ਸਾਡੀਆਂ ਤਕਰੀਰਾਂ ਅਤੇ ਪ੍ਰੈਸ ਕਾਨਫਰੰਸਾਂ ਦੌਰਾਨ ਅਕਸਰ ਹੀ ਸਾਡੇ ਵਿਚਾਰਾਂ ਨੂੰ ਮੀਡੀਆ ਗਲਤ ਪੇਸ਼ ਕਰਨ ਦਾ ਆਦਿ : ਮਾਨ

ਫ਼ਤਹਿਗੜ੍ਹ ਸਾਹਿਬ, 30 ਸਤੰਬਰ ( ) “ਜਦੋਂ ਵੀ ਅਸੀਂ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਸੰਬੰਧੀ ਆਪਣੀਆ ਸਟੇਜ਼ਾਂ ਉਤੋ ਜਾਂ ਪ੍ਰੈਸ ਕਾਨਫਰੰਸਾਂ ਰਾਹੀ ਮਨੁੱਖਤਾ ਪੱਖੀ ਵਿਚਾਰ ਪੇਸ਼ ਕਰਦੇ ਹਾਂ, ਤਾਂ ਅਕਸਰ ਹੀ ਹਕੂਮਤ ਦਾ ਪੱਖ ਪੂਰਨ ਵਾਲੇ ਟੀ.ਵੀ ਚੈਨਲ ਅਤੇ ਮੀਡੀਆ ਪੀਲੀ ਪੱਤਰਕਾਰੀ ਦੀ ਲਪੇਟ ਵਿਚ ਫਸਿਆ ਇਸ ਵਰਗ ਦਾ ਵੱਡਾ ਹਿੱਸਾ ਸਾਡੇ ਵਿਚਾਰਾਂ ਨੂੰ ਸਹੀ ਰੂਪ ਵਿਚ ਪੇਸ਼ ਕਰਨ ਦੀ ਬਜਾਇ ਜਾਣਬੁੱਝ ਕੇ ਤਰੋੜ-ਮਰੋੜਕੇ ਇੰਝ ਪੇਸ਼ ਕਰਦਾ ਹੈ ਜਿਵੇ ਅਸੀ ਅਪਰਾਧੀ ਹੋਈਏ ਅਤੇ ਇੰਡੀਆ ਵਿਚ ਇਨ੍ਹਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਹੋਣ ਵਾਲੇ ਸਭ ਅਮਲਾਂ ਤੇ ਉਪੱਦਰਾਂ ਲਈ ਸਿੱਖ ਕੌਮ ਜਿ਼ੰਮੇਵਾਰ ਹੋਵੇ । ਬੀਤੇ ਦਿਨੀਂ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਦੀ, ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਅਸਥਾਂਨ ਵਿਖੇ ਦਸਤਾਰਬੰਦੀ ਦੀ ਰਸਮ ਅਤੇ ਵਾਰਿਸ ਪੰਜਾਬ ਦੀ ਸਲਾਨਾ ਵਰ੍ਹੇਗੰਢ ਦੇ ਸਮਾਗਮ ਸਮੇ ਦਾਸ ਨੇ ਆਪਣੀ ਤਕਰੀਰ ਵਿਚ ਇਸ ਗੱਲ ਦਾ ਜਿਕਰ ਕੀਤਾ ਸੀ ਕਿ ਜਦੋ ਕਾਕਾ ਸੁਭਦੀਪ ਸਿੰਘ ਮੂਸੇਵਾਲਾ ਵਰਗਾਂ ਕੋਈ ਮਾਂ ਦਾ ਪੁੱਤ, ਭੈਣ ਦਾ ਭਰਾ, ਪਤਨੀ ਦਾ ਸੁਹਾਗ ਬਿਨ੍ਹਾਂ ਵਜਹ, ਹਕੂਮਤੀ ਸਾਜਿਸਾਂ ਦਾ ਸਿ਼ਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦਾ ਹੈ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਹੈ । ਇਸੇ ਤਰ੍ਹਾਂ ਜੋ ਗੈਂਗਸਟਰ ਕਿਸੇ ਵਜਹ ਕਾਰਨ ਆਪਣੇ ਜੀਵਨ ਵਿਚੋ ਭਟਕ ਕੇ ਗਲਤ ਰਾਹ ਤੇ ਤੁਰੇ ਹੋਏ ਹਨ, ਜਦੋ ਉਨ੍ਹਾਂ ਨੂੰ ਪੁਲਿਸ, ਫ਼ੌਜ ਜਾਂ ਹੁਕਮਰਾਨ ਮਾਰ ਦਿੰਦੇ ਹਨ, ਉਸ ਸਮੇ ਵੀ ਸਾਨੂੰ ਦੁੱਖ ਹੁੰਦਾ ਹੈ । ਇਸ ਲਈ ਅਸੀ ਇਨ੍ਹਾਂ ਗੈਂਗਸਟਰਾਂ ਨੂੰ ਇਹ ਨੇਕ ਸਲਾਹ ਦੇਣਾ ਚਾਹਵਾਂਗੇ ਕਿ ਉਹ ਗੈਰ ਕਾਨੂੰਨੀ ਅਪਰਾਧਿਕ ਕਾਰਵਾਈਆ ਦਾ ਸਮਾਜ ਵਿਰੋਧੀ ਖਤਰਨਾਕ ਰਾਹ ਛੱਡਕੇ ਇਨਸਾਨੀ ਜਿ਼ੰਦਗੀ ਨੂੰ ਅੱਛੇ ਢੰਗ ਨਾਲ ਜਿਊਂਣ ਅਤੇ ਆਪਣੇ ਇਸ ਸਰੀਰ ਅਤੇ ਸਵਾਸਾਂ ਨੂੰ ਪੰਜਾਬੀਆਂ, ਸਿੱਖ ਕੌਮ ਦੀ ਸੇਵਾ ਵਿਚ ਲਗਾ ਸਕਣ ਤਾਂ ਅਸੀ ਉਸਦਾ ਸਵਾਗਤ ਕਰਾਂਗੇ । ਕਿਉਂਕਿ ਡਰ-ਡਰ ਕੇ ਜਾਂ ਲੁੱਕ-ਲੁੱਕ ਕੇ ਰਹਿਣਾ ਸਿੱਖ ਦਾ ਕੰਮ ਨਹੀਂ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਥੋ ਦੇ ਹਕੂਮਤ ਪੱਖੀ ਮੀਡੀਆ ਜੋ ਅਕਸਰ ਹੀ ਸਾਡੀਆ ਅੱਛੀਆ ਗੱਲਾਂ ਤੇ ਉੱਦਮਾਂ ਨੂੰ ਵੀ ਗਲਤ ਰੰਗਤ ਦੇ ਕੇ ਸਾਡੀ ਅਤੇ ਸਾਡੀ ਸਿੱਖ ਕੌਮ ਦੇ ਉੱਚੇ-ਸੁੱਚੇ ਅਕਸ ਨੂੰ ਢਾਅ ਲਗਾਉਣ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਜੋ ਕਿ ਇਕ ਜਰਨਲਿਸਟ ਜਾਂ ਪ੍ਰੈਸ ਦੀ ਨਿਰਪੱਖਤਾ ਅਤੇ ਸੱਚ ਉਤੇ ਪਹਿਰਾ ਦੇਣ ਵਾਲੀ ਜਿ਼ੰਮੇਵਾਰੀ ਉਤੇ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾਉਦਾ ਹੈ । ਅਜਿਹਾ ਕਦਾਚਿੱਤ ਨਹੀ ਹੋਣਾ ਚਾਹੀਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਪਿੰਡ ਰੋਡੇ ਵਿਖੇ ਖ਼ਾਲਸਾ ਪੰਥ ਦੇ ਚੜ੍ਹਦੀ ਕਲਾਂ ਦੇ ਹੋਏ ਵੱਡੇ ਸਮਾਗਮ ਸਮੇਂ ਮੇਰੀ ਅਤੇ ਸਿੱਖ ਕੌਮ ਦੀ ਛਬੀ ਨੂੰ ਜਾਣਬੁੱਝ ਕੇ ਤਰੋੜ-ਮਰੋੜਕੇ ਪੇਸ਼ ਕਰਨ ਦੇ ਅਤਿ ਦੁੱਖਦਾਇਕ ਅਮਲਾਂ ਨੂੰ ਸ਼ਰਮਨਾਕ ਅਤੇ ਹੁਕਮਰਾਨਾਂ ਦੀ ਸਾਜਿ਼ਸ ਦੇ ਭਾਈਵਾਲ ਬਣਨ ਵਾਲਾ ਕਰਾਰ ਦਿੰਦੇ ਹੋਏ ਅਜਿਹੇ ਸਮਾਜ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਜਦੋਂ ਸਿੱਖ ਕੌਮ ਪਿੰਡਾਂ ਵਿਚ ਸਮਾਜਿਕ ਬੁਰਾਈਆ ਨੂੰ ਖ਼ਤਮ ਕਰਨ ਲਈ ਬੀਤੇ ਸਮੇ ਵਿਚ ਅਮਲ ਕਰਦੇ ਹੋਏ ਜਿ਼ੰਮੇਵਾਰੀ ਨਿਭਾਅ ਰਹੀ ਸੀ, ਦਾਜ-ਦਹੇਜ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਪਾੜੇ ਨੂੰ ਖ਼ਤਮ ਕਰਨ ਲਈ ਸਿੱਖ ਨੌਜ਼ਵਾਨੀ ਪ੍ਰਚਾਰ ਵਿਚ ਰੁੱਝੀ ਹੋਈ ਸੀ ਅਤੇ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਅਤੇ ਸਿਧਾਤਾਂ ਨੂੰ ਪ੍ਰਚਾਰਦੀ ਹੋਈ ਅਮਲੀ ਜੀਵਨ ਵਾਲੇ ਸਿੱਖਾਂ ਦੀ ਗਿਣਤੀ ਵਿਚ ਵਾਧਾ ਕਰ ਰਹੀ ਸੀ ਤਾਂ ਉਸ ਸਮੇ ਹੁਕਮਰਾਨਾਂ ਅਤੇ ਇਸ ਪੀਲੀ ਪੱਤਰਕਾਰੀ ਦੇ ਸਿਕਾਰ ਮੀਡੀਆ ਨੇ ਰਲਕੇ ਪੰਜਾਬ-ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੇ ਸਰਬੱਤ ਦੇ ਭਲੇ ਵਾਲੇ ਅਕਸ ਨੂੰ ਢਾਅ ਲਗਾਉਣ ਦੀ ਅਸਫਲ ਕੋਸਿ਼ਸ਼ ਕਰਦੀ ਰਹੀ ਹੈ ਅਤੇ ਇਸ ਸਾਜਿਸ ਵਿਚੋ ਹੀ ਬਲਿਊ ਸਟਾਰ ਦਾ ਫ਼ੌਜੀ ਹਮਲਾ, ਸਿੱਖ ਨੌਜ਼ਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕਰਕੇ ਦਹਿਸਤ ਪੈਦਾ ਕਰਨਾ ਅਤੇ ਸਿੱਖ ਕੌਮ ਨੂੰ ਸਮੁੱਚੇ ਮੁਲਕ ਨਿਵਾਸੀਆ ਦੀ ਨਜਰ ਵਿਚ ਗੁੰਮਰਾਹਕੁੰਨ ਅਮਲਾਂ ਨਾਲ ਦਾਗੀ ਕਰਕੇ ਆਪਣੇ ਮਗਰ ਲਗਾਉਣ ਦੇ ਹੁਕਮਰਾਨ ਕਾਰਵਾਈਆ ਕਰਦੇ ਰਹੇ ਹਨ । ਹੁਣ ਜਦੋ ਸਿੱਖ ਕੌਮ ਫਿਰ ਆਪਣੇ ਮਿੱਥੇ ਕੌਮੀ ਤੇ ਸਿਆਸੀ ਨਿਸਾਨੇ ਉਤੇ ਕੇਦਰਿਤ ਤੇ ਇਕੱਤਰ ਹੋ ਕੇ ਆਪਣੀ ਮੰਜਿਲ ਵੱਲ ਦ੍ਰਿੜਤਾ ਨਾਲ ਵੱਧਣ ਦਾ ਪ੍ਰਣ ਕਰ ਚੁੱਕੀ ਹੈ ਤਾਂ ਇਹ ਤਾਕਤਾਂ ਫਿਰ ਉਸੇ ਤਰ੍ਹਾਂ ਦੀਆਂ ਸਾਜਿ਼ਸਾਂ ਅਧੀਨ ਸਿੱਖ ਕੌਮ ਵਿਰੁੱਧ ਪ੍ਰਚਾਰ ਕਰਨ ਲਈ ਪੱਬਾ ਭਾਰ ਹੋ ਚੁੱਕੀਆ ਹਨ । ਇਹੀ ਵਜਹ ਹੈ ਕਿ ਸਾਡੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਸਰਬਸਾਂਝੇ ਵਿਚਾਰਾਂ ਨੂੰ ਅਤੇ ਉਨ੍ਹਾਂ ਦੇ ਅਰਥ ਨੂੰ ਤਰੋੜ-ਮਰੋੜਕੇ ਪੇਸ਼ ਕਰਨ ਤੇ ਲੱਗ ਚੁੱਕੇ ਹਨ । ਜਿਸ ਤੋ ਕੇਵਲ ਸਿੱਖ ਕੌਮ ਨੂੰ ਹੀ ਨਹੀ ਬਲਕਿ ਮੁਸਲਿਮ, ਇਸਾਈ, ਇਥੇ ਅਮਨ-ਚੈਨ ਤੇ ਜਮਹੂਰੀਅਤ ਦੀ ਚਾਹਨਾ ਕਰਨ ਵਾਲੇ ਹਿੰਦੂਆ ਨੂੰ ਵੀ ਇਨ੍ਹਾਂ ਸਰਕਾਰੀ ਸਾਜਿਸਾਂ ਤੋ ਸੁਚੇਤ ਰਹਿਕੇ ਸਿੱਖ ਕੌਮ ਦੀ ਲੀਡਰਸਿ਼ਪ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਵਿਸਵਾਸ ਕਰਕੇ ਵਿਚਰਣਾ ਪਵੇਗਾ । ਫਿਰ ਇਹ ਸਾਜਿਸਕਾਰ ਆਪਣੇ ਮੰਦਭਾਵਨਾ ਭਰੇ ‘ਪਾੜੋ ਅਤੇ ਰਾਜ ਕਰੋ’, ਵੱਖ-ਵੱਖ ਕੌਮਾਂ ਵਿਚ ਨਫਰਤ ਪੈਦਾ ਕਰਨ ਦੇ ਮਨਸੂਬਿਆਂ ਵਿਚ ਕਾਮਯਾਬ ਨਹੀ ਹੋ ਸਕਣਗੇ । ਸ. ਮਾਨ ਨੇ ਜਿਥੇ ਇਹ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਕੌਮਾਂ ਅਤੇ ਧਰਮਾਂ ਨਾਲ ਸੰਬੰਧਤ ਪੰਜਾਬ ਅਤੇ ਇੰਡੀਅਨ ਨਿਵਾਸੀ ਹੁਕਮਰਾਨਾਂ ਤੇ ਮੀਡੀਏ ਦੀ ਸਾਜਿਸ ਸਮਝਦੇ ਹੋਏ ਸਾਡੇ ਉਤੇ ਜਾਂ ਸਿੱਖ ਕੌਮ ਉਤੇ ਕਿਸੇ ਤਰ੍ਹਾਂ ਦਾ ਸੁੱਕ-ਸੁਭਾ ਨਹੀ ਕਰਨਗੇ । ਉਥੇ ਮੀਡੀਏ ਨੂੰ ਵੀ ਸੰਜੀਦਗੀ ਭਰੀ ਅਪੀਲ ਕੀਤੀ ਕਿ ਉਹ ਆਪਣੀ ਜਿ਼ੰਮੇਵਾਰੀ ਨਿਰਪੱਖਤਾ ਨਾਲ ਅਤੇ ਵੱਡੀ ਜਿ਼ੰਮੇਵਾਰੀ ਨਾਲ ਨਿਭਾਉਣ ਨਾ ਕਿ ਹੁਕਮਰਾਨਾਂ ਦੇ ਗੁਲਾਮ ਬਣਕੇ ਵਿਚਰਣ ।

Leave a Reply

Your email address will not be published. Required fields are marked *