ਅਮਰੀਕ ਸਿੰਘ ਨੰਗਲ ਦੇ ਵੱਡੇ ਭੈਣਜੀ ਬੀਬੀ ਸਵਰਨ ਕੌਰ ਜਸਤਰਵਾਲ ਛੀਨੇ ਦੇ ਅਕਾਲ ਚਲਾਣੇ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 22 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ. ਅਮਰੀਕ ਸਿੰਘ ਨੰਗਲ ਦੇ ਸਤਿਕਾਰਯੋਗ ਭੈਣ ਜੀ ਬੀਬੀ ਸਵਰਨ ਕੌਰ ਪਤਨੀ ਸ. ਅਜੀਤ ਸਿੰਘ ਨਿਵਾਸੀ ਜਸਤਰਵਾਲ ਛੀਨੇ ਲੰਮੀ ਬਿਮਾਰੀ ਉਪਰੰਤ ਨੰਗਲ ਪਰਿਵਾਰ ਅਤੇ ਜਸਤਰਵਾਲ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਦੋਵਾਂ ਪਰਿਵਾਰਾਂ, ਸੰਬੰਧੀਆਂ, ਦੋਸਤਾਂ, ਮਿੱਤਰਾਂ ਤੇ ਇਲਾਕਾ ਨਿਵਾਸੀਆ ਨੂੰ ਇਕ ਵੱਡਾ ਘਾਟਾ ਪਿਆ ਹੈ । ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਤੇ ਸਮੁੱਚੀ ਜਥੇਬੰਦੀ ਵੱਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ, ਉਥੇ ਸਮੁੱਚੇ ਸੰਬੰਧੀਆਂ, ਮੈਬਰਾਂ ਤੇ ਪਾਰਟੀ ਮੈਬਰਾਂ ਨੂੰ ਇਸ ਸਦਮੇ ਨੂੰ ਉਸ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਉਸਦੀ ਰਜਾ ਵਿਚ ਰਹਿਣ ਦੀ ਸਕਤੀ ਦੀ ਬਖਸਿ਼ਸ਼ ਕਰਨ ਲਈ ਅਰਜੋਈ ਵੀ ਕੀਤੀ ਗਈ ਹੈ ।”

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਅਮਰੀਕ ਸਿੰਘ ਨੰਗਲ ਇਕ ਉਹ ਕੌਮੀ ਤੇ ਧਰਮੀ ਸੋਚ ਦੇ ਦ੍ਰਿੜ ਇਰਾਦੇ ਦੇ ਮਾਲਕ ਇਨਸਾਨ ਹਨ ਜਿਨ੍ਹਾਂ ਨੇ ਲੰਮੇ ਸਮੇ ਤੋਂ ਖ਼ਾਲਸਾ ਪੰਥ ਦੀ ਸੇਵਾ ਵਿਚ ਆਪਣੀਆ ਸੇਵਾਵਾਂ ਨਿਰਸਵਾਰਥ ਹੋ ਕੇ ਅਰਪਿਤ ਕੀਤੀ ਹੋਈਆ ਹਨ । ਪਾਰਟੀ ਦਾ ਜਦੋ ਵੀ ਕੋਈ ਜਿ਼ਲ੍ਹੇ, ਪੰਜਾਬ ਜਾਂ ਦੂਜੇ ਸੂਬੇ ਸੰਬੰਧੀ ਕੋਈ ਪ੍ਰੋਗਰਾਮ, ਹੁਕਮ ਹੁੰਦਾ ਹੈ ਤਾਂ ਉਹ ਆਪਣੇ ਵਸੀਲਿਆ, ਸਾਧਨਾਂ ਦੀ ਵਰਤੋ ਕਰਦੇ ਹੋਏ ਇਸ ਕੌਮੀ ਜਿ਼ੰਮੇਵਾਰੀ ਨੂੰ ਪੂਰਨ ਕਰਕੇ ਫਖ਼ਰ ਮਹਿਸੂਸ ਕਰਦੇ ਹਨ । ਅਜਿਹੇ ਗੁਰਸਿੱਖਾਂ ਨੇ ਹੀ ਬੀਤੇ ਸਮੇ ਵਿਚ ਅਤੇ ਅਜੋਕੇ ਸਮੇ ਵਿਚ ਖਾਲਸਾ ਪੰਥ ਦੇ ‘ਸਰਬੱਤ ਦੇ ਭਲੇ’ ਵਾਲੇ ਝੰਡੇ ਨੂੰ ਬੁਲੰਦ ਕਰਨ ਦੇ ਨਾਲ-ਨਾਲ ਸਮਾਂ ਆਉਣ ਤੇ ਹਰ ਤਰ੍ਹਾਂ ਦੀ ਸੇਵਾ ਤੇ ਕੁਰਬਾਨੀ ਕਰਨ ਲਈ ਤਿਆਰ ਰਹਿਣ ਵਾਲੇ ਪਰਿਵਾਰ ਦੀ ਬਦੌਲਤ ਹੀ ਖ਼ਾਲਸਾ ਪੰਥ ਆਪਣੀ ਮੰਜਿਲ ਵੱਲ ਵੱਧ ਰਿਹਾ ਹੈ । ਸਾਨੂੰ ਉਨ੍ਹਾਂ ਦੇ ਪਰਿਵਾਰਿਕ ਇਸ ਡੂੰਘੇ ਦੁੱਖ ਵਿਚ ਉਨ੍ਹਾਂ ਦੇ ਨਾਲ ਹੀ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਜਿਸ ਤਰ੍ਹਾਂ ਸ. ਅਮਰੀਕ ਸਿੰਘ ਨੰਗਲ ਪੰਥਕ ਵਿਚਾਰਾਂ ਦੇ ਮਾਲਕ ਹਨ ਉਨ੍ਹਾਂ ਦੇ ਭੈਣਜੀ ਵੀ ਸਿੱਖੀ ਸੋਚ ਵਾਲੇ ਅਤੇ ਸੇਵਾਭਾਵਨਾ ਵਾਲੀ ਨੇਕ ਆਤਮਾ ਸੀ । ਇਸ ਅਰਦਾਸ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *