ਫ਼ਤਹਿਗੜ੍ਹ ਸਾਹਿਬ,03 ਅਕਤੂਬਰ ( ) ਅਮਰੀਕਾ ਹਕੂਮਤ ਨੇ ਤਾਂ ਇੰਡੀਆ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਸਾਡੇ ਮੁਲਕ ਅਮਰੀਕਾ ਵਿੱਚ ਕਿਸੇ ਵੀ ਸਿੱਖ ਨਾਗਰਿਕ ਦਾ ਨੁਕਸਾਨ ਹੋਇਆ ਤਾਂ ਅਸੀਂ ਪੱਥਰ ਯੁੱਗ ਵਿੱਚ ਪੁੱਜਦਾ ਕਰ ਦੇਵਾਂਗੇ। ਸਿੱਖ ਕੌਮ ਨਾਲ ਇੰਡੀਅਨ ਹੁਕਮਰਾਨਾਂ ਵੱਲੋ ਬੀਤੇ ਲੰਮੇ ਸਮੇ ਤੋ ਕੀਤੇ ਜਾਂਦੇ ਆ ਰਹੇ ਜ਼ਬਰ, ਕਤਲੇਆਮ, ਵਿਤਕਰਿਆ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਿੰਦ ਹਕੂਮਤ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਨਾਲ ਹੋ ਰਹੀਆਂ ਧੱਕੇਸ਼ਾਹੀਆ ਖਿਲਾਫ 01 ਅਕਤੂਬਰ ਤੋਂ ਸ਼ੁਰੂ ਕੀਤੇ “ਕੌਮੀ ਇਨਸਾਫ਼ ਮਾਰਚ” ਦਾ ਅੱਜ ਤੀਜੇ ਦਿਨ 03 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਗਿਆਨੀ ਜੋਗਿੰਦਰ ਸਿੰਘ ਜੀ ਨੇ ਅਰਦਾਸ ਕਰਕੇ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਸ ਮਾਰਚ ਨੂੰ ਰਵਾਨਾ ਕੀਤਾ ਇਹ ਇਨਸਾਫ਼ ਮਾਰਚ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ, ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਹੁੰਦਾ ਹੋਇਆ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮਾਰਚ ਦਾ ਮਕਸਦ ਸਪੱਸ਼ਟ ਕਰਦਿਆਂ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਖੂਫੀਆਂ ਏਜੰਸੀਆਂ ਰਾਅ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋਂ ਸਿੱਖ ਅਜ਼ਾਦੀ ਅਤੇ ਖਾਲਿਸਤਾਨੀ ਵਿਚਾਰਧਾਰਾ ਤੇ ਚੱਲਣ ਵਾਲੇ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਨਿਸ਼ਾਨਾ ਬਣਾਉਣਾ ਕੇ ਮੌਤ ਦੇ ਘਾਟ ਉਤਾਰ ਰਹੀ ਹੈ, ਜਿਵੇਂ ਕਨੈਡਾ ਵਿੱਚ ਭਾਈ ਰਿਪੁਦਮਨ ਸਿੰਘ ਮਲਿਕ, ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ, ਇੰਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡਾ, ਕਨੈਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਅਤੇ ਸ ਸੁੱਖਦੂਲ ਸਿੰਘ ਦੁਨੇਕੇ ਆਦਿ ਨੂੰ ਸ਼ਹੀਦ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਇੰਡੀਆ ਦੇ ਹਰਿਆਣਾ ਵਿੱਚ ਭਾਈ ਦੀਪ ਸਿੰਘ ਸਿੱਧੂ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸ਼ ਸਿੱਧੂ ਮੂਸੇਵਾਲਾ ਨੂੰ ਸ਼ਹੀਦ ਕਰਵਾਂ ਚੁੱਕੀ ਹੈ, ਇਹਨਾਂ ਘਟਨਾਵਾਂ ਦੀ ਜਾਂਚ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ। ਸ੍ਰ ਮਾਨ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਇਹ ਬਿਆਨ ਦੇਕੇ ਇੰਡੀਆ ਹਕੂਮਤ ਦਾ ਅਸਲੀ ਚਿਹਰਾ ਦੁਨੀਆਂ ਪੱਧਰ ਤੇ ਨੰਗਾ ਕਰਕੇ ਰੱਖ ਦਿੱਤਾ ਹੈ ਕਿ “ਕਨੈਡਾ ਵਿੱਚ ਇੰਡੀਆ ਹਕੂਮਤ ਨੇ ਆਪਣੀਆਂ ਖੂਫੀਆਂ ਏਜੰਸੀਆਂ ਰਾਹੀਂ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਵਾਇਆ ਹੈ ਜਿਸ ਦੇ ਸਾਡੇ ਕੋਲ ਪੁਖ਼ਤਾ ਸਬੂਤ ਵੀ ਹਨ” ਇਸ ਬਿਆਨ ਤੋਂ ਬਾਅਦ 5 ਆਈਜ਼ ਮੁਲਕਾਂ ਵਜੋਂ ਜਾਣੇ ਜਾਂਦੇ ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਨੇ ਵੀ ਜਸਟਿਨ ਟਰੂਡੋ ਦੇ ਬਿਆਨ ਦੀ ਤਾਇਦ ਕਰਦਿਆਂ ਕਿਹਾ ਹੈ ਕਿ “ਇਹ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਅਤੇ ਕਿਸੇ ਵੀ ਮੁਲਕ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜੀ ਹੈ”। ਸ਼ ਮਾਨ ਨੇ ਕਿਹਾ ਕਿ ਇੰਡੀਆਂ ਹਕੂਮਤ ਨੇ ਜਿਵੇਂ ਫ਼ਰਵਰੀ 2019 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਮੁਸਲਮਾਨ ਕੌਮ ਨੂੰ ਦੂਨੀਆਂ ਅੰਦਰ ਬਦਨਾਮ ਕਰਨ ਲਈ 26 ਫ਼ਰਵਰੀ 2019 ਨੂੰ “ਬਾਲਾਕੋਟ ਸਰਜੀਕਲ ਸਟਰਾਇਕ” ਏਅਰ ਫੋਰਸ ਵੱਲੋਂ ਕਰਵਾਕੇ ਹਿੰਦੂ ਬਹੁਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਕੇ ਸੈਂਟਰ ਸਰਕਾਰ ਬਣਾਈ ਅਤੇ ਹੁਣ ਉਸੇ ਤਰ੍ਹਾਂ ਜਦੋਂ ਹੁਣ 2024 ਦੀਆਂ ਚੋਣਾਂ ਨੇੜੇ ਹਨ ਤਾਂ ਹੁਣ ਸਿੱਖ ਕੌਮ ਨੂੰ ਦੂਨੀਆਂ ਅੰਦਰ ਬਦਨਾਮ ਕਰ ਲਈ ਅਤਵਾਦੀ, ਗੈਂਗਸਟਰ, ਖਾਲਿਸਤਾਨੀ ,ਅਲੱਗ ਵਾਦੀ ਅਤੇ ਹੋਰ ਨਾਵਾਂ ਨਾਲ ਗ਼ੋਦੀ ਮੀਡੀਆ ਸਹਾਰੇ ਘਟੀਆ ਹੱਥ ਕੰਡੇ ਵਰਤੇ ਜਾ ਰਹੇ ਹਨ। ਸ਼ ਮਾਨ ਨੇ ਕਿਹਾ ਕਿ ਇੰਡੀਆਂ ਹਕੂਮਤ ਆਪਣੀ ਬਦਨਾਮੀ ਨੂੰ ਲੁਕਾਉਣ ਲਈ ਸਿੱਖ ਕੌਮ ਤੇ ਵੱਖ ਵੱਖ ਤਰੀਕਿਆਂ ਨਾਲ ਦਹਿਸ਼ਤ ਪਾ ਰਹੀ ਹੈ ਸਿੱਖ ਨੌਜਵਾਨਾਂ ਦੇ ਘਰਾਂ ਵਿੱਚ ਐਨ ਆਈ ਏ ਵੱਲੋਂ ਛਾਪੇ-ਮਾਰੀ ਕਰਕੇ ਫੜ੍ਹੋ -ਫੜੀ ਜਾਰੀ ਹੈ।ਵਿਦੇਸ਼ਾਂ ਵਿੱਚੋਂ ਆਉਣ ਜਾਣ ਵਾਲੇ ਸਿੱਖਾਂ ਨੂੰ ਹਵਾਈ ਅੱਡਿਆਂ ਤੇ ਜ਼ਲੀਲ ਕੀਤਾ ਜਾ ਰਿਹਾ ਹੈ। ਕਨੈਡਾ ਤੋਂ ਇੰਡੀਆ ਵਿੱਚ ਆਉਣ ਵਾਲੇ ਸਿੱਖਾਂ ਨੂੰ ਵੀਜੇ ਬੰਦ ਕਰ ਦੇਣੇ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਦੇਸ਼ ਵਿਚ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕ ਕੁੱਚਲੇ ਜਾਂ ਰਹੇ ਹਨ, ਦਲਿਤਾਂ ਦਾ ਕਤਲੇਆਮ, ਇਸਾਈਆਂ ਦੇ ਗਿਰਜੇ ਘਰ ਅਤੇ ਮੁਸਲਮਾਨ ਕੌਮ ਦੀਆਂ ਮਸਜਿਦਾਂ ਨੂੰ ਢਹਿ ਢੇਰੀ ਕਰਕੇ ਹਿੰਦੁਤਵਾ ਬਣਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ । ਮਨੀਪੁਰ ਵਿਚ ਬੀਬੀ ਨੂੰ ਨੰਗੇ ਕਰ ਪਰੇਡਾਂ ਕਰਵਾਕੇ ਵਿਡੀਉਗਰਾਫੀ ਕਰਕੇ ਜਨਤਕ ਕਰਕੇ ਬਦਨਾਮ ਕਰਨ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਸ਼ ਮਾਨ ਨੇ ਅੱਗੇ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨਾ, ਐਸ ਪੀ ਪੀ ਸੀ ਦੀਆਂ ਚੋਣਾਂ ਨਾ ਕਰਾਉਣਾ, ਐਸ ਜੀ ਪੀ ਸੀ ਵੱਲੋਂ 328 ਗੁਰੂ ਗ੍ਰੰਥ ਸਾਹਿਬ ਦੀ ਗੁੰਮਸ਼ੁਦਗੀ ਦਾ ਮਾਮਲਾ, ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇ-ਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਂਵਾਂ ਅਤੇ ਭਾਈ ਕਿਸ਼ਨ ਭਗਵਾਨ ਸਿੰਘ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਨਾ ਕਰਨਾ, ਦਰਿਆਵਾਂ ਦੇ ਪਾਣੀ ਦੀ ਲੁੱਟ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਨਾ ਕਰਨਾ, ਡੈਮਾਂ ਦਾ ਕੰਟਰੋਲ ਪੰਜਾਬ ਨੂੰ ਨਾ ਦੇਣਾ ਆਦਿ ਅਨੇਕਾਂ ਅਜਿਹੇ ਹੋਰ ਮਸਲੇ ਹਨ ਜਿਨ੍ਹਾਂ ਦਾ ਇਨਸਾਫ਼ ਅਜੇ ਤੱਕ ਨਹੀਂ ਮਿਲਿਆ। ਸ਼ ਮਾਨ ਨੇ ਇਸ ਕੌਮੀ ਇਨਸਾਫ਼ ਮਾਰਚ ਨੂੰ ਸਹਿਯੋਗ ਕਰਨ ਵਾਲੇ ਸੰਤ ਮਹਾਂਪੁਰਸ਼ਾਂ, ਪਾਰਟੀ ਦੀ ਸੀਨੀਅਰ ਲੀਡਰਸਿਪ, ਜ਼ਿਲ੍ਹਾਂ ਜਥੇਦਾਰਾਂ, ਬੀਬੀਆਂ, ਬਜ਼ੁਰਗਾਂ, ਨੌਜ਼ਵਾਨਾਂ ਆਦਿ ਸਮੂਹ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਿੱਖ ਕੌਮ ਆਪਣੀ ਅਜ਼ਾਦ ਬਾਦਸ਼ਾਹੀ ” ਖਾਲਿਸਤਾਨ” ਦੀ ਪ੍ਰਾਪਤੀ ਲਈ ਇੱਕ ਜੁੱਟ ਹੋਕੇ ਜਦੋਂ ਜਹਿਦ ਕਰਨੀ ਚਾਹੀਦੀ ਹੈ ਇਸ ਮੌਕੇ ਪ੍ਰੋ ਮਹਿਦਰ ਪਾਲ ਸਿੰਘ,ਸ਼ ਹਰਪਾਲ ਸਿੰਘ ਬਲੇਰ,ਸ਼ ਕਰਨੈਲ ਸਿੰਘ ਨਾਰੀਕੇ ,ਸ਼ ਉਪਕਾਰ ਸਿੰਘ ਸੰਧੂ, ਗੁਰਸੇਵਕ ਸਿੰਘ ਜਵਾਹਰਕੇ, ਕੁਸਲਪਾਲ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਛੰਦੜਾਂ (ਸਾਰੇ ਜਨਰਲ ਸਕੱਤਰ) ਮਹੁੰਮਦ ਕੁਰੈਸ਼ੀ ਮੀਤ ਪ੍ਰਧਾਨ, ਬਾਬਾ ਲਹਿਣਾ ਸਿੰਘ, ਸਪੈਸ਼ਲ ਸਕੱਤਰ ਗੁਰਜੰਟ ਸਿੰਘ ਕੱਟੂ, ਯੂਥ ਪ੍ਰਧਾਨ ਸ਼ ਜਤਿੰਦਰ ਸਿੰਘ ਥਿੰਦ, ਬਹਾਦਰ ਸਿੰਘ ਭਸੌੜ, ਹਰਭਜਨ ਸਿੰਘ ਕਸ਼ਮੀਰੀ, ਜਤਿੰਦਰ ਸਿੰਘ ਥਿੰਦ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਚਰਨ ਸਿੰਘ ਭੁੱਲਰ, ਬਲਕਾਰ ਸਿੰਘ ਭੁੱਲਰ, ਬੀਬੀ ਤੇਜ਼ ਕੌਰ,ਹਰਦੇਵ ਸਿੰਘ ਪੱਪੂ, ਪ੍ਰੀਤਮ ਸਿੰਘ ਮਾਨਗੜ੍ਹ, ਬਲਵੀਰ ਸਿੰਘ ਬੱਛੋਆਣਾ, ਗੁਰਨੈਬ ਸਿੰਘ ਰਾਮਪੁਰਾ, ਦਰਸ਼ਨ ਸਿੰਘ ਮੰਡੇਰ, ਬੀਬੀ ਹਰਪਾਲ ਕੌਰ, ਬੀਬੀ ਸੁਖਜੀਤ ਕੌਰ, ਹਰਬੰਸ ਸਿੰਘ ਪੈਲੀ,ਬਾਬਾ ਜਸਵੀਰ ਸਿੰਘ, ਬੀਬੀ ਕਮਲਜੀਤ ਕੌਰ,ਰਾਜਿੰਦਰ ਸਿੰਘ ਫ਼ੌਜੀ, ਹਰਜੀਤ ਸਿੰਘ ਕਰਨਾਲ, ਬਲਕਾਰ ਸਿੰਘ ਬਾਗੀ, ਜਗਜੀਤ ਸਿੰਘ ਫਿਰੋਜ਼ਪੁਰ, ਬੀਬੀ ਗੁਰਬਚਨ ਸਿੰਘ ਬਲਰਾਜ ਸਿੰਘ ਖਾਲਸਾ, ਹਰਪਾਲ ਸਿੰਘ ਕੁੱਸਾ, ਸਿੰਗਾਰਾ ਸਿੰਘ ਬਡਲਾ, ਸੁਖਜੀਤ ਸਿੰਘ ਡਰੋਲੀ, ਅਮਰ ਕੌਰ ਬਲਵਿੰਦਰ ਸਿੰਘ ਕਾਕਾ,ਸੂਰਤ ਸਿੰਘ ਮਮਦੋਟ,ਰਣਜੀਤ ਸਿੰਘ ਸੰਤੋਖਗੜ੍ਹ, ਬੀਬੀ ਕਰਮਜੀਤ ਕੌਰ, ਬੀਬੀ ਮੰਨਤ ਮਲੇਰਕੋਟਲਾ, ਗੁਰਪ੍ਰੀਤ ਸਿੰਘ ਖੁੱਡੀ, ਮਨਜੀਤ ਸਿੰਘ ਸੰਘੇੜਾ, ਬਲਵਿੰਦਰ ਸਿੰਘ ਚੀਮਾ, ਮੱਖਣ ਸਿੰਘ ਸੰਘੇੜਾ, ਸਰਪੰਚ ਹਰਵਿੰਦਰ ਸਿੰਘ, ਜੀਤ ਸਿੰਘ ਮਾਂਗੇਵਾਲ, ਹਰਮੀਤ ਸਿੰਘ ਸੋਢੀ, ਬੀਬੀ ਸੁਖਜੀਤ ਕੌਰ ਫਗਵਾੜਾ, ਬਲਦੇਵ ਸਿੰਘ ਗਗੜਾ, ਹਰਜੀਤ ਸਿੰਘ ਮੀਆਂਪੁਰ, ਜਸਵੀਰ ਸਿੰਘ ਬਚੜੇ, ਹਰਦੀਪ ਸਿੰਘ ਸਹਿਜਪੁਰਾ, ਸੁਰਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਰਾਜਪੁਰਾ, ਧਰਮ ਸਿੰਘ ਕਲੌੜ, ਬਲਦੇਵ ਸਿੰਘ ਬੜਿੰਗ, ਪ੍ਰਗਟ ਸਿੰਘ ਗਾਗਾ, ਗੁਰਚਰਨ ਸਿੰਘ ਰਾਜਪੂਤ, ਤਰਕਸ ਸਿੰਘ ਫੌਜੇਵਾਲ, ਸਹਿਬਾਜ ਸਿੰਘ ਡਸਕਾ, ਬੀਬੀ ਕਮਲਜੀਤ ਕੌਰ ਚੀਮਾ, ਹਰਜੀਤ ਸਿੰਘ ਚਤਾਮਲਾ, ਗੁਰਚਰਨ ਸਿੰਘ ਜਖੇਪਲ, ਹਰਜੀਤ ਸਿੰਘ ਸੰਜੂਮਾਂ, ਨਰਿੰਦਰ ਸਿੰਘ ਖੁਸਰੋਪੁਰ, ਗੁਰਪ੍ਰੀਤ ਸਿੰਘ ਮੰਡਲੀ, ਬੀਬੀ ਸਿਮਰਨਜੀਤ ਕੌਰ, ਕੁਲਵੰਤ ਸਿੰਘ ਮਜੀਠਾ, ਗੁਰਦੀਪ ਸਿੰਘ ਖੁਣਖੁਣ, ਗੁਰਨਾਮ ਸਿੰਘ ਸਿੰਗੜੀਵਾਲਾ, ਜਗਰੂਪ ਸਿੰਘ ਜਲੰਧਰ, ਬਘੇਲ ਸਿੰਘ ਭਾਟੀਆ, ਲਖਵੀਰ ਸਿੰਘ ਲੱਖਾ, ਬਲਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਮੰਡੇਰ, ਬਲਵੰਤ ਸਿੰਘ ਗੋਪਾਲਾ, ਕੁਲਦੀਪ ਸਿੰਘ ਦਿਵਾਲੀ, ਸੁਖਦੇਵ ਸਿੰਘ ਗਗੜਵਾਲ ਆਦਿ ਆਗੂ ਹਾਜ਼ਰ ਰਹੇ।