ਆਦਮਪੁਰ ਹਵਾਈ ਅੱਡੇ ਦਾ ਨਾਮ ਜੇਕਰ ਨੱਥੂਰਾਮ ਗੌਡਸੇ ਦੇ ਨਾਮ ਤੇ ਰੱਖਿਆ ਜਾਵੇ ਤਾਂ ਇਸ ਨਾਲ ਸਮਾਜਿਕ ਬਰਾਬਰਤਾ ਦਾ ਸੰਤੁਲਨ ਹੋ ਜਾਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 25 ਨਵੰਬਰ ( ) “ਜਦੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਰੱਖਣ ਦੀ ਗੱਲ ਸਾਹਮਣੇ ਆਈ ਸੀ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੀ ਵੱਡੀ ਗਿਣਤੀ ਵੱਲੋ ਇਸ ਇਲਾਕੇ ਦੀ ਇਤਿਹਾਸਿਕ ਮਹਾਨਤਾ ਜੋ ਸਿੱਖ ਕੌਮ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੀ ਹੋਈ ਹੈ ਅਤੇ ਜਿਨ੍ਹਾਂ ਨੇ ਜ਼ਾਬਰ ਮੁਗਲ ਰਾਜ ਦਾ ਖਾਤਮਾ ਕਰਕੇ ਚੱਪੜ੍ਹ ਚਿੱੜੀ ਦੇ ਸਥਾਂਨ ਤੇ ਵੱਡੀ ਜੰਗ ਲੜ੍ਹਕੇ ਮੁਗਲਾਂ ਨੂੰ ਵੱਡੀ ਹਾਰ ਦੇ ਕੇ ਪਹਿਲੇ ਸਿੱਖ ਰਾਜ ਦੇ ਇਨਸਾਨੀਅਤ ਪੱਖੀ ਤੇ ਬਰਾਬਰਤਾ ਵਾਲੀ ਸੋਚ ਦੇ ਰਾਜ ਦੀ ਨੀਹ ਰੱਖੀ ਸੀ । ਮੁਜਾਰਿਆ ਨੂੰ ਜ਼ਮੀਨਾਂ ਵੰਡਕੇ ਸਮਾਜ ਵਿਚ ਬਰਾਬਰਤਾ ਪ੍ਰਦਾਨ ਕੀਤੀ ਸੀ, ਉਨ੍ਹਾਂ ਦੇ ਨਾਮ ਤੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਰੱਖਣ ਦੀ ਜੋਰਦਾਰ ਮੰਗ ਉੱਠੀ ਸੀ । ਪਰ ਮੁਤੱਸਵੀ ਹੁਕਮਰਾਨਾਂ ਨੇ ਇਸ ਇਲਾਕੇ ਦੀ ਵੱਡੀ ਇਤਿਹਾਸਿਕ ਮਹਾਨਤਾ ਅਤੇ ਹੋਏ ਵਰਤਾਰੇ ਨੂੰ ਨਜ਼ਰ ਅੰਦਾਜ ਕਰਕੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਅਤੇ ਹਰਿਆਣੇ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸਾਂਝੇ ਤੌਰ ਤੇ ਉਸ ਸ. ਭਗਤ ਸਿੰਘ ਦੇ ਨਾਮ ਦੀ ਤਜਵੀਜ ਰੱਖੀ ਜਿਸਨੇ ਬੇਗੁਨਾਹ ਅੰਗਰੇਜ਼ ਪੁਲਿਸ ਅਫਸਰ ਜੋਹਨ ਸਾਡਰਸ ਅਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਹੌਲਦਾਰ ਚੰਨਣ ਸਿੰਘ ਨੂੰ ਬਿਨ੍ਹਾਂ ਵਜਹ ਮਾਰ ਦਿੱਤਾ ਸੀ । ਫਿਰ ਇਸਨੇ ਅਸੈਬਲੀ ਵਿਚ ਬੰਬ ਸੁੱਟਿਆ ਜੋ ਕਿ ਕੁਦਰਤੀ ਚੱਲਿਆ ਨਹੀ ਜੇਕਰ ਉਹ ਚੱਲ ਜਾਂਦਾ ਤਾਂ ਵੱਡੀ ਗਿਣਤੀ ਵਿਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮਾਰੇ ਜਾਣੇ ਸਨ । ਸਾਡੇ ਵੱਲੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਰੱਖਣ ਦੀ ਉੱਠੀ ਗੱਲ ਤੋ ਚਿੜਕੇ ਸ੍ਰੀ ਮੋਦੀ ਨੇ ਵੀ ਭਗਤ ਸਿੰਘ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਇਹ ਨਾਮ ਰੱਖ ਦਿੱਤਾ ਗਿਆ । ਪਰ ਹੁਣ ਜਦੋ ਪੰਜਾਬ ਸਰਕਾਰ ਤੇ ਸੈਟਰ ਦੇ ਏਵੀਅਸਨ ਵਿਭਾਗ ਵੱਲੋ ਆਦਮਪੁਰ (ਜਲੰਧਰ) ਹਵਾਈ ਅੱਡੇ ਨੂੰ ਲੋਕਲ ਹਵਾਈ ਯਾਤਰਾਵਾ ਲਈ ਖੋਲ੍ਹਣ ਦੇ ਮਕਸਦ ਨੂੰ ਲੈਕੇ ਵੱਡੇ ਪੱਧਰ ਤੇ ਤਿਆਰੀ ਕਰ ਦਿੱਤੀ ਹੈ, ਜੋ ਚੰਗਾਂ ਉਦਮ ਹੈ । ਹੁਣ ਉਸ ਹਵਾਈ ਅੱਡੇ ਦਾ ਨਾਮ ‘ਨੱਥੂਰਾਮ ਗੌਡਸੇ’ ਦੇ ਨਾਮ ਤੇ ਰੱਖਿਆ ਜਾਵੇ ਤਾਂ ਇਸ ਨਾਲ ਇੰਡੀਅਨ ਵਿਧਾਨ ਦੀ ਧਾਰਾ 14 ਜੋ ਬਰਾਬਰਤਾ ਦੀ ਗੱਲ ਕਰਦੀ ਹੈ, ਉਸਨੂੰ ਅਮਲੀ ਰੂਪ ਮਿਲ ਜਾਵੇਗਾ ਅਤੇ ਇੰਡੀਆ ਦੀ ਬਹੁਗਿਣਤੀ ਨੂੰ ਵੀ ਇਹ ਨਾਮ ਪ੍ਰਵਾਨ ਹੋ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਵਿਚ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਿਕ ਮਹੱਤਤਾ ਵਾਲੇ ਨਾਮ ਨੂੰ ਨਜ਼ਰ ਅੰਦਾਜ ਕਰਨ ਦੀ ਗੱਲ ਕਰਦੇ ਹੋਏ ਅਤੇ ਹੁਣ ਆਦਮਪੁਰ ਹਵਾਈ ਅੱਡੇ ਜਿਸਨੂੰ ਲੋਕਲ ਹਵਾਈ ਯਾਤਰਾਵਾ ਲਈ ਖੋਲ੍ਹਿਆ ਜਾ ਰਿਹਾ ਹੈ, ਉਸਦਾ ਨਾਮ ਨੱਥੂਰਾਮ ਗੌਡਸੇ ਦੇ ਨਾਮ ਤੇ ਰੱਖਕੇ ਵਿਧਾਨ ਦੀ ਧਾਰਾ 14 ਅਨੁਸਾਰ ਇਥੋ ਦੇ ਸੰਤੁਲਨ ਨੂੰ ਸਹੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਦਾ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਰਾਜੇਸ ਰਾਮਾਚੰਦਰਨ ਸ. ਭਗਤ ਸਿੰਘ ਨੂੰ ‘ਭਾਰਤ ਰਤਨ ਅਵਾਰਡ’ ਦੇਣ ਦੀ ਗੱਲ ਕਰ ਰਹੇ ਹਨ, ਫਿਰ ਜੇਕਰ ਇਸਨੂੰ ਅਮਲੀ ਰੂਪ ਦੇਣਾ ਹੈ, ਤਾਂ ਨੱਥੂਰਾਮ ਗੌਡਸੇ ਨੂੰ ਵੀ ਭਾਰਤ ਰਤਨ ਦਾ ਖਿਤਾਬ ਦੇ ਕੇ ਇਥੇ ਅਮਲੀ ਰੂਪ ਵਿਚ ਵਿਧਾਨ ਦੀ ਧਾਰਾ 14 ਨੂੰ ਲਾਗੂ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ । ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਬਰਗਾੜੀ ਦੇ ਗੰਭੀਰ ਮਸਲੇ ਉਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ ਉਤੇ, 328 ਪਾਵਨ ਸਰੂਪਾਂ ਦੇ ਸਾਜਸੀ ਢੰਗ ਨਾਲ ਲਾਪਤਾ ਹੋਣ, 25-25, 30-30 ਸਾਲਾਂ ਤੋਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ, ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਜੋ ਪੰਜਾਬੀਆਂ ਨੂੰ ਉਜਾੜਕੇ ਬਣਾਇਆ ਗਿਆ ਹੈ ਉਥੇ ਹਰਿਆਣੇ ਦੀ ਅਸੈਬਲੀ ਬਣਾਉਣ ਦੀ ਗੱਲ ਕਰਕੇ, ਪੰਜਾਬ ਦੇ ਕੀਮਤੀ ਦਰਿਆਵਾ ਦੇ ਪਾਣੀਆ ਨੂੰ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਖੋਹਣ, ਪੰਜਾਬ ਦੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਪੰਜਾਬ ਸੂਬੇ ਦੀ ਬਿਜਲੀ ਖੋਹਣ, ਐਸ.ਜੀ.ਪੀ.ਸੀ ਧਾਰਮਿਕ ਸੰਸਥਾਂ ਦੀ ਬੀਤੇ 11 ਸਾਲਾਂ ਤੋ ਜਰਨਲ ਚੋਣ ਨਾ ਕਰਵਾਉਣ ਆਦਿ ਗੰਭੀਰ ਮੁੱਦਿਆ ਉਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਇਨਸਾਫ ਹੀ ਨਹੀ ਦੇ ਰਹੀਆ, ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਨਿਰੰਤਰ ਕੁੱਚਲਿਆ ਜਾਂਦਾ ਆ ਰਿਹਾ ਹੈ, ਫਿਰ ਇਸਦੇ ਅਮਲੀ ਨਤੀਜੇ ਕੀ ਹੋਣਗੇ, ਉਸ ਤੋਂ ਹੁਕਮਰਾਨ ਭਰਪੂਰ ਜਾਣਕਾਰੀ ਰੱਖਦੇ ਹਨ । ਫਿਰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹਰ ਮੁੱਦੇ ਉਤੇ ਚਿੜਾਉਣ ਅਤੇ ਮਾਨਸਿਕ ਸੱਟ ਮਾਰਨ ਦੀਆਂ ਕਾਰਵਾਈਆ ਕਿਉਂ ਕੀਤੀਆ ਜਾ ਰਹੀਆ ਹਨ ? ਫਿਰ ਜੇਕਰ ਹੁਕਮਰਾਨਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਜਿਆਦਤੀਆ ਬੰਦ ਕਰਨ ਤੋ ਤੋਬਾ ਹੀ ਨਹੀ ਕਰਨੀ, ਫਿਰ ਭੱਜਦਿਆ ਨੂੰ ਵਾਹਣ ਤਾਂ ਬਰਾਬਰ ਹੀ ਹੁੰਦੇ ਹਨ ।