ਕਿਸੇ ਕੌਮ ਦੀ ਨਸ਼ਲਕੁਸੀ, ਕਤਲੇਆਮ, ਯਾਦਗਰਾਂ ਨੂੰ ਤਬਾਹ ਕਰਨ ਉਪਰੰਤ, ਉਸਦੀ ਬੋਲੀ ਨੂੰ ਵੀ ਜ਼ਾਲਮ ਹੁਕਮਰਾਨ ਵੱਲੋਂ ਖ਼ਤਮ ਕਰਨਾ ਹੁੰਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 02 ਜੂਨ ( ) “ਜੋ ਹੁਣ ਸੈਂਟਰ ਦੇ ਮੁਤੱਸਵੀ ਹੁਕਮਰਾਨਾਂ, ਮੋਦੀ ਸਰਕਾਰ ਅਤੇ ਚੰਡੀਗੜ੍ਹ ਦੀਆਂ ਸਰਕਾਰੀ ਸੰਸਥਾਵਾਂ ਜਿਵੇ ਪੰਜਾਬ ਯੂਨੀਵਰਸਿਟੀ, ਅਕਾਸਵਾਣੀ ਚੰਡੀਗੜ੍ਹ ਆਦਿ ਉਤੇ ਜੋ ਫਿਰਕੂ ਅਫਸਰਸਾਹੀ ਬੈਠੀ ਹੈ, ਉਹ ਇਕ ਡੂੰਘੀ ਸਾਜਿ਼ਸ ਤਹਿਤ ਹੀ ਨਹੀ ਬਲਕਿ ਪੰਜਾਬੀਆਂ ਦੀ ਗੁਰਮੁੱਖੀ ਪੰਜਾਬੀ ਬੋਲੀ-ਭਾਸ਼ਾ, ਪੰਜਾਬੀ ਵਿਰਸੇ-ਵਿਰਾਸਤ ਨੂੰ ਜੜ੍ਹੋ ਖਤਮ ਕਰਨਾ ਹੁੰਦਾ ਹੈ । ਕਿਉਂਕਿ ਇਨ੍ਹਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਉਤੇ ਹਰ ਤਰ੍ਹਾਂ ਦਾ ਜ਼ਬਰ ਜੁਲਮ, ਵਿਤਕਰੇ, ਬੇਇਨਸਾਫ਼ੀਆਂ ਕਰਕੇ ਦੇਖ ਲਈਆ ਹਨ । ਪੰਜਾਬੀ ਬੋਲੀ ਅਤੇ ਭਾਸ਼ਾ ਦੀ ਬਦੌਲਤ ਅੱਜ ਵੀ ਪੰਜਾਬੀਆਂ ਦੀ ਕੌਮਾਂਤਰੀ ਪੱਧਰ ਤੇ ਅਤੇ ਇੰਡੀਆ ਪੱਧਰ ਤੇ ਚੜ੍ਹਤ ਹੈ ਜਿਸਨੂੰ ਇਹ ਹੁਣ ਖਤਮ ਕਰਨਾ ਲੋਚਦੇ ਹਨ । ਇਥੇ ਇਸ ਗੱਲ ਦਾ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਸਮੇ ਵਿਚ ਤਰਨਤਾਰਨ ਵਿਖੇ ਖਾੜਕੂਵਾਦ ਸਮੇ ਜਰਨਲ ਸਿਨ੍ਹਾ ਡਿਊਟੀ ਤੇ ਸੀ, ਜਿਸ ਵੱਲੋ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ ਸਿੱਖਾਂ ਨੇ ਆਪਣੀ ਖ਼ਾਲਿਸਤਾਨ ਦੀ ਗੱਲ ਨਹੀ ਛੱਡੋਗੇ ਤਾਂ ਫੌਜੀ ਕੈਪਾਂ ਵਿਚ ਤੁਹਾਡੀਆ ਜਵਾਨ ਧੀਆਂ, ਬਹੂਆਂ ਨੂੰ ਯੂ.ਪੀ, ਬਿਹਾਰ, ਮੱਧਪ੍ਰਦੇਸ਼, ਐਮ.ਪੀ ਦੇ ਭਈਆਂ ਦੇ ਸਪੁਰਦ ਕਰਕੇ ਤੁਹਾਡੀ ਨਸਲ ਬਦਲੀ ਕਰ ਦੇਣੀ ਹੈ ਅਤੇ ਪੰਜਾਬੀਆਂ ਤੇ ਪੰਜਾਬ ਦਾ ਨਾਮੋ ਨਿਸ਼ਾਨ ਨਹੀ ਰਹਿਣ ਦੇਣਾ । ਉਸਦੇ ਖਿਲਾਫ਼ ਅਸੀ ਕਾਨੂੰਨੀ ਪ੍ਰਕਿਰਿਆ ਕੀਤੀ ਸੀ । ਉਸੇ ਮੰਦਭਾਵਨਾ ਭਰੀ ਸੋਚ ਉਤੇ ਹੀ ਹੁਕਮਰਾਨ ਹੁਣ ਅਖੀਰ ਵਿਚ ਪੰਜਾਬੀ ਬੋਲੀ, ਵਿਰਸੇ-ਵਿਰਾਸਤ ਨੂੰ ਖਤਮ ਕਰਨ ਲਈ ਪੰਜਾਬ ਯੂਨੀਵਰਸਿਟੀ ਵਿਚੋ ਅਤੇ ਅਕਾਸਵਾਣੀ ਚੰਡੀਗੜ੍ਹ ਵਰਗੇ ਅਦਾਰਿਆ ਵਿਚੋ ਇਕ-ਇਕ ਕਰਕੇ ਪੰਜਾਬੀ, ਬੋਲੀ-ਭਾਸ਼ਾ ਨੂੰ ਖਤਮ ਕਰਨ ਦੇ ਸਾਡੀ ਮਾਂ ਬੋਲੀ ਦਾ ਸਫਾਇਆ ਕਰਨ ਲਈ ਕਰ ਰਹੇ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕਤਈ ਬਰਦਾਸਤ ਨਹੀ ਕਰ ਸਕਦੀ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੇ ਮਨ ਵਿਚ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀ ਬੋਲੀ, ਵਿਰਸੇ ਵਿਰਾਸਤ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਨਫਰਤ ਭਰੇ ਅਮਲਾਂ ਤੋਂ ਫੌਰੀ ਤੋਬਾ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਵਿਸਿਆ ਵਿਚ ਪੰਜਾਬੀ ਨੂੰ ਲਾਜ਼ਮੀ ਵਿਸੇ ਵੱਜੋ ਖਤਮ ਕਰਨ ਦੀ ਅਤੇ ਅਕਾਸਵਾਣੀ ਚੰਡੀਗੜ੍ਹ ਦੇ ਅਦਾਰੇ ਵਿਚੋ ਪੰਜਾਬੀ ਬੋਲੀ ਦੇ ਬੁਲਿਟਨ ਨੂੰ ਖਤਮ ਕਰਨ ਦੀਆਂ ਕਾਰਵਾਈਆ ਨੂੰ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਰਾਰ ਦਿੰਦੇ ਹੋਏ ਅਤੇ ਇਸਨੂੰ ਬਿਲਕੁਲ ਵੀ ਸਹਿਣ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਸਿੱਖ ਕੌਮ ਬੇਸੱਕ ਦਰਿਆ ਦਿਲ ਵਾਲੇ ਇਨਸਾਨ ਤੇ ਕੌਮ ਹੈ, ਪਰ ਇਸਦੇ ਨਾਲ ਹੀ ਇਨ੍ਹਾਂ ਹਿੰਦੂਤਵ ਤਾਕਤਾਂ ਨੂੰ ਆਪਣੇ ਜਹਿਨ ਵਿਚ ਇਹ ਵੀ ਰੱਖਣਾ ਪਵੇਗਾ ਕਿ ਆਪਣੀਆ ਦੁਸ਼ਮਣ ਤਾਕਤਾਂ ਜਾਂ ਦੁਸ਼ਮਣ ਨੂੰ ਨਾ ਤਾਂ ਇਹ ਕਦੀ ਭੁਲਾਉਦੇ ਹਨ ਅਤੇ ਨਾ ਹੀ ਕਦੇ ਮੁਆਫ਼ ਕਰਦੇ ਹਨ । ਇਸ ਲਈ ਜੋ ਤਾਕਤਾਂ ਸਾਡੇ ਵਿਰਸੇ ਵਿਰਾਸਤ ਨੂੰ ਖਤਮ ਕਰਨ ਦੇ ਮਨਸੂਬੇ ਬਣਾ ਰਹੀਆ ਹਨ ਉਨ੍ਹਾਂ ਨੂੰ ਸਾਡੇ ਇਹ ਉਪਰੋਕਤ ਸੱਚ ਨੂੰ ਵੀ ਜਹਿਨ ਵਿਚ ਰੱਖਣਾ ਚਾਹੀਦਾ ਹੈ ।

Leave a Reply

Your email address will not be published. Required fields are marked *