ਸਾਨੂੰ ਬੇਸ਼ੱਕ ਇੰਡੀਆਂ ਦੇ ਹੁਕਮਰਾਨਾਂ ਨੇ ਨਨਕਾਣਾ ਸਾਹਿਬ ਜਾਣ ਦੀ ਇਜਾਜਤ ਨਹੀ ਦਿੱਤੀ, ਪਰ ਨਨਕਾਣਾ ਸਾਹਿਬ ਸਾਕੇ ਦੇ ਦੁਖਾਂਤ ਨੂੰ ਅੱਜ ਵੀ ਅਸੀਂ ਆਪਣੇ ਮਨ-ਆਤਮਾ ਉਤੇ ਹੰਢਾ ਰਹੇ ਹਾਂ : ਮਾਨ

ਸਾਨੂੰ ਬੇਸ਼ੱਕ ਇੰਡੀਆਂ ਦੇ ਹੁਕਮਰਾਨਾਂ ਨੇ ਨਨਕਾਣਾ ਸਾਹਿਬ ਜਾਣ ਦੀ ਇਜਾਜਤ ਨਹੀ ਦਿੱਤੀ, ਪਰ ਨਨਕਾਣਾ ਸਾਹਿਬ ਸਾਕੇ ਦੇ ਦੁਖਾਂਤ ਨੂੰ ਅੱਜ ਵੀ ਅਸੀਂ ਆਪਣੇ ਮਨ-ਆਤਮਾ ਉਤੇ ਹੰਢਾ ਰਹੇ ਹਾਂ :…

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦ ਦੀਪ ਸਿੰਘ ਸਿੱਧੂ ਦੇ ਸ਼ਹੀਦੀ ਸਮਾਗਮ ਸਫ਼ਲਤਾ ਪੂਰਵਕ 3 ਥਾਵਾਂ ਉਤੇ ਕੀਤੇ : ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦ ਦੀਪ ਸਿੰਘ ਸਿੱਧੂ ਦੇ ਸ਼ਹੀਦੀ ਸਮਾਗਮ ਸਫ਼ਲਤਾ ਪੂਰਵਕ 3 ਥਾਵਾਂ ਉਤੇ ਕੀਤੇ : ਮਾਨ ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਸ਼ਹੀਦ ਭਾਈ ਦੀਪ ਸਿੰਘ…

ਜਦੋਂ ਸੱਚ ਨੂੰ ਉਜਾਗਰ ਕਰਨ ਵਾਲਾ ਬੀ.ਬੀ.ਸੀ. ਚੈਨਲ ਇਕੱਲਾ ਰਹਿ ਗਿਆ ਤਾਂ ਮੋਦੀ ਹਕੂਮਤ ਵੱਲੋਂ ਆਮਦਨ ਵਿਭਾਗ ਦੀ ਦੁਰਵਰਤੋਂ ਕਰਕੇ ਛਾਪਾ ਮਾਰਨਾ ਪ੍ਰੈਸ ਦਾ ਸ਼ਰੇਆਮ ਗਲਾਂ ਘੁੱਟਣ ਵਾਲੀ ਕਾਰਵਾਈ : ਮਾਨ

ਜਦੋਂ ਸੱਚ ਨੂੰ ਉਜਾਗਰ ਕਰਨ ਵਾਲਾ ਬੀ.ਬੀ.ਸੀ. ਚੈਨਲ ਇਕੱਲਾ ਰਹਿ ਗਿਆ ਤਾਂ ਮੋਦੀ ਹਕੂਮਤ ਵੱਲੋਂ ਆਮਦਨ ਵਿਭਾਗ ਦੀ ਦੁਰਵਰਤੋਂ ਕਰਕੇ ਛਾਪਾ ਮਾਰਨਾ ਪ੍ਰੈਸ ਦਾ ਸ਼ਰੇਆਮ ਗਲਾਂ ਘੁੱਟਣ ਵਾਲੀ ਕਾਰਵਾਈ :…

ਜਦੋਂ ਪੰਜਾਬ ਸੂਬੇ ਉਤੇ ਸੈਂਟਰ ਦਾ ਕੋਈ ਵੀ ਨੁਮਾਇੰਦਾ ਫੈਸਲੇ ਨਹੀ ਥੋਪ ਸਕਦਾ, ਉਸੇ ਤਰ੍ਹਾਂ ਸ੍ਰੀ ਕੇਜਰੀਵਾਲ ਤੇ ਰਾਘਵ ਚੱਢਾ ਦੇ ਦਖਤ ਨੂੰ ਵੀ ਬੰਦ ਕੀਤਾ ਜਾਵੇ : ਟਿਵਾਣਾ

ਜਦੋਂ ਪੰਜਾਬ ਸੂਬੇ ਉਤੇ ਸੈਂਟਰ ਦਾ ਕੋਈ ਵੀ ਨੁਮਾਇੰਦਾ ਫੈਸਲੇ ਨਹੀ ਥੋਪ ਸਕਦਾ, ਉਸੇ ਤਰ੍ਹਾਂ ਸ੍ਰੀ ਕੇਜਰੀਵਾਲ ਤੇ ਰਾਘਵ ਚੱਢਾ ਦੇ ਦਖਤ ਨੂੰ ਵੀ ਬੰਦ ਕੀਤਾ ਜਾਵੇ : ਟਿਵਾਣਾ ਫ਼ਤਹਿਗੜ੍ਹ…

ਦੀਪ ਸਿੰਘ ਸਿੱਧੂ ਦੇ ਦਿਖਾਏ ਗਏ ਐਕਸੀਡੈਟ ਦੀ ਨਿਰਪੱਖ ਜਾਂਚ ਹੋਵੇ: ਭਾਗੋਵਾਲ, ਕੱਟੂ

ਦੀਪ ਸਿੰਘ ਸਿੱਧੂ ਦੇ ਦਿਖਾਏ ਗਏ ਐਕਸੀਡੈਟ ਦੀ ਨਿਰਪੱਖ ਜਾਂਚ ਹੋਵੇ : ਭਾਗੋਵਾਲ, ਕੱਟੂ ਫ਼ਤਹਿਗੜ੍ਹ ਸਾਹਿਬ, 15 ਫਰਵਰੀ (         ) “ਇੱਕ ਸਾਲ ਪਹਿਲਾ ਅੱਜ ਦੇ ਦਿਨ ਦੀਪ ਸਿੱਧੂ ਹਰਿਆਣਾ ਦੇ ਪਿੰਡ ਨੇੜੇ ਇੱਕ ਸੜਕ ਐਕਸੀਡੈਂਟ ਵਿੱਚ ਵਿਛੋੜਾ  ਦੇ ਗਏ ਸਨ, ਅੱਜ ਉਸ ਥਾਂ ਉਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਸਰਧਾ ਤੇ ਸਤਿਕਾਰ ਭੇਂਟ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਸ ਕੁਲਦੀਪ ਸਿੰਘ ਭਾਗੋਵਾਲ ਨੇ ਇਸ ਮੌਕੇ ਸੈਂਟਰ ਹਕੂਮਤ ਤੇ ਦੀਪ ਸਿੱਧੂ ਦੀ ਮੌਤ ਦਾ ਜੁੰਮੇਵਾਰ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਿੱਖ ਕੌਮ ਦੇ ਉੱਭਰਦੇ ਲੀਡਰ ਨੂੰ ਸਾਜਿਸੀ ਤਰੀਕਿਆ ਨਾਲ ਕਤਲ ਕਰਵਾਇਆ ਹੈ, ਇਹੀ ਕਾਰਨ ਹੈ ਕਿ ਅੱਜ ਤੱਕ ਇਸ ਹਾਦਸੇ ਦੀ ਕੋਈ ਜਾਂਚ ਨਹੀਂ ਕਰਵਾਈ। ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਵਿੱਚ ਬਹੁਤ ਯੋਗਦਾਨ ਪਾਇਆ ਪਰ ਉਸ ਸਮੇਂ ਕੁੱਝ ਸਰਕਾਰ ਪੱਖੀ ਸੋਚ ਦੇ ਕਿਸਾਨ ਆਗੂਆਂ ਨੇ ਦੀਪ ਸਿੱਧੂ ਤੇ ਝੂਠੀਆ ਤੋਹਮਤਾਂ ਲਾਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦੀਪ ਸੂਰਜ ਬਣਕੇ ਨੌਜ਼ਵਾਨੀ ਨੂੰ ਚਾਨਣ ਵੰਡਦਾ ਰਿਹਾ।  ਪਾਰਟੀ ਦੇ ਸਪੈਸ਼ਲ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਕਿਹਾ ਕਿ ਦੀਪ ਸਿੱਧੂ ਸਿੱਖ ਨੌਜਵਾਨੀ ਦਾ ਰੋਲ ਮਾਡਲ ਸੀ 26 ਜਨਵਰੀ ਨੂੰ ਲਾਲ ਕਿਲੇ ਤੇ ਖਾਲਸਾਈ ਝੰਡਾ ਲਹਿਰਾਉਣ ਬਦਲੇ ਬੇਸੱਕ ਕੇਸ ਪਾਕੇ ਜੇਲ ਵਿਚ ਬੰਦ ਰੱਖਿਆ ਪਰ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸ਼ੰਘਰਸ ਨੂੰ ਨਵੀਂ ਦਿਸ਼ਾ ਦੇਣ ਲਈ ਆਪਣੀ ਲਿਆਕਤ ਸਹਾਰੇ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਗਿਆ, ਊਘੇ ਕਾਨੂੰਨਦਾਨ, ਦਲੇਰ ਅਤੇ ਚੰਗੇ ਬੁਲਾਰੇ ਦੇ ਤੌਰ ਸਿੱਖ ਨੌਜਵਾਨੀ ਨੂੰ ਆਪਣੀ ਅਜਾਦ ਹਸਤੀ, ਆਪਣੀ ਹੋਂਦ ਦਾ ਅਹਿਸਾਸ ਕਰਾਉਣ ਵਾਲੇ ਇਸ ਯੋਧੇ ਨੇਨਵੀਆਂ ਪਿਰਤਾਂ ਪਾਕੇ ਸਿੱਖ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ।ਅਮਰੀਕਾ ਤੋਂ ਵਿਸੇਸ਼ ਤੌਰ ਤੇ ਹਾਜ਼ਰ ਹੋਏ ਸਿੱਖ ਆਗੂ ਸ਼ ਦਰਸਨ ਸਿੰਘ ਸੰਧੂ ਨੇ ਕਿਹਾ ਕਿ ਦੂਨੀਆ ਪੱਧਰ ਤੇ ਜਿੱਥੇ ਸਿੱਖ ਕੌਮ ਵਸਦੀ ਹੈ ਉਹ ਦੀਪ ਬਾਈ ਦੀ ਕਰਜ਼ਦਾਰ ਰਹੇਗੀ  ਕਿਉਂਕਿ ਬੜੇ ਲੰਮੇ ਅਰਸੇ ਤੋਂ ਕੋਈ ਸਿੱਖ ਨੌਜਵਾਨ ਆਗੂ ਉੱਭਰਕੇ ਸਾਹਮਣੇ ਆਇਆ ਸੀ, ਜੋ ਸਿੱਖ ਨੌਜਵਾਨਾਂ ਨੂੰ ਆਪਣੇ ਫ਼ਰਜਾਂ ਪ੍ਰਤੀ ਆਪਣੇ ਥੋੜੇ ਅਰਸੇ ਵਿੱਚ ਹੀ ਸੁਚੇਤ ਕਰਕੇ ਚਲਾ ਗਿਆ। ਇਸ ਅਰਦਾਸ ਸਮਾਗਮ ਦਾ ਪ੍ਰਬੰਧ ਹਰਿਆਣਾ ਸਟੇਟ ਦੇ ਆਗੂ ਸ਼ ਹਰਜੀਤ ਸਿੰਘ ਵਿਰਕ ਨੇ ਕੀਤਾ, ਮੌਕੇ ਪਾਰਟੀ ਦੇ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਂਬਰ ਸ਼ ਹਰਭਜਨ ਸਿੰਘ ਮਾਨ ਕਸਮੀਰੀ ਅਤੇ ਗੁਰਨੈਬ ਸਿੰਘ ਰਾਮਪੁਰਾ, ਯੂਥ ਵਿੰਗ ਦੇ ਪ੍ਰਧਾਨ ਸ਼ ਅਮ੍ਰਿਤਪਾਲ ਸਿੰਘ ਛੰਦੜਾਂ, ਜਗਜੀਤ ਸਿੰਘ ਰਾਜਪੁਰਾ, ਬਲਕਾਰ ਸਿੰਘ ਭੁੱਲਰ, ਬੀਬੀ ਧਰਿੰਦਰ ਕੌਰ ਪਟਿਆਲਾ, ਹਰਮੀਤ ਸਿੰਘ,  ਸ਼ ਸੱਖਾ ਸਿੰਘ, ਬਲਪ੍ਰੀਤ ਸਿੰਘ, ਹਰਪ੍ਰੀਤ ਸਿੰਘ,ਜਗਦੀਪ ਸਿੰਘ ਕੰਸਾਲਾਂ, ਅਵਤਾਰ ਸਿੰਘ ਦੈੜੀ,ਸੇਵਾ ਸਿੰਘ ਗੀਗੇਮਾਜਰਾ,ਸੁਖਚੈਨ ਸਿੰਘ ਭੁੱਲਰਹੇੜੀ, ਅਮਰਜੀਤ ਸਿੰਘ ਸਿਉਂਕ, ਜਰਨੈਲ ਸਿੰਘ ਗੀਗੇਮਾਜਰਾ, ਬਲਵੀਰ ਸਿੰਘ ਸੋਹਾਣਾ,ਬਹਾਦਰ ਸਿੰਘ, ਦਲਵੀਰ ਸਿੰਘ ਨਗਾਲੀ , ਨਾਇਬ ਸਿੰਘ, ਅੰਮ੍ਰਿਤਪਾਲ ਸਿੰਘ, ਹਰਦੀਪ ਸਿੰਘ, ਗੁਰਬੰਤ ਸਿੰਘ, ਮੇਜਰ ਸਿੰਘ ਅਤੇ ਦਲੇਰ ਸਿੰਘ ਹਾਜਰ ਸਨ।

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨ ਲਈ ਹਕੂਮਤੀ ਸਾਜਿ਼ਸਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀਂ ਕਰੇਗੀ : ਮਾਨ

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨ ਲਈ ਹਕੂਮਤੀ ਸਾਜਿ਼ਸਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀਂ ਕਰੇਗੀ : ਮਾਨ ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਜੇਲ੍ਹਾਂ…