ਸਾਕਾ ਸ਼ਹੀਦੀ ਪੰਜਾ ਸਾਹਿਬ ਦੀ ਸਤਾਬਦੀ ਮਨਾਉਦੀ ਹੋਈ ਸਿੱਖ ਕੌਮ ਇਕ ਵਾਰੀ ਫਿਰ ਹਿੰਦੂਤਵ ਹੁਕਮਰਾਨਾਂ ਨੂੰ ਆਪਣੇ ਮਹਾਨ ਇਤਿਹਾਸ ਤੋਂ ਜਾਣੂ ਕਰਵਾ ਰਹੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਖ਼ਾਲਸਾ ਪੰਥ ਅਤੇ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਨੁੱਖਤਾ ਪੱਖੀ ਰਾਹ ਅਤੇ ਜ਼ਬਰ ਜੁਲਮ ਵਿਰੁੱਧ ਜੂਝਣ ਦੇ ਫਖ਼ਰ ਵਾਲੇ ਅਮਲਾਂ ਉਤੇ ਨਿਰੰਤਰ ਸਦੀਆ ਤੋਂ ਅਡੋਲ ਪਹਿਰਾ ਦਿੰਦਾ ਆ ਰਿਹਾ ਹੈ । ਜਿਸਦੀ ਬਦੌਲਤ ਸਿੱਖ ਕੌਮ ਨੇ ਕਦੀ ਵੀ ਜਾਬਰ ਤੋ ਜਾਬਰ ਹੁਕਮਰਾਨ ਦੇ ਜੁਲਮਾਂ ਅੱਗੇ ਨਾ ਤਾਂ ਕਦੀ ਈਂਨ ਮੰਨੀ ਹੈ ਅਤੇ ਨਾ ਹੀ ਗੁਰੂ ਪੰ੍ਰਪਰਾਵਾਂ ਨੂੰ ਪੂਰਨ ਕਰਨ ਤੋਂ ਕਦੀ ਮੂੰਹ ਮੋੜਿਆ ਹੈ । ਪੰਜਾ ਸਾਹਿਬ ਸਹੀਦੀ ਸਾਕਾ ਖ਼ਾਲਸਾ ਪੰਥ ਦਾ ਉਹ ਫਖ਼ਰ ਵਾਲਾ ਸਦੀਵੀ ਜਿਊਂਦਾ ਰਹਿਣ ਵਾਲਾ ਸਾਕਾ ਹੈ । ਜਿਸ ਅਧੀਨ ਅੰਗਰੇਜ਼ ਹਕੂਮਤ ਸਮੇਂ ਜੋ ਅੰਗਰੇਜ਼ਾਂ ਦੀ ਗੱਡੀ ਸਿੱਖਾਂ ਨੂੰ ਬੰਦੀ ਬਣਾਕੇ ਲਿਜਾ ਰਹੀ ਸੀ ਅਤੇ ਸਰਧਾਵਾਨ ਸਿੱਖਾਂ ਨੇ ਪੰਜਾ ਸਾਹਿਬ ਦੇ ਸਥਾਂਨ ਤੇ ਉਸ ਗੱਡੀ ਵਿਚ ਸਵਾਰ ਸਿੱਖਾਂ ਤੇ ਮਨੁੱਖਤਾ ਨੂੰ ਲੰਗਰ, ਜਲਪਾਣੀ ਛਕਾਉਣ ਦੇ ਮਕਸਦ ਨੂੰ ਲੈਕੇ ਗੱਡੀ ਰੋਕਣੀ ਚਾਹੀ ਸੀ । ਲੇਕਿਨ ਅੰਗਰੇਜ਼ ਹਕੂਮਤ ਨੇ ਉਸ ਸਟੇਸਨ ਤੇ ਗੱਡੀ ਨਾ ਖੜ੍ਹੀ ਕਰਨ ਦਾ ਹੁਕਮ ਕਰ ਦਿੱਤਾ । ਲੇਕਿਨ ਗੁਰੂ ਦੇ ਸਿੱਖ ਆਪਣੇ ਇਰਾਦੇ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਸਨ । ਜਿਨ੍ਹਾਂ ਨੇ ਲਾਇਨ ਉਤੇ ਆਪਣੇ ਆਪ ਨੂੰ ਲੰਮੇ ਪਾ ਕੇ ਅੰਗਰੇਜ਼ ਹਕੂਮਤ ਨੂੰ ਗੱਡੀ ਰੋਕਣ ਲਈ ਮਜਬੂਰ ਕਰ ਦਿੱਤਾ । ਭਾਵੇਕਿ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਤੇ ਸਿੱਖਾਂ ਨੂੰ ਇਸ ਮਕਸਦ ਦੀ ਪ੍ਰਾਪਤੀ ਲਈ ਸ਼ਹੀਦੀਆਂ ਦੇਣੀਆ ਪਈਆ । ਅਜਿਹਾ ਕਰਕੇ ਸਿੱਖ ਕੌਮ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੀ ਮੰਜਿਲ ਦੇ ਰਾਹ ਵਿਚ ਕੋਈ ਵੀ ਵੱਡੀ ਤੋ ਵੱਡੀ ਤਾਕਤ ਰੁਕਾਵਟ ਨਹੀ ਬਣ ਸਕਦੀ । ਅੱਜ ਅਸੀ ਉਸ ਮਹਾਨ ਸ਼ਹੀਦੀ ਪੰਜਾ ਸਾਹਿਬ ਦੇ ਸਾਕੇ ਦੀ ਸਤਾਬਦੀ ਮਨਾਉਦੇ ਹੋਏ ਉਨ੍ਹਾਂ ਮਹਾਨ ਸ਼ਹੀਦ ਸਿੱਖਾਂ ਨੂੰ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਜਿਥੇ ਯਾਦ ਕਰ ਰਹੇ ਹਾਂ, ਉਥੇ ਸਿੱਖ ਕੌਮ ਦੇ ਸੰਪੂਰਨ ਆਜਾਦੀ ਪ੍ਰਾਪਤੀ ਦੇ ਚੱਲ ਰਹੇ ਸੰਘਰਸ਼ ਨੂੰ ਵੀ ਇਸ ਮੌਕੇ ਤੇ ਮੰਜਿਲ ਵੱਲ ਵਧਾਉਣ ਲਈ ਦ੍ਰਿੜ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਕਤੂਬਰ 1922 ਵਿਚ ਪੰਜਾ ਸਾਹਿਬ ਵਿਖੇ ਸਰਧਾਲੂ ਸਿੱਖਾਂ ਵੱਲੋਂ ਅੰਗਰੇਜ਼ਾਂ ਦੇ ਜ਼ਬਰ ਜੁਲਮ ਵਿਰੁੱਧ ਆਪਣੇ ਮਕਸਦ ਦੀ ਪ੍ਰਾਪਤੀ ਲਈ ਸ਼ਹੀਦੀਆਂ ਪਾਉਣ ਅਤੇ ਆਪਣੇ ਗੱਡੀ ਵਿਚ ਸਵਾਰ ਸਿੱਖਾਂ ਤੇ ਮਨੁੱਖਤਾ ਦੀ ਲੰਗਰ ਪਾਣੀ ਨਾਲ ਸੇਵਾ ਕਰਨ ਦੇ ਮਕਸਦ ਸੰਬੰਧੀ ਇਸ ਪੰਜਾ ਸਾਹਿਬ ਸਾਕੇ ਦੇ ਸ਼ਹੀਦਾਂ ਨੂੰ ਸਰਧਾ ਪੂਰਵਕ ਸਮਰਪਿਤ ਹੁੰਦੇ ਹੋਏ ਅਤੇ ਚੱਲ ਰਹੇ ਆਜਾਦੀ ਦੇ ਸੰਘਰਸ਼ ਦੀ ਮੰਜਿਲ ਪ੍ਰਾਪਤੀ ਲਈ ਸਿੱਖ ਕੌਮ ਨੂੰ ਕੌਮੀ ਲੀਹਾਂ ਉਤੇ ਪਹਿਰਾ ਦੇਣ ਲਈ ਦ੍ਰਿੜ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਇਤਿਹਾਸਿਕ ਸਾਕੇ ਸਿੱਖ ਕੌਮ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ, ਬੁੱਧੀ, ਸ਼ਕਤੀ ਅਤੇ ਦੂਰਅੰਦੇਸ਼ੀ ਪ੍ਰਦਾਨ ਕਰਦੇ ਹਨ । ਇਸੇ ਤਰ੍ਹਾਂ ਮੌਜੂਦਾ ਇੰਡੀਆ ਦੇ ਹਿੰਦੂਤਵ ਹੁਕਮਰਾਨਾਂ ਨੇ ਭਾਵੇ ਮੰਦਭਾਵਨਾ ਅਧੀਨ 1984 ਵਿਚ ਬਰਤਾਨੀਆ, ਸੋਵੀਅਤ ਰੂਸ ਅਤੇ ਇੰਡੀਆ ਦੀਆਂ ਤਿੰਨੇ ਫ਼ੌਜਾਂ ਅਤੇ ਹੋਰ ਫ਼ੌਜੀ ਸ਼ਖਤੀ ਨੇ ਸਮੂਹਿਕ ਤੌਰ ਤੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਉਤੇ ਟੈਕਾਂ, ਤੋਪਾਂ, ਮਸ਼ੀਨਗੰਨਾਂ ਨਾਲ ਹਮਲਾ ਕਰਕੇ ਕੋਈ 25 ਹਜਾਰ ਦੇ ਕਰੀਬ ਨਿਰਦੋਸ਼, ਨਿਹੱਥੇ ਸਿੱਖ ਸਰਧਾਲੂਆ ਨੂੰ ਸ਼ਹੀਦ ਕੀਤਾ ਅਤੇ ਸਾਡੇ ਗੁਰਧਾਮਾਂ ਨੂੰ ਢਹਿ-ਢੇਰੀ ਕਰਕੇ ਜੁਲਮ ਦੀ ਇੰਤਹਾ ਕਰ ਦਿੱਤੀ । ਪਰ ਸਿੱਖ ਕੌਮ ਨੇ ਨਾ ਬੀਤੇ ਇਤਿਹਾਸ ਵਿਚ, ਨਾ 1984 ਵਿਚ, ਨਾ ਮੁਗਲਾਂ ਦੇ ਸਮੇ ਦੇ ਜ਼ਬਰ-ਜੁਲਮਾਂ ਸਮੇ ਕਿਸੇ ਵੀ ਵੱਡੀ ਤੋ ਵੱਡੀ ਤਾਕਤ ਦੀ ਨਾ ਤਾਂ ਈਂਨ ਮੰਨੀ ਹੈ ਅਤੇ ਨਾ ਹੀ ਆਪਣੇ ਅਜਿਹੇ ਵੱਡੇ ਸਾਕਿਆ ਨੂੰ ਕਦੀ ਭੁਲਾਇਆ ਹੈ । ਬਲਕਿ ਉਨ੍ਹਾਂ ਤੋਂ ਅਗਵਾਈ ਲੈਦੇ ਹੋਏ ਪਹਿਲੇ ਨਾਲੋ ਵੀ ਵਧੇਰੇ ਜੋਸ, ਹੋਸ ਅਤੇ ਵੱਡੇ ਹੌਸਲੇ ਨਾਲ ਆਪਣੇ ਕੌਮੀ, ਸਮਾਜਿਕ, ਧਾਰਮਿਕ ਅਤੇ ਇਖਲਾਕੀ ਸੋਚ ਉਤੇ ਪਹਿਰਾ ਦਿੰਦੇ ਹੋਏ ਮੰਜਿਲ ਵੱਲ ਵੱਧਦੀ ਰਹੀ ਹੈ । ਮੌਜੂਦਾ ਹੁਕਮਰਾਨ ਭਾਵੇ ਅੱਜ ਵੀ ਸਮੁੱਚੀ ਮਨੁੱਖਤਾ ਦੀ ਬਿਹਤਰੀ ਲੋੜਨ ਵਾਲੀ ਸਿੱਖ ਕੌਮ ਨਾਲ ਹਰ ਖੇਤਰ ਵਿਚ ਵਿਤਕਰੇ, ਵਧੀਕੀਆ, ਜ਼ਬਰ-ਜੁਲਮ ਕਰਦੇ ਆ ਰਹੇ ਹਨ ਅਤੇ ਸਾਡੇ ਵਿਰੁੱਧ ਸਾਜਿਸਾਂ ਰਚਦੇ ਹਨ । ਪਰ ਖ਼ਾਲਸਾ ਪੰਥ ਆਪਣੇ ਮਹਾਨ ਫਖ਼ਰ ਵਾਲੇ ਬੀਤੇ ਸਮੇ ਦੇ ਉਦਮਾਂ, ਇਤਿਹਾਸ ਅਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਹੋਇਆ ਆਪਣੀ ਮੰਜਿਲ ਤੇ ਅਵੱਸ ਪਹੁੰਚੇਗਾ ਅਤੇ ਖ਼ਾਲਸਾ ਪੰਥ ਆਪਣੀ ਆਜਾਦ ਬਾਦਸਾਹੀ ਹਰ ਕੀਮਤ ਤੇ ਕਾਇਮ ਕਰਕੇ ਰਹੇਗਾ । ਸ. ਮਾਨ ਨੇ ਸ਼ਹੀਦੀ ਪੰਜਾ ਸਾਹਿਬ ਦੇ ਸਾਕੇ ਦੇ ਸਮੁੱਚੇ ਸ਼ਹੀਦਾਂ ਨੂੰ ਸਰਧਾਪੂਰਵਕ ਨਤਮਸਤਕ ਹੁੰਦੇ ਹੋਏ ਇਸ ਮੌਕੇ ਉਤੇ ਆਪਣੇ ਕੌਮੀ ਮਿਸਨ ਦੀ ਪ੍ਰਾਪਤੀ ਲਈ ਖੁਦ ਦ੍ਰਿੜ ਰਹਿਣ ਤੇ ਸਮੁੱਚੀ ਕੌਮ ਨੂੰ ਸਮੂਹਿਕ ਤੌਰ ਤੇ ਇਕ ਤਾਕਤ ਬਣਕੇ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ।

Leave a Reply

Your email address will not be published. Required fields are marked *