ਹਰਿਆਣਾ, ਸੈਂਟਰ ਸਰਕਾਰ ਦੇ ਨਾਲ-ਨਾਲ ਅਨਿਲ ਵਿੱਜ ਵਜੀਰ ਵੀ ਕਿਸਾਨ ਵਿਰੋਧੀ, ਇਹ ਕਿਸਾਨਾਂ ਦੇ ਇਤਿਹਾਸ ਉਤੇ ਨਜ਼ਰ ਮਾਰ ਲੈਣ : ਮਾਨ

ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਭਾਵੇ ਸੈਂਟਰ ਦੀ ਮੋਦੀ ਸਰਕਾਰ ਹੋਵੇ, ਭਾਵੇ ਹਰਿਆਣੇ ਦੀ ਖੱਟਰ ਅਤੇ ਹਰਿਆਣੇ ਦੇ ਗ੍ਰਹਿ ਅਤੇ ਸਿਹਤ ਵਜੀਰ ਅਨਿਲ ਵਿੱਜ ਵਰਗੇ ਹੋਣ ਇਹ ਸਭ ਕਿਸਾਨ ਵਿਰੋਧੀ ਹਨ । ਜੋ ਉਨ੍ਹਾਂ ਦੀ ਮਾਲੀ ਹਾਲਤ ਨੂੰ ਬਿਹਤਰ ਕਰਨ ਦੀ ਬਜਾਇ ਘਸਿਆਰੇ ਬਣਾਉਣਾ ਚਾਹੁੰਦੇ ਹਨ । ਇਹੀ ਵਜਹ ਹੈ ਕਿ 13 ਫਰਵਰੀ ਨੂੰ ਦਿੱਲੀ ਵਿਖੇ ਆਰੰਭ ਹੋਣ ਜਾ ਰਹੇ ਕਿਸਾਨ ਅੰਦੋਲਨ ਵਿਚ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਸਾਮਿਲ ਹੋਣ ਵਾਲੇ ਪੰਜਾਬ ਦੇ ਕਿਸਾਨਾਂ ਦੇ ਰਾਹ ਸੰਭੂ ਬਾਰਡਰ ਵਿਖੇ ਵੱਡੇ-ਵੱਡੇ ਬੈਰੀਕੇਡ ਲਗਾ ਦਿੱਤੇ ਗਏ ਹਨ, ਜੋ ਕਿ ਗੈਰ ਜਮਹੂਰੀਅਤ ਸਰਕਾਰੀ ਦਹਿਸਤ ਵਾਲੀਆ ਭੜਕਾਊ ਕਾਰਵਾਈਆ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸੈਟਰ, ਹਰਿਆਣਾ ਸਰਕਾਰ ਦੇ ਨਾਲ-ਨਾਲ ਸ੍ਰੀ ਅਨਿਲ ਵਿੱਜ ਵਰਗੇ ਕੱਟੜਪੰਥੀਆਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਸਰਕਾਰ ਦੀਆਂ ਦਮਨਕਾਰੀ ਕਿਸਾਨ ਵਿਰੋਧੀ ਨੀਤੀਆ ਦੀ ਬਦੌਲਤ ਅੰਦੋਲਨ ਲਈ ਮਜਬੂਰ ਹੋਏ ਕਿਸਾਨਾਂ ਨਾਲ ਜ਼ਬਰ ਜੁਲਮ ਕਰਨਾ ਬੰਦ ਕਰਨ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਉਸਦੇ ਗ੍ਰਹਿ ਤੇ ਸਿਹਤ ਵਜੀਰ ਵੱਲੋ ਸੰਭੂ ਬਾਰਡਰ ਉਤੇ ਪੰਜਾਬ ਤੋ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਬੈਰੀਕੇਡ ਅਤੇ ਪੈਦਾ ਕੀਤੀ ਜਾ ਰਹੀ ਸਰਕਾਰੀ ਦਹਿਸਤਗਰਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਨਤੀਜਿਆ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੈਂ ਕਿਸਾਨੀ ਤਕਲੀਫ਼ਾ ਨੂੰ ਮਹਿਸੂਸ ਕਰਦੇ ਹੋਏ ਪਾਰਲੀਮੈਟ ਵਿਚ ਕਿਸਾਨੀ ਫਸਲਾਂ ਲਈ ਐਮ.ਐਸ.ਪੀ ਐਲਾਨਣ ਅਤੇ ਸਮੁੱਚੇ ਰੂਪ ਵਿਚ ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਹਿੱਤ ਕਿਸਾਨਾਂ ਦੇ ਬਿਨ੍ਹਾਂ ਤੇ ਦਰਜ ਕਰਵਾਇਆ ਹੈ । ਤਾਂ ਜੋ ਸਰਕਾਰ ਕਿਸਾਨਾਂ ਪ੍ਰਤੀ ਬੇਰੁੱਖੀ ਦਿਖਾਕੇ ਉਨ੍ਹਾਂ ਦੇ ਜੀਵਨ ਪੱਧਰ ਤੇ ਮਾਲੀ ਹਾਲਤ ਨਾਲ ਖਿਲਵਾੜ ਕਰ ਰਹੀ ਹੈ ਉਸ ਨੂੰ ਅਜਿਹੀ ਬੇਇਨਸਾਫ਼ੀ ਕਰਨ ਤੋ ਵਰਜਿਆ ਜਾ ਸਕੇ ਅਤੇ ਇਨ੍ਹਾਂ ਦੀਆਂ ਮੁਸਕਿਲਾਂ ਸਹੀ ਢੰਗ ਨਾਲ ਹੱਲ ਹੋ ਸਕਣ । ਉਨ੍ਹਾਂ ਕਿਹਾ ਕਿ ਕਿਸਾਨੀ ਫਸਲਾਂ ਦੀ ਕੌਮਾਂਤਰੀ ਮੰਡੀ ਵਿਚ ਖਰੀਦੋ ਫਰੋਖਤ ਹੋਣ ਨੂੰ ਉਤਸਾਹਿਤ ਕਰਨ ਲਈ ਸਰਕਾਰ ਵੱਲੋ ਸਰਹੱਦਾਂ ਨਾ ਖੋਲਣਾ ਵੱਡੀ ਬੇਇਨਸਾਫ਼ੀ ਹੈ । ਜਦੋਕਿ ਅਜਿਹਾ ਅਮਲ ਕਰਨ ਨਾਲ ਜਿਥੇ ਕਿਸਾਨੀ ਫਸਲਾਂ ਦੀ ਉਨ੍ਹਾਂ ਨੂੰ ਸਹੀ ਕੀਮਤ ਪ੍ਰਾਪਤ ਹੋਵੇਗੀ ਉਥੇ ਮਜਦੂਰ ਵਰਗ ਦੀ ਮਾਲੀ ਹਾਲਤ ਬਿਹਤਰ ਹੋਣ ਦੇ ਨਾਲ-ਨਾਲ ਬੇਰੁਜਗਾਰੀ ਦਾ ਵੱਡਾ ਮਸਲਾਂ ਦੀ ਕਾਫ਼ੀ ਹੱਦ ਤੱਕ ਹੱਲ ਹੋਵੇਗਾ ।

ਸ. ਮਾਨ ਨੇ ਕਿਸਾਨ ਵਰਗ ਨੂੰ ਅਪੀਲ ਕੀਤੀ ਕਿ ਜੇਕਰ ਸੈਟਰ ਤੇ ਹਰਿਆਣਾ ਸਰਕਾਰਾਂ ਵੱਲੋ ਉਨ੍ਹਾਂ ਨੂੰ ਆਪਣੇ ਟਰੈਕਟਰ-ਟਰਾਲੀਆ ਜਾਂ ਸਾਧਨਾਂ ਰਾਹੀ 13 ਫਰਵਰੀ ਨੂੰ ਦਿੱਲੀ ਸੁਰੂ ਹੋਣ ਜਾ ਰਹੇ ਅੰਦੋਲਨ ਵਿਚ ਸਮੂਲੀਅਤ ਕਰਨ ਤੋ ਜਬਰੀ ਰੋਕਿਆ ਜਾ ਰਿਹਾ ਹੈ ਤਾਂ ਉਹ 2 ਦਿਨ ਪਹਿਲਾ ਹੀ ਰੇਲਗੱਡੀਆ ਰਾਹੀ ਦਿੱਲੀ ਪਹੁੰਚਕੇ ਆਪਣੇ ਅੰਦੋਲਨ ਦੀ ਰੂਪਰੇਖਾ ਨੂੰ ਮਜਬੂਤ ਕਰਨ ਵਿਚ ਯੋਗਦਾਨ ਪਾਉਣ ਅਤੇ ਆਪਣੀਆ ਮੁਸਕਿਲਾਂ ਪ੍ਰਤੀ ਆਵਾਜ ਉਠਾਉਦੇ ਹੋਏ ਪਹਿਲੇ ਦੀ ਤਰ੍ਹਾਂ ਕੌਮਾਂਤਰੀ ਪੱਧਰ ਤੇ ਆਪਣੇ ਨਾਲ ਹੋ ਰਹੀਆ ਬੇਇਨਸਾਫ਼ੀਆਂ ਲਈ ਆਵਾਜ ਬੁਲੰਦ ਕਰਨ ।

Leave a Reply

Your email address will not be published. Required fields are marked *