ਮੋਦੀ ਵੱਲੋਂ ਕੱਚੇ ਘਰਾਂ ਦੀ ‘ਸਹਾਇਤਾ ਸਕੀਮ’ ਅਧੀਨ ਪੰਜਾਬ ਤੇ ਹਰਿਆਣਾ ਦੇ ਦਲਿਤ ਪਰਿਵਾਰਾਂ ਨੂੰ ਵੀ ਲਿਆ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ ( ) “ਸ੍ਰੀ ਮੋਦੀ ਵੱਲੋਂ ਦਲਿਤ, ਗਰੀਬ, ਮਜਲੂਮ ਪਰਿਵਾਰਾਂ ਦੇ ਕੱਚੇ ਘਰਾਂ ਨੂੰ ਪੱਕੇ ਕਰਨ ਦੀ ਜੋ ਸਕੀਮ ਸੁਰੂ ਕੀਤੀ ਗਈ ਹੈ, ਉਹ ਦੁਰਸਤ ਹੈ । ਪਰ ਇਹ ਕੱਚੇ ਘਰ ਤਾਂ ਯੂਪੀ, ਉਤਰਾਖੰਡ, ਬਿਹਾਰ, ਗੁਜਰਾਤ, ਝਾਰਖੰਡ, ਛੱਤੀਸਗੜ੍ਹ, ਹਿਮਾਚਲ ਆਦਿ ਸੂਬਿਆਂ ਵਿਚ ਜਿਆਦਾ ਹਨ । ਪੰਜਾਬ ਅਤੇ ਹਰਿਆਣਾ ਦੇ ਦਲਿਤਾਂ ਤੇ ਗਰੀਬਾਂ ਦੇ ਛੋਟੇ-ਛੋਟੇ ਪੱਕੇ ਘਰ ਹਨ । ਪਰ ਉਨ੍ਹਾਂ ਗਰੀਬਾਂ ਦੇ ਪੱਕੇ ਘਰਾਂ ਦੇ ਲੈਟਰ, ਕੰਧਾਂ ਵਿਚ ਤਰੇੜਾ ਆਈਆ ਹੋਈਆ ਹਨ । ਇਨ੍ਹਾਂ ਕੋਲ ਇਕ ਜਾਂ ਦੋ ਕਮਰੇ ਹੀ ਹੁੰਦੇ ਹਨ । ਜਿਥੇ ਉਹ ਸੋਦੇ ਵੀ ਹਨ ਅਤੇ ਉਸੇ ਕਮਰੇ ਵਿਚ ਆਪਣੀ ਰਸੋਈ ਦਾ ਵੀ ਕੰਮ ਲੈਦੇ ਹਨ । ਰਿਸਤੇਦਾਰ ਆਉਣ ਉਤੇ ਇਨ੍ਹਾਂ ਕਮਰਿਆ ਵਿਚ ਹੀ ਔਖੇ-ਸੌਖੇ ਹੋ ਕੇ ਕੰਮ ਸਾਰਦੇ ਹਨ । ਮੀਹ, ਹਨ੍ਹੇਰੀ, ਝੱਖੜ ਆਦਿ ਸਮੇ ਇਨ੍ਹਾਂ ਕੋਲ ਜੋ ਇਕ ਜਾਂ ਦੋ ਡੰਗਰ-ਵੱਛਾ ਆਪਣੇ ਦੁੱਧ ਲਈ ਹੁੰਦਾ ਹੈ, ਉਸਨੂੰ ਵੀ ਉਨ੍ਹਾਂ ਕਮਰਿਆ ਵਿਚ ਹੀ ਬੰਨਦੇ ਹਨ । ਇਹ ਲੋਕ ਬਹੁਤ ਹੀ ਮੁਸਕਿਲ ਦੀ ਜਿੰਦਗੀ ਵਿਚੋ ਨਿਕਲ ਰਹੇ ਹਨ । ਇਨ੍ਹਾਂ ਪਰਿਵਾਰਾਂ ਦੀਆਂ ਬੀਬੀਆਂ ਅਤੇ ਬੱਚੇ ਆਪਣੇ ਚੁੱਲੇ ਲਈ ਬਾਲਣ ਇਕੱਠਾ ਕਰਨ ਲਈ ਦੂਰ-ਦੂਰ ਤੱਕ ਜਾਂਦੇ ਹਨ । ਫਿਰ ਆਪਣੇ ਡੰਗਰ-ਵੱਛੇ ਲਈ ਚਾਰਾ ਲੈਣ ਲਈ ਵੀ ਵੱਡੀ ਮਿਹਨਤ ਕਰਦੇ ਹਨ । ਇਸ ਸੰਬੰਧੀ ਸਾਡੇ ਪੰਜਾਬ ਦੀਆਂ ਫੋਟੋਆਂ ਵੀ ਅਸੀ ਜਾਣਕਾਰੀ ਲਈ ਇਸ ਪ੍ਰੈਸ ਰੀਲੀਜ ਨਾਲ ਦੇ ਰਹੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਨ੍ਹਾਂ ਪੰਜਾਬ ਤੇ ਹਰਿਆਣਾ ਦੇ ਪੱਕੇ ਘਰਾਂ ਵਾਲੇ ਛੋਟੇ-ਛੋਟੇ ਮਕਾਨਾਂ ਵਿਚ ਰਹਿਣ ਵਾਲੇ ਦਲਿਤਾਂ, ਗਰੀਬਾਂ ਨੂੰ ਵੀ ਕੱਚੇ ਘਰਾਂ ਦੀ ਸਹਾਇਤਾ ਦੇਣ ਵਾਲੀ ਸਕੀਮ ਵਿਚ ਸਾਮਿਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਵੀ ਇਨ੍ਹਾਂ ਦੀਆਂ ਛੱਤਾਂ ਤੇ ਕੰਧਾਂ ਵਿਚ ਪਏ ਪਾੜਿਆ ਨੂੰ ਭਰਨ ਅਤੇ ਮੁਰੰਮਤ ਆਦਿ ਲਈ ਇਸ ਸਕੀਮ ਅਧੀਨ ਸਹਾਇਤਾ ਦਿੱਤੀ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਲਿਤਾਂ, ਗਰੀਬਾਂ, ਮਜਲੂਮਾਂ ਦੇ ਕੱਚੇ ਘਰਾਂ ਨੂੰ ਪੱਕੇ ਕਰਨ ਦੀ ਸੈਟਰ ਦੀ ਮੋਦੀ ਹਕੂਮਤ ਦੀ ਸਕੀਮ ਅਧੀਨ ਪੰਜਾਬ ਅਤੇ ਹਰਿਆਣਾ ਦੇ ਪੱਕੇ ਘਰਾਂ ਵਾਲੇ ਛੱਤਾਂ ਤੇ ਕੰਧਾਂ ਵਿਚ ਤਰੇੜਾ ਆਉਣ ਵਾਲੇ ਗਰੀਬ ਪਰਿਵਾਰਾਂ ਨੂੰ ਲਿਆਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਅਤੇ ਇਨ੍ਹਾਂ ਪੰਜਾਬ ਤੇ ਹਰਿਆਣਾ ਦੇ ਪਰਿਵਾਰਾਂ ਨੂੰ ਸਰਕਾਰੀ ਸਹਾਇਤਾ ਦੇਣ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਵੀ ਸਰਕਾਰ ਵੱਲੋ ਕੋਈ ਗਰੀਬਾਂ ਦੇ ਜੀਵਨ ਪੱਧਰ ਨੂੰ ਚੰਗੇਰਾ ਬਣਾਉਣ ਸੰਬੰਧੀ ਸਕੀਮਾਂ ਅਤੇ ਸਹਾਇਤਾ ਦੇਣ ਦਾ ਅਮਲ ਕੀਤਾ ਜਾਂਦਾ ਹੈ ਤਾਂ ਕੇਵਲ ਕੱਚੇ ਘਰਾਂ ਵਾਲੇ ਗਰੀਬਾਂ ਨੂੰ ਹੀ ਇਸ ਸਕੀਮ ਵਿਚ ਨਾ ਲਿਆ ਜਾਵੇ ਬਲਕਿ ਜੋ ਪੱਕੇ ਘਰਾਂ ਵਿਚ ਅਤਿ ਦੀ ਮੁਸਕਿਲ ਘੜੀ ਵਿਚ ਜੀਵਨ ਗੁਜਾਰਨ ਵਾਲੇ ਮਜਬੂਰ ਪਰਿਵਾਰ ਹਨ, ਉਨ੍ਹਾਂ ਦੀ ਵੀ ਅਜਿਹੀਆ ਸਕੀਮਾਂ ਅਧੀਨ ਸਹਾਇਤਾ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਤਾਂ ਕਿ ਮੁਸਕਿਲ ਦੀ ਘੜੀ ਵਿਚ ਇਹ ਪੱਕੇ ਘਰਾਂ ਵਿਚ ਰਹਿਣ ਵਾਲੇ ਗਰੀਬ ਪਰਿਵਾਰ ਆਪਣੇ ਤੇ ਆਪਣੇ ਬੱਚਿਆ ਦੀ ਜਿੰਦਗੀ ਨੂੰ ਇਸ ਮਿਲਣ ਵਾਲੀ ਸਹਾਇਤਾ ਰਾਹੀ ਕੁਝ ਸੁਧਾਰ ਸਕਣ ਅਤੇ ਇਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਸੌਖਮਈ ਗੁਜਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੈਟਰ ਦੀ ਮੋਦੀ ਸਰਕਾਰ ਪੰਜਾਬ-ਹਰਿਆਣਾ ਦੇ ਛੋਟੇ-ਛੋਟੇ ਕਮਰਿਆ ਵਾਲੇ ਪੱਕੇ ਘਰਾਂ ਵਿਚ ਰਹਿਣ ਵਾਲੇ ਗਰੀਬਾਂ ਨੂੰ ਵੀ ਇਸ ਸਕੀਮ ਅਧੀਨ ਲਿਆਕੇ ਸਹਾਇਤਾ ਦੇਣ ਦਾ ਐਲਾਨ ਕਰ ਦੇਵੇਗੀ ।