ਭਗਵੰਤ ਸਿੰਘ ਮਾਨ ਸਰਕਾਰ ਸਭ ਧਰਮਾਂ ਦੀਆਂ ਸਖਸ਼ੀਅਤਾਂ ਦੇ ਦਿਨਾਂ ਉਤੇ ਇਸਤਿਹਾਰ ਦਿੰਦੀ ਹੈ, ਕੀ ਸੰਤ ਭਿੰਡਰਾਂਵਾਲਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸੰਬੰਧੀ ਦੇਕੇ ਬਰਾਬਰਤਾ ਵਾਲੀ ਸੋਚ ਨੂੰ ਕਾਇਮ ਰੱਖੇਗੀ ? : ਮਾਨ
ਫ਼ਤਹਿਗੜ੍ਹ ਸਾਹਿਬ, 04 ਜੂਨ ( ) “ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨਿਰੰਤਰ ਸਭ ਧਰਮਾਂ ਦੀਆਂ ਸਖਸ਼ੀਅਤਾਂ ਦੇ ਵੱਡੇ ਦਿਨਾਂ ਉਤੇ ਨਿਰੰਤਰ ਅਖਬਾਰਾਂ ਵਿਚ ਇਸਤਿਹਾਰਬਾਜੀ ਦਿੰਦੀ ਹੈ ਜਿਸ ਵਿਚ ਸ਼ਹੀਦੀ ਦਿਹਾੜਿਆ ਤੇ ਸਰਧਾ ਦੇ ਫੁੱਲ ਭੇਟ ਕਰਦੀ ਹੈ ਅਤੇ ਜਨਮ ਦਿਨਾਂ ਉਤੇ ਮੁਬਾਰਕਬਾਦ ਦਿੰਦੀ ਆ ਰਹੀ ਹੈ । ਹੁਣ ਜਦੋਂ ਸਿੱਖ ਕੌਮ ਤੇ ਸਿੱਖ ਧਰਮ ਦੀ ਮਹਾਨ ਸਖਸ਼ੀਅਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਿਹਾੜਾ, ਘੱਲੂਘਾਰਾ ਦਿਹਾੜਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸ਼ਹੀਦੀ ਦਿਹਾੜਾ 06 ਜੂਨ ਨੂੰ ਆ ਰਿਹਾ ਹੈ, ਕੀ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਵੇ ਹਿੰਦੂ, ਮੁਸਲਿਮ, ਇਸਾਈ, ਰੰਘਰੇਟਿਆ ਆਦਿ ਸਭਨਾਂ ਸੰਬੰਧਤ ਸਖਸੀਅਤਾਂ ਦੇ ਦਿਨਾਂ ਉਤੇ ਇਸਤਿਹਾਰਬਾਜੀ ਦਿੰਦੀ ਆ ਰਹੀ ਹੈ, ਕੀ ਹੁਣ 06 ਜੂਨ ਦੇ ਇਸ ਦਿਹਾੜੇ ਉਤੇ ਸੰਤ ਭਿੰਡਰਾਂਵਾਲਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫੋਟੋ ਅਖਬਾਰਾਂ ਨੂੰ ਦੇਕੇ ਸਿੱਖਾਂ ਦੇ ਇਸ ਮਹਾਨ ਦਿਨ ਉਤੇ ਵੀ ਸਰਧਾ ਦੇ ਫੁੱਲ ਭੇਟ ਕਰਨ ਦੇ ਫਰਜ ਅਦਾ ਕਰੇਗੀ ਅਤੇ ਇੰਡੀਅਨ ਵਿਧਾਨ ਜੋ ਸਭ ਧਰਮਾਂ ਤੋ ਉਪਰ ਉੱਠਕੇ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ, ਅਜਿਹਾ ਉਦਮ ਕਰਕੇ ਉਸਨੂੰ ਕਾਇਮ ਰੱਖੇਗੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ 06 ਜੂਨ ਦੇ ਉਸ ਮਹਾਨ ਸ਼ਹੀਦੀ ਦਿਹਾੜੇ ਅਤੇ ਘੱਲੂਘਾਰੇ ਦਿਹਾੜੇ ਉਤੇ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਬਰਾਬਰਤਾ ਅਤੇ ਧਰਮ ਨਿਰਪੱਖਤਾ ਦੀ ਗੱਲ ਨੂੰ ਕਾਇਮ ਰੱਖਣ ਦੀ ਗੱਲ ਯਾਦ ਕਰਵਾਉਦੇ ਹੋਏ ਸਮੁੱਚੀ ਦੁਨੀਆਂ ਦੇ ਕਟਹਿਰੇ ਵਿਚ ਅਤੇ ਸਿੱਖ ਧਰਮ ਨਾਲ ਸੰਬੰਧਤ ਸੰਗਤਾਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਇਹ ਪ੍ਰਸ਼ਨ ਪੁੱਛਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿ ਇੰਡੀਅਨ ਵਿਧਾਨ ਉੱਚ ਅਹੁਦਿਆ ਉਤੇ ਬੈਠੀਆਂ ਸਖਸ਼ੀਅਤਾਂ ਜਿਵੇ ਇੰਡੀਆਂ ਦਾ ਪ੍ਰੈਜੀਡੈਟ, ਵਜ਼ੀਰ-ਏ-ਆਜਮ ਜਾਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਜਿਨ੍ਹਾਂ ਦਾ ਇਹ ਪਰਮ-ਧਰਮ ਫਰਜ ਬਣ ਜਾਂਦਾ ਹੈ ਕਿ ਉਹ ਇਨ੍ਹਾਂ ਉੱਚ ਅਹੁਦਿਆ ਤੇ ਬੈਠਕੇ ਧਰਮ ਨਿਰਪੱਖ ਅਤੇ ਸਭ ਕੌਮਾਂ ਧਰਮਾਂ ਨੂੰ ਬਰਾਬਰਤਾ ਦੀ ਸੋਚ ਨਾਲ ਵਿਵਹਾਰ ਤੇ ਅਮਲ ਕਰਨ ਦੀ ਹਦਾਇਤ ਦਿੰਦਾ ਹੈ, ਉਸੇ ਲੈਅ ਵਿਚ ਸ. ਮਾਨ ਨੇ ਜਿਥੇ ਸ. ਭਗਵੰਤ ਸਿੰਘ ਮਾਨ ਵੱਲੋ ਸਭ ਧਰਮਾਂ, ਕੌਮਾਂ ਦੀਆਂ ਮਹਾਨ ਸਖਸ਼ੀਅਤਾਂ ਅਤੇ ਦਿਹਾੜਿਆ ਉਤੇ ਪੰਜਾਬ ਸਰਕਾਰ ਵੱਲੋ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਜਾਂ ਫਿਰ ਮੁਬਾਰਕਬਾਦ ਦਿੰਦੇ ਹੋਏ ਇਸਤਿਹਾਰਬਾਜੀ ਦਿੱਤੀ ਜਾਂਦੀ ਹੈ, ਉਸਨੂੰ ਬੇਸੱਕ ਸਹੀ ਕਰਾਰ ਦਿੱਤਾ, ਲੇਕਿਨ ਉਨ੍ਹਾਂ ਨੇ ਕਿਹਾ ਕਿ ਜਦੋ ਸਮੁੱਚੇ ਸੰਸਾਰ ਵਿਚ ਵੱਸਣ ਵਾਲੀ ਸਿੱਖ ਕੌਮ ਅੱਜ 04 ਜੂਨ ਤੋ ਲੈਕੇ 06 ਜੂਨ ਦੇ ਸਮੇ ਤੱਕ ਬਰਤਾਨੀਆ, ਰੂਸ ਅਤੇ ਇੰਡੀਆ ਦੀਆਂ ਫ਼ੌਜਾਂ ਵੱਲੋਂ ਸਾਂਝੇ ਤੌਰ ਤੇ ਬਲਿਊ ਸਟਾਰ ਦਾ ਫੌ਼ਜੀ ਹਮਲਾ ਕਰਦੇ ਹੋਏ ਸਾਡੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਕੇ ਇਨ੍ਹਾਂ ਗੁਰਧਾਮਾਂ ਨੂੰ ਢਹਿ-ਢੇਰੀ ਹੀ ਨਹੀ ਕੀਤਾ ਬਲਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਹੋਰ ਸੈਕੜੇ ਸ਼ਹੀਦਾਂ ਨੇ ਆਪਣੇ ਧਰਮ ਦੀ ਅਜਮਤ ਦੀ ਰਾਖੀ ਲਈ ਇਸ ਦਿਨ ਸ਼ਹਾਦਤਾਂ ਪਾਈਆ, ਉਸ ਦਿਨ ਤੋ ਹੀ ਸਿੱਖ ਕੌਮ 06 ਜੂਨ ਦੇ ਦਿਹਾੜੇ ਨੂੰ ਬਤੌਰ ਘੱਲੂਘਾਰਾ ਸ਼ਹੀਦੀ ਦਿਹਾੜੇ ਦੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਨਿਰੰਤਰ ਮਨਾਉਦੀ ਆ ਰਹੀ ਹੈ । ਭਾਵੇਕਿ ਬੀਤੇ ਸਮੇ ਦੀਆਂ ਜਾਲਮ ਇੰਡੀਆ ਤੇ ਪੰਜਾਬ ਦੀਆਂ ਸਰਕਾਰਾਂ ਨੇ ਇਸ ਦਿਹਾੜੇ ਉਤੇ ਮੰਦਭਾਵਨਾ ਦੀ ਸੋਚ ਅਧੀਨ ਚਿੱਟਕਪੜਿਆ ਵਿਚ ਆਪਣੀਆ ਏਜੰਸੀਆ ਤੇ ਪੁਲਿਸ ਭੇਜਕੇ ਐਸ.ਜੀ.ਪੀ.ਸੀ ਦੀ ਟਾਸਕ ਫੋਰਸ ਦੇ ਸਹਿਯੋਗ ਨਾਲ ਸਾਡੇ ਇਸ ਮਹਾਨ ਦਿਹਾੜੇ ਨੂੰ ਸਰਧਾ ਨਾਲ ਮਨਾਉਣ ਵਿਚ ਵਿਘਨ ਪਾਉਣ ਦੀਆਂ ਅਸਫਲ ਕੋਸਿ਼ਸ਼ਾਂ ਕਰਦੀਆ ਰਹੀਆ ਹਨ । ਪਰ ਖ਼ਾਲਸਾ ਪੰਥ ਨੇ ਹਮੇਸ਼ਾਂ 06 ਜੂਨ ਦੇ ਦਿਹਾੜੇ ਨੂੰ ਹਰ ਤਰ੍ਹਾਂ ਦੀਆਂ ਹਕੂਮਤੀ ਸਾਜਿਸੀ ਰੁਕਾਵਟਾਂ ਅਤੇ ਜ਼ਬਰ ਜੁਲਮ ਦਾ ਸਾਹਮਣਾ ਕਰਦੇ ਹੋਏ ਇਸ ਮਹਾਨ ਸ਼ਹੀਦੀ ਘੱਲੂਘਾਰੇ ਦਿਹਾੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਉਣ ਤੇ ਸ਼ਹੀਦਾਂ ਪ੍ਰਤੀ ਅਰਦਾਸ ਕਰਨ ਦੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਾਂ । ਅਜੋਕੀ 06 ਜੂਨ ਨੂੰ ਵੀ ਸਮੁੱਚਾ ਖ਼ਾਲਸਾ ਪੰਥ ਸਮੂਹਿਕ ਤੌਰ ਤੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਤੇ ਹੋਣ ਵਾਲੀ ਅਰਦਾਸ ਵਿਚ ਸਮੂਲੀਅਤ ਕਰੇਗਾ ।
ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਸਾਡੇ ਇਸ ਮਹਾਨ ਦਿਹਾੜੇ ਦੇ ਵੱਡੇ ਮਹੱਤਵ ਨੂੰ ਸਮਝਦੀ ਹੋਈ 06 ਜੂਨ ਦੇ ਦਿਹਾੜੇ ਵਾਲੇ ਦਿਨ ਸਿੱਖ ਕੌਮ ਦੇ ਨਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਐਲਾਨੇ ਗਏ 20ਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਤੇ ਸ਼ਹੀਦ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਫੋਟੋਆਂ ਅਖਬਾਰਾਂ ਵਿਚ ਪ੍ਰਕਾਸਿਤ ਕਰਕੇ ਖ਼ਾਲਸਾ ਪੰਥ ਦੇ ਇਸ ਮਹਾਨ ਦਿਹਾੜੇ ਸੰਬੰਧੀ ਇਸਤਿਹਾਰਬਾਜੀ ਕਰਕੇ ਧਰਮ ਨਿਰਪੱਖਤਾ ਦਾ ਸਬੂਤ ਦੇਵੇਗੀ ਜਾਂ ਨਹੀ ? ਜੇਕਰ ਭਗਵੰਤ ਸਿੰਘ ਮਾਨ ਸਰਕਾਰ ਸਾਡੇ ਮਹਾਨ ਸ਼ਹੀਦਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਪੂਰੇ ਸਤਿਕਾਰ ਤੇ ਸਰਧਾ ਰੱਖਦੀ ਹੋਈ ਇਸ ਦਿਨ ਇਸਤਿਹਾਰ ਦੇਵੇਗੀ ਫਿਰ ਤਾਂ ਇਸਨੂੰ ਧਰਮ ਨਿਰਪੱਖਤਾ ਵਾਲੀ, ਸਭ ਕੌਮਾਂ ਤੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਦੇਣ ਵਾਲੀ ਸਰਕਾਰ ਕਿਹਾ ਜਾ ਸਕੇਗਾ । ਜੇਕਰ ਇਸ ਮਹਾਨ ਮੌਕੇ ਤੇ ਆਪਣੀ ਇਹ ਜਿੰਮੇਵਾਰੀ ਨੂੰ ਕਿਸੇ ਵੀ ਵਜਹ ਕਾਰਨ ਜਾਂ ਸਵਾਰਥੀ ਸਿਆਸੀ ਸੋਚ ਨੂੰ ਮੁੱਖ ਰੱਖਕੇ ਮੁਤੱਸਵੀ ਸੈਟਰ ਦੇ ਹੁਕਮਰਾਨਾਂ ਦੇ ਪ੍ਰਭਾਵ ਨੂੰ ਕਬੂਲਕੇ ਇਸ ਦਿਨ ਇਸਤਿਹਾਰ ਨਹੀ ਦਿੰਦੀ ਅਤੇ ਧਰਮ ਨਿਰਪੱਖਤਾ ਦੀ ਸੋਚ ਨੂੰ ਕਾਇਮ ਨਹੀ ਰੱਖਦੀ ਫਿਰ ਇਹ ਸਰਕਾਰ ਨਾਮ ਦੀ ਸਰਕਾਰ ਹੋਵੇਗੀ ਨਾ ਕਿ ਪੰਜਾਬ ਵਿਚ ਅੱਛੀਆਂ ਕਦਰਾਂ-ਕੀਮਤਾਂ ਨੂੰ ਕਾਇਮ ਕਰਨ ਤੇ ਧਰਮ ਨਿਰਪੱਖਤਾ ਦੀ ਸੋਚ ਨੂੰ ਚੱਲਦਾ ਰੱਖਣ ਲਈ ਅਸਫਲ ਸਾਬਤ ਹੋਵੇਗੀ ।
ਇਸ ਲਈ ਸਮੁੱਚੀ ਸਿੱਖ ਕੌਮ ਨੂੰ ਜਿਥੇ ਅਸੀ 06 ਜੂਨ ਦੇ ਮਹਾਨ ਸ਼ਹੀਦੀ ਦਿਹਾੜੇ ਉਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਸਮੂਹਿਕ ਅਰਦਾਸ ਵਿਚ ਪਹੁੰਚਣ ਦੀ ਅਪੀਲ ਕਰਦੇ ਹਾਂ, ਉਥੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਇਸ ਗੱਲੋ ਵੀ ਸੁਚੇਤ ਕਰਦੇ ਹਾਂ ਕਿ ਜੇਕਰ ਭਗਵੰਤ ਸਿੰਘ ਮਾਨ ਸਰਕਾਰ ਇਸ ਮੌਕੇ ਤੇ ਧਰਮ ਨਿਰਪੱਖਤਾ ਤੇ ਬਰਾਬਰਤਾ ਦੀ ਸੋਚ ਨੂੰ ਨਜ਼ਰ ਅੰਦਾਜ ਕਰਕੇ ਸਾਡੇ ਇਸ ਮਹਾਨ ਦਿਹਾੜੇ ਦਾ ਇਸਤਿਹਾਰ ਨਹੀ ਦਿੰਦੀ, ਤਾਂ ਇਸਨੂੰ ਵੀ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਦੁਸਮਣਾਂ ਦੀ ਕਤਾਰ ਵਿਚ ਖੜ੍ਹਾ ਕਰਕੇ ਆਉਣ ਵਾਲੇ ਸਮੇ ਵਿਚ ਵਿਚਾਰਿਆ ਜਾਵੇ ਅਤੇ ਇਸਨੂੰ ਇਨਸਾਨੀ ਤੇ ਸਿੱਖੀ ਕਦਰਾਂ ਕੀਮਤਾਂ ਉਤੇ ਪੰਜਾਬ ਸੂਬੇ ਦੀ ਹਕੂਮਤ ਤੋ ਚੱਲਦਾ ਕਰਨ ਲਈ ਆਪਣੀਆ ਰਹੂਰੀਤੀਆ ਤੇ ਰਵਾਇਤਾ ਅਨੁਸਾਰ ਅਗਲੇ ਕੌਮੀ ਸੰਘਰਸ਼ ਵਿਚ ਯੋਗਦਾਨ ਪਾਇਆ ਜਾਵੇ ।