ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਪਿਛਲੇ ਢਾਈ ਮਹੀਨਿਆਂ ਤੋਂ ਸ਼ੁਰੂ ਕੀਤੇ ਇਨਸਾਫ ਮੋਰਚੇ ਦੀਆਂ ਸਵੀਧਾਨਿਕ ਅਤੇ ਕਨੂੰਨੀ ਮੰਗਾਂ ਨੂੰ ਤੁਰੰਤ ਹਲ ਕਰਨ ਲਈ ਪੰਜਾਬ ਸਰਕਾਰ ਅਸੈਬਲੀ ਸ਼ੈਸ਼ਨ ਬੁਲਾ ਕੇ ਅਪਣਾ ਬਣਦਾ ਫਰਜ ਨਿਭਾਵੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ, ਬਹਿਬਲ ਗੋਲੀ ਕਾਂਡ ਵਿੱੱਚ ਸ਼ਹੀਦ ਹੋਪਏ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਅਤੇ ਸਜਾਵਾਂ ਪੂਰੀਆਂ ਕਰ ਚੁਕੇ ਸਿੱਖ ਸਿਆਸੀ ਬੰਦੀਆਂ ਦੀ ਰਿਹਾਈ ਦੀ ਮੰਗ ਜੋ ਪੰਜਾਬ ਅਤੇ ਸੈਂਟਰ ਹਕੁਮਤ ਦੇ ਅਧਿਕਾਰ ਵਿੱਚ ਆਉਦੀਆਂ ਹਨ ਨੂੰ ਤੁਰੰਤ ਅਮਲੀ ਜਾਮਾ ਪਹਿਨਾਇਆ ਜਾਵੇ ਇਹ ਮੰਗ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਫਤਿਹਗੜ੍ਹ ਸਾਹਿਬ ਵਿੱਚ ਹੋਈ ਇੱਜ ਜਰੂਰੀ ਮੀਟਿੰਗ ਵਿੱਚ ਕੀਤੀ ਗਈ ਹੈ। ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਸਿੱਖ ਕੌਮ ਨੂੰ ਲੰਮੇ ਸਮੇਂ ਤੌ ਇਨਸਾਫ ਨਾ ਮਿਲਨ ਦੀ ਬਦੋਲਤ ਭਾਰਤੀ ਨਿਯਾਮ ਤੋਂ ਦੁੱਖੀ ਹੈ ਇਸ ਦੀ ਮਿਸਾਲ ਇਸ ਗੱਲ ਤੋਂ ਮਿਲ ਦੀ ਹੈ ਕਿ ਬਰਗਾੜੀ ਮੋਰਚੇ ਦੇ ਵਿੱਚ ਸ਼ਾਮਿਲ ਹੋ ਰਹੀ ਸਿੱਖ ਸੰਗਤ ਵਿੱਚੋਂ 300 ਦੇ ਲੱਗ-ਭੱਗ ਸਿੰਘਾ ਅਤੇ ਸਿੱਖ ਬੀਬੀਆਂ ਨੇ ਸ਼ਹੀਦੀ ਦੇਣ ਲਈ ਆਪਣਾ ਪ੍ਰਮਾਣ ਪੱਤਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਸੌਂਪ ਦਿੱਤਾ ਹੈ। ਸੋ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਤੁਰੰਤ ਇਸ ਮੋਰਚੇ ਦੀਆਂ ਜਾਇਜ ਮੰਗਾਂ ਨੂੰ ਪੂਰਾ ਕਰਕੇ ਸਿੱਖ ਨੂੰ ਇਨਸਾਫ ਦੇਵੇ।