Select your Top Menu from wp menus
Header
Header
ਤਾਜਾ ਖਬਰਾਂ

Letter to S. Kirpal Singh Badungar

ਕਿਲ੍ਹਾ ਸ ਹਰਨਾਮ ਸਿੰਘ,
ਜਿਲ੍ਹਾ ਫਤਿਹਗੜ੍ਹ ਸਾਹਿਬ,
ਪੰਜਾਬ।
22 ਅਪ੍ਰੈਲ 2017

ਵਲੋਂ: ਸਿਮਰਨਜੀਤ ਸਿੰਘ ਮਾਨ,
ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਵੱਲ : ਸ ਕਿਰਪਾਲ ਸਿੰਘ ਬਡੂੰਗਰ,
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ।

ਸਤਿਕਾਰਯੋਗ ਪ੍ਰਧਾਨ ਬਡੂੰਗਰ ਸਾਹਬ ਜੀ,

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।।

ਸਾਡੀ ਪਾਰਟੀ ਦੇ ਧਿਆਨ ਵਿੱਚ ਬਹੁਤ ਸਮੇਂ ਤੋਂ ਹੈ ਕਿ ਅੰਗਰੇਜ਼ੀ ਦੀ ਅਖਬਾਰ ਟ੍ਰਿਬਿਊਨ ਤੇ ਹੋਰ ਅੰਗਰੇਜ਼ੀ ਦੀਆਂ ਅਖ਼ਬਾਰਾਂ ਸਿੱਖਾਂ ਦੇ ਨਾਮ ਪਿਛੇ ਸਿੰਘ ਨਹੀਂ ਲਾਉਂਦੀਆਂ, ਜਿਵੇਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ। ਉਹਨਾਂ ਦੇ ਨਾਮ ਤੋਂ ਬਾਅਦ ਸਿੰਘ ਨਹੀਂ ਲਾਇਆ। ਇਹ ਸਾਡੇ ਵਰਗੇ ਸਿੰਘਾਂ ਦੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ, ਕਿ ਹਿੰਦੂ ਧਰਮ ਦੇ ਤਹਿਤ ਸਾਨੂੰ ਸਿੱਖੀ ਤੋਂ ਨਖੇੜਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਅੱਜ ਦੀ ਟ੍ਰਿਬਿਊਨ ਅਖਬਾਰ ਵਿੱਚ ਜੇ ਤੁਸੀਂ ਪੜੋ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੈਪਟਨ ਅਮਰਿੰਦਰ ਹੀ ਲਿਖਿਆ ਹੋਇਆ ਹੈ, ਪਿਛੇ ਸਿੰਘ ਨਹੀਂ ਲਾਇਆ। ਇਹ ਜੋ ਖਤਰਨਾਕ ਪਾਲਸੀਆਂ ਹਿੰਦ ਹਕੂਮਤ ਦੀਆਂ ਹਨ। ਇਹਨਾਂ ਉਤੇ ਗੋਰ ਕਰਕੇ ਇਨ੍ਹਾਂ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਸਾਡੀ ਹੋਂਦ ਨੂੰ ਸੱਟਾਂ ਵੱਜ ਰਹੀਆਂ ਹਨ। ਸਾਡੇ ਧਰਮ ਤੇ ਕੌਮ ਨੂੰ ਦਿਨ ਬ ਦਿਨ ਕਮਜੋਰ ਕੀਤਾ ਜਾ ਰਿਹਾ ਹੈ। ਜੇ ਮਿਤੀ 22 ਅਪਰੈਲ 2017 ਦੀ ਅਖਬਾਰ ਪੜੋ ਤਾਂ ਉਥੇ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਵੀ ਗੁਰਮੁੱਖ ਹੀ ਲਿਖਿਆ ਹੋਇਆ ਹੈ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਸਿੰਘ ਲਿਖਣਾ ਹਿੰਦੂਤਵਾ ਹਕੂਮਤ ਦੇ ਵਿੱਚ ਮੁੱਢੋਂ ਹੀ ਬੰਦ ਕਰ ਦਿੱਤਾ ਜਾਵੇ। ਵੈਸੇ ਸ ਸੁਖਬੀਰ ਸਿੰਘ ਬਾਦਲ ਤੇ ਸ ਪ੍ਰਕਾਸ਼ ਸਿੰਘ ਬਾਦਲ ਨੂੰ ਸਰਸਾ ਡੇਰੇ ਦੀ ਮੱਦਦ ਇਲੈਕਸ਼ਨਾ ਵਿੱਚ ਨਹੀਂ ਸੀ ਲੈਣੀ ਚਾਹੀਦੀ, ਤੇ ਗਿਆਨੀ ਹਰਨਾਮ ਸਿੰਘ ਧੂਮਾ ਜੋ ਟਕਸਾਲ ਦੇ ਮੁੱਖੀ ਹਨ ਉਹਨਾਂ ਨੂੰ ਵੀ ਡੇਰੇ ਸਰਸੇ ਦੇ ਨਾਲ ਬਾਦਲ ਦਲ ਨੂੰ ਇਲੈਕਸ਼ਨਾ ਵਿੱਚ ਮੱਦਦ ਦੇਣ ਦਾ ਫੈਸਲਾ ਨਹੀਂ ਸੀ ਕਰਨਾ ਚਾਹੀਦਾ, ਇਸ ਤਰ੍ਹਾਂ ਪੰਥ ਨੂੰ ਭਾਈ ਹਰਨਾਮ ਸਿੰਘ ਨੇ ਬੜੀ ਵੱਡੀ ਸੱਟ ਲਾਈ ਹੈ। ਇਸ ਲਈ ਇਹ ਸਾਰੀਆਂ ਦੁਰਘਟਨਾਵਾਂ ਦੇ ਉਤੇ ਧਿਆਨ ਦੇਣ ਦੀ ਲੋੜ ਹੈ।
ਸਤਿਕਾਰ ਸਹਿਤ,
ਗੁਰੂ ਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ

About The Author

Related posts

Leave a Reply

Your email address will not be published. Required fields are marked *