01 ਅਕਤੂਬਰ ਤੋਂ ਪਾਰਟੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ “ਜ਼ਮਹੂਰੀਅਤ ਮਾਰਚ” ਸੁਰੂ ਕਰਕੇ 03 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇਸ ਮਾਰਚ ਦੀ ਸਮਾਪਤੀ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 25 ਸਤੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਲਈ ਸੰਘਰਸ਼ ਕਰਦੀ ਆ ਰਹੀ ਸਿਆਸੀ ਪਾਰਟੀ ਪੰਜਾਬ ਦੇ ਨਿਵਾਸੀਆ ਤੇ ਸਿੱਖ ਕੌਮ ਨੂੰ ਧਾਰਮਿਕ, ਸਿਆਸੀ ਤੌਰ ਤੇ ਹਰ ਪੱਖੋ ਸੁਚੇਤ ਕਰਦੀ ਹੋਈ ਅਤੇ ਆਪਣੀਆ ਧਾਰਮਿਕ ਲੀਹਾਂ ਤੇ ਸਿਆਸੀ ਨਿਸ਼ਾਨੇ ਸੰਬੰਧੀ ਪ੍ਰਪੱਕ ਕਰਨ ਲਈ 01 ਅਕਤੂਬਰ 2023 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸਵੇਰੇ 09 ਵਜੇ ਮਾਰਚ ਅਰਦਾਸ ਕਰਕੇ ਸੁਰੂ ਕੀਤਾ ਜਾਵੇਗਾ । ਜੋ ਬਠਿੰਡਾ, ਬਰਗਾੜੀ, ਫਰੀਦਕੋਟ, ਤਲਵੰਡੀ ਭਾਈ, ਮੱਖੂ, ਜੀਰਾ, ਹਰੀਕੇ, ਭਿੱਖੀਵਿੰਡ, ਝਬਾਲ, ਤਰਨਤਾਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਾਤ ਦਾ ਠਹਿਰਾਅ ਹੋਵੇਗਾ। ਦੂਜੇ ਪੜਾਅ ਵਿਚ 02 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕਰਕੇ ਜਡਿਆਲਾ ਗੁਰੂ, ਰੱਈਆ, ਬਿਆਸ, ਕਰਤਾਰਪੁਰ, ਜਲੰਧਰ, ਫਗੜਾਵਾ, ਬੰਗਾ, ਗੜ੍ਹਸੰਕਰ, ਨਵਾਂਸ਼ਹਿਰ, ਬਲਾਚੌਰ, ਨੂਰਪੁਰ ਬੇਦੀ ਅਤੇ ਰਾਤ ਦਾ ਠਹਿਰਾਅ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ ਹੋਵੇਗਾ । ਤੀਜੇ ਪੜਾਅ ਵਿਚ 03 ਅਕਤੂਬਰ ਨੂੰ ਕੇਸਗੜ੍ਹ ਸਾਹਿਬ ਤੋਂ ਆਰੰਭ ਕਰਕੇ ਪਰਿਵਾਰ ਵਿਛੋੜਾ ਸਾਹਿਬ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ, ਮੋਰਿੰਡਾ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਇਸ ਜ਼ਮਹੂਰੀਅਤ ਮਾਰਚ ਦੀ ਸਮਾਪਤੀ ਹੋਵੇਗੀ ।”

ਇਹ ਫੈਸਲਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਸੰਗਰੂਰ ਵਿਖੇ ਪੀ.ਏ.ਸੀ. ਮੈਬਰਾਂ ਦੀ ਹੋਈ ਇਕ ਜ਼ਰੂਰੀ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤਾ ਗਿਆ । ਜਿਸਦੀ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਪ੍ਰੈਸ ਨੂੰ ਪ੍ਰੈਸ ਨੋਟ ਰਾਹੀ ਦਿੱਤੀ । ਇਸ ਮਹੱਤਵਪੂਰਨ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਛਪਾਰ ਵਿਖੇ 29 ਸਤੰਬਰ ਨੂੰ ਇਤਿਹਾਸਿਕ ਕਾਨਫਰੰਸ ਜੋ ਕੀਤੀ ਜਾਂਦੀ ਹੈ, ਉਸਨੂੰ ਵੀ ਵੱਡੇ ਪੱਧਰ ਤੇ ਕੀਤਾ ਜਾਵੇਗਾ । ਇਸਦੇ ਨਾਲ ਹੀ ਤੀਜੇ ਫੈਸਲੇ ਅਨੁਸਾਰ ਜੋ ਇੰਡੀਆ ਅਤੇ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਏਜੰਸੀਆ ਵੱਲੋ ਕੀਤੇ ਗਏ ਸਿਆਸੀ ਕਤਲ ਦੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਗੰਭੀਰ ਮੁੱਦੇ ਉਤੇ ਸੰਸਾਰ ਪੱਧਰ ਤੇ ਵੱਡਾ ਮਸਲਾ ਉਤਪੰਨ ਹੋਇਆ ਹੈ, ਉਸ ਸੱਚ-ਹੱਕ ਦੀ ਆਵਾਜ ਨੂੰ ਤੱਥਾਂ ਸਹਿਤ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਵੱਲੋ ਆਪਣੀ ਪਾਰਲੀਮੈਟ ਵਿਚ ਅਤੇ ਕੌਮਾਂਤਰੀ ਪੱਧਰ ਤੇ ਦ੍ਰਿੜਤਾ ਨਾਲ ਉਠਾਉਦੇ ਹੋਏ ਜੋ ਇੰਡੀਅਨ ਹੁਕਮਰਾਨਾਂ ਵੱਲੋ ਸਿੱਖ ਕੌਮ ਉਤੇ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਵੱਸਦੇ ਸਿੱਖਾਂ ਉਤੇ ਜ਼ਬਰ ਜੁਲਮ ਅਤੇ ਕਤਲੇਆਮ ਕੀਤਾ ਜਾ ਰਿਹਾ ਹੈ, ਦੀ ਉਠਾਈ ਗਈ ਆਵਾਜ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਿਸਟਰ ਜਸਟਿਨ ਟਰੂਡੋ, ਕੈਨੇਡਾ ਹਕੂਮਤ ਦਾ ਜਿਥੇ ਤਹਿ ਦਿਲੋ ਧੰਨਵਾਦ ਕਰਦੇ ਹਾਂ, ਉਥੇ ਕੈਨੇਡਾ ਅਤੇ ਆਈ-5 ਮੁਲਕਾਂ ਨੂੰ ਸੰਜ਼ੀਦਗੀ ਭਰੀ ਅਪੀਲ ਵੀ ਕੀਤੀ ਜਾਂਦੀ ਹੈ ਕਿ ਇੰਡੀਅਨ ਹੁਕਮਰਾਨਾਂ, ਏਜੰਸੀਆ ਵੱਲੋਂ ਜੋ ਬੀਤੇ ਲੰਮੇ ਸਮੇ ਤੋ ਸਾਜਸੀ ਢੰਗਾਂ ਰਾਹੀ ਘੱਟ ਗਿਣਤੀ ਸਟੇਟਲੈਸ ਸਿੱਖ ਕੌਮ ਉਤੇ ਜ਼ਬਰ ਜੁਲਮ ਕੀਤਾ ਜਾ ਰਿਹਾ ਹੈ, ਸਾਜਸੀ ਕਤਲੇਆਮ ਕੀਤੇ ਜਾ ਰਹੇ ਹਨ, ਉਸਨੂੰ ਮੁੱਖ ਰੱਖਦੇ ਹੋਏ ਇਹ ਆਈ-5 ਮੁਲਕ ਵੀ ਕੈਨੇਡਾ ਵੱਲੋ ਮਨੁੱਖੀ ਅਧਿਕਾਰਾਂ ਦੇ ਹਿੱਤ ਵਿਚ ਉਠਾਏ ਗਏ ਕੌਮਾਂਤਰੀ ਕਦਮ ਨੂੰ ਹਰ ਤਰ੍ਹਾਂ ਸਹਿਯੋਗ ਕਰਕੇ ਸਿੱਖ ਕੌਮ ਉਤੇ ਹੋ ਰਹੇ ਜ਼ਬਰ ਨੂੰ ਜਿਥੇ ਬੰਦ ਕਰਵਾਉਣ ਵਿਚ ਆਪਣੀ ਵੱਡੀ ਭੂਮਿਕਾ ਨਿਭਾਉਣਗੇ, ਉਥੇ ਗਲੋਬਲ ਪੱਧਰ ਤੇ ਬਾਦਲੀਲ ਢੰਗ ਨਾਲ ਸਿੱਖ ਕੌਮ ਦੇ ਵੱਖਰੇ ਸਟੇਟ (ਖ਼ਾਲਿਸਤਾਨ) ਨੂੰ ਜਮਹੂਰੀਅਤ ਅਤੇ ਅਮਨਮਈ ਢੰਗਾਂ ਨਾਲ ਲਿਆਉਣ ਲਈ ਆਪਣੇ ਕੌਮਾਂਤਰੀ ਮਹੱਤਵ ਨੂੰ ਇਸਦੀ ਪ੍ਰਾਪਤੀ ਲਈ ਸਹੀ ਢੰਗ ਨਾਲ ਵਰਤਦੇ ਹੋਏ ਸਿੱਖ ਕੌਮ ਨੂੰ ਆਜਾਦੀ ਦਿਵਾਉਣ ਵਿਚ ਸਹਿਯੋਗ ਕਰਨਗੇ ।

ਆਖਰੀ ਫੈਸਲੇ ਵਿਚ ਸਮੁੱਚੀ ਪੀ.ਏ.ਸੀ ਮੈਬਰਾਨ ਨੇ ਕਿਹਾ ਹੈ ਕਿ ਜੋ ਇੰਡੀਆ ਦੀ ਏਜੰਸੀ ਐਨ.ਆਈ.ਏ ਜਿਸ ਉਤੇ ਭਾਈ ਹਰਦੀਪ ਸਿੰਘ ਨਿੱਝਰ, ਭਾਈ ਰਿਪੁਦਮਨ ਸਿੰਘ ਮਲਿਕ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਦਿ ਸਿਰਕੱਢ ਸਿੱਖਾਂ ਨੂੰ ਕਤਲ ਕਰਨ ਦੇ ਕੌਮਾਂਤਰੀ ਪੱਧਰ ਦੇ ਦੋਸ਼ ਲੱਗੇ ਹੋਏ ਹਨ ਅਤੇ ਜੋ ਐਨ.ਆਈ.ਏ. ਇੰਡੀਅਨ ਹੁਕਮਰਾਨਾਂ ਦੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲਾਂ ਨੂੰ ਨੇਪਰੇ ਚਾੜਦੇ ਹੋਏ ਜੋ ਇਨ੍ਹਾਂ ਨੂੰ ਲੱਖਾਂ ਕਰੋੜਾਂ ਦੇ ਗੁਪਤ ਫੰਡ ਪ੍ਰਾਪਤ ਹਨ, ਉਨ੍ਹਾਂ ਦੀ ਦੁਰਵਰਤੋ ਕਰਦੇ ਹੋਏ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਮਨੁੱਖਤਾ ਦਾ ਕਤਲੇਆਮ ਕਰ ਰਹੀ ਹੈ, ਸਿੱਖ ਕੌਮ ਪ੍ਰਤੀ ਨਫਰਤ ਫੈਲਾ ਰਹੇ ਹਨ, ਇਨ੍ਹਾਂ ਨੂੰ ਕੋਈ ਹੱਕ ਨਹੀ ਕਿ ਉਹ ਸਿੱਖ ਕੌਮ ਦੀ ਆਜਾਦੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਚੱਲ ਰਹੇ ਕੌਮਾਂਤਰੀ ਪੱਧਰ ਦੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ 19 ਸਿੱਖਾਂ ਦੀ ਸੂਚੀ ਜਾਰੀ ਕਰਕੇ ਸਿੱਖ ਕੋਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਅਤੇ ਇਸ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਨ । ਹਾਊਸ ਨੇ ਕਿਹਾ ਕਿ ਸਮੁੱਚੇ ਸੰਸਾਰ ਨੂੰ ਇਹ ਜਾਣਕਾਰੀ ਹੈ ਕਿ ਜਦੋ ਤੱਕ ਕੋਈ ਵੀ ਇਨਸਾਨ ਅਦਾਲਤੀ ਪ੍ਰਕਿਰਿਆ ਵਿਚੋ ਨਿਕਲਕੇ ਅਦਾਲਤ ਵੱਲੋ ਦੋਸ਼ੀ ਨਹੀ ਠਹਿਰਾਇਆ ਜਾਂਦਾ, ਉਸ ਸਮੇ ਤੱਕ ਕਿਸੇ ਵੀ ਆਮ ਇਨਸਾਨ ਨੂੰ ਇਹ ਇੰਡੀਅਨ ਏਜੰਸੀਆ ਨਾ ਤਾਂ ਇਸ ਤਰ੍ਹਾਂ ਦੋਸ਼ੀ ਠਹਿਰਾਅ ਸਕਦੀਆ ਹਨ ਅਤੇ ਨਾ ਹੀ ਅਜਿਹੀਆ ਸੂਚੀਆ ਜਾਰੀ ਕਰ ਸਕਦੀਆ ਹਨ । ਇਹ ਸਾਜਿਸ ਤਾਂ ਸ੍ਰੀ ਮੋਦੀ ਹਕੂਮਤ ਤੇ ਉਨ੍ਹਾਂ ਦੀਆਂ ਏਜੰਸੀਆਂ ਵੱਲੋ ਬਾਲਾਕੋਟ ਸਰਜੀਕਲ ਸਟ੍ਰਾਈਕ ਦੀ ਤਰ੍ਹਾਂ ਹੀ ਆਉਣ ਵਾਲੀਆ 2024 ਦੀਆਂ ਚੋਣਾਂ ਵਿਚ ਸਮੁੱਚੇ ਹਿੰਦੂ ਕੌਮ ਨੂੰ ਇਕੱਤਰ ਕਰਨ ਲਈ, ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਲਈ ਅਤੇ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਬਹੁਤ ਡੂੰਘੀ ਅਤੇ ਖਤਰਨਾਕ ਸਾਜਿਸ ਰਚੀ ਗਈ ਹੈ । ਜਿਸਨੂੰ ਸਿੱਖ ਕੌਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਸੰਗਠਨ, ਸਖਸੀਅਤਾਂ ਕਤਈ ਸਹਿਣ ਨਹੀ ਕਰਨਗੀਆਂ । ਜੋ ਐਨ.ਆਈ.ਏ ਵੱਲੋ 19 ਸਿੱਖਾਂ ਦੀਆਂ ਮੀਡੀਏ ਵਿਚ ਫੋਟੋਆਂ ਜਾਰੀ ਕਰਕੇ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਨਾਮ ਪਰਮਜੀਤ ਸਿੰਘ ਪੰਮਾ ਯੂਕੇ, ਵਧਾਵਾ ਸਿੰਘ ਬੱਬਰ ਪਾਕਿਸਤਾਨ, ਕੁਲਵੰਤ ਸਿੰਘ ਮੁਥਰਾ ਯੂਕੇ, ਜੇ.ਐਸ. ਧਾਲੀਵਾਲ ਅਮਰੀਕਾ, ਸੁਖਪਾਲ ਸਿੰਘ ਯੂਕੇ, ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ ਅਮਰੀਕਾ, ਸਰਬਜੀਤ ਸਿੰਘ ਬੇਨੂਰ ਯੂਕੇ, ਕੁਲਵੰਤ ਸਿੰਘ ਉਰਫ ਕਾਂਤਾ ਯੂਕੇ, ਹਰਜਾਪ ਸਿੰਘ ਉਰਫ ਜੱਪੀ ਸਿੰਘ ਅਮਰੀਕਾ, ਰਣਜੀਤ ਸਿੰਘ ਨੀਟਾ ਪਾਕਿਸਤਾਨ, ਗੁਰਮੀਤ ਸਿੰਘ ਉਰਫ ਬੱਗਾ ਬਾਬਾ ਕੈਨੇਡਾ, ਗੁਰਪ੍ਰੀਤ ਸਿੰਘ ਉਰਫ ਬਾਗੀ ਯੂਕੇ, ਜਸਮੀਤ ਸਿੰਘ ਹਕੀਮਜ਼ਾਦਾ ਦੁਬੱਈ, ਗੁਰਜੰਟ ਸਿੰਘ ਢਿੱਲੋ ਆਸਟ੍ਰੇਲੀਆ, ਲਖਬੀਰ ਸਿੰਘ ਰੋਡੇ ਕੈਨੇਡਾ, ਅਮਰਦੀਪ ਸਿੰਘ ਪੁਰੇਵਾਲ ਅਮਰੀਕਾ, ਜਤਿੰਦਰ ਸਿੰਘ ਗਰੇਵਾਲ ਕੈਨੇਡਾ, ਦਪਿੰਦਰਜੀਤ ਯੂਕੇ ਅਤੇ ਐਸ. ਹਿੰਮਤ ਸਿੰਘ ਅਮਰੀਕਾ, ਇਹ ਸਿੱਖ ਕੌਮ ਵਿਰੋਧੀ ਸਾਜਿਸ ਦਾ ਹਿੱਸਾ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਪੂਰੀ ਤਰ੍ਹਾਂ ਜਿਥੇ ਰੱਦ ਕਰਦੇ ਹਨ, ਉਥੇ ਕੈਨੇਡਾ ਤੇ ਹੋਰ ਜਮਹੂਰੀਅਤ ਪਸ਼ੰਦ ਸਭ ਮੁਲਕਾਂ, ਮਨੁੱਖੀ ਅਧਿਕਾਰ ਸੰਗਠਨਾਂ, ਯੂ.ਐਨ, ਏਸੀਆ ਵਾਚ ਹਿਊਮਨਰਾਈਟਸ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਆਦਿ ਸਭ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇੰਡੀਆ ਦੇ ਇਸ ਅਣਮਨੁੱਖੀ ਜ਼ਬਰ ਅਤੇ ਸਿੱਖ ਕੌਮ ਵਿਰੋਧੀ ਸਾਜਿਸ ਨੂੰ ਨੰਗਾ ਕਰਨ ਹਿੱਤ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਸਮੂਹਿਕ ਤੌਰ ਤੇ ਅੱਗੇ ਆਉਣ ਅਤੇ ਜੋ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਨੇ ਦ੍ਰਿੜਤਾ ਤੇ ਇਨਸਾਨੀਅਤ ਪੱਖੀ ਜਮਹੂਰੀਅਤ ਤੇ ਅਮਨਮਈ ਪੱਖੀ ਸਟੈਡ ਲਿਆ ਹੈ, ਉਸਨੂੰ ਸਭ ਸੰਜੀਦਗੀ ਤੇ ਦ੍ਰਿੜਤਾ ਨਾਲ ਸਹਿਯੋਗ ਕਰਨ ਤਾਂ ਕਿ ਇੰਡੀਅਨ ਹੁਕਮਰਾਨ ਅਤੇ ਉਨ੍ਹਾਂ ਦੀਆਂ ਏਜੰਸੀਆ ਵੱਲੋ ਇੰਡੀਆ ਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਅਸਫਲ ਬਣਾਕੇ ਇਨਸਾਨੀਅਤ ਕਦਰਾਂ ਕੀਮਤਾਂ ਦੀ ਅਸੀ ਸਭ ਰੱਖਿਆ ਕਰ ਸਕੀਏ ।

ਅੱਜ ਦੀ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ੍ਰੀ ਫੁਰਕਾਨ ਕੁਰੈਸੀ ਮੀਤ ਪ੍ਰਧਾਨ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ, ਗੁਰਨੈਬ ਸਿੰਘ ਰਾਮਪੁਰਾ, ਹਰਜੀਤ ਸਿੰਘ ਸੰਜੂਮਾ, ਤਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ, ਗੁਰਜੰਟ ਸਿੰਘ ਕੱਟੂ (ਸਾਰੇ ਪੀ.ਏ.ਸੀ. ਮੈਬਰ) ਆਗੂ ਹਾਜਰ ਸਨ ।

Leave a Reply

Your email address will not be published. Required fields are marked *