ਛੱਤੀਸਗੜ੍ਹ ਵਿਚ 29 ਨਕਸਲਾਈਟਾਂ (ਆਦਿਵਾਸੀਆਂ) ਨੂੰ ਮਾਰ ਦੇਣ ਦੀ ਕਾਰਵਾਈ ਜਿਥੇ ਅਣਮਨੁੱਖੀ ਹੈ, ਉਥੇ ਹੁਕਮਰਾਨਾਂ ਦੀ ਸੌੜੀ ਚੋਣ ਰਣਨੀਤੀ ਦਾ ਹਿੱਸਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ ( ) “ਜਦੋਂ ਹੁਣ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਮੁਲਕ ਦੇ ਨਿਵਾਸੀਆ ਤੇ ਵੋਟਰਾਂ ਉਤੇ ਆਪਾ ਪ੍ਰਭਾਵ ਪਾਉਣ ਲਈ ਕਿਸੇ ਤਰ੍ਹਾਂ ਦੀ ਸਾਜਸੀ ਸਟ੍ਰਾਈਕ ਕਰਨ ਵਿਚ ਅਸਫਲ ਹੋ ਚੁੱਕੀ ਹੈ ਤਾਂ ਹੁਕਮਰਾਨਾਂ ਨੇ ਮੁਲਕ ਨਿਵਾਸੀਆ ਦਾ ਧਿਆਨ ਮੋਦੀ ਹਕੂਮਤ ਉਤੇ ਕੇਦਰਿਤ ਕਰਨ ਦੀ ਮੰਦਭਾਵਨਾ ਅਧੀਨ ਹੀ ਛੱਤੀਸਗੜ੍ਹ ਵਿਖੇ ਜੋ ਆਦਿਵਾਸੀ, ਜਿਨ੍ਹਾਂ ਨੂੰ ਹੁਕਮਰਾਨ ਨਕਸਲਾਈਟ ਕਹਿਕੇ ਲੰਮੇ ਸਮੇ ਤੋ ਮਨੁੱਖਤਾ ਦਾ ਘਾਣ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਫਿਰ 29 ਜਿੰਦਗਾਨੀਆਂ ਨਾਲ ਪੁਲਿਸ ਮੁਕਾਬਲਾ ਦਿਖਾਕੇ ਉਨ੍ਹਾਂ ਨੂੰ ਮਾਰ ਦੇਣ ਦੀ ਕਾਰਵਾਈ ਜਿਥੇ ਅਣਮਨੁੱਖੀ ਹੈ, ਉਥੇ ਕੱਟੜਵਾਦੀ ਹੁਕਮਰਾਨਾਂ ਵੱਲੋ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਇਨ੍ਹਾਂ ਦੀ ਚੋਣ ਰਣਨੀਤੀ ਦਾ ਉਹ ਹਿੱਸਾ ਹੈ ਜਿਸਦੀ ਹਰ ਨਾਗਰਿਕ ਵੱਲੋ ਕਰੜੇ ਸ਼ਬਦਾਂ ਵਿਚ ਨਿੰਦਾ ਕਰਨੀ ਬਣਦੀ ਹੈ ਅਤੇ ਇਸ ਵਿਰੁੱਧ ਆਵਾਜ ਉਠਾਉਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਛੱਤੀਸਗੜ੍ਹ ਦੇ ਆਦਿਵਾਸੀਆ ਦੇ ਇਲਾਕੇ ਵਿਚ 29 ਨਕਸਲਾਈਟਾਂ ਨੂੰ ਬੀ.ਐਸ.ਐਫ ਤੇ ਹੋਰ ਅਰਧ ਸੈਨਿਕ ਬਲਾਂ ਵੱਲੋ ਝੂਠੇ ਪੁਲਿਸ ਮੁਕਾਬਲੇ ਦਿਖਾਕੇ ਮਾਰ ਦੇਣ ਦੀ ਮਨੁੱਖਤਾ ਵਿਰੋਧੀ ਕਾਰਵਾਈ ਨੂੰ ਜ਼ਲ੍ਹਿਆਵਾਲੇ ਬਾਗ ਦੇ ਦੁੱਖਦਾਇਕ ਸਾਕੇ ਨਾਲ ਤੁਲਨਾ ਕਰਦੇ ਹੋਏ ਮੋਦੀ ਹਕੂਮਤ ਦੀ ਇਸ ਅਣਮਨੁੱਖੀ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉੱਤਰੀ-ਦੱਖਣੀ ਸੂਬਿਆਂ ਵਿਚ ਜੋ ਮੋਦੀ ਹਕੂਮਤ ਦੀ ਲੋਕ ਸਭਾ ਚੋਣਾਂ ਵਿਚ ਵੱਡੀ ਹਾਰ ਹੋਣ ਜਾ ਰਹੀ ਹੈ ਅਤੇ ਉਥੋ ਦੇ ਨਿਵਾਸੀਆਂ ਦੀ ਬਹੁਗਿਣਤੀ ਮੋਦੀ ਹਕੂਮਤ ਦੇ ਤਾਨਾਸਾਹੀ ਰਾਜ ਭਾਗ ਤੋ ਤੰਗ ਆ ਕੇ ਇਨ੍ਹਾਂ ਵਿਰੁੱਧ ਭੁਗਤ ਰਹੀ ਹੈ, ਉਸਨੂੰ ਮੁੱਖ ਰੱਖਦੇ ਹੋਏ ਹੀ ਹੁਕਮਰਾਨਾਂ ਵੱਲੋ ਆਦਿਵਾਸੀ, ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਕੇ, ਉਨ੍ਹਾਂ ਨੂੰ ਆਪਣੇ ਗੋਦੀ ਮੀਡੀਏ ਉਤੇ ਵੱਡੀ ਬੁਰਾਈ ਵੱਜੋ ਪੇਸ ਕਰਦੇ ਹੋਏ ਹਿੰਦੂਤਵ ਸੋਚ ਨੂੰ ਉਭਾਰਨ ਅਤੇ ਹਿੰਦੂ ਵੋਟਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਹੀ ਇਹ ਅਣਮਨੁੱਖੀ ਗੈਰ ਵਿਧਾਨਿਕ ਜੁਲਮ ਕੀਤਾ ਗਿਆ ਹੈ । ਜੋ ਅਸਹਿ ਹੈ । ਉਨ੍ਹਾਂ ਮੁਲਕ ਦੇ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਤੋ ਇਹ ਮੰਗ ਕੀਤੀ ਕਿ ਜੋ ਕਬੀਲਿਆ, ਆਦਿਵਾਸੀਆ, ਘੱਟ ਗਿਣਤੀ ਕੌਮਾਂ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਕੇ ਹੁਕਮਰਾਨ ਉਨ੍ਹਾਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਦੇ ਸਾਜਸੀ ਅਮਲ ਕਰ ਰਿਹਾ ਹੈ, ਇਸ ਉਤੇ ਗੰਭੀਰਤਾ ਨਾਲ ਅਮਲ ਕਰਦੇ ਹੋਏ ਉਨ੍ਹਾਂ ਨੂੰ ਇਸ ਨੂੰ ਰੋਕਣ ਲਈ ਅਤੇ ਇਨ੍ਹਾਂ ਕਬੀਲਿਆ ਦੇ ਨਿਵਾਸੀਆ ਦੀ ਸੁਰੱਖਿਆ ਲਈ ਉਚੇਚੇ ਤੌਰ ਤੇ ਕਦਮ ਉਠਾਉਣੇ ਚਾਹੀਦੇ ਹਨ । ਸਾਨੂੰ ਇਸ ਗੱਲ ਤੇ ਵੀ ਗਹਿਰਾ ਦੁੱਖ ਹੈ ਕਿ 03 ਅਪ੍ਰੈਲ 2024 ਨੂੰ ਛੱਤੀਸਗੜ੍ਹ ਦੇ ਕਬੀਲਿਆ ਦੇ 11 ਜਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਵਿਚ ਇਕ ਔਰਤ ਵੀ ਸੀ ।
ਸਾਨੂੰ ਇਸ ਗੱਲ ਦਾ ਵੀ ਦੁੱਖ ਤੇ ਹੈਰਾਨੀ ਹੈ ਕਿ ਸੀ.ਪੀ.ਆਈ, ਸੀ.ਪੀ.ਐਮ ਪਾਰਟੀਆਂ ਜੋ ਇਨ੍ਹਾਂ ਇਲਾਕਿਆ ਦੇ ਕਬੀਲਿਆ, ਨਿਵਾਸੀਆ, ਆਦਿਵਾਸੀਆ ਦੀ ਖੈਰ-ਗਵਾਹ ਅਖਵਾਉਦੀਆਂ ਹਨ, ਉਹ ਇਸ ਗੰਭੀਰ ਮਸਲੇ ਉਤੇ ਅਜੇ ਤੱਕ ਚੁੱਪ ਕਿਉਂ ਹਨ ? ਇਸ ਦਿਸ਼ਾ ਵੱਲ ਉਹ ਅਮਲ ਕਿਉਂ ਨਹੀਂ ਕਰ ਰਹੀਆ ?