Verify Party Member
Header
Header
ਤਾਜਾ ਖਬਰਾਂ

Happy Daughter’s Day,

Happy Daughter’s Day,

ਅੱਜ ਧੀਆਂ ਦੇ ਇਸ ਦਿਹਾੜੇ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾਂਵਾਲਾ ਸਮਝਦਾ ਹਾਂ ਕਿ ਵਾਹਿਗੁਰੂ ਸਾਹਿਬ ਨੇ ਮੈਨੂੰ ਦੋ ਧੀਆਂ ਪਵਿੱਤ ਕੌਰ ਅਤੇ ਨਾਨਕੀ ਕੌਰ ਦੀ ਦਾਤ ਬਖਸ਼ੀ ਅਤੇ ਮੈਨੂੰ ਆਪਣੀ ਜ਼ਿੰਦਗੀ ਦੇ ਕਾਫ਼ੀ ਵਰ੍ਹੇ ਉਨ੍ਹਾਂ ਨਾਲ ਬਿਤਾਉਣ ਲਈ ਵੀ ਬਖਸ਼ੇ। ਮੇਰੀ ਵੱਡੀ ਧੀ ਬੀਬਾ ਪਵਿੱਤ ਕੌਰ ਨੇ ਇੱਕ ਕਿਤਾਬ ਮੇਰੀ ਜ਼ਿੰਦਗੀ ਉੱਤੇ ਲਿਖੀ ਜਿਸ ਦਾ ਨਾਮ “ਚੁਰਾਏ ਗਏ ਵਰ੍ਹੇ” ਹੈ। ਉਸ ਵਿੱਚ ਉਸ ਨੇ ਮੇਰੀ ਜ਼ਿੰਦਗੀ ਦੇ ਹਰ ਚੰਗੇ ਮਾੜੇ ਸਮੇਂ ਦਾ ਵਰਣਨ ਕੀਤਾ ਅਤੇ ਪਵਿੱਤ ਕੌਰ ਇੱਕ ਚੰਗੀ ਲੇਖਕ ਹੈ। ਇਸੇ ਤਰ੍ਹਾਂ ਹੀ ਮੇਰੀ ਛੋਟੀ ਧੀ ਬੀਬਾ ਨਾਨਕੀ ਕੌਰ, ਜੋ ਕਿ ਵਾਤਾਵਰਨ ਸੰਭਾਲ ਅਤੇ ਵਾਤਾਵਰਨ ਗਤੀਵਿਧੀਆਂ ਦੀ ਨਿਰਪੇਖਕ ਹੋਣ ਦੇ ਨਾਤੇ ਹਿਮਾਲਿਆ ਅਧੀਨ ਆਉਂਦੇ ਇਲਾਕਿਆਂ ਅਫ਼ਗਾਨਿਸਤਾਨ, ਪਾਕਿਸਤਾਨ, ਇੰਡੀਆ, ਨੇਪਾਲ, ਤਿੱਬਤ, ਭੂਟਾਨ ਅਤੇ ਬੰਗਲਾਦੇਸ਼ ਆਦਿ ਖੇਤਰਾਂ ਵਿੱਚ ਆਪਣਾ ਕੰਮ ਕਰਦੀ ਹੈ। ਮੈਂ ਮਾਣ ਮਹਿਸੂਸ ਕਰਦਾ ਹਾਂ ਅਤੇ ਵਾਹਿਗੁਰੂ ਦਾ ਸ਼ੁਕਰ ਕਰਦਾ ਹਾਂ, ਜਿਸ ਨੇ ਮੈਨੂੰ ਇਸ ਅਣਮੁੱਲੀ ਦਾਤ ਦੀ ਬਖਸ਼ਿਸ਼ ਕੀਤੀ ।
ਸਿੱਖ ਇਤਿਹਾਸ ਵਿੱਚ ਧੀਆਂ ਅਤੇ ਮਾਤਾਵਾਂ ਦਾ ਨਾਮ ਬਹੁਤ ਉੱਚਾ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਿੱਖ ਕੌਮ ਲਈ ਆਪਣਾ ਸਭ ਕੁਝ ਵਾਰ ਦਿੱਤਾ, ਜਿਵੇਂ ਕਿ ਮਾਈ ਭਾਗੋ,ਮਾਤਾ ਖੀਵੀ ਦੀ, ਮਾਤਾ ਸੁੰਦਰ ਕੌਰ, ਮਾਤਾ ਗੁਜਰ ਕੌਰ, ਬੀਬੀ ਸੁਲੱਖਣੀ ਜੀ ਅਤੇ ਬੀਬੀ ਨਾਨਕੀ ਕੌਰ ਅਤੇ ਹੋਰ ਜਿਨ੍ਹਾਂ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ।
ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ, ਕਿ ਸਿੱਖ ਧਰਮ ਦੀ ਸ਼ੁਰੂਆਤ ਤੋਂ ਹੀ ਧੀਆਂ ਨੂੰ ਉੱਚ ਦਰਜਾ ਦਿੱਤਾ ਜਾਂਦਾ ਆ ਰਿਹਾ ਹੈ, ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” । ਅਤੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਾ ਦਰਜਾ ਦਿੱਤਾ ਸੀ ਤੇ ਭਰੂਣ ਹੱਤਿਆ ਵਰਗੇ ਪਾਪ ਦੀ ਨਿਖੇਧੀ ਕੀਤੀ ਸੀ।
ਸਿੱਖ ਇਤਿਹਾਸ ਦੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਰਾਜ ਕੌਰ ਦਾ ਜਨਮ ਪੰਜਾਬ ਦੇ ਪਿੰਡ ਬਡਰੁੱਖਾਂ ਵਿਖੇ ਹੋਇਆ ਅਤੇ ਉਸ ਦੌਰ ਵਿੱਚ ਧੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਉਨ੍ਹਾਂ ਨੂੰ ਵੀ ਇੱਕ ਧੀ ਹੋਣ ਕਰਕੇ ਇੱਕ ਘੜੇ ਦੇ ਵਿੱਚ ਪਾ ਕੇ ਜਿਉਂਦੇ ਹੀ ਮਿੱਟੀ ਵਿੱਚ ਗੱਢ ਦਿੱਤਾ ਗਿਆ। ਪਰ ਉਥੋਂ ਦੇ ਲੋਕ ਚੰਗੇ ਹੋਣ ਕਰਕੇ ਉਨ੍ਹਾਂ ਨੂੰ ਲੋਕਾਂ ਨੇ ਬਾਹਰ ਕੱਢ ਕੇ ਬਚਾ ਲਿਆ। ਅੱਗੇ ਜਾ ਕੇ ਉਸ ਮਾਂ ਨੇ ਅਜਿਹੇ ਜਰਨੈਲ ਨੂੰ ਜਨਮ ਦਿੱਤਾ ਜਿਸ ਨੇ ਸਤਲੁਜ ਤੋਂ ਲੈ ਕੇ ਅਫਗਾਨਿਸਤਾਨ, ਤਿੱਬਤ ਤੱਕ ਰਾਜ ਕੀਤਾ। ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਬਣੀ ਡੂਰੰਡ ਲਾਈਨ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਰਿਹਾ ਹੈ। ਪਰ 1947 ਵਿੱਚ ਅੰਗਰੇਜ਼ਾਂ ਨੇ ਸਾਡੇ ਨਾਲ ਧੋਖਾ ਕੀਤਾ, ਜੋ ਸਾਡਾ ਹੋਮਲੈਂਡ ਸੀ, ਉਸ ਨੂੰ ਅੱਧ ਵਿਚਕਾਰ ਵਿੱਚੋਂ ਤੋੜ ਦਿੱਤਾ, ਅਤੇ ਸਾਨੂੰ ਮਜ਼ਬ ਦੇ ਤੌਰ ਤੇ ਵੰਡ ਦਿੱਤਾ। ਜਦਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਧਰਮ ਨਿਰਪੱਖ ਸੀ। ਇਹ ਸਾਡੀ ਹੋਮਲੈਂਡ ਨੂੰ ਤੋੜਨ ਦੇ ਜੁੰਮੇਵਾਰ ਅੰਗਰੇਜ਼, ਗਾਂਧੀ, ਨਹਿਰੂ ਤੇ ਪਟੇਲ ਅਤੇ ਮੁਹੰਮਦ ਅਲੀ ਜਿਨਾਹ ਹਨ। ਸਾਡੇ ਬਹੁਤ ਗੁਰਦੁਆਰਾ ਸਾਹਿਬ ਇਸ ਸਰਹੱਦ ਦੇ ਉਸ ਪਾਰ ਰਹਿ ਗਏ ਅਤੇ ਕੁਝ ਇਸ ਪਾਰ ਰਹਿ ਗਏ ਜਿਵੇਂ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਸ ਨੂੰ ਲਾਂਘਾ ਸਿੱਖਾਂ ਦੀ ਰੋਜ਼ ਅਰਦਾਸ ਦੇ ਬਾਵਜੂਦ ਕਈ ਸਾਲਾਂ ਬਾਅਦ ਖੋਲ੍ਹਿਆ ਗਿਆ ਅਤੇ ਹਿੰਦੂਤਵ ਹਕੂਮਤ ਵੱਲੋਂ ਇਸ ਕਰੋਨਾ ਵਾਇਰਸ ਦਾ ਆਸਰਾ ਲੈ ਕੇ, ਉਸ ਨੂੰ ਫਿਰ ਤੋਂ ਬੰਦ ਕਰਵਾ ਦਿੱਤਾ ਗਿਆ। ਕਰਤਾਰਪੁਰ ਸਾਹਿਬ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀ ਕਰਦਿਆਂ ਆਪਣੀ ਜ਼ਿੰਦਗੀ ਦੇ ਕਈ ਸਾਲ ਬਿਤਾਏ ਸਨ। ਪਰ ਅੱਜ ਇਸ ਹਿੰਦ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ਬਰ ਦੇ ਕਾਰਨ ਪੰਜਾਬ ਦਾ ਕਿਸਾਨ ਸੜਕਾਂ ਤੇ ਉਤਰ ਚੁੱਕਿਆ ਹੈ ਅਤੇ ਕਾਫ਼ੀ ਖ਼ਫ਼ਾ ਹੈ। ਜਦ ਕਿਸਾਨ ਗੂਰੁ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਹੇ ਹਨ, ਜਿਵੇਂ ਗੂਰੁ ਨਾਨਕ ਸਾਹਿਬ ਨੇ ਕਿਹਾ ਸੀ “ਨਾਮ ਜਪੋ, ਕਿਰਤ ਕਰੋ, ਵੰਡ ਛਕੋ”।

About The Author

Related posts

Leave a Reply

Your email address will not be published. Required fields are marked *