ਇੰਡੀਆਂ ਵੱਲੋਂ ਆਪਣੇ ਗੁਆਂਢੀ ਮੁਲਕਾਂ ਨਾਲ ਵਿਗਾੜਕੇ ਕੌਮਾਂਤਰੀ ਪੱਧਰ ਤੇ ਆਪਣੀ ਸਥਿਤੀ ਨੂੰ ਹਾਸੋਹੀਣਾ ਬਣਾ ਲਿਆ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 29 ਮਾਰਚ ( ) “ਇੰਡੀਆਂ ਦੇ ਹੁਕਮਰਾਨ ਬੇਸ਼ੱਕ ਇੰਡੀਆਂ ਵਿਚ ਆਪਣੀਆ ਤਾਨਸਾਹੀ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਨੀਤੀਆ ਨੂੰ ਲਾਗੂ ਕਰਕੇ ਅਤੇ ਉਨ੍ਹਾਂ ਤੇ ਜ਼ਬਰ ਢਾਹਕੇ ਆਪਣੇ ਹਿੰਦੂਤਵ ਰਾਸ਼ਟਰ ਨੂੰ ਕਾਇਮ ਕਰਨ ਦੇ ਮਨਸੂਬੇ ਬਣਾ ਰਹੇ ਹਨ । ਪਰ ਜਿਸ ਬਾਹਰੀ ਨੀਤੀ ਨੂੰ ਸਹੀ ਰੂਪ ਨਾ ਦਿੰਦੇ ਹੋਏ ਜੋ ਆਪਣੇ ਗੁਆਂਢੀ ਮੁਲਕ ਹਨ, ਉਨ੍ਹਾਂ ਨਾਲ ਆਪਣੇ ਰਿਸਤਿਆ ਨੂੰ ਅਤੇ ਡਿਪਲੋਮੈਟਿਕ ਸੰਬੰਧਾਂ ਨੂੰ ਖਰਾਬ ਕਰਕੇ ਕੌਮਾਂਤਰੀ ਪੱਧਰ ਤੇ ਆਪਣੀ ਸਥਿਤੀ ਨੂੰ ਬਹੁਤ ਹੀ ਤਰਸਯੋਗ ਅਤੇ ਹਾਸੋਹੀਣਾ ਬਣਾ ਲਿਆ ਹੈ । ਦੂਸਰਾ ਜੋ ਇੰਡੀਆਂ ਵਿਚ ਘੱਟ ਗਿਣਤੀ ਕੌਮਾਂ ਦੇ ਮਨੁੱਖੀ ਅਧਿਕਾਰਾਂ ਦਾ ਹੁਕਮਰਾਨਾਂ ਵੱਲੋਂ ਵੱਡੇ ਪੱਧਰ ਤੇ ਹਣਨ ਕੀਤਾ ਜਾ ਰਿਹਾ ਹੈ, ਉਸ ਨਾਲ ਇੰਡੀਆ ਦੀ ਸਥਿਤੀ ਹੋਰ ਵੀ ਗੁੰਝਲਦਾਰ ਬਣ ਗਈ ਹੈ । ਇਸ ਵਿਸੇ ਤੇ ਅਮਰੀਕਾ ਵੱਲੋ ਇੰਡੀਆ ਨੂੰ ਮਨੁੱਖੀ ਅਧਿਕਾਰਾਂ ਸੰਬੰਧੀ ਸਥਿਤੀ ਨੂੰ ਸੁਧਾਰ ਕਰਨ ਦੀ ਗੱਲ ਕਰਨਾ ਆਪਣੇ ਆਪ ਵਿਚ ਇਨ੍ਹਾਂ ਦੇ ਪ੍ਰਤੀ ਨਫ਼ਰਤ ਨੂੰ ਉਜਾਗਰ ਕਰਨਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਭੁਟਾਨ ਵੱਲੋਂ ਚੀਨ ਨਾਲ ਸੁਲਾਹ ਹੋਣ ਜਾਣ ਦੀ ਗੱਲ ਨੂੰ ਮੁੱਖ ਰੱਖਦੇ ਹੋਏ ਅਤੇ ਪਹਿਲੇ ਨੇਪਾਲ, ਬਰਮਾ, ਬੰਗਲਾਦੇਸ਼, ਚੀਨ, ਪਾਕਿਸਤਾਨ, ਸ੍ਰੀਲੰਕਾ, ਸਰਹੱਦੀ ਸੂਬਿਆਂ ਕਸ਼ਮੀਰ, ਵੈਸਟ ਬੰਗਾਲ, ਗੋਰਖਿਆ, ਨਾਗਿਆ, ਮੀਜੋਆ, ਮਨੀਪੁਰੀਆ, ਅਸਾਮੀਆ ਅਤੇ ਅਰੂਣਾਚਲੀਆ ਨਾਲ ਹੁਕਮਰਾਨਾਂ ਦੀ ਵੱਧਦੀ ਜਾ ਰਹੀ ਤਲਖੀ ਹੁਕਮਰਾਨਾਂ ਦੀ ਸਥਿਤੀ ਨੂੰ ਹੋਰ ਵੀ ਚਿੰਤਾਜਨਕ ਬਣਾ ਰਹੀ ਹੈ । ਇਥੋ ਤੱਕ ਛੱਤੀਸਗੜ੍ਹ, ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਮਹਾਰਾਸਟਰਾਂ, ਝਾਰਖੰਡ ਦੇ ਕਬੀਲਿਆ, ਮਾਓਵਾਦੀਆ ਅਤੇ ਨਕਸਲਵਾੜੀਆ ਨੂੰ ਫੌਰਸਾਂ ਤੇ ਅਰਧ ਸੈਨਿਕ ਬਲਾਂ ਰਾਹੀ ਜ਼ਬਰੀ ਮਾਰ ਦੇਣ ਦੀਆਂ ਕਾਰਵਾਈਆ ਦੀ ਬਦੌਲਤ ਸਭ ਵੱਡੇ ਜ਼ਮਹੂਰੀਅਤ ਪਸ਼ੰਦ ਮੁਲਕ ਇੰਡੀਆਂ ਦੀਆਂ ਮਨੁੱਖਤਾ ਮਾਰੂ ਨੀਤੀਆ ਤੋਂ ਖਫਾ ਹੀ ਨਹੀ ਹਨ ਬਲਕਿ ਇੰਡੀਆ ਦੇ ਵੱਖ-ਵੱਖ ਉਪਰੋਕਤ ਸੂਬਿਆਂ ਵਿਚ ਤਾਨਾਸਾਹੀ ਸੋਚ ਅਧੀਨ ਹੋ ਰਹੇ ਅਮਲਾਂ ਤੋ ਫਿਕਰਮੰਦ ਵੀ ਹਨ ਅਤੇ ਇੰਡੀਆਂ ਨੂੰ ਆਪਣੀ ਇਸ ਸਥਿਤੀ ਨੂੰ ਸਹੀ ਕਰਨ ਲਈ ਜੋਰਦਾਰ ਆਵਾਜਾਂ ਵੀ ਉੱਠ ਰਹੀਆ ਹਨ । ਉਨ੍ਹਾਂ ਕਿਹਾ ਕਿ ਜੋ ਚੀਨ ਨੇ ਸੀਆ ਤੇ ਸੁੰਨੀ ਮੁਸਲਮਾਨਾਂ ਦੀ ਏਕਤਾ ਕਰਵਾ ਦਿੱਤੀ ਹੈ, ਉਸਨੂੰ ਵੀ ਇੰਡੀਆ ਦੇ ਹੁਕਮਰਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਕੌਮਾਂਤਰੀ ਪੱਧਰ ਤੇ ਹੋ ਰਹੀ ਬਦਨਾਮੀ ਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਦੀ ਬਦੌਲਤ ਬਣਦੀ ਜਾ ਰਹੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲਿਆ ਦੇ ਵਿਧਾਨਿਕ ਅਤੇ ਸਮਾਜਿਕ ਤੌਰ ਤੇ ਕੁੱਚਲੇ ਗਏ ਹੱਕਾਂ ਨੂੰ ਬਾਹਲ ਵੀ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਇੰਡੀਅਨ ਵਿਧਾਨ ਦੀ ਧਾਰਾ 14 ਜੋ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸ ਅਨੁਸਾਰ ਉਨ੍ਹਾਂ ਦੇ ਹੱਕ ਅਧਿਕਾਰ ਦੇਣੇ ਪੈਣਗੇ ਤਦ ਹੀ ਇੰਡੀਆ ਦੀ ਕੌਮਾਂਤਰੀ ਪੱਧਰ ਤੇ ਵਿਗੜਦੀ ਜਾ ਰਹੀ ਸਥਿਤੀ ਉਤੇ ਰੋਕ ਲੱਗ ਸਕੇਗੀ । ਵਰਨਾ ਇਨ੍ਹਾਂ ਕੌਮਾਂ ਤੇ ਕਬੀਲਿਆ ਵਿਚ ਹਕੂਮਤੀ ਤਾਨਾਸਾਹੀ ਅਮਲ ਦੀ ਬਦੌਲਤ ਉੱਠ ਰਹੇ ਬ਼ਗਾਵਤੀ ਰੋਹ ਦੇ ਵੱਡੇ ਮਾਰੂ ਨਤੀਜਿਆ ਦਾ ਸਾਹਮਣਾ ਕਰਨ ਤੋ ਕੋਈ ਇਨਕਾਰ ਨਹੀ ਕਰ ਸਕਦਾ ।

ਉਨ੍ਹਾਂ ਇਸ ਗੱਲ ਦਾ ਵੀ ਵਰਣਨ ਕੀਤਾ ਕਿ ਜਦੋਂ ਇੰਡੀਅਨ ਆਰਮੀ ਦੇ ਮੁੱਖੀ ਫ਼ੌਜ ਸੰਬੰਧੀ ਗੱਲ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਆਰਮੀ ਨੂੰ ਦਿੱਤੇ ਗਏ ਹਥਿਆਰ ਜੋ 45% ਪੁਰਾਤਨ ਹਨ ਅਤੇ ਆਧੁਨਿਕ ਫ਼ੌਜੀ ਹਥਿਆਰਾਂ ਤੇ ਲੜਾਈ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀ ਹਨ, ਇਸੇ ਤਰ੍ਹਾਂ ਏਅਰਫੋਰਸ ਦੇ ਲੜਾਕੂ ਜਹਾਜ ਵੀ ਪੁਰਾਣੀ ਤਕਨੀਕ ਦੇ ਹਨ, ਜਦੋ ਤੱਕ ਆਰਮੀ, ਏਅਰਫੋਰਸ ਅਤੇ ਨੇਵੀ ਨੂੰ ਆਧੁਨਿਕ ਤਕਨੀਕ ਦੇ ਹਥਿਆਰਾਂ ਨਾਲ ਲੈਸ ਨਹੀ ਕੀਤਾ ਜਾਂਦਾ, ਉਸ ਸਮੇ ਤੱਕ ਇਹ ਹਰ ਪੱਖੋ ਬਾਹਰੋ ਅਤੇ ਅੰਦਰੋ ਦਿਸ਼ਾਹੀਣ ਨੀਤੀਆ ਦੀ ਬਦੌਲਤ ਕੰਮਜੋਰ ਹੁੰਦਾ ਜਾ ਰਿਹਾ ਇੰਡੀਆ ਕਿਸ ਤਰ੍ਹਾਂ ਮੁਕਾਬਲਾ ਕਰ ਸਕੇਗਾ ? ਬੀਜੇਪੀ-ਆਰ.ਐਸ.ਐਸ. ਦੀਆਂ ਖਾਂਕੀ ਨਿੱਕਰਾਂ ਪਹਿਨਣ ਵਾਲੇ ਅਜਿਹੇ ਮੈਦਾਨ-ਏ-ਜੰਗ ਵਿਚ ਕਿਵੇਂ ਲੜ ਸਕਣਗੇ ?

Leave a Reply

Your email address will not be published. Required fields are marked *