12 ਫਰਵਰੀ ਨੂੰ ਸਮੂਹ ਖ਼ਾਲਸਾ ਪੰਥ ਤੇ ਪੰਜਾਬੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ਸਮਾਗਮ ਉਤੇ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਣ : ਮਾਨ
ਫ਼ਤਹਿਗੜ੍ਹ ਸਾਹਿਬ, 05 ਫਰਵਰੀ ( ) “ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਗੱਲ ਉਤੇ ਬਾਜ ਨਜਰ ਦੀ ਤਰ੍ਹਾਂ ਗੌਰ ਰੱਖਦੇ ਹੋਏ ਅਮਲ ਕਰਨਾ ਬਣਦਾ ਹੈ ਕਿ ਜਦੋਂ ਇਸ ਸਮੇਂ ਇੰਡੀਆਂ ਦੀਆਂ ਸਭ ਹਿੰਦੂਤਵ ਤਾਕਤਾਂ ਇਕੱਤਰ ਹੋ ਕੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਵਾਲੇ ਸਥਾਂਨ ਤੇ ਰਾਮ ਲੱਲਾ ਦੀ ਮੂਰਤੀ ਸਥਾਪਿਤ ਕਰਕੇ ਆਪਣੇ ਹਿੰਦੂਤਵ ਮਿਸਨ ਵੱਲ ਇਕਜੁੱਟ ਹੋ ਕੇ ਵੱਧ ਰਹੀਆ ਹਨ ਅਤੇ ਇਨ੍ਹਾਂ ਤਾਕਤਾਂ ਨੇ ਕੌਮਾਂਤਰੀ ਪੱਧਰ ਉਤੇ ਆਪਣੀ ਇਕਜੁੱਟਤਾ ਜਾਹਰ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਭ ਇਕ ਹਨ ਭਾਵੇਕਿ ਉਹ ਸਿਆਸੀ ਤੇ ਧਾਰਮਿਕ ਤੌਰ ਤੇ ਵੱਖੋ-ਵੱਖਰੀਆ ਰਾਏ ਕਿਉਂ ਨਾ ਰੱਖਦੇ ਹੋਣ । ਫਿਰ ਜਦੋ ਅਸੀ ਹਰ ਸਾਲ ਦੀ ਤਰ੍ਹਾਂ 12 ਫਰਵਰੀ ਦੇ ਦਿਹਾੜੇ ਨੂੰ ਬਤੌਰ ਸਿੱਖ ਕੌਮ ਦੀ ਮਹਾਨ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ‘20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ’ ਦੇ ਤੌਰ ਤੇ ਪ੍ਰਵਾਨ ਕਰਦੇ ਹੋਏ, ਉਨ੍ਹਾਂ ਦਾ ਜਨਮ ਦਿਹਾੜਾ ਮਹਾਨ ਸ਼ਹੀਦੀ ਅਸਥਾਂਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਉਣ ਜਾ ਰਹੇ ਹਾਂ, ਤਾਂ ਸਮੁੱਚੀ ਸਿੱਖ ਕੌਮ ਤੇ ਪੰਜਾਬੀ ਆਪਣੇ ਹਰ ਤਰ੍ਹਾਂ ਦੇ ਵਿਚਾਰਿਕ ਵਖਰੇਵਿਆ ਤੋ ਉੱਪਰ ਉੱਠਕੇ ਇਸ ਸਮਾਗਮ ਉਤੇ ਉਸੇ ਤਰ੍ਹਾਂ ਦ੍ਰਿੜਤਾ ਤੇ ਹੁੰਮ ਹੁੰਮਾਕੇ ਸਮੂਲੀਅਤ ਕਰਨ ਜਿਵੇ ਸਮੁੱਚੀ ਹਿੰਦੂ ਕੌਮ ਤੇ ਹਿੰਦੂ ਲੀਡਰਸਿਪ ਨੇ ਅਯੁੱਧਿਆ ਵਿਖੇ ਰਾਮ ਮੂਰਤੀ ਸਥਾਪਿਤ ਕਰਨ ਸਮੇ ਸਮੂਲੀਅਤ ਕੀਤੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ 12 ਫਰਵਰੀ ਦੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ਸਮਾਗਮ ਉਤੇ ਆਪੋ ਆਪਣੇ ਸਾਧਨਾਂ ਤੇ ਇਲਾਕਾ ਨਿਵਾਸੀਆ ਨੂੰ ਨਾਲ ਲੈਕੇ ਹੁੰਮ ਹੁੰਮਾਕੇ ਪਹੁੰਚਣ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਿੱਖ ਕੌਮ ਨੂੰ ਇਹ ਵੀ ਗੰਭੀਰ ਅਪੀਲ ਕੀਤੀ ਕਿ ਆਉਣ ਵਾਲੇ ਸਮੇ ਵਿਚ ਜਲਦੀ ਹੀ ਸਿੱਖ ਕੌਮ ਦੇ ਇਤਿਹਾਸਿਕ ਗੁਰੂਘਰਾਂ ਦੇ ਪ੍ਰਬੰਧ ਕਰਨ ਲਈ ਕਾਨੂੰਨ ਦੁਆਰਾ ਸਥਾਪਿਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਰਨਲ ਚੋਣ ਆ ਰਹੀ ਹੈ । ਗੁਰਦੁਆਰਾ ਚੋਣ ਕਮਿਸਨ ਵੱਲੋ ਢਾਈ ਤਿੰਨ ਮਹੀਨਿਆ ਦਾ ਲੰਮਾਂ ਸਮਾਂ ਦੇਣ ਉਪਰੰਤ ਵੀ ਸਿੱਖਾਂ ਨੇ ਉਸ ਦਿਲਚਸਪੀ ਨਾਲ ਆਪੋ ਆਪਣੀਆ ਵੋਟਾਂ ਨਹੀ ਬਣਾਈਆ । ਜਿਸ ਦਿਲਚਸਪੀ ਤੇ ਸਿੱਦਤ ਨਾਲ ਇਸ ਔਖੀ ਘੜੀ ਵਿਚ ਹਰ ਗੁਰਸਿੱਖ ਨੂੰ ਸੰਜ਼ੀਦਾ ਹੁੰਦੇ ਹੋਏ ਆਪਣੀ ਕੌਮੀ ਰਣਨੀਤੀ ਉਤੇ ਪਹਿਰਾ ਦਿੰਦੇ ਹੋਏ ਇਹ ਵੋਟਾਂ ਬਣਾਉਣੀਆ ਚਾਹੀਦੀਆ ਸਨ । ਇਸ ਲਈ ਅਸੀ ਸਿੱਖ ਕੌਮ ਨੂੰ ਜੋਰਦਾਰ ਅਪੀਲ ਕਰਦੇ ਹਾਂ ਕਿ ਉਹ 29 ਫਰਵਰੀ ਤੱਕ ਜੋ ਰਹਿੰਦੀਆਂ ਵੋਟਾਂ ਹਨ, ਉਨ੍ਹਾਂ ਦੇ ਵੋਟਰ ਫਾਰਮ ਭਰਕੇ ਆਪੋ ਆਪਣੇ ਇਲਾਕਿਆ ਦੇ ਪਟਵਾਰੀਆ, ਮਿਊਸੀਪਲ ਕੌਸਲਾਂ, ਬੀ.ਐਲ.ਓ ਜਾਂ ਹੋਰ ਸੰਬੰਧਤ ਅਧਿਕਾਰੀਆਂ ਰਾਹੀ ਇਹ ਵੋਟਾਂ ਨਿਸਚਿਤ ਸਮੇ ਤੱਕ ਜਰੂਰ ਬਣਾਉਣ । ਤਾਂ ਕਿ ਅਸੀ ਬੈਲਟ ਪੇਪਰ ਦੀ ਅਸੀਮਤ ਤਾਕਤ ਦੀ ਸਹੀ ਵਰਤੋ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਲੰਮੇ ਸਮੇ ਤੋ ਪੈਦਾ ਹੋ ਚੁੱਕੀਆ ਵੱਡੀਆ ਖਾਮੀਆ ਨੂੰ ਦੂਰ ਕਰਨ ਅਤੇ ਸਿੱਖ ਧਰਮ ਦਾ ਦੁਨੀਆ ਦੇ ਕੋਨੇ ਕੋਨੇ ਵਿਚ ਪ੍ਰਚਾਰ ਕਰਨ ਦੀ ਜਿੰਮੇਵਾਰੀ ਨੂੰ ਇਸ ਵੋਟ ਬੈਕ ਦੀ ਸ਼ਕਤੀ ਰਾਹੀ ਪੂਰਨ ਕਰਨ ਵਿਚ ਭੂਮਿਕਾ ਨਿਭਾਅ ਸਕੀਏ ਅਤੇ ਫਿਰ ਇਸੇ ਸੋਚ ਅਧੀਨ ਸ੍ਰੀ ਹਰਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਨੂੰ ਬਖਸਿ਼ਸ਼ ਕੀਤੇ ਗਏ ‘ਮੀਰੀ-ਪੀਰੀ’ ਦੇ ਸਿਧਾਂਤ ਨੂੰ ਅਮਲੀ ਰੂਪ ਵਿਚ ਲਾਗੂ ਕਰਦੇ ਹੋਏ ਖ਼ਾਲਸਾ ਪੰਥ ਦੇ ਰਾਜ ਭਾਗ ਨੂੰ ਵੀ ਕਾਇਮ ਕਰ ਸਕੀਏ ਅਤੇ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ ਦਾ ਅੰਤ ਕਰਕੇ ਇਨਸਾਫ ਤੇ ਧਰਮੀ ਰਾਜ ਕਾਇਮ ਕਰ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ 12 ਫਰਵਰੀ ਨੂੰ ਸਭ ਗੁਰਸਿੱਖ ਤੇ ਇਨਸਾਫ ਪਸੰਦ ਨਿਵਾਸੀ ਫਤਹਿਗੜ੍ਹ ਸਾਹਿਬ ਵਿਖੇ ਪਹੁੰਚਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਕੌਮੀ ਨਿਸਾਨੇ ਆਜਾਦ ਬਾਦਸਾਹੀ ਸਿੱਖ ਰਾਜ ਦੀ ਮੰਜਿਲ ਵੱਲ ਦ੍ਰਿੜਤਾ ਨਾਲ ਵੱਧਣਗੇ ਅਤੇ ਸਰਬੱਤ ਦੇ ਭਲੇ ਦੇ ਮਨੁੱਖਤਾ ਪੱਖੀ ਮਿਸਨ ਉਤੇ ਪਹਿਰਾ ਦਿੰਦੇ ਹੋਏ ਸਮੁੱਚੇ ਸੰਸਾਰ ਅਤੇ ਲੋਕਾਈ ਨੂੰ ਉਸ ਅਕਾਲ ਪੁਰਖ ਦੇ ਸੰਦੇਸ ਨੂੰ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਉਣਗੇ ।