Verify Party Member
Header
Header
ਤਾਜਾ ਖਬਰਾਂ

BJP-RSS ਹਕੂਮਤ ਦੁਆਰਾ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਬੁਲਾ ਕੇ ਜਲੀਲ ਕਰਨਾ ਬਹੁਤ ਹੀ ਮੰਦਭਾਗਾ : ਮਾਨ

BJP-RSS ਹਕੂਮਤ ਦੁਆਰਾ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਬੁਲਾ ਕੇ ਜਲੀਲ ਕਰਨਾ ਬਹੁਤ ਹੀ ਮੰਦਭਾਗਾ : ਮਾਨ

ਫ਼ਤਹਿਗੜ੍ਹ ਸਾਹਿਬ 15 ਅਕਤੂਬਰ 2020, ਖੇਤੀ ਆਰਡੀਨੈਂਸਾਂ ਦੇ ਪਾਸ ਹੋਣ ਤੋਂ ਬਾਅਦ, ਵਿਰੋਧ ਵਿੱਚ ਹੋ ਰਹੇ ਧਰਨੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਕੇਂਦਰ ਦੀ ਹਿੰਦ ਹਕੂਮਤ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਦੇ ਲਈ ਸੱਦਾ ਦਿੱਤਾ ਗਿਆ, ਜਿਸ ਤਹਿਤ ਕੇਂਦਰ ਦੇ ਇੱਕ ਸੈਕਰੇਟਰੀ ਨੂੰ ਗੱਲਬਾਤ ਲਈ ਭੇਜਿਆ ਗਿਆ, ਪਰ ਨਾ ਹੀ ਕੋਈ ਵਜ਼ੀਰ ਅਤੇ ਨਾ ਹੀ ਪ੍ਰਧਾਨ ਮੰਤਰੀ ਨੇ ਇਸ ਮੁੱਦੇ ਉੱਤੇ ਵਿਚਾਰ ਕਰਨ ਦੀ ਗੱਲ ਕਹੀ। ਜਿਸ ਤਹਿਤ ਕਿਸਾਨ ਜਥੇਬੰਦੀਆਂ ਦਿੱਲੀ ਪਹੁੰਚ ਕੇ ਗੱਲਬਾਤ ਲਈ ਰਾਜ਼ੀ ਹੋ ਗਈਆਂ, ਪਰ ਕਿਸਾਨ ਜਥੇਬੰਦੀਆਂ ਨੂੰ ਇਸ ਗੱਲਬਾਤ ਦਾ ਵਿਰੋਧ ਕਰਨਾ ਪਿਆ। ਜਦਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਨੂੰ ਕੇਦਰ ਦਾ ਸੱਦਾ ਆਉਣ ਤੇ ਹੀ ਕਿਹਾ ਸੀ, ਕਿ ਕਿਸਾਨਾਂ ਨੂੰ ਪ੍ਰਧਾਨਮੰਤਰੀ ਜਾ ਕਿਸੇ ਵਜ਼ੀਰ ਨਾਲ ਗੱਲਬਾਤ ਦਾ ਕੋਈ ਲਾਭ ਹੋ ਸਕਦਾ ਹੈ, ਹੇਠਲੇ ਅਧਿਕਾਰੀਆਂ ਨਾਲ ਗੱਲਬਾਤ, ਸਿਰਫ ਟਾਇਮ ਦੀ ਬਰਬਾਦੀ ਹੋਵੇਗੀ। ਕਿਉਂਕਿ ਇਹ ਸਾਡਾ ਤਜਰਬਾ ਹੈ, ਜਿਸ ਤਰ੍ਹਾਂ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਘੋੜੇ ਉੱਤੋਂ ਡਿੱਗ – ਡਿੱਗ ਕੇ ਹੀ ਘੋੜ ਸਵਾਰ ਬਣਦਾ ਹੈ। ਪਿਛਲੇ ਸਮੇਂ ਵਿੱਚ ਸਾਡੇ ਨਾਲ ਵਾਪਰੀਆਂ ਘਟਨਾਵਾਂ ਅਤੇ ਅਜਿਹੀਆਂ ਵਾਰਤਾਲਾਪ ਜੋ ਸਿਰੇ ਨਾ ਚੜ੍ਹ ਪਾਏ, ਉਨ੍ਹਾਂ ਤੋਂ ਅਸੀਂ ਸਿੱਖਿਆ ਹੈ, ਕੀ ਇਸ ਹਕੂਮਤ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਹੀ ਇਨ੍ਹਾਂ ਸਰਕਾਰਾਂ ਨੇ ਸੱਤਾ ਦੇ ਵਿੱਚ ਆਉਣ ਲਈ ਬਹੁਤ ਸਾਰੇ ਝੂਠ ਬੋਲੇ ਹਨ ਜੋ ਜੱਗ ਜ਼ਾਹਰ ਵੀ ਹੋ ਚੁੱਕੇ ਹਨ। ਜਿਵੇਂ ਕਿ ਬਰਗਾੜੀ ਦੇ ਮੋਰਚੇ ਵਿੱਚ ਕਾਂਗਰਸ ਸਰਕਾਰ ਦੇ ਦੋ ਵਜ਼ੀਰ ਸੰਗਤ ਦੇ ਸਾਹਮਣੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਨ੍ਹਾਂ ਨੇ ਇਹ ਕਬੂਲ ਕੀਤਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਉੱਤੇ 25 – 25 ਸਾਲ ਤੋਂ ਕੈਦ ਕੱਟ ਰਹੇ ਸਿੰਘਾਂ ਦੀ ਰਿਹਾਈ ਜਰੂਰ ਕਰਵਾਵਾਂਗੇ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਪਰ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰ ਨਾ ਚੜ੍ਹਿਆ।

ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਅਸੀਂ ਕੇਂਦਰ ਸਰਕਾਰ ਦਾ ਸੱਦਾ ਆਉਣ ਤੇ ਕਿਸਾਨ ਜਥੇਬੰਦੀਆਂ ਨੂੰ ਸੁਚੇਤ ਕੀਤਾ ਸੀ ਕਿ ਇਹ ਗੱਲਬਾਤ ਉਚਿਤ ਨਹੀਂ ਹੈ ਕਿਉਂਕਿ ਇਹ ਅਧਿਕਾਰੀ ਸਰਕਾਰ ਦੇ ਸਿਰਫ਼ ਇੱਕ ਲੈਟਰ ਬਾਕਸ ਹਨ। ਜੋ ਤੁਹਾਡੀ ਗੱਲ ਨੂੰ ਸੁਣ ਕੇ ਸਿਰਫ ਅੱਗੇ ਤੱਕ ਪਹੁੰਚਾਉਣ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕਰ ਸਕਦੇ , ਇਨ੍ਹਾਂ ਨਾਲ ਗੱਲ ਕਰਨੀ ਆਪਣੇ ਦੰਦ ਖੱਟੇ ਕਰਵਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਚੰਡੀਗੜ੍ਹ ਵਿੱਚ ਸਥਿਤ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਅਸੀਂ ਆਪਣੇ ਦੋ ਨੁਮਾਇੰਦੇ ਸਰਦਾਰ ਕੁਸ਼ਲਪਾਲ ਸਿੰਘ ਮਾਨ ਜੋ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਡੇ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਵਕੀਲ ਸਿਮਰਨਜੀਤ ਸਿੰਘ ਨੂੰ ਭੇਜਿਆ । ਪਰ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਨਾਲ ਗੱਲ ਕਰਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਗਈ ਕਿ ਤੁਸੀਂ ਇੱਕ ਸਿਆਸੀ ਪਾਰਟੀ ਹੋ। ਜਦ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਪੱਖ ਤੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ, ਅਤੇ ਅਸੀਂ ਖੁਦ ਵੀ ਕਿਸਾਨ ਪਰਿਵਾਰਾਂ ਵਿੱਚੋਂ ਹੀ ਹਾਂ ਅਤੇ ਸਾਡੀ ਵੀ ਖੇਤੀਬਾੜੀ ਇਸ ਸਮੇਂ ਸੰਘਰਸ਼ਮਈ ਦੌਰ ਵਿੱਚੋਂ ਗੁਜ਼ਰ ਰਹੀ ਹੈ।

ਸਰਦਾਰ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਖ਼ੁਸ਼ਹਾਲੀ ਅਤੇ ਆਮਦ ਚਾਹੁੰਦਾ ਹੈ, ਤਾਂ ਸਾਨੂੰ ਆਪਣੇ ਪਾਕਿਸਤਾਨ ਨਾਲ ਲੱਗਦੇ ਬਾਘਾ ਅਤੇ ਹੁਸੈਨੀਵਾਲਾ ਬਾਰਡਰ ਖੋਲ੍ਹਣੇ ਪੈਣਗੇ। ਜਿਸ ਨਾਲ ਅਸੀਂ ਆਪਣੀਆਂ ਜਿਣਸਾਂ ਪਾਕਿਸਤਾਨ, ਅਫਗਾਨਿਸਤਾਨ,ਪੱਛਮੀ ਮੁਸਲਿਮ ਦੇਸ਼ਾ ਈਰਾਨ, ਇਰਾਕ, ਸੀਰੀਆ, ਲੈਬਨਾਨ ਅਤੇ ਗਲਫ ਦੇ ਮੁਲਕ ਸਾਊਦੀ ਅਰੇਬੀਆ ਤੇ ਮੱਧ ਏਸ਼ੀਆ ਦੇ ਮੁਲਕ ਤਜ਼ਾਕਿਸਤਾਨ, ਉਜ਼ਬੇਕਿਸਤਾਨ ਤੱਕ ਵੇਚ ਕੇ ਚੰਗੀ ਆਮਦਨ ਪ੍ਰਾਪਤ ਕਰ ਸਕਾਂਗੇ। ਜਿਸ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਟਰਾਂਸਪੋਰਟ ਦਾ ਕਿੱਤਾ ਬਹੁਤਾਤ ਵਿੱਚ ਮਿਲੇਗਾ। ਜਿਸ ਨਾਲ ਉਹ ਆਪਣਾ ਭਵਿੱਖ ਸੁਰੱਖਿਅਤ ਕਰ ਪਾਉਣਗੇ, ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਵਿੱਚ ਵੀ ਖੁਸ਼ਹਾਲੀ ਆਵੇਗੀ ਅਤੇ ਚੰਗੇ ਭਾਅ ਸਾਨੂੰ ਸਾਡੀਆਂ ਫਸਲਾਂ ਦੇ ਮਿਲਣਗੇ।

969You and 968 others30 comments197 sharesLikeCommentShare


About The Author

Related posts

Leave a Reply

Your email address will not be published. Required fields are marked *