Select your Top Menu from wp menus
Header
Header
ਤਾਜਾ ਖਬਰਾਂ

Letter to Chief Editor

12 ਫਰਵਰੀ 2017 ਨੂੰ ਅੰਗਰੇਜ਼ੀ ਟ੍ਰਿਬਿਊਨ ਦੇ ਐਡੀਟਰ ਸ੍ਰੀ ਹਰੀਸ਼ ਖਾਰੇ ਨੇ ਆਪਣੇ ਨਿਮਨਲਿਖਤ ਲੇਖ ਵਿਚ ਸਿੱਖ ਕੌਮ ਪ੍ਰਤੀ ਬਹੁਤ ਭਾਰੀ ਜ਼ਹਿਰ ਉਗਲਿਆ ਹੈ । ਜਿਸ ਲੇਖ ਨੂੰ ਅਸੀਂ ਜਾਣਕਾਰੀ ਹਿੱਤ ਥੱਲ੍ਹੇ ਪ੍ਰਕਾਸਿ਼ਤ ਕਰ ਰਹੇ ਹਾਂ । ਇਸ ਲੇਖ ਦੇ ਜੁਆਬ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਪੱਤਰ ਸ੍ਰੀ ਹਰੀਸ਼ ਖਾਰੇ ਨੂੰ ਲਿਖਿਆ ਗਿਆ ਹੈ, ਉਹ ਵੀ ਇਸ ਦੇ ਨਾਲ ਪ੍ਰਕਾਸਿ਼ਤ ਕਰ ਰਹੇ ਹਾਂ ਅਤੇ ਉਸ ਲਿਖੇ ਗਏ ਪੱਤਰ ਦੀ ਕਰੀਬ-ਕਰੀਬ ਅਸਲ ਭਾਵਨਾ ਨੂੰ ਅਸੀਂ ਪੰਜਾਬੀ ਕਰਕੇ ਪ੍ਰਕਾਸਿ਼ਤ ਕਰ ਰਹੇ ਹਾਂ । ਪੜ੍ਹਨ ਵਾਲੇ ਸਭ ਸੂਝਵਾਨ ਸੱਜਣ ਇਹ ਨਿਮਨ ਦਿੱਤੀਆ ਗਈਆ ਤਿੰਨੇ ਲਿਖਤਾ ਨੂੰ ਪੜ੍ਹਕੇ ਜੋ ਵੀ ਮਹਿਸੂਸ ਕਰਨ, ਉਸ ਤੋ ਸ੍ਰੀ ਹਰੀਸ਼ ਖਾਰੇ ਦੀਆਂ ਨਿਮਨਲਿਖਤ ਦਿੱਤੀਆ ਗਈਆ ਈਮੇਲ ਐਡਰੈਸ ‘ਤੇ editor@tribuneindia.com, kaffeeklatsch@tribuneindia.com ‘ਤੇ ਜ਼ਰੂਰ ਸਾਂਝੇ ਕਰਨ ।

ਇਕਬਾਲ ਸਿੰਘ ਟਿਵਾਣਾ,
ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

A time to seek ‘closure’ of 1984…
Harish Khare

Between now and March 11 is perhaps the only time when it is possible to talk about the politics of justice for the 1984 anti-Sikh riot victims. At least till March 11, Punjab is in a pleasant state of a very agreeable limbo because the professional politicians are on a forced vacation. They know their exertions would have no consequence or value whatsoever. It is time to ask the question as to how long the professional politician would prevent a ‘closure’ on this painful episode in the history of the Sikhs, Punjab and India.
The immediate provocation for this thought is the newspapers’ report of last Friday (10th). According to a report of The Tribune, the CBI wants Jagdish Tytler to undertake a lie-detection test in a 1984 anti-Sikh riots’ case. After 33 years! What a farce, what travesty of justice, what a mockery of the so-called investigation by a so-called premier investigative agency!
That moment in 1984 was a horrific shame. It certainly violated then — and it violates now — our collective sense of fairness and justice that so many innocent people should have lost their lives and honour. On the political front, the Congress party has been electorally punished many times over since 1984. In 2005, a Prime Minister had offered an apology in Parliament. Yet, no ‘closure’ is permitted.
If the insistence is that those ‘guilty’ should be punished, then after thirty years, it is fair to ask a question: why have we failed to punish them? The convenient accusation is that the likes of Jagdish Tytler have been able to frustrate and sabotage the processes of justice. But surely, we do know that since 1984, we have had some non-Congress governments, at the centre and in the state. And, in fact, so many commissions of inquiry have been announced and instituted. Yet, none has secured ‘justice’ for the victims. We also do know that periodically, politicians have helped themselves to a few brownie points with the Sikh voters.
The great hypocrisy is that everyone knows what the game is all about. Instead of making a sincere effort to locate collective responsibility for a historic wrong, the search for ‘justice’ has been reduced to a political argument — to be brushed up and brandished at election for partisans purposes.
No one has ever proposed in concrete terms what kind of ‘justice’ would be a satisfactory outcome and would invite a ‘closure.’ Journalists and historians, too, have got ensnared in the politicians’ game. On the eve of every Lok Sabha election, a few ‘investigative’ journalists come up with ‘new evidence.’
It has suited the politicians — the Akali Dal and other outfits — to keep demanding ‘justice’ for the ‘victims.’ The Akali Dal finds it a good stick to beat the Congress with. But, that is a game others have learnt to play. Newer outfits keep accusing the Akali leaders of failing to get ‘justice’ for the victims.
Individual lawyers, the Phoolkas of this world, have made a career — and, now an electoral career — out of this less than honest quest for ‘justice.’ And, the busybodies in North America have given a dangerous twist to this whole ‘injustice’ business.
In the process, a grave damage has got inflicted on entire Punjab — including the vast majority in the Sikh community itself. The politics of victimhood has allowed the Akali Dal and its ally, the BJP, to become indifferent to the call of good governance.
An obscure journalist shoots to fame because he throws a shoe at the Home Minister of India in the name of the ‘1984 riot victims’. It would be a wonderful comeuppance for the Akalis if that same gentleman is able to cook the Badals’ goose in Lambi.

Dear Mr. Khare,

Fateh,

I have read your piece dated 12th February 2017, which you write every Sunday and perhaps it goes under the name of Kafeeklatsch. Normally, yet always I have admired your write up in this Sunday column. But, what you have written last Sunday dated 12th February 2017, just about takes the cake for the insensitivity you hold for us Sikh’s. I do not think that even before 1984 leading to the infamous Operation Bluestar your past editor Prem Bhatia, or Girilal Jain of the Times of India and Arun Shorie of the Indian Express could have equaled you in besmirching the character of us Sikh’s in writing such a virulent and abusive piece in your column.

As you talk of the long past years since 1984 which make 33 years as you write and take up the cause of Jagdish Tytler, I don’t think there can be any time limit in addressing the slights, character assassination and the horrible deaths suffered by the Sikh’s at the hands of the majority Hindu state, which by its numbers in the parliament, judiciary, executive and the press just about steam rolls its decisions on the minorities, the Sikh’s generally whom I have always defended.

I resigned from the Indian Police Service in 1984 when Indira Gandhi aligned with the other Hindu majority parties like BJP, CPI-CPM and others, aided by the British and Soviet armies in tandem with the Indian Army bombarded the holiest shrine of the Sikh’s the Darbar Sahib (Golden Temple) in Amritsar, out of existence. It was in 1782 that the Afghan marauder Ahmedshah Abdali blew up the Darbar Sahib by placing gun powder under it. The Sikh’s then and now have never forgiven him and followed him in battle after battle, suffering fatal injuries and stopped only when they had inflicted a fatal wound on him.

If you think I have derived any political advantage out of resigning from my post as an IPS officer and later dismissed from service by an order of Indira Gandhi I would be heartened to know what advantages I have taken for fighting peacefully for the self respect and dignity of the Sikh nation?

You say the Prime Minister has offered an apology in Parliament. But, was it an apology by the entire Parliament like what the Japanese did in their National Diet for the war crimes committed by their fighting forces in World War II or the apology rendered by the German Bundestag for their horrific genocide?

I was a Member of Parliament from 1999 to 2004. During this period I raised my voice to seek an apology from the Parliament for committing the genocide of the Sikh people. The Congress party sat on the opposition benches and I must say, that graciously, they agreed to do so but the treasury benches, the BJP and Badalites rudely and with insensitivity raised their voice that since they were not responsible for these wicked acts they would not collectively offer an apology. Later Mr. LK Advani the BJP leader wrote his memoirs entitled “My Country My Life” and wrote that he had egged Indira Gandhi to launch a military operation, which his leader Mr. AB Vajpayee, after the beastly action applauded Indira Gandhi and bestowed the title of Durga Mata on her. Then, is not an apology by a joint session of the two houses called for?

You write that you want to know what sort of justice the Sikh’s want. You are a learned journalist. We want a trial of the guilty on the pattern of the Nuremburg Trials after World War II or if that is not possible all the scalawags and criminals responsible for this genocide be sent and put up to trial at the International Criminal Court at the Hague. We hope we have told you in clear and “concrete” terms of what we Sikh people want.
In other words to let you know that your state is neither liberal lawful nor democratic. If it were, it would have signed and ratified the following UN treaties, protocols and covenants:
1. 1948 Convention on the Prevention and Punishment of the Crime of Genocide.
2. 1951 Convention relating to the Status of Refugees.
3. 1954 Convention relating to Status of Stateless Persons.
4. 1960 Declaration on the Granting of Independence to Colonial Countries and Peoples.

5. 1965 International Convention on the Elimination of All Forms of Racial Discrimination.
6. 1966 Optional Protocol to the International Covenant on Civil and Political Rights.
7. 1967 Protocol Relating to the Status of Refugees. It is because there are still 30,000 Sikh Stateless refugees in Kashmir since 1947.

8. 1972 Treaty on the Limitation of Anti-Ballistic Missile System.
9. 1972 Convention Concerning the Protection of the World Cultural and Natural Heritage.
If this Convention had been followed, neither the Harminder Sahib, the Golden Temple would not have been reduced to rubble nor the Babri Masjid in 1992.

10. 1984 Convention against Torture and other Cruel Inhuman or Degrading Treatment or Punishment.

11. 1984 Safeguard and guaranteeing protection of the Rights of those facing the death penalty.

12. 1995 Treaty on the Non-Proliferation of Nuclear Weapons.
13. 1996 Comprehensive Nuclear Test Ban Treaty.
14. 1997 Convention on the Prohibition of the Use, Stockpiling, Production and Transfer of anti-Personnel Mines and their Destruction (the Ottawa Convention on the abolition of landmines).

15. 2001 Rome Statute, by virtue of which the International Criminal Court has been set up at The Hague.

So now look into your psyche and tell us whether we Sikh’s are crying foul as you say. In your life you have never borne pain. If we Sikh’s are continuously seeking justice and not forgetting the past as you as a Hindu would like us to do then tell me why you Hindus year after year blast the effigy of Rawan a legendary figure of your mythology on the day of Deushehra? Have the Jews forgotten the holocaust. Even now one sees the image of old decrepit Nazi German soldiers facing trials. I will tell you one thing Mr. Khare and get that straight that the Sikh’s will never forget or forgive what the Hindu state has done to us?

You call the Sikh Americans “busybodies who you say have given a dangerous twist to this whole ‘injustice’ business”. May I remind you that the American Jews have built a Holocaust Museum not only in the US but also in Israel for the German Nazi genocide committed on these then stateless peoples. The Sikh’s do not have a strong punch like the Jews but they have in America convinced the legislators of the California legislature to pass a resolution against India for having committed the genocide of the Sikh people. They are trying very hard to make the two legislatures in Washington DC to pass such a resolution. They will succeed.

You continue with your diatribe to state that at the Union there have been other non Congress governments in power and why they have not gone further to give justice to the Sikh’s. May I inform you that in Parliament there is a majority of 90% Hindu members. Would they be ready to give justice to the Sikh’s as like you a Hindu journalist write so acerbically in favour of the crime of genocide committed on the Sikh’s? Again what is the communal strength of the High Courts and the Supreme Court? In 1984 the massacres of the Sikh’s took place in front of these judicial bodies in Delhi, the High Court and the Supreme Court. Did any of them call the Union government suo moto to answer for this holocaust? A few years ago the Supreme Court called out the Union Home Ministry and the Delhi police to question why the rally of Ramdev was not allowed to be held. Ramdev the other day called out to his band of fanatic Hindus to chop off the heads of those who refused to chant Bharat Mata ki Jai. If a Muslim or a Sikh had given such a call your newspaper would have called it terrorism. Did you call Ramdev’s acts as terrorism? On the other hand, we Sikh’s get a daily dose of being called terrorists, extremist, radicals and hardliners not only by your newspaper but also the Indian Express, the Times of India and the Hindustan Times.

Premier Narinder Modi as Chief Minister of Gujarat in 2002 had over 2000 innocent Muslims massacred in cold blood. In addition he had their women folk stripped and raped by his goons. In the same capacity as Chief Minister Mr. Modi had 60,000 Sikh farmers deprived of their legally and legitimately held farmlands. They were ethnically cleansed. Have you ever thought of these crimes against humanity committed by your Premier? Will you ever use the foul language you use to describe us Sikh’s against a Hindu genocidaire?

As a learned journalist you know what a massacre or genocide is. But, to this day in your very Sunday column under debate, you and your brother Hindu journalists have always referred to these abominable crimes as riots. You are aware that riots take place when two groups or two communities exchange blows which can sometimes turn into fatalities. When in Delhi the Hindus murdered, raped, injured, maimed, blew up the houses of Sikh’s particularly, and were these riots or mass murders and massacres? Shamefully, the Congress Rajiv Gandhi government ordered these massacres and shamefully the army did not come out of its barracks to quell this genocide. Hindus twiddled their thumbs in the fashion Nero fiddled while Rome burnt.

Have you as a journalist sought justice for the Sikh’s? Once a Nazi always a Nazi. They said it is a question of mind over matter.The (Jews) did not mind and for us (Germans) they did not matter.

You then go on to say some journalists rake up the issue of the Sikh genocide to get publicity or gain brownie points. May I ask whether your earlier Chief Editor Mr. Dua or a columnist Kuldip Niar or Khushwant Singh etc raked up Sikh issues or the issue of their genocide to be nominated to the Rajya Sabha? You may not like it but I am sorry that your pride and hubris has let you down and you have been overcome with evil in describing inhuman crimes and genocide as publicity stunts. Mr. Editor you have hurt the Sikh’s to the core and the Bible says “Vengeance is mine Sayeth the Lord and I will recompense it”.

I will be grateful, if you could kindly print this letter of mine to you as a rejoinder in the esteemed columns of your newspaper The Tribune. I will further be grateful as this is a rejoinder to what you have written in favour of the Sikh massacres and their genocide.
With regards,

Your Sincerely,
Simranjit Singh Mann,
President,
Shiromani Akali Dal (Amritsar).

Mr. Harish Khare,
Editor in Chief,
The Tribune, Chandigarh.

ਵੱਲੋਂ: ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਵੱਲ: ਸ੍ਰੀ ਹਰੀਸ਼ ਖਾਰੇ,
ਮੁੱਖ ਸੰਪਾਦਕ, ਟ੍ਰਿਬਿਊਨ ਗਰੁੱਪ,
ਚੰਡੀਗੜ੍ਹ ।

ਸਅਦਅ/5001/2017 16 ਫਰਵਰੀ 2017

ਵਿਸ਼ਾ: ਲੰਮੇ ਸਮੇਂ ਤੋਂ ਚੱਲਦੇ ਆ ਰਹੇ ਟ੍ਰਿਬਿਊਨ ਗਰੁੱਪ ਵੱਲੋਂ ਨਿਰਪੱਖਤਾ ਵਾਲੀ ਗੱਲ ਨਾ ਕਰਕੇ ਸਿੱਖ ਕੌਮ ਵਿਰੋਧੀ ਸੰਗਠਨਾਂ ਅਤੇ ਆਗੂਆਂ ਦੇ ਨਜ਼ਰੀਏ ਦਾ ਪ੍ਰਚਾਰ ਕਰਨ ਦੇ ਮੰਦਭਾਵਨਾ ਭਰੇ ਅਮਲਾਂ ਵਿਰੁੱਧ ।

ਸ੍ਰੀਮਾਨ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ॥

ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਟ੍ਰਿਬਿਊਨ ਗਰੁੱਪ ਦੀ ਸੁਰੂਆਤ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਪੱਖੀ ਸੋਚ ਨੂੰ ਮੁੱਖ ਰੱਖਕੇ ਸ. ਦਿਆਲ ਸਿੰਘ ਮਜੀਠੀਆ ਵੱਲੋਂ ਸੁਰੂ ਕੀਤੀ ਗਈ ਸੀ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਬਹੁਤ ਲੰਮੇ ਸਮੇਂ ਤੋਂ ਇਸ ਟਰੱਸਟ ਤੇ ਟ੍ਰਿਬਿਊਨ ਗਰੁੱਪ ਦੀ ਪਕੜ ਉਹਨਾਂ ਮੁਤੱਸਵੀ ਸੋਚ ਵਾਲੇ ਲੋਕਾਂ ਦੇ ਅਧੀਨ ਚਲੇ ਗਈ ਹੈ । ਜੋ ਅਕਸਰ ਹੀ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀ ਅਤੇ ਸਿੱਖ ਕੌਮ ਨਾਲ ਲੰਮੇ ਸਮੇਂ ਤੋ ਹੁੰਦੀਆਂ ਆ ਰਹੀਆਂ ਹਕੂਮਤੀ ਅਤੇ ਪ੍ਰਬੰਧਕੀ ਜਿਆਦਤੀਆਂ ਤੇ ਬੇਇਨਸਾਫ਼ੀਆਂ ਦੀ ਆਵਾਜ਼ ਨੂੰ ਦ੍ਰਿੜਤਾ ਨਾਲ ਸਮੁੱਚੇ ਭਾਰਤ ਨਿਵਾਸੀਆਂ ਨੂੰ ਜਾਣੂ ਕਰਵਾਉਣ ਦੀ ਬਜਾਇ, ਹਿੰਦੂਤਵ ਹਕੂਮਤ ਪੱਖੀ ਹਿੰਦੂ ਸੋਚ ਨੂੰ ਹੀ ਉਭਾਰਦੇ ਆ ਰਹੇ ਹਨ ਅਤੇ ਉਹਨਾਂ ਲੋਕਾਂ ਤੇ ਫਿਰਕੂਆਂ ਦੀਆਂ ਨਫ਼ਰਤ ਭਰੀਆਂ ਕਾਰਵਾਈਆਂ ਅਤੇ ਵੱਖ-ਵੱਖ ਕੌਮਾਂ ਤੇ ਧਰਮਾਂ ਵਿਚ ਦੂਰੀ ਪੈਦਾ ਕਰਨ ਵਾਲੇ ਅਮਲ ਹੀ ਅਕਸਰ ਅੰਗਰੇਜ਼ੀ ਟ੍ਰਿਬਿਊਨ, ਹਿੰਦੀ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਵਿਚ ਪ੍ਰਕਾਸਿ਼ਤ ਕੀਤੇ ਜਾਂਦੇ ਹਨ । ਜਿਸ ਨਾਲ ਪੰਜਾਬ ਦੇ ਨਿਵਾਸੀਆਂ ਅਤੇ ਇਥੇ ਵੱਸਣ ਵਾਲੀ ਸਿੱਖ ਕੌਮ ਦੇ ਮਨਾਂ ਨੂੰ ਅਜਿਹੀ ਬਿਆਨਬਾਜੀ ਜਾਂ ਫਿਰਕੂ ਸੋਚ ਵਾਲੇ ਲੇਖ ਪੜ੍ਹਕੇ ਡੂੰਘੀ ਠੇਸ ਪਹੁੰਚਦੀ ਹੈ ਅਤੇ ਅਸੀਂ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਪੰਜਾਬ, ਪੰਜਾਬੀਅਤ, ਪੰਜਾਬੀ ਅਤੇ ਸਿੱਖ ਕੌਮ ਦੇ ਵਿਧਾਨਿਕ, ਸਮਾਜਿਕ, ਇਖ਼ਲਾਕੀ ਤੇ ਧਾਰਮਿਕ ਹੱਕਾਂ ਦੀ ਰਾਖੀ ਕਰਨ ਲਈ ਆਵਾਜ਼ ਬੁਲੰਦ ਕਰਨ ਲਈ ਸੁਰੂ ਕੀਤੇ ਗਏ ਟ੍ਰਿਬਿਊਨ ਗਰੁੱਪ ਦੀ ਛੱਬੀ ਉਹ ਪਹਿਲੇ ਵਾਲੀ ਹੈ ਜਾਂ ਸਾਜ਼ਸੀ ਢੰਗਾਂ ਰਾਹੀ ਉਸਦੀ ਅਸਲ ਸ਼ਕਲ ਮੁਤੱਸਵੀ ਸੋਚ ਵਾਲੇ ਲੋਕਾਂ ਨੇ ਵਿਗਾੜ ਦਿੱਤੀ ਹੈ ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਯੋਗਾ ਗੁਰੂ ਰਾਮਦੇਵ ਜੋ ਅਕਸਰ ਹੀ ਇਥੋ ਦੇ ਨਿਵਾਸੀਆਂ ਨੂੰ ਆਪਣੇ ਪ੍ਰਚਾਰ ਰਾਹੀ ਆਪਣੀਆਂ ਉਤਪਾਦ ਕੀਤੀਆਂ ਗਈਆਂ ਵਸਤਾਂ ਨੂੰ ਹਰ ਘਰ ਦੀ ਰੋਜਾਨਾ ਦੀ ਰਸੋਈ ਵਿਚ ਵਰਤਣ ਲਈ ਜੰਗਲੀ ਜੜ੍ਹੀ-ਬੂਟੀਆਂ ਅਤੇ ਹੋਰ ਵਸਤਾਂ ਦਾ ਹਵਾਲਾ ਦੇ ਕੇ ਵੱਡੇ ਪੱਧਰ ਤੇ ਆਪਣੀਆ ਵਸਤਾਂ ਦੀ ਵਿਕਰੀ ਕਰ ਰਿਹਾ ਹੈ, ਉਸ ਯੋਗਾ ਗੁਰੂ ਨੂੰ ਆਪ ਜੀ ਦਾ ਟ੍ਰਿਬਿਊਨ ਅਦਾਰਾ ਵੱਡੇ-ਵੱਡੇ ਇਸਤਿਹਾਰ ਦੇ ਕੇ ਉਸਦੀ ਗੁੰਮਰਾਹ ਕਰਨ ਵਾਲੀ ਦੁਕਾਨਦਾਰੀ ਨੂੰ ਹੋਰ ਪ੍ਰਫੁੱਲਿਤ ਕਰਨ ਵਿਚ ਭੂਮਿਕਾ ਨਿਭਾ ਰਿਹਾ ਹੈ । ਜਦੋਂਕਿ ਉਸ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤਾਂ, ਯੋਗਾ ਦਵਾਈਆ ਵਿਚ ਉਹ ਮਨੁੱਖੀ ਸਰੀਰ ਦੇ ਪਿੰਜਰ ਦੀਆਂ ਹੱਡੀਆਂ ਪੀਸਕੇ ਦਵਾਈਆ ਅਤੇ ਵਸਤਾਂ ਵਿਚ ਪਾਉਣ ਦੀ ਵੀ ਗੱਲ ਸਾਹਮਣੇ ਆਈ ਹੈ । ਅਜਿਹੇ ਢੌਗੀ ਯੋਗਾ ਗੁਰੂ ਦੀਆਂ ਉਤਪਾਦ ਵਸਤਾਂ ਦਾ ਪ੍ਰਚਾਰ ਕਰਕੇ ਤੇ ਇਥੋ ਦੇ ਨਿਵਾਸੀਆਂ ਵਿਚ ਉਸਦੀ ਵਿਕਰੀ ਨੂੰ ਵਧਾਉਣ ਵਿਚ ਵੱਡਾ ਯੋਗਦਾਨ ਪਾ ਕੇ ਆਪ ਜੈਸੇ ਅਦਾਰੇ ਦੇ ਅਖ਼ਬਾਰ ਇਥੋ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਤੋ ਵੀ ਗੁਰੇਜ ਨਹੀਂ ਕਰ ਰਹੇ । ਇਥੇ ਹੀ ਬਸ ਨਹੀਂ, ਜੋ ਯੋਗਾ ਗੁਰੂ ਰਾਮਦੇਵ ਖੁੱਲ੍ਹੇਆਮ ਮੀਡੀਏ ਤੇ ਅਖ਼ਬਾਰਾਂ ਵਿਚ ਹਿੰਦੂਤਵ ਸੋਚ ਅਧੀਨ ਇਹ ਬਿਆਨਬਾਜੀ ਕਰ ਰਿਹਾ ਹੈ ਕਿ ਜੋ ਭਾਰਤ ਨਿਵਾਸੀ “ਭਾਰਤ ਮਾਤਾ ਦੀ ਜੈ” ਨਹੀਂ ਕਹੇਗਾ, ਉਹਨਾਂ ਲੱਖਾਂ ਇਨਸਾਨੀ ਜਿੰਦਗੀਆਂ ਦੇ ਸਿਰ ਕਲਮ ਕਰ ਦਿੱਤੇ ਜਾਣਗੇ । ਬਹੁਤ ਦੁੱਖ ਅਤੇ ਅਫਸੋਸ ਹੈ ਕਿ ਮੋਦੀ ਹਕੂਮਤ ਤੇ ਆਰ.ਐਸ.ਐਸ. ਵਰਗੀਆਂ ਫਿਰਕੂ ਜਮਾਤਾਂ ਜੋ ਯੋਗਾ ਗੁਰੂ ਰਾਮਦੇਵ ਦੀ ਆਪਣੇ ਸਵਾਰਥੀ ਹਿੱਤਾ ਲਈ ਸਰਪ੍ਰਸਤੀ ਕਰਦੀਆਂ ਆ ਰਹੀਆਂ ਹਨ, ਉਸ ਯੋਗਾ ਗੁਰੂ ਵੱਲੋ ਦਿੱਤੇ ਗਏ ਉਪਰੋਕਤ ਫਿਰਕੂ ਬਿਆਨਬਾਜੀ ਉਤੇ ਬੀਜੇਪੀ ਦੀ ਸੈਟਰ ਹਕੂਮਤ ਤੇ ਆਰ.ਐਸ.ਐਸ. ਵੱਲੋ ਤਾਂ ਕੀ ਕਾਰਵਾਈ ਹੋਣੀ ਹੈ, ਆਪ ਜੈਸੇ ਦਾ ਟ੍ਰਿਬਿਊਨ ਅਦਾਰਾ ਜੋ ਲੋਕਾਂ ਦੀ ਆਵਾਜ਼ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ, ਨਿਰਪੱਖਤਾ ਨਾਲ ਰਿਪੋਰਟਿੰਗ ਕਰਨ ਅਤੇ ਲੋਕ ਮਸਲਿਆ ਨੂੰ ਸਹੀ ਦਿਸ਼ਾ ਵੱਲ ਹੱਲ ਕਰਵਾਉਣ ਦੀ ਗੱਲ ਕਰਦਾ ਹੈ, ਉਸ ਅਦਾਰੇ ਵੱਲੋ ਵੀ ਯੋਗਾ ਗੁਰੂ ਰਾਮਦੇਵ ਵੱਲੋ ਦਿੱਤੇ ਗਏ ਫਿਰਕੂ ਬਿਆਨ ਵਿਰੁੱਧ ਨਾ ਤਾਂ ਕਦੀ ਕੋਈ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਨਾ ਹੀ ਕੋਈ ਟ੍ਰਿਬਿਊਨ ਅਦਾਰੇ ਵਿਚ ਲੇਖ ਲਿਖਿਆ ਗਿਆ ਹੈ ਅਤੇ ਨਾ ਹੀ ਪੰਜਾਬੀ ਅਤੇ ਸਿੱਖ ਕੌਮ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਦੇ ਵਿਚਾਰਾਂ ਨੂੰ ਆਪ ਦਾ ਗਰੁੱਪ ਆਪਣੇ ਤਿੰਨੇ ਅਖ਼ਬਾਰਾਂ ਵਿਚ ਪ੍ਰਕਾਸਿ਼ਤ ਕਰਨ ਲਈ ਯੋਗ ਸਥਾਂਨ ਦਿੰਦਾ ਹੈ । ਦੂਸਰਾ ਜੋ ਵੀ ਮੀਡੀਆ, ਪ੍ਰੈਸ ਅਤੇ ਅਖ਼ਬਾਰ ਜਾਂ ਜਰਨਲਿਜਮ ਦੇ ਨਿਯਮ ਹਨ, ਉਹ ਇਸ ਗੱਲ ਦੀ ਮੰਗ ਕਰਦੇ ਹਨ ਕਿ ਜਦੋ ਵੀ ਕਿਸੇ ਹਿੱਸੇ ਵਿਚ ਕਿਸੇ ਵਿਸ਼ੇਸ਼ ਸੰਗਠਨ ਜਾਂ ਆਗੂ ਵੱਲੋ ਕਿਸੇ ਦੂਸਰੀ ਕੌਮ, ਧਰਮ ਜਾਂ ਫਿਰਕੇ ਵਿਰੁੱਧ ਕੋਈ ਨਫ਼ਰਤ ਭਰਿਆ ਅਮਲ ਸਾਹਮਣੇ ਆਵੇ, ਤਾਂ ਪ੍ਰੈਸ ਦੀ ਆਜ਼ਾਦੀ ਦੇ ਨਿਯਮਾਂ ਅਧੀਨ ਤੁਰੰਤ ਅਜਿਹੀ ਗੈਰ-ਸਮਾਜੀ ਤੇ ਗੈਰ-ਵਿਧਾਨਿਕ ਕਾਰਵਾਈਆਂ ਵਿਰੁੱਧ ਪ੍ਰੈਸ ਵੱਲੋਂ ਜੋਰਦਾਰ ਖੰਡਨ ਵੀ ਹੋਣਾ ਚਾਹੀਦਾ ਹੈ ਅਤੇ ਉਸ ਵਿਰੁੱਧ ਲੇਖਾਂ ਰਾਹੀ ਇਥੋ ਦੇ ਨਿਵਾਸੀਆਂ ਨੂੰ ਸੁਚੇਤ ਵੀ ਕਰਨਾ ਚਾਹੀਦਾ ਹੈ । ਲੇਕਿਨ ਅਜਿਹਾ ਟ੍ਰਿਬਿਊਨ ਦੇ ਅਦਾਰੇ ਵੱਲੋ ਕਾਫ਼ੀ ਲੰਮੇ ਸਮੇਂ ਤੋ ਨਹੀਂ ਹੋ ਰਿਹਾ । ਫਿਰ ਕਿਵੇ ਕਿਹਾ ਜਾ ਸਕਦਾ ਹੈ ਕਿ ਟ੍ਰਿਬਿਊਨ ਅਦਾਰਾ ਜਰਨਲਿਜਮ ਦੇ ਨਿਯਮਾਂ ਅਨੁਸਾਰ ਨਿਪਰੱਖਤਾ ਨਾਲ ਆਪਣੀ ਜਿੰਮੇਵਾਰੀ ਪੂਰੀ ਕਰ ਰਿਹਾ ਹੈ ?

ਆਪ ਜੀ ਨੂੰ ਇਸ ਗੱਲ ਤੋ ਵੀ ਜਾਣੂ ਕਰਵਾਉਣਾ ਆਪਣਾ ਫਰਜ ਸਮਝਦੇ ਹਾਂ ਕਿ ਆਰ.ਐਸ.ਐਸ. ਦੇ ਮੌਜੂਦਾ ਮੁੱਖੀ ਸ੍ਰੀ ਮੋਹਨ ਭਗਵਤ ਵੱਲੋ ਵੀ ਇਹ ਬਿਆਨ ਵਾਰ-ਵਾਰ ਆ ਰਿਹਾ ਹੈ ਕਿ ਭਾਰਤ ਵਿਚ ਵੱਸਣ ਵਾਲਾ ਹਰ ਨਾਗਰਿਕ ਹਿੰਦੂ ਹੈ । ਇਹ ਬਿਆਨਬਾਜੀ ਤਾਂ ਕੱਟੜਵਾਦੀ ਹਿੰਦੂ ਸੋਚ ਨੂੰ ਮਜ਼ਬੂਤ ਕਰਨ ਵਾਲੀ, ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆ ਤੇ ਕੰਮਜੋਰ ਵਰਗਾਂ ਵਿਰੁੱਧ ਨਫ਼ਰਤ ਪੈਦਾ ਕਰਨ ਵਾਲੀ ਅਤੇ ਇਥੋ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਹੈ । ਅਜਿਹੇ ਸਮੇਂ ਪ੍ਰੈਸ ਅਤੇ ਮੀਡੀਆ ਦਾ ਫਰਜ ਬਣ ਜਾਂਦਾ ਹੈ ਕਿ ਅਜਿਹੀ ਫਿਰਕੂ ਬਿਆਨਬਾਜੀ ਕਰਨ ਵਾਲੇ ਕਿਸੇ ਵੀ ਵੱਡੇ ਤੋ ਵੱਡੇ ਆਗੂ ਭਾਵੇ ਉਹ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ, ਉਸ ਵਿਰੁੱਧ ਸਮੁੱਚੇ ਭਾਰਤ ਵਿਚ ਨਿਖੇਧੀ ਵਾਲੀ ਰਾਏ ਬਣਾਉਣੀ ਚਾਹੀਦੀ ਹੈ ਅਤੇ ਇਥੇ ਵੱਸਣ ਵਾਲੀਆਂ ਸਭ ਕੌਮਾਂ ਤੇ ਧਰਮਾਂ ਉਤੇ ਦਬਾਅ ਪਾਉਣ ਵਾਲੇ ਅਮਲਾਂ ਨੂੰ ਤੁਰੰਤ ਰੋਕਣਾ ਬਣਦਾ ਹੈ । ਪਰ ਅਫ਼ਸੋਸ ਤੇ ਦੁੱਖ ਹੈ ਕਿ ਅਜਿਹੇ ਗੰਭੀਰ ਸਮੇਂ ਵੀ ਪ੍ਰੈਸ ਤੇ ਮੀਡੀਆ ਤੇ ਆਪ ਜੀ ਦਾ ਟ੍ਰਿਬਿਊਨ ਅਦਾਰਾ ਆਪਣੇ ਇਨਸਾਨੀ ਸਮਾਜਿਕ ਫਰਜਾਂ ਨੂੰ ਪੂਰਨ ਕਰਨ ਤੋ ਕੁਤਾਹੀ ਕਰਦਾ ਹੈ । ਜੇਕਰ ਸਾਡੇ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਿਸੇ ਅਹੁਦੇਦਾਰ ਵੱਲੋ ਕੋਈ ਗੈਰ-ਸਮਾਜੀ ਅਮਲ ਵਿਰੁੱਧ ਦਲੀਲ ਸਹਿਤ ਬਿਆਨ ਦਿੱਤਾ ਜਾਂਦਾ ਹੈ ਤਾਂ ਅਕਸਰ ਹੀ ਆਪ ਜੀ ਦੇ ਟ੍ਰਿਬਿਊਨ ਗਰੁੱਪ ਵੱਲੋ ਉਸ ਨੂੰ ਜਾਂ ਤਾਂ ਪ੍ਰਕਾਸਿਤ ਹੀ ਨਹੀਂ ਕੀਤਾ ਜਾਂਦਾ ਜਾਂ ਫਿਰ ਉਸ ਬਿਆਨ ਦੀ ਅਸਲ ਆਤਮਾ ਕੱਢਕੇ 4 ਲਾਈਨਾਂ ਵਿਚ ਗੱਲ ਮੁਕਾ ਦਿੱਤੀ ਜਾਂਦੀ ਹੈ । ਇਹ ਵੀ ਤਾਂ ਪੱਖਪਾਤੀ ਅਮਲ ਹਨ । ਜਿਸ ਉਤੇ ਆਪ ਜੀ ਨੂੰ ਤੇ ਆਪ ਜੀ ਦੇ ਟ੍ਰਿਬਿਊਨ ਅਦਾਰੇ ਦੇ ਟਰੱਸਟੀਆ ਨੂੰ ਗੰਭੀਰਤਾ ਨਾਲ ਗੌਰ ਕਰਕੇ ਆਪਣੇ ਕੰਮ ਕਰਨ ਦੇ ਢੰਗ ਵਿਚ ਤਬਦੀਲੀ ਕਰਦੇ ਹੋਏ ਨਿਰਪੱਖਤਾ ਤੇ ਆਜ਼ਾਦੀ ਨਾਲ ਰਿਪੋਰਟਿੰਗ ਕਰਨੀ ਪਵੇਗੀ । ਵਰਨਾ ਦਿਨ-ਬ-ਦਿਨ ਆਪ ਜੀ ਦੇ ਟ੍ਰਿਬਿਊਨ ਅਦਾਰੇ ਦੀ ਸਾਖ ਪੰਜਾਬੀਆਂ ਤੇ ਸਿੱਖ ਕੌਮ ਵਿਚ ਮਨਫ਼ੀ ਹੁੰਦੀ ਆ ਰਹੀ ਹੈ ਤੇ ਇਸ ਅਦਾਰੇ ਤੋ ਪੰਜਾਬੀਆਂ ਤੇ ਸਿੱਖ ਕੌਮ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ । ਜੋ ਕਿ ਟ੍ਰਿਬਿਊਨ ਅਦਾਰੇ ਪ੍ਰੈਸ ਤੇ ਮੀਡੀਏ ਦੀ ਆਜ਼ਾਦੀ ਤੇ ਨਿਰਪੱਖਤਾ ਲਈ ਕਤਈ ਵੀ ਲਾਹੇਵੰਦ ਸਾਬਤ ਨਹੀਂ ਹੋ ਸਕੇਗਾ ।

ਸਾਨੂੰ ਇਹ ਵੀ ਜਾਣਕੇ ਗਹਿਰਾ ਦੁੱਖ ਹੋਇਆ ਹੈ ਕਿ ਆਪ ਜੀ ਵੱਲੋ ਮਿਤੀ 12 ਫਰਵਰੀ 2017 ਦੇ ਐਤਵਾਰ ਦੇ ਅੰਗਰੇਜੀ ਟ੍ਰਿਬਿਊਨ ਵਿਚ ਜੋ “A time to seek ‘closure’ of 1984” ਦੇ ਦਿੱਲੀ ਤੇ ਹੋਰ ਸਥਾਨਾਂ ਤੇ ਹੋਏ ਸਿੱਖ ਕਤਲੇਆਮ ਬਾਰੇ ਲੇਖ ਲਿਖਿਆ ਗਿਆ ਹੈ ਅਤੇ ਜਿਸ ਵਿਚ ਆਪ ਜੀ ਨੇ ਸਮੁੱਚੀ ਸਿੱਖ ਕੌਮ ਤੇ ਹੋਰਨਾਂ ਨੂੰ 1984 ਵਿਚ ਭਾਰਤ ਦੀ ਹਿੰਦੂਤਵ ਹਕੂਮਤ ਵੱਲੋ ਡੂੰਘੀ ਸਾਜਿ਼ਸ ਤਹਿਤ ਸਿੱਖਾਂ ਦੇ ਕੀਤੇ ਗਏ ਕਤਲੇਆਮ, ਜਿਸ ਵਿਚ ਬਹੁਤ ਹੀ ਬੇਰਹਿੰਮੀ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਮਾਸੂਮ ਬੱਚੇ ਬੀਬੀਆਂ, ਨੌਜ਼ਵਾਨ ਅਤੇ ਬਜੁਰਗਾਂ ਨੂੰ ਕੋਹ-ਕੋਹ ਕੇ ਕਤਲ ਕਰ ਦਿੱਤਾ ਗਿਆ, ਗਲਾਂ ਵਿਚ ਟਾਇਰ ਪਾ ਕੇ ਪੈਟ੍ਰੋਲ ਛਿੜਕ ਕੇ ਸਿੱਖਾਂ ਨੂੰ ਅਤਿ ਅਣਮਨੁੱਖੀ ਤੇ ਗੈਰ-ਇਨਸਾਨੀ ਢੰਗਾਂ ਰਾਹੀ ਦਿੱਲੀ ਦੀਆਂ ਗਲੀਆਂ ਤੇ ਸੜਕਾਂ ਵਿਚ ਖ਼ਤਮ ਕੀਤਾ ਗਿਆ । ਸਿੱਖਾਂ ਦੇ ਕਾਰੋਬਾਰਾਂ ਨੂੰ ਲੁੱਟਿਆ ਗਿਆ । ਬੀਬੀਆਂ ਨਾਲ ਬੇ-ਪੱਤੀਆ ਕੀਤੀਆ ਗਈਆ । ਉਸ ਕਤਲੇਆਮ ਦੇ ਦੋਸ਼ੀਆਂ ਨੂੰ ਭਾਰਤ ਦੇ ਕਾਨੂੰਨ, ਅਦਾਲਤਾਂ, ਜੱਜਾਂ ਨੇ ਬਣਦੀਆਂ ਸਜ਼ਾਵਾਂ ਨਹੀਂ ਦਿੱਤੀਆ ਬਲਕਿ ਬਹੁਤੇ ਕਾਤਲਾਂ ਨੂੰ ਹੁਕਮਰਾਨਾਂ ਵੱਲੋ ਅੱਜ ਵੀ ਬਚਾਉਣ ਦੇ ਯਤਨ ਹੋ ਰਹੇ ਹਨ । ਉਸ ਅਤਿ ਦੁੱਖਦਾਇਕ ਅਤੇ ਦਰਿੰਦਗੀ ਵਾਲੇ ਅਣਮਨੁੱਖੀ ਹੋਏ ਜੁਲਮ ਨੂੰ ਆਪ ਜੀ ਆਪਣੇ ਲੇਖ ਵਿਚ ਸਿੱਖ ਕੌਮ ਨੂੰ ਸੁਬੋਧਿਤ ਹੁੰਦੇ ਹੋਏ ਕਹਿ ਰਹੇ ਹੋ ਕਿ 1984 ਦੇ ਕਤਲੇਆਮ ਅਤੇ ਦੁਖਾਂਤ ਵਾਲੇ ਚੈਪਟਰ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਹੈ । ਅਸੀਂ ਆਪ ਜੀ ਨੂੰ ਸਤਿਕਾਰ ਸਹਿਤ ਪੁੱਛਣਾ ਚਾਹਵਾਂਗੇ ਕਿ ਭਾਰਤ ਦੇ ਵਿਧਾਨ ਦੇ ਕਾਨੂੰਨ ਮੁਤਾਬਿਕ ਜੇ ਇਕ ਕਾਤਲ ਨੂੰ ਫ਼ਾਂਸੀ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ, ਤਾਂ ਸਿੱਖ ਕੌਮ ਦੇ ਕਾਤਲਾਂ ਨੂੰ ਉਸੇ ਕਾਨੂੰਨ ਤੇ ਵਿਧਾਨ ਅਨੁਸਾਰ ਬਰਾਬਰ ਦੀਆਂ ਬਣਦੀਆਂ ਸਜ਼ਾਵਾਂ ਦੇਣ ਤੋ ਹੁਕਮਰਾਨ, ਸਿਆਸਤਦਾਨ, ਹਿੰਦੂਤਵ ਸੰਗਠਨ ਤੇ ਆਪ ਜੈਸੇ ਵਿਦਵਾਨ ਕਿਉਂ ਭੱਜ ਰਹੇ ਹਨ ? ਇਹ ਕਿਥੋ ਦਾ ਇਨਸਾਫ਼ ਹੈ ਕਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕਰਨ ਦੀ ਬਜਾਇ ਹੁਣ ਉਸ ਦੁਖਾਤਿਕ ਮੁੱਦੇ ਨੂੰ ਭੁੱਲ ਜਾਣ ਦੀਆਂ ਜਾਂ ਚੈਪਟਰ ਨੂੰ ਬੰਦ ਕਰਨ ਦੀਆਂ ਸਲਾਹਾਂ ਦਿੱਤੀਆ ਜਾ ਰਹੀਆਂ ਹਨ ? ਉਹ ਵੀ ਇਕ ਆਪ ਜੈਸੇ ਮੁੱਖ ਸੰਪਾਦਕ ਦਾ ਟ੍ਰਿਬਿਊਨ ਗਰੁੱਪ ਅਤੇ ਹੋਰ ਕਈ ਲੇਖਕਾਂ ਤੇ ਜਰਨਲਿਸਟਾਂ ਵੱਲੋ । ਸਿੱਖ ਕੌਮ 1984 ਦੇ ਕਤਲੇਆਮ ਅਤੇ 1984 ਵਿਚ ਹੋਏ ਬਲਿਊ ਸਟਾਰ ਦੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਮਲੇ ਨੂੰ ਕਤਈ ਨਹੀਂ ਭੁੱਲ ਸਕਦੀ । ਜਦੋਂ ਤੱਕ ਇਥੋ ਦੇ ਹੁਕਮਰਾਨ, ਸਿਆਸਤਦਾਨ, ਅਦਾਲਤਾਂ ਤੇ ਕਾਨੂੰਨ ਤੇ ਵਿਦਵਾਨ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਕੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਦਿਵਾਉਦੇ । ਉਸ ਸਮੇਂ ਤੱਕ ਸਿੱਖ ਕੌਮ ਕਤਈ ਵੀ ਸੰਤੁਸਟ ਨਹੀਂ ਹੋ ਸਕੇਗੀ । ਦੂਸਰਾ ਯੋਗਾ ਗੁਰੂ ਰਾਮਦੇਵ ਵਰਗੇ ਜਿਨ੍ਹਾਂ ਵੱਲੋਂ ਸਮੁੱਚੇ ਭਾਰਤ ਨਿਵਾਸੀਆਂ ਤੋਂ ਭਾਰਤ ਮਾਤਾ ਦੀ ਜੈ ਕਹਾਉਣ ਤੋ ਨਾਹ ਕਰਨ ਵਾਲਿਆ ਦੇ ਸਿਰ ਕਲਮ ਕਰ ਦੇਣ ਜਾਂ ਫਿਰ ਸ੍ਰੀ ਭਗਵਤ ਵੱਲੋ ਸਾਰੇ ਭਾਰਤ ਨਿਵਾਸੀਆਂ ਨੂੰ ਜ਼ਬਰੀ ਹਿੰਦੂ ਕਰਾਰ ਦੇਣ ਦੇ ਮਾਮਲਿਆ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਅਜਿਹੀਆ ਕਾਰਵਾਈਆ ਵਿਰੁੱਧ ਆਪ ਜੈਸੇ ਲੇਖਕਾਂ ਤੇ ਵਿਦਵਾਨਾਂ ਵੱਲੋ ਨਿਰਪੱਖਤਾ ਨਾਲ ਆਵਾਜ਼ ਉਠਾਉਦੇ ਹੋਏ ਭਾਰਤ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ ਦੇ ਮਨ ਵਿਚ ਬਹੁਗਿਣਤੀ ਹਿੰਦੂ ਆਗੂਆਂ ਜਾਂ ਸਿਆਸਤਦਾਨਾਂ ਵੱਲੋ ਫਿਰਕੂ ਬਿਆਨਬਾਜੀ ਕਰਕੇ ਪਾਈ ਜਾ ਰਹੀ ਦਹਿਸਤ ਨੂੰ ਪੂਰੀ ਜਿੰਮੇਵਾਰੀ ਨਾਲ ਰੋਕਣਾ ਅਤੇ ਇਥੋ ਦੇ ਮਾਹੌਲ ਨੂੰ ਅਮਨਮਈ ਰੱਖਣਾ ਵੀ ਆਪ ਜੀ ਦੀ ਜਿੰਮੇਵਾਰੀ ਬਣਦੀ ਹੈ ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾਂ ਨੂੰ ਸਮਝਦੇ ਹੋਏ ਜਿਥੇ 1984 ਦੇ ਦੁਖਾਂਤ ਨੂੰ ਭੁੱਲ ਜਾਣ ਦੀ ਗੱਲ ਕਰਨ ਦੀ ਬਜਾਇ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਲਈ ਅਮਲੀ ਰੂਪ ਵਿਚ ਕੰਮ ਕਰੋਗੇ ਅਤੇ ਸਮੁੱਚੇ ਭਾਰਤ ਵਿਚ ਰਾਏ ਬਣਾਉਗੇ, ਉਥੇ ਰਾਮਦੇਵ ਤੇ ਮੋਹਨ ਭਗਵਤ ਵਰਗੇ ਫਿਰਕੂ ਆਗੂਆਂ ਵੱਲੋ ਇਥੇ ਵੱਸਣ ਵਾਲੀਆਂ ਕੌਮਾਂ ਤੇ ਧਰਮਾਂ ਵਿਚ ਉਤਪੰਨ ਕੀਤੀ ਜਾ ਰਹੀ ਨਫ਼ਰਤ ਨੂੰ ਰੋਕਣ ਲਈ ਉਚੇਚੇ ਤੌਰ ਤੇ ਉਦਮ ਕਰਨ ਦੇ ਨਾਲ-ਨਾਲ ਆਪਣੇ ਟ੍ਰਿਬਿਊਨ ਅਦਾਰੇ ਦੇ ਤਿੰਨੇ ਅਖ਼ਬਾਰਾਂ ਅੰਗਰੇਜੀ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਤੇ ਹਿੰਦੀ ਟ੍ਰਿਬਿਊਨ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਦੀ ਸਟੇਟ ਪਾਰਟੀ, ਜਿਸ ਵੱਲੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਪੰਜਾਬ ਨੂੰ ਇਨਸਾਫ਼ ਦਿਵਾਉਣ ਲਈ ਲੰਮੇ ਸਮੇ ਤੋ ਪੂਰੀ ਦ੍ਰਿੜਤਾ ਨਾਲ ਸੰਘਰਸ਼ ਕੀਤਾ ਜਾਂਦਾ ਆ ਰਿਹਾ ਹੈ, ਉਸਦੀ ਆਵਾਜ਼ ਨੂੰ ਅਤੇ ਨੀਤੀਆਂ ਨੂੰ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਸਹੀ ਸਥਾਂਨ ਤੇ ਜਗ੍ਹਾ ਦੇ ਕੇ ਪ੍ਰਕਾਸਿ਼ਤ ਕਰਨ ਦੀ ਨਿਰਪੱਖਤਾ ਨਾਲ ਜਿੰਮੇਵਾਰੀ ਵੀ ਨਿਭਾਉਗੇ । ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,

ਮੈਂ ਸ੍ਰੀ ਹਰੀਸ਼ ਖਾਰੇ ਜੋ ਬਹੁਤ ਹੀ ਵਿਦਵਾਨ ਅਤੇ ਉੱਚ ਕੋਟੀ ਦੇ ਜਰਨਲਿਸਟ ਹਨ, ਦਾ ਬਹੁਤ ਸਤਿਕਾਰ ਕਰਦਾ ਹਾਂ, ਪਰ ਉਪਰੋਕਤ ਸਿੱਖ ਕੌਮ ਸੰਬੰਧੀ ਲਿਖੇ ਗਏ ਲੇਖ ਨੂੰ ਪੜ੍ਹਕੇ ਮਨ ਨੂੰ ਜਿਥੇ ਡੂੰਘੀ ਠੇਸ ਪਹੁੰਚੀ, ਉਥੇ ਇਹ ਵੀ ਮਹਿਸੂਸ ਹੋਇਆ ਕਿ ਅਜਿਹੇ ਲੇਖ ਤੇ ਪ੍ਰਚਾਰ ਭਾਰਤ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਤੇ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਸਾਜਿ਼ਸ ਦਾ ਇਹ ਜਰਨਲਿਸਟ ਤੇ ਵਿਦਵਾਨ ਵੀ ਸਿ਼ਕਾਰ ਹੋ ਚੁੱਕੇ ਹਨ ।

ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

About The Author

Related posts

Leave a Reply

Your email address will not be published. Required fields are marked *