੍ਰਿੜਤਾਪੂਰਵਕ ਸਟੈਂਡ ਤੋ ਇੱਧਰ-ਉੱਧਰ ਨਹੀ ਹੋਏ । ਬਲਕਿ ਸੱਚ ਨੂੰ ਹੋਰ ਉੱਚੀ ਆਵਾਜ ਵਿਚ ਬੁਲੰਦ ਕਰਨ ਅਤੇ ਪੰਜਾਬ ਦੇ ਮਸਲਿਆ ਨੂੰ ਹੱਲ ਕਰਨ ਦੇ ਫਰਜ ਨਿਭਾਉਦੇ ਆ ਰਹੇ ਹਨ । ਜੇਕਰ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਨਿਵਾਸੀਆ ਨੇ ਇਸ ਵਾਰੀ ਜੋ ਕਿ ਜਾਪਦਾ ਹੈ ਦਾਸ ਨੂੰ ਸਹਿਯੋਗ ਕਰਕੇ ਜਿੱਤ ਦੀ ਬਖਸਿਸ ਕਰਨਗੇ । ਤਾਂ ਮੈਂ ਅੰਮ੍ਰਿਤਸਰ ਹਲਕੇ ਦੇ ਹਰ ਖੇਤਰ ਵਿਚ ਨੁਹਾਰ ਲਿਆਉਣ ਅਤੇ ਸੰਬੰਧਤ ਮਸਲਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਅਤੇ ਅੰਮ੍ਰਿਤਸਰ ਨੂੰ ਕੌਮਾਤਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਬਚਨਬੱਧ ਹੋਵਾਂਗਾ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਲੋਕ ਸਭਾ ਉਮੀਦਵਾਰ ਹਲਕਾ ਅੰਮ੍ਰਿਤਸਰ ਵੱਲੋ ਆਪਣੇ ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਕੋਲ ਦਾਖਲ ਕਰਨ ਉਪਰੰਤ ਉਚੇਚੇ ਤੌਰ ਤੇ ਕੁਝ ਬੁੱਧੀਜੀਵੀ ਸੋਚ ਦੇ ਮਾਲਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਮੈਂ ਇਸ ਸਿੱਖ ਕੌਮ ਦੇ ਧੂਰੇ ਨਾਲ ਸੰਬੰਧਤ ਅੰਮ੍ਰਿਤਸਰ ਸਾਹਿਬ ਦੀ ਸੀਟ ਜਿਤਕੇ ਸਭ ਤੋ ਪਹਿਲੇ ਰਾਜਾਸਾਸੀ ਹਵਾਈ ਅੱਡੇ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਦੇ ਹੋਏ ਕੌਮਾਂਤਰੀ ਪੱਧਰ ਦਾ ਹਵਾਈ ਅੱਡਾ ਬਣਾਉਣ ਦੀ ਜਿੰਮੇਵਾਰੀ ਪੂਰਨ ਕਰਾਂਗਾ ਅਤੇ ਮੇਰੀ ਇਹ ਕੋਸਿਸ ਹੋਵੇਗੀ ਕਿ ਇਸ ਰਾਜਾਸਾਸੀ ਹਵਾਈ ਅੱਡੇ ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ, ਫਰਾਸ, ਜਰਮਨ ਅਤੇ ਅਰਬ ਮੁਲਕਾਂ ਦੀਆਂ ਉਡਾਨਾਂ ਦੀ ਆਵਾਜਾਈ ਸੁਰੂ ਹੋਵੇ ਜਿਸ ਨਾਲ ਕਿਸੇ ਵੀ ਪੰਜਾਬੀ, ਹਿਮਾਚਲੀ, ਜੰਮੂ ਕਸਮੀਰ ਨਿਵਾਸੀ ਨੂੰ ਦਿੱਲੀ ਦੀ ਬਜਾਇ ਰਾਜਾਸਾਸੀ ਹਵਾਈ ਅੱਡੇ ਤੋ ਉਤਰਕੇ ਤੁਰੰਤ ਆਪਣੀ ਜਨਮ ਭੂਮੀ ਉਤੇ ਉਤਰਨ ਦੀ ਖੁਸੀ ਮਹਿਸੂਸ ਕਰ ਸਕੇ। ਦੂਸਰਾ ਮੈਂ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਕੌਮਾਂਤਰੀ ਸਰਹੱਦਾਂ ਨੂੰ ਫਸਲੀ ਅਤੇ ਵਪਾਰਕੀ ਵਸਤਾਂ ਦੇ ਅਦਾਨ-ਪ੍ਰਦਾਨ ਕਰਨ ਲਈ ਸੜਕੀ ਤੇ ਰੇਲਵੇ ਆਵਾਜਾਈ ਸੁਰੂਆਤ ਕਰਨ ਦੀ ਜਿੰਮੇਵਾਰੀ ਪੂਰਨ ਕਰਾਂਗਾ । ਜਿਸ ਨਾਲ ਲਾਹੌਰ ਤੋ ਚੱਲਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੁਪਹਿਰ ਦਾ ਖਾਣਾ ਯਾਤਰੀ ਲੈ ਸਕਣ ਅਤੇ ਅੰਮ੍ਰਿਤਸਰ ਤੋ ਚੱਲਕੇ ਲਾਹੌਰ ਜਾ ਕੇ ਆਪਣਾ ਖਾਣਾ ਪ੍ਰਾਪਤ ਕਰ ਸਕਣ । ਫਿਰ ਮੈਂ ਅੰਮ੍ਰਿਤਸਰ ਸਹਿਰ ਅਤੇ ਨਾਲ ਲੱਗਦੇ ਪਿੰਡਾਂ ਕਸਬਿਆ ਦੀਆਂ ਗਲੀਆ ਦੀ ਕੌਮਾਂਤਰੀ ਪੱਧਰ ਦੀ ਸਫਾਈ ਨੂੰ ਮੁੱਖ ਰੱਖਕੇ ਗੰਦੇ ਪਾਣੀ ਦੇ ਨਿਕਾਸ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਅਤੇ ਇਸ ਹਲਕੇ ਦੇ ਨਿਵਾਸੀਆ ਦੀ ਅੱਛੀ ਸਿਹਤਯਾਬੀ ਲਈ ਆਧੁਨਿਕ ਦਵਾਈਆ, ਕਾਬਲ ਡਾਕਟਰਾਂ, ਸਿਹਤ ਨਾਲ ਸੰਬੰਧਤ ਆਧੁਨਿਕ ਉਪਕਰਨਾਂ ਨਾਲ ਲੈਸ ਕਰਕੇ ਇਸ ਇਲਾਕੇ ਦੇ ਹਸਪਤਾਲਾਂ ਵਿਚ ਹਰ ਲੋੜੀਦੀ ਵਸਤੂ ਦਾ ਪ੍ਰਬੰਧ ਕਰਕੇ ਸਿਹਤ ਸਹੂਲਤਾਂ ਪ੍ਰਦਾਨ ਕਰਾਂਗੇ । ਇਸਦੇ ਨਾਲ ਹੀ ਸੜਕਾਂ ਤੇ ਗਲੀਆ ਦੀ ਸਫਾਈ ਦੇ ਨਾਲ-ਨਾਲ ਅੱਛੇ ਫਲਦਾਰ ਬੂਟੇ, ਦਰੱਖਤ ਲਗਵਾਕੇ ਅਤੇ ਲੈਡਸਕੇਪਿੰਗ ਕਰਵਾਕੇ ਇਸ ਅੰਮ੍ਰਿਤਸਰ ਸਹਿਰ ਦੀ ਸੁੰਦਰਤਾ ਵਿਚ ਕੌਮਾਂਤਰੀ ਪੱਧਰ ਦੀ ਤਰ੍ਹਾਂ ਵਾਧਾ ਕਰਨ ਲਈ ਜਿੰਮੇਵਾਰੀ ਪੂਰਨ ਕਰਾਂਗਾ । ਕਿਉਂਕਿ ਸਾਡੇ ਇਥੇ ਬੇਰੁਜਗਾਰੀ ਬਹੁਤ ਵੱਡੀ ਹੈ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਇੰਡੀਆਂ, ਪੰਜਾਬ ਅਤੇ ਅਰਬ ਮੁਲਕਾਂ ਵਿਚ ਸੜਕੀ ਆਵਾਜਾਈ ਰਾਹੀ ਟਰਾਸਪੋਰਟਰਾਂ ਦੇ ਕਿੱਤੇ ਨੂੰ ਉਤਸਾਹਿਤ ਕਰਕੇ ਇਸ ਕਿੱਤੇ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਮੌਕੇ ਪ੍ਰਦਾਨ ਕਰਨਾ ਆਪਣਾ ਪਰਮ ਧਰਮ ਫਰਜ ਸਮਝਾਗਾ । ਜੋ ਸਾਡੀਆ ਬੀਬੀਆ ਅਤੇ ਬੱਚੀਆ ਨੂੰ ਵਿਚਰਦੇ ਹੋਏ ਦੁਨਿਆਵੀ ਮੁਸਕਿਲਾਂ ਜਾਂ ਮਾਲੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉਨ੍ਹਾਂ ਦਾ ਸਹੀ ਦਿਸ਼ਾ ਵੱਲ ਹੱਲ ਕਰਨ ਲਈ ਇਕ ਵਿਸੇਸ ‘ਔਰਤ ਭਲਾਈ ਬੋਰਡ’ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਵਾਂਗਾ ਥਾ ਕਿ ਸਾਡੀਆ ਮਾਤਾਵਾਂ, ਭੈਣਾ ਅਤੇ ਬੱਚੀਆਂ ਨੂੰ ਜਿੰਦਗੀ ਵਿਚ ਵਿਚਰਦੇ ਹੋਏ ਕਿਸੇ ਕਿਸਮ ਦੀ ਸਮਾਜਿਕ ਜਾਂ ਹਕੂਮਤੀ ਮੁਸਕਿਲ ਪੇਸ ਨਾ ਆਵੇ ਅਤੇ ਉਨ੍ਹਾਂ ਨੂੰ ਹੀਣ ਭਾਵਨਾ ਦਾ ਸਾਹਮਣਾ ਨਾ ਕਰਨਾ ਪਵੇ।