ਜਮਹੂਰੀਅਤ ਪਸ਼ੰਦ ਅਮਰੀਕਾ ਮੁਲਕ ਵੱਲੋ ਘੱਟ ਗਿਣਤੀ ਸਟੇਟਲੈਸ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣਾ ਅਤਿ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ, 28 ਨਵੰਬਰ ( ) “ਜਦੋ 2002 ਗੁਜਰਾਤ ਵਿਚ ਸ੍ਰੀ ਮੋਦੀ ਦੇ ਬਤੌਰ ਮੁੱਖ ਮੰਤਰੀ ਹੁੰਦੇ ਹੋਏ 2 ਹਜਾਰ ਮੁਸਲਮਾਨਾਂ ਦਾ ਕਤਲੇਆਮ, ਬਲਾਤਕਾਰ ਕੀਤਾ ਗਿਆ ਸੀ, ਤਾਂ ਅਮਰੀਕਾ ਵਰਗੇ ਜਮਹੂਰੀਅਤ ਪਸ਼ੰਦ ਮੁਲਕ ਨੇ ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਨਿਯਮਾਂ ਦੇ ਕੀਤੇ ਗਏ ਘੋਰ ਉਲੰਘਣ ਨੂੰ ਮੁੱਖ ਰੱਖਕੇ ਸ੍ਰੀ ਮੋਦੀ ਵੱਲੋ ਅਮਰੀਕਾ ਦੇ ਮੰਗੇ ਗਏ ਵੀਜੇ ਨੂੰ ਰੱਦ ਕਰ ਦਿੱਤਾ ਸੀ । ਜੋ ਕਿ ਕੌਮਾਂਤਰੀ ਕਾਨੂੰਨਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦੀ ਕਾਰਵਾਈ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਮੇਰੇ ਵੱਲੋਂ ਜੋ 2 ਵਾਰੀ ਬਤੌਰ ਮੈਬਰ ਪਾਰਲੀਮੈਟ ਬਣੇ, ਉਸ ਵੱਲੋਂ ਅਮਰੀਕਨ ਵੀਜਾ ਮੰਗਣ ਉਤੇ ਬਿਨ੍ਹਾਂ ਕਿਸੇ ਕਾਰਨ ਦੱਸੋ ਨੋਟਿਸ ਜਾਰੀ ਕਰੇ ਜਾਂ ਵਜਹ ਦੀ ਜਾਣਕਾਰੀ ਦੇਣ ਤੋ ਮੇਰਾ ਵੀਜਾ ਜਾਰੀ ਨਾ ਕਰਨਾ ਅਮਰੀਕਾ ਵਰਗੇ ਵੱਡੇ ਮੁਲਕ ਵੱਲੋ ਇੰਡੀਆ ਵਿਚ ਵੱਸਣ ਵਾਲੀ ਸਟੇਟਲੈਸ ਸਿੱਖ ਕੌਮ ਲਈ ਬਹੁਤ ਵੱਡੀ ਕਾਨੂੰਨੀ ਅਤੇ ਸਮਾਜਿਕ ਬੇਇਨਸਾਫ਼ੀ ਹੈ । ਜੋ ਕਿ ਅਮਰੀਕਾ ਵਰਗੇ ਵੱਡੇ ਜਮਹੂਰੀਅਤ ਪਸੰਦ ਮੁਲਕ ਵੱਲੋ ਕਤਈ ਨਹੀ ਸੀ ਹੋਣੀ ਚਾਹੀਦੀ । ਹੁਣ ਵੀ ਜਦੋ ਮੈ ਤੀਜੀ ਵਾਰ ਐਮ.ਪੀ. ਬਣ ਚੁੱਕਿਆ ਹਾਂ, ਫਿਰ ਵੀ ਅਮਰੀਕਾ ਵੱਲੋ ਵੀਜਾ ਜਾਰੀ ਨਾ ਕਰਨ ਦੀ ਕਾਰਵਾਈ ਅਤਿ ਅਫਸੋਸਨਾਕ ਅਤੇ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਵਾਲੇ ਦੁੱਖਦਾਇਕ ਅਮਲ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵਰਗੇ ਵੱਡੇ ਜਮਹੂਰੀਅਤ ਪਸ਼ੰਦ ਮੁਲਕ ਵੱਲੋ ਸਟੇਟਲੈਸ ਸਿੱਖ ਕੌਮ ਨਾਲ ਕੌਮਾਂਤਰੀ ਕਾਨੂੰਨਾਂ ਦੀ ਦੇਖਰੇਖ ਹੇਠ ਕੀਤੇ ਜਾ ਰਹੇ ਘੋਰ ਵਿਤਕਰਿਆ ਤੇ ਬੇਇਨਸਾਫ਼ੀਆ ਨੂੰ ਅਤਿ ਦੁੱਖਦਾਇਕ ਤੇ ਅਫਸੋਸਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਦਾ ਉਚੇਚੇ ਤੌਰ ਤੇ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋ ਹੁਣ ਸ੍ਰੀ ਮੋਦੀ ਵਜ਼ੀਰ-ਏ-ਆਜਮ ਇੰਡੀਆ ਬਣ ਗਏ ਹਨ ਅਤੇ ਜਿਸਨੇ ਬੀਤੇ ਸਮੇ ਵਿਚ ਬਤੌਰ ਮੁੱਖ ਮੰਤਰੀ ਹੁੰਦੇ ਹੋਏ ਮਨੁੱਖਤਾ ਦਾ ਕਤਲੇਆਮ ਕੀਤਾ ਤਾਂ ਉਨ੍ਹਾਂ ਨੂੰ ਅਮਰੀਕਾ ਨੇ ਵੀਜਾ ਦੇ ਦਿੱਤਾ ਹੈ । ਜਦੋਕਿ ਉਹ ਮਨੁੱਖਤਾ ਦੇ ਕਤਲੇਆਮ ਦਾ ਦੋਸ਼ ਅੱਜ ਵੀ ਉਸੇ ਤਰ੍ਹਾਂ ਸਟੈਡ ਕਰ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਬੀਜੇਪੀ-ਆਰ.ਐਸ.ਐਸ. ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਅਤੇ ਮੋਦੀ ਹਕੂਮਤ ਨੂੰ ਗੁਜਰਾਤ ਵਿਚ ਕੀਤੇ ਗਏ ਮਨੁੱਖਤਾ ਦੇ ਕਤਲੇਆਮ ਦਾ ਅੱਜ ਵੀ ਕੋਈ ਪਛਤਾਵਾ ਨਹੀ । ਇਸ ਲਈ ਅਮਰੀਕਾ ਦੀ ਸਰਕਾਰ ਨੂੰ ਇਸ ਵਿਸੇ ਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨੀ ਜਰੂਰੀ ਹੈ । ਅਸੀ ਅਮਰੀਕਾ ਦੀ ਸਰਕਾਰ ਨੂੰ ਇਹ ਪੁੱਛਣਾ ਚਾਹਵਾਂਗੇ ਕਿ ਜਦੋ ਮੈਂ 2 ਵਾਰੀ ਮੈਬਰ ਪਾਰਲੀਮੈਟ ਰਹਿ ਚੁੱਕਾ ਹਾਂ ਅਤੇ ਜੋ ਮੈਨੂੰ 10 ਸਾਲ ਦਾ ਅਮਰੀਕਾ ਸਰਕਾਰ ਨੇ ਵੀਜਾ ਦਿੱਤਾ ਹੋਇਆ ਹੈ, ਉਹ ਮਨਸੂਖ ਕਿਸ ਦਲੀਲ ਤੇ ਕਿਸ ਬਿਨ੍ਹਾਂ ਤੇ ਕੀਤਾ ਗਿਆ ਹੈ ? ਜਦੋ ਪ੍ਰਿੰਸੀਪਲ ਆਫ ਨੈਚੂਰਲ ਜਸਟਿਸ ਅਤੇ ਅਮਰੀਕਾ ਦੀਆਂ ਜਮਹੂਰੀਅਤ ਕਦਰਾਂ-ਕੀਮਤਾਂ ਸਹੀ ਫੈਸਲੇ ਦੀ ਮੰਗ ਕਰਦੀਆ ਹਨ, ਫਿਰ ਮੈਨੂੰ ਜਦੋਂ ਕਾਰਨ ਦੱਸੋ ਨੋਟਿਸ ਜਾਰੀ ਹੀ ਨਹੀ ਕੀਤਾ ਗਿਆ, ਫਿਰ ਮੇਰਾ ਵੀਜਾ ਕਿਉਂ ਨਹੀ ਦਿੱਤਾ ਜਾ ਰਿਹਾ ? ਇਹ ਦੋਹਰੇ ਮਾਪਦੰਡ ਸਟੇਟਲੈਸ ਸਿੱਖ ਕੌਮ ਨਾਲ ਅਮਰੀਕਾ ਵੱਲੋ ਬੰਦ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *