ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਸ. ਭਗਵੰਤ ਸਿੰਘ ਮਾਨ ਅਤੇ ਕੁਲਦੀਪ ਸਿੰਘ ਧਾਲੀਵਾਲ ਵਿਰੁੱਧ ਸ. ਇਮਾਨ ਸਿੰਘ ਮਾਨ ਨੇ ਮਾਣਹਾਨੀ ਕੇਸ ਦਾਖਲ ਕੀਤਾ : ਟਿਵਾਣਾ

ਇਹ ਕੇਸ ਸੱਚ-ਝੂਠ ਦਾ ਨਿਤਾਰਾ ਕਰੇਗਾ 

ਚੰਡੀਗੜ੍ਹ, 30 ਸਤੰਬਰ ( ) “ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮੰਦਭਾਵਨਾ ਅਧੀਨ ਇਕ ਡੂੰਘੀ ਸਾਜਿ਼ਸ ਤਹਿਤ ਮਿਤੀ 29 ਜੁਲਾਈ 2022 ਨੂੰ ਚੰਡੀਗੜ੍ਹ ਨਜਦੀਕ ਪਿੰਡ ਛੋਟੀ-ਬੜੀ ਨੰਗਲ ਤਹਿਸੀਲ ਮਾਜਰੀ ਪਹੁੰਚਕੇ ਅਤੇ ਨਾਲ ਇਕ ਜੇ.ਸੀ.ਬੀ. ਤੇ ਬੁਲਡੋਜਰ ਮਸੀਨ ਲੈਕੇ ਇਕ ਬਹੁਤ ਵੱਡਾ ਸਿਆਸੀ ਡਰਾਮਾ ਕੀਤਾ ਸੀ । ਜਿਸ ਅਧੀਨ ਸ. ਇਮਾਨ ਸਿੰਘ ਮਾਨ, ਉਨ੍ਹਾਂ ਦੇ ਪਿਤਾ ਸ. ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ, ਜੋ ਉਨ੍ਹਾਂ ਦੀ ਉਥੇ ਸਵਾ ਏਕੜ ਮਲਕੀਅਤ ਜ਼ਮੀਨ ਸੀ, ਉਸਨੂੰ ਕਾਗਜਾਂ ਵਿਚ 125 ਏਕੜ ਦਿਖਾਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਕੌਮਾਂਤਰੀ ਪੱਧਰ ਉਤੇ ਦਾਗੀ ਕਰਨ ਦੀ ਅਸਫ਼ਲ ਕੋਸਿ਼ਸ਼ ਕੀਤੀ ਸੀ । ਬੇਸ਼ੱਕ ਉਨ੍ਹਾਂ ਦਿਨਾਂ ਵਿਚ ਸਾਡੀ ਪਾਰਟੀ ਦੇ ਜਰਨਲ ਸਕੱਤਰ ਸ. ਕੁਸਲਪਾਲ ਸਿੰਘ ਮਾਨ ਅਤੇ ਰਣਜੀਤ ਸਿੰਘ ਚੀਮਾਂ ਨੇ ਮਲਕੀਅਤ ਜਮੀਨ ਉਤੇ ਪਹੁੰਚਕੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਮੁੱਚੇ ਪੰਜਾਬ ਨਿਵਾਸੀਆ ਤੇ ਇੰਡੀਆ ਨਿਵਾਸੀਆ ਨੂੰ ਪੂਰੇ ਸਬੂਤਾਂ ਸਮੇਤ ਆਪਣੀ ਸਵਾ ਏਕੜ ਜਮੀਨ ਹੋਣ ਦੀ ਜਾਣਕਾਰੀ ਪ੍ਰੈਸ ਰਾਹੀ ਦੇ ਦਿੱਤੀ ਸੀ ਅਤੇ ਉਸੇ ਦਿਨ ਉਪਰੋਕਤ ਦੋਵੇ ਸਿਆਸੀ ਆਗੂਆਂ ਉਤੇ ਅਤੇ ਆਮ ਆਦਮੀ ਪਾਰਟੀ ਦੀ ਘਿਣੋਨੀ ਖੇਡ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਸੀ । ਪਰ ਸ. ਇਮਾਨ ਸਿੰਘ ਮਾਨ ਅਤੇ ਸਮੁੱਚੇ ਪਰਿਵਾਰ ਨੇ ਉਸੇ ਦਿਨ ਫੈਸਲਾ ਕਰ ਲਿਆ ਸੀ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪੇਡੂ ਵਿਕਾਸ ਤੇ ਪੰਚਾਇਤ ਵਜੀਰ ਕੁਲਦੀਪ ਸਿੰਘ ਧਾਲੀਵਾਲ ਅਤੇ ਸੰਬੰਧਤ ਅਫਸਰਸਾਹੀ ਵਿਰੁੱਧ ਮਾਣਹਾਨੀ ਦਾ ਕੇਸ ਦਾਖਲ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਇਸ ਸਾਜਿਸ ਦੇ ਦੋਸ਼ੀ ਹੋਣ ਦੀ ਜਿ਼ੰਮੇਵਾਰੀ ਨਿਭਾਈ ਜਾਵੇਗੀ । ਪਰ ਇਸ ਵਿਸ਼ੇ ਤੇ ਸਭ ਦਸਤਾਵੇਜ ਅਤੇ ਹੋਰ ਤੱਥਾਂ ਨੂੰ ਇਕੱਤਰ ਕਰਦੇ ਹੋਏ ਅੱਜ ਮਿਤੀ 30 ਸਤੰਬਰ 2022 ਨੂੰ ਚੰਡੀਗੜ੍ਹ ਦੀ 43 ਸੈਕਟਰ ਦੀ ਅਦਾਲਤ ਵਿਚ ਸ. ਇਮਾਨ ਸਿੰਘ ਮਾਨ ਨੇ ਆਪਣੇ ਸਤਿਕਾਰਯੋਗ ਵਕੀਲ ਏ.ਐਸ. ਸੁਖੀਜਾ ਰਾਹੀ ਧਾਰਾ 499, 500 ਅਤੇ 120ਬੀ ਦਾ ਕੇਸ ਦਰਜ ਕਰਦੇ ਹੋਏ ਮਾਣਹਾਨੀ ਦਾ ਕੇਸ ਦਾਖਲ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸਦੀ ਸੁਣਵਾਈ ਹੁੰਦੇ ਹੋਏ ਸੱਚ-ਝੂਠ ਦਾ ਨਿਤਾਰਾ ਅਵੱਸ ਹੋਵੇਗਾ ।”

ਇਹ ਜਾਣਕਾਰੀ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਇਮਾਨ ਸਿੰਘ ਮਾਨ ਵੱਲੋ ਆਪਣੇ ਵਕੀਲ ਅਤੇ ਸਮਰੱਥਕਾਂ ਦੀ ਹਾਜਰੀ ਵਿਚ ਉਪਰੋਕਤ ਦੋਵੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਅਤੇ ਸ. ਸਿਮਰਨਜੀਤ ਸਿੰਘ ਮਾਨ ਦੀ ਉੱਚੀ-ਸੁੱਚੀ ਸਖਸ਼ੀਅਤ ਅਤੇ ਪਰਿਵਾਰ ਨੂੰ ਮੰਦਭਾਵਨਾ ਭਰੀ ਸਾਜਿਸ ਅਧੀਨ ਬਦਨਾਮ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸ. ਕੁਲਦੀਪ ਸਿੰਘ ਧਾਲੀਵਾਲ ਪੇਡੂ ਵਿਕਾਸ ਤੇ ਪੰਚਾਇਤ ਵਜ਼ੀਰ ਉਤੇ ਮਾਣਹਾਨੀ ਕੇਸ ਦਰਜ ਕਰ ਦਿੱਤਾ ਹੈ ਜਿਸਦੀ ਅਗਲੀ ਸੁਣਵਾਈ 05 ਅਕਤੂਬਰ 2022 ਨੂੰ 43 ਸੈਕਟਰ ਦੀ ਅਦਾਲਤ ਵਿਚ ਹੋਵੇਗੀ, ਤੋ ਜਾਣੂ ਕਰਵਾਉਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਅਕਸਰ ਉਹ ਸਿਆਸਤਦਾਨ ਤੇ ਆਗੂ ਹੀ ਕਿਸੇ ਦੂਸਰੀ ਸਨਮਾਨ ਯੋਗ ਹਰਮਨ ਪਿਆਰੀ ਸਖਸ਼ੀਅਤ ਦੀ ਸਾਂਖ ਦੀ ਲਾਇਨ ਨੂੰ ਕੱਟਣ ਲਈ ਸਾਜਿਸਾਂ ਰਚਦੇ ਹਨ ਜਿਨ੍ਹਾਂ ਦੇ ਆਪਣੇ ਇਖਲਾਕ ਵਿਚ ਕੋਈ ਵਜਨ-ਜਾਨ ਨਹੀ ਹੁੰਦੀ ਅਤੇ ਨਾ ਹੀ ਉਨ੍ਹਾਂ ਕੋਲ ਆਪਣੇ ਨਿਵਾਸੀਆ ਨੂੰ ਦਲੀਲ ਨਾਲ ਕਾਇਲ ਕਰਨ ਦੀ ਸਮਰੱਥਾਂ ਤੇ ਯੋਗਤਾ ਹੁੰਦੀ ਹੈ । ਜੋ ਆਗੂ ਅਤੇ ਸਖਸ਼ੀਅਤ ਕਾਬਲੀਅਤ ਵਾਲੇ ਹੁੰਦੇ ਹਨ, ਉਹ ਕਦੀ ਵੀ ਨਾਂਹਵਾਚਕ ਜਾਂ ਬੇਈਮਾਨ ਸੋਚ ਰਾਹੀ ਕਿਸੇ ਦੂਸਰੇ ਦੀ ਬਣੀ ਵੱਡੀ ਤੇ ਗੂੜੀ ਲਾਇਨ ਨੂੰ ਕੱਟਣ ਦੀ ਗਲਤੀ ਨਹੀ ਕਰਦੇ, ਬਲਕਿ ਅਜਿਹੇ ਉਦਮ ਕਰਦੇ ਹਨ ਜਿਸ ਨਾਲ ਉਹ ਉਸ ਸਖਸ਼ੀਅਤ ਤੋ ਆਪਣੀ ਲਾਇਨ ਆਪਣੇ ਉਦਮਾਂ ਤੇ ਕਰਮਾਂ ਸਦਕਾ ਵੱਡੀ ਕਰ ਸਕਣ । ਬੇਸੱਕ ਸ. ਭਗਵੰਤ ਸਿੰਘ ਮਾਨ ਅਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਉੱਚ ਅਹੁਦੇ ਪ੍ਰਾਪਤ ਹੋ ਗਏ ਹਨ । ਪਰ ਇਨ੍ਹਾਂ ਦੀ ਸੁਰੂਆਤ ਝੂਠ, ਗੁੰਮਰਾਹਕੁੰਨ ਪ੍ਰਚਾਰ ਅਤੇ ਪੰਜਾਬ ਦੇ ਨਿਵਾਸੀਆ ਨੂੰ ਅਖ਼ਬਾਰਾਂ ਤੇ ਮੀਡੀਏ ਵਿਚ ਸੱਚਾਈ ਤੋ ਦੂਰ ਰੱਖਣ ਨਾਲ ਹੋਈ ਹੈ । ਜੋ ਕਦੀ ਵੀ ਕਿਸੇ ਸੂਬੇ ਜਾਂ ਨਿਜਾਮ ਨੂੰ ਬੁਲੰਦੀਆ ਵੱਲ ਲਿਜਾਣ ਦੀ ਸਮਰੱਥਾਂ ਨਹੀ ਰੱਖਦੇ । ਹੁਣ ਇਸ ਦਰਜ ਹੋਏ ਮਾਣਹਾਨੀ ਦੇ ਕੇਸ ਦੇ ਆਉਣ ਵਾਲੇ ਸਮੇ ਵਿਚ ਅਦਾਲਤੀ ਨਤੀਜੇ ਨੇ ਪ੍ਰਤੱਖ ਕਰ ਦੇਣਾ ਹੈ ਕਿ ਸੱਚ ਤੇ ਝੂਠ ਕੀ ਹੈ ? ਸ. ਸਿਮਰਨਜੀਤ ਸਿੰਘ ਮਾਨ ਅਤੇ ਇਮਾਨ ਸਿੰਘ ਮਾਨ ਦੇ ਪਰਿਵਾਰ ਦੇ ਇਖਲਾਕ ਅਤੇ ਇਸ ਨਵੀ ਬਣੀ ਆਮ ਆਦਮੀ ਪਾਰਟੀ ਦੇ ਆਗੂਆ ਦੇ ਕਿਰਦਾਰ ਵਿਚ ਕੀ ਅੰਤਰ ਹੈ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਛੋਟੀ-ਬੜੀ ਨੰਗਲ ਵਿਚ ਸ. ਇਮਾਨ ਸਿੰਘ ਮਾਨ ਦੇ ਨਾਮ 5 ਵਿੱਘੇ 14 ਬਿਸਵੇ ਦੀ ਮਲਕੀਅਤ ਜਮੀਨ ਹੈ, ਉਹ ਸ. ਇਮਾਨ ਸਿੰਘ ਮਾਨ ਦੇ ਸਤਿਕਾਰਯੋਗ ਦਾਦਾ ਲੈਫ. ਕਰਨਲ ਸ. ਜੋਗਿੰਦਰ ਸਿੰਘ ਮਾਨ ਨੇ ਤੋਹਫੇ ਵੱਜੋ ਉਸਨੂੰ ਦਿੱਤੀ ਸੀ ਜਿਸਨੂੰ ਹੁਕਮਰਾਨਾਂ ਨੇ 125 ਏਕੜ ਦਿਖਾਕੇ ਗੁੰਮਰਾਹਕੁੰਨ ਪ੍ਰਚਾਰ ਸੁਰੂ ਕੀਤਾ ਸੀ ।

Leave a Reply

Your email address will not be published. Required fields are marked *