ਆਉਣ ਵਾਲੇ ਕੱਲ੍ਹ ਪਾਰਟੀ ਦੀ ਜੋ ਮੀਟਿੰਗ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਰੱਖੀ ਗਈ ਸੀ, ਉਸਦਾ ਸਥਾਂਨ ਤਬਦੀਲ ਕਰਕੇ ਗੁਰਦੁਆਰਾ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਹੋਵੇਗੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 26 ਸਤੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਤਿ ਹੰਗਾਮੀ ਮੀਟਿੰਗ ਜੋ ਜਿ਼ਲ੍ਹਾ ਜਥੇਦਾਰ ਸਾਹਿਬਾਨ, ਸਮੁੱਚੇ ਅਗਜੈਕਟਿਵ ਮੈਬਰ, ਇਸਤਰੀ ਵਿੰਗ ਆਦਿ ਦੀ ਆਉਣ ਵਾਲੇ ਕੱਲ੍ਹ ਮਿਤੀ 27 ਸਤੰਬਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਰੱਖੀ ਗਈ ਸੀ, ਜੋ ਪਾਰਟੀ ਦੇ ਅਤਿ ਰੁਝੇਵਿਆ ਭਰੇ ਸਮੇ ਦੇ ਕਾਰਨ ਫਤਹਿਗੜ੍ਹ ਸਾਹਿਬ ਤੋ ਸਥਾਨ ਤਬਦੀਲ ਕਰਕੇ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਰੱਖੀ ਗਈ ਹੈ । ਇਸ ਲਈ ਸਮੁੱਚੇ ਪਾਰਟੀ ਦੇ ਸੀਨੀਅਰ ਅਹੁਦੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ 27 ਸਤੰਬਰ ਦੀ ਮੀਟਿੰਗ ਲਈ ਹੁਣ ਫਤਹਿਗੜ੍ਹ ਸਾਹਿਬ ਆਉਣ ਦੀ ਬਜਾਇ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਸਹੀ 11 ਵਜੇ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ ਤਾਂ ਜੋ ਆਪ ਜੀ ਦੇ ਨੇਕ ਵਿਚਾਰਾਂ ਰਾਹੀ ਪਾਰਟੀ ਦੇ ਹੋਣ ਵਾਲੇ ਭਵਿੱਖਤ ਫੈਸਲਿਆ ਵਿਚ ਮਜਬੂਤੀ ਕੀਤੀ ਜਾ ਸਕੇ ਅਤੇ ਇਨ੍ਹਾਂ ਪ੍ਰੌਗਰਾਮਾਂ ਨੂੰ ਨੇਪਰੇ ਚਾੜਿਆ ਜਾ ਸਕੇ । ਇਹ ਜਾਣਾਕਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦਿੱਤੀ ।”