ਜਿਹੜੇ ਸਿੱਖ ਸੰਪੂਰਨ ਆਜਾਦੀ ਦੇ ਚਾਹਵਾਨ ਹਨ, ਉਨ੍ਹਾਂ ਨੂੰ “Not our man in London” ਦਾ ਟ੍ਰਿਬਿਊਨ ਦਾ ਲੇਖ ਜ਼ਰੂਰ ਪੜ੍ਹਨ : ਮਾਨ

ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਜਿਨ੍ਹਾਂ ਸਿੱਖਾਂ ਦੀ ਕੌਮ ਦੀ ਸੰਪੂਰਨ ਆਜ਼ਾਦੀ ਵਿਚ ਪੂਰਨ ਦਿਲਚਸਪੀ ਤੇ ਵਿਸਵਾਸ ਹੈ, ਉਨ੍ਹਾਂ ਲਈ ਦਾ ਟ੍ਰਿਬਿਊਨ ਦੇ ਸੰਪਾਦਕ ਵੱਲੋਂ 29 ਅਕਤੂਬਰ ਨੂੰ ਲਿਖਿਆ ਗਿਆ ਉਪਰੋਕਤ ਸਿਰਲੇਖ ਹੇਠ ਆਰਟੀਕਲ ਪੜ੍ਹਨਾ ਮਹੱਤਵਪੂਰਨ ਹੋਵੇਗਾ । ਮੌਜੂਦਾ ਸੰਪਾਦਕ ਟ੍ਰਿਬਿਊਨ ਸ੍ਰੀ ਰਾਜੇਸ ਰਾਮਾ ਚੰਦਰਨ ਵੀ ਉਸੇ ਨਕਸੇ ਕਦਮਾਂ ਉਤੇ ਚੱਲ ਰਹੇ ਹਨ ਜਿਨ੍ਹਾਂ ਉਤੇ ਬੀਤੇ ਸਮੇਂ ਦੇ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਚੱਲਦੇ ਰਹੇ ਸਨ । ਜਿਨ੍ਹਾਂ ਨੇ ਮਰਹੂਮ ਇੰਦਰਾ ਗਾਂਧੀ ਨੂੰ, ਸਟੇਟਲੈਸ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਉਤੇ ਇੰਡੀਆ, ਬਰਤਾਨੀਆ, ਸੋਵੀਅਨ ਯੂਨੀਅਨ ਦੀਆਂ ਤਿੰਨੇ ਫ਼ੌਜਾਂ ਵੱਲੋ ਸਾਂਝੇ ਤੌਰ ਤੇ ਫ਼ੌਜੀ ਹਮਲਾ ਕਰਵਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਟ੍ਰਿਬਿਊਨ ਸੰਪਾਦਕ ਸ੍ਰੀ ਰਾਜੇਸ ਰਾਮਾ ਚੰਦਰਨ ਵੱਲੋਂ ਆਪਣੇ ਅਖ਼ਬਾਰ ਵਿਚ “Not our man in London” ਦੇ ਸਿਰਲੇਖ ਹੇਠ ਲਿਖੇ ਲੇਖ ਉਤੇ ਆਪਣੇ ਸਿੱਖ ਕੌਮ ਦੇ ਬਿਨ੍ਹਾਂ ਉਤੇ ਦਲੀਲ ਸਹਿਤ ਜੁਆਬ ਦਿੰਦੇ ਹੋਏ ਅਤੇ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਸਾਜਿਸ ਵਿਚ ਟ੍ਰਿਬਿਊਨ ਦੇ ਰਹਿ ਚੁੱਕੇ ਸੰਪਾਦਕ ਪ੍ਰੇਮ ਭਾਟੀਆ, ਟਾਈਮਜ ਆਫ ਇੰਡੀਆ ਦੇ ਸੰਪਾਦਕ ਗਿਰੀਲਾਲ ਜੈਨ, ਇੰਡੀਅਨ ਐਕਸਪ੍ਰੈਸ ਦੇ ਸ੍ਰੀ ਅਰੂਣ ਸੋਰੀ ਅਤੇ ਪੰਜਾਬ ਕੇਸਰੀ ਦੇ ਲਾਲਾ ਜਗਤ ਨਰਾਇਣ ਇਨ੍ਹਾਂ ਸਭਨਾਂ ਦਾ ਬਲਿਊ ਸਟਾਰ ਦਾ ਹਮਲਾ ਕਰਵਾਉਣ ਵਿਚ ਪੂਰਾ ਹੱਥ ਸੀ । ਇਸ ਹਮਲੇ ਰਾਹੀ ਹਿੰਦੂ ਇੰਡੀਆ ਸਟੇਟ ਨੇ ਸਿੱਖਾਂ ਦਾ ਅਣਮਨੁੱਖੀ ਢੰਗ ਨਾਲ ਕਤਲੇਆਮ, ਨਸ਼ਲਕੁਸੀ, ਸਾਡੀਆ ਇਤਿਹਾਸਿਕ ਯਾਦਗਰਾਂ ਨੂੰ ਤਬਾਹ ਕਰਨ ਅਤੇ ਸਾਡੇ ਇਤਿਹਾਸ ਦਾ ਮਲੀਆਮੇਟ ਕਰਨ ਦੀਆਂ ਬਜਰ ਗੁਸਤਾਖੀਆ ਕਰਨ ਦੇ ਨਾਲ-ਨਾਲ ਸਾਡੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੂੰ ਵੀ ਸ਼ਹੀਦ ਕਰਵਾਇਆ ਸੀ । ਜਿਸ ਸਿੱਖ ਕੌਮ ਦੇ ਬਹਾਦਰ ਜਰਨੈਲ ਜਰਨਲ ਸੁਬੇਗ ਸਿੰਘ ਨੇ ਬੰਗਲਾਦੇਸ਼ ਦੀ 1971 ਦੀ ਜੰਗ ਵਿਚ ਗੁਰੀਲਾ ਯੁੱਧ ਰਾਹੀ ਫ਼ਤਹਿ ਪ੍ਰਾਪਤ ਕੀਤੀ ਸੀ ਅਤੇ ਜਿਸਦੀ ਅਗਵਾਈ ਜਰਨਲ ਜਗਜੀਤ ਸਿੰਘ ਅਰੋੜਾ ਵੱਲੋ ਕੀਤੀ ਗਈ ਸੀ, ਉਸ ਜਰਨਲ ਸੁਬੇਗ ਸਿੰਘ ਨੂੰ ਵੀ ਇਨ੍ਹਾਂ ਨੇ ਸ਼ਹੀਦ ਕੀਤਾ । ਜਿਸ ਵੈਹਸੀਆਨਾ ਮਨੁੱਖਤਾ ਦੇ ਕਤਲੇਆਮ ਲਈ ਅਜਿਹੇ ਮੁਤੱਸਵੀ ਸੋਚ ਵਾਲੇ ਵੱਖ-ਵੱਖ ਅਖਬਾਰਾਂ ਦੇ ਸੰਪਾਦਕ ਅਤੇ ਹਿੰਦੂਤਵ ਹਕੂਮਤ ਦੀ ਗੁਲਾਮੀ ਕਰਨ ਵਾਲੇ ਬੁੱਧੀਜੀਵੀ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ ।

ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਬਹੁਤ ਹੀ ਮਹੱਤਵਪੂਰਨ ਫਖ਼ਰ ਵਾਲੀ ਗੱਲ ਹੈ ਕਿ ਮੈਂ ਅਤੇ ਮੇਰੇ ਪਰਿਵਾਰ ਦੇ ਮੈਬਰਾਂ ਨੇ ਕੌਮੀ ਰਵਾਇਤਾ ਦੀ ਪਾਲਣਾਂ ਕੀਤੀ ਹੈ । ਹਿੰਦੂਤਵ ਗੁਲਾਮੀ ਅੱਗੇ ਅਸੀ ਨਹੀ ਝੁੱਕੇ ਅਤੇ ਨਾ ਹੀ ਇਨ੍ਹਾਂ ਦੀ ਸੋਚ ਦੇ ਮੁਤਾਬਿਕ ਅਸੀ ਕਦੀ ਜੈ ਹਿੰਦ ਜਾਂ ਜੈ ਸ੍ਰੀ ਰਾਮ ਕਹਿਕੇ ਆਪਣੀ ਅਣਖ਼-ਗੈਰਤ ਨੂੰ ਪਿੱਠ ਦਿੱਤੀ ਹੈ । ਜੋ ਸ੍ਰੀ ਰਾਮਾ ਚੰਦਰਨ ਕਹਿ ਰਹੇ ਹਨ ਕਿ ਐਗਲੋ ਸੈਕਸ਼ਨ ਮੁਲਕ ਮਾਨ (ਮੇਰੀ) ਬਹੁਤ ਇੱਜਤ ਕਰਦੇ ਹਨ, ਮੈਂ ਉਨ੍ਹਾਂ ਸਭਨਾਂ ਮੁਲਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਸਾਡੀ ਸੋਚ ਦਾ ਸਾਥ ਦਿੱਤਾ ਹੈ ਅਤੇ ਦੇ ਰਹੇ ਹਨ । ਜੇਕਰ ਸ੍ਰੀ ਰਾਮਾ ਚੰਦਰਨ ਦੇਸ਼ ਦੀ ਅਖੰਡਤਾ ਤੇ ਏਕਤਾ ਦੇ ਹਾਮੀ ਹਨ ਤਾਂ ਮੈਂ ਉਮੀਦ ਕਰਦਾ ਹਾਂ ਕਿ ਉਹ ਮੇਰੇ ਵੱਲੋ ਲਿਖੇ ਵਿਚਾਰਾਂ ਨੂੰ ਵੀ ਉਸੇ ਤਰ੍ਹਾਂ ਪ੍ਰਕਾਸਿਤ ਕਰਕੇ ਮੁਲਕ ਨਿਵਾਸੀਆ ਨੂੰ ਜਾਣੂ ਕਰਵਾਉਣਗੇ, ਜਿਵੇ ਉਨ੍ਹਾਂ ਨੇ ਆਪਣੇ ਆਰਟੀਕਲ ਵਿਚ ਗੁੱਝੇ ਰੂਪ ਵਿਚ ਹਿੰਦੂਤਵ ਸੋਚ ਵਾਲਿਆ ਦਾ ਪੱਖ ਪੂਰਨ ਦੀ ਕੋਸਿ਼ਸ਼ ਕੀਤੀ ਹੈ ਅਤੇ ਸਿੱਖ ਕੌਮ ਦੀ ਇਨਸਾਫ਼ ਅਤੇ ਸੱਚ ਦੀ ਆਵਾਜ ਨੂੰ ਮੁਕਾਰਤਾ ਨਾਲ ਦਬਾਉਣ ਦੀ ਕੋਸਿ਼ਸ਼ ਕੀਤੀ ਹੈ ।

Leave a Reply

Your email address will not be published. Required fields are marked *