ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ 2 ਲੱਖ ਨੌਕਰੀਆਂ ਖਤਮ ਕਰਕੇ ਪਹਿਲੋ ਹੀ ਸੰਕਟ ਵਿਚੋ ਗੁਜਰ ਰਹੇ ਇਸ ਵਰਗ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਇਕ ਪਾਸੇ ਸੈਟਰ ਦੀ ਮੋਦੀ ਹਕੂਮਤ ਰੋਜਾਨਾ ਹੀ ਗੋਦੀ ਮੀਡੀਏ ਤੇ ਹੋਰ ਪ੍ਰਚਾਰ ਸਾਧਨਾਂ ਰਾਹੀ ਵੱਡੇ-ਵੱਡੇ ਫੋਕੇ ਐਲਾਨ ਕਿ ਹਰ ਨਾਗਰਿਕ ਲਈ ਮਕਾਨ, ਰੁਜਗਾਰ, ਪਹਿਨਣ ਲਈ ਲੋੜੀਦਾ ਕੱਪੜਾਂ ਅਤੇ ਮੁਫਤ ਇਲਾਜ, ਪੜਾਈ ਅਤੇ ਹੋਰ ਸਹੂਲਤਾਂ ਦੇ ਦਾਅਵੇ ਕਰ ਰਹੀ ਹੈ । ਪਰ ਦੂਸਰੇ ਪਾਸੇ ਅਨੁਸੂਚਿਤ ਜਾਤੀਆ, ਕਬੀਲਿਆ, ਰੰਘਰੇਟਿਆ ਜੋ ਲੰਮੇ ਸਮੇ ਤੋ ਪਹਿਲੇ ਹੀ ਅਤਿ ਮੁਸਕਿਲ ਦੀ ਘੜੀ ਵਿਚ ਇੰਡੀਆਂ ਵਿਚ ਆਪਣਾ ਜੀਵਨ ਬਸਰ ਕਰ ਰਹੇ ਹਨ । ਜਿਨ੍ਹਾਂ ਕੋਲ ਵੱਡੀ ਗਿਣਤੀ ਕੋਲ ਅੱਜ ਸਿਰ ਢੱਕਣ ਲਈ ਮਕਾਨ ਤੇ ਛੱਤ ਨਹੀ ਹੈ, 2 ਸਮੇ ਦੀ ਰੋਟੀ ਵੀ ਜੁੜਨੀ ਮੁਸਕਿਲ ਹੋਈ ਪਈ ਹੈ ਅਤੇ ਇਨ੍ਹਾਂ ਵਿਚੋ ਵੱਡੀ ਗਿਣਤੀ ਗਰਮੀ, ਸਰਦੀ, ਮੀਹ, ਕਣੀ, ਤੂਫਾਨ ਆਦਿ ਔਖੇ ਸਮੇ ਵਿਚ ਸੜਕਾਂ ਕਿਨਾਰੇ ਰਹਿਕੇ ਸਮਾਂ ਲੰਘਾਇਆ ਜਾ ਰਿਹਾ ਹੈ । ਉਸ ਵਰਗ ਨਾਲ ਸੰਬੰਧਤ 2 ਲੱਖ ਨੌਕਰੀਆਂ ਸਰਕਾਰ ਵੱਲੋ ਖਤਮ ਕਰਨ ਦੀਆਂ ਕਾਰਵਾਈਆ ਤਾਂ ਉਨ੍ਹਾਂ ਦੇ ਵਿਧਾਨਿਕ ਜਿੰਦਗੀ ਜਿਊਂਣ, ਆਪਣੇ ਮਾਣ-ਸਨਮਾਨ ਨੂੰ ਕਾਇਮ ਰੱਖਣ ਅਤੇ ਬਰਾਬਰਤਾ ਵਾਲੇ ਹੱਕ ਖੋਹਕੇ ਹੋਰ ਵੀ ਵੱਡਾ ਜ਼ਬਰ ਕਰਨ ਵਾਲੀਆ ਦੁੱਖਦਾਇਕ ਕਾਰਵਾਈਆ ਹਨ । ਅਜਿਹੇ ਅਮਲ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸੈਟਰ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਦੇ ਦੰਦ ਦਿਖਾਉਣ ਵਾਲੇ ਹੋਰ ਹਨ ਅਤੇ ਖਾਂਣ ਵਾਲੇ ਹੋਰ ਹਨ । ਜਿਸ ਤੋ ਇਥੋ ਦੇ ਨਿਵਾਸੀਆ ਨੂੰ ਸੂਝਵਾਨਤਾ ਢੰਗ ਨਾਲ ਸੁਚੇਤ ਵੀ ਰਹਿਣਾ ਪਵੇਗਾ ਅਤੇ ਆਉਣ ਵਾਲੇ ਸਮੇ ਵਿਚ ਅਜਿਹੇ ਜਾਬਰ ਹੁਕਮਰਾਨਾਂ ਨੂੰ ਰਾਜ ਭਾਗ ਤੋ ਪਾਸੇ ਕਰਕੇ ਬਰਾਬਰਤਾ ਦੇ ਹੱਕ ਤੇ ਇਨਸਾਫ ਪ੍ਰਦਾਨ ਕਰਨ ਵਾਲੀਆ ਜਮਾਤਾਂ, ਪਾਰਟੀਆ ਤੇ ਸਖਸ਼ੀਅਤਾਂ ਨੂੰ ਹਲੀਮੀ ਰਾਜ ਕਾਇਮ ਕਰਨ ਲਈ ਸਹਿਯੋਗ ਕਰਨਾ ਪਵੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੋਦੀ ਹਕੂਮਤ ਵੱਲੋ ਅਨੁਸੂਚਿਤ ਜਾਤੀਆ, ਕਬੀਲਿਆ ਦੇ ਵਰਗ ਨੂੰ ਮਿਲੀਆ 2 ਲੱਖ ਨੌਕਰੀਆ ਨੂੰ ਖਤਮ ਕਰਨ ਦੇ ਅਤਿ ਦੁੱਖਦਾਇਕ ਨੀਤੀਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਹੁਕਮਰਾਨਾਂ ਵੱਲੋ ਵਿਕਾਸ ਅਤੇ ਤਰੱਕੀ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨਾਂ ਦੀ ਮੰਨੂਸਮ੍ਰਿਤੀ ਵਾਲੀ ਨਫਰਤ ਭਰੀ ਸੋਚ ਅਤੇ ਅਮਲਾਂ ਦਾ ਨਤੀਜਾ ਹੈ ਜਿਸ ਨਾਲ ਇਨ੍ਹਾਂ ਮਜਬੂਰ ਵਰਗਾਂ ਨੂੰ ਨਿਸ਼ਾਨਾਂ ਬਣਾਕੇ ਇਸ ਮੁਲਕ ਦੇ ਹਾਲਾਤਾਂ ਨੂੰ ਹੁਕਮਰਾਨ ਖੁਦ ਹੀ ਵਿਸਫੋਟਕ ਬਣਾ ਰਹੇ ਹਨ । ਇਸ ਲਈ ਸਾਡੀ ਇਹ ਰਾਏ ਹੈ ਕਿ ਇਨ੍ਹਾਂ ਵਰਗਾਂ ਨੂੰ ਵਿਧਾਨ ਅਨੁਸਾਰ ਪ੍ਰਦਾਨ ਕੀਤੇ ਗਏ ਸਭ ਸਮਾਜਿਕ, ਪਰਿਵਾਰਿਕ, ਧਾਰਮਿਕ, ਇਖਲਾਕੀ ਹੱਕ ਪੂਰਨ ਰੂਪ ਵਿਚ ਪ੍ਰਦਾਨ ਕਰਕੇ ਜੀਵਨ ਵਿਚ ਅੱਗੇ ਵੱਧਣ ਅਤੇ ਆਪਣੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਦੇ ਹੁਕਮਰਾਨ ਖੁੱਲਦਿਲੀ ਨਾਲ ਮੌਕੇ ਪ੍ਰਦਾਨ ਕਰਨ ਨਾ ਕਿ ਜਾਤ-ਪਾਤ ਜਾਂ ਕੱਟੜਵਾਦੀ ਸੋਚ ਅਧੀਨ ਮੁਲਕ ਦੇ ਮਾਹੌਲ ਨੂੰ ਗੰਧਲਾ ਕਰਕੇ ਅਰਾਜਕਤਾ ਫੈਲਾਉਣ ।