ਹੁਕਮਰਾਨ, ਮੀਡੀਆ ਅਤੇ ਹਿੰਦੂਤਵ ਕੱਟੜਵਾਦੀ ਤਾਕਤਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਖਲਨਾਇਕ ਸਾਬਤ ਕਰਨ ਲਈ ਪੱਬਾ ਭਾਰ ਕਿਉਂ ਹੋ ਰਹੇ ਹਨ ? : ਟਿਵਾਣਾ

ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕਿਸੇ ਵੀ ਕੌਮ, ਫਿਰਕੇ ਨਾਲ ਕੋਈ ਵੈਰ-ਵਿਰੋਧ ਜਾਂ ਮੰਦਭਾਵਨਾ ਨਹੀਂ

ਫ਼ਤਹਿਗੜ੍ਹ ਸਾਹਿਬ, 29 ਸਤੰਬਰ ( ) “ਹਿੰਦ ਹਕੂਮਤ, ਕੱਟੜਵਾਦੀ ਹਿੰਦੂ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਮਰੇਡ, ਕਾਂਗਰਸ ਅਤੇ ਇਥੋ ਦਾ ਮੀਡੀਆ ਸਭ ਬੀਤੇ ਸਮੇ ਵਿਚ ਵੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੁੱਧ ਤੱਥਾਂ ਤੋ ਰਹਿਤ ਇਕ ਸਾਜਿਸ ਤਹਿਤ ਪ੍ਰਚਾਰ ਵੀ ਕਰਦੇ ਰਹੇ ਹਨ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਕਰਦੇ ਹੋਏ ਤਸੱਦਦ ਕਰਨ ਲਈ ਨਿਸਾਨਾਂ ਵੀ ਬਣਾਉਦੇ ਰਹੇ ਹਨ । ਅੱਜ ਵੀ ਇਹ ਤਾਕਤਾਂ ਇਥੋ ਦੇ ਅਮਨ-ਚੈਨ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਡੂੰਘੀ ਸੱਟ ਮਾਰਨ ਵਾਲੇ ਅਮਲ ਕਰਦੇ ਨਜ਼ਰ ਆ ਰਹੇ ਹਨ । ਜੋ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹਰ ਪੱਖੋ ਢਾਅ ਲਗਾਉਣ ਵਾਲੀਆ ਦੁੱਖਦਾਇਕ ਅਤੇ ਸ਼ਰਮਨਾਕ ਕਾਰਵਾਈਆ ਹਨ । ਜੇਕਰ ਇੰਡੀਆ ਦੇ ਮੌਜੂਦਾ ਹੁਕਮਰਾਨਾਂ, ਕਾਂਗਰਸ, ਕਾਮਰੇਡਾਂ, ਬਿਜਲੀ ਮੀਡੀਆ ਆਦਿ ਤਾਕਤਾਂ ਨੇ ਅਜਿਹੀਆਂ ਖ਼ਤਰਨਾਕ ਕਾਰਵਾਈਆ ਤੋ ਤੋਬਾ ਕਰਕੇ ਇਥੋ ਦੇ ਨਿਵਾਸੀਆ ਦੀ ਬਿਹਤਰੀ ਲਈ ਉਦਮ ਨਾ ਕੀਤੇ ਤਾਂ ਇੰਡੀਆ ਦੇ ਹਾਲਾਤਾਂ ਨੂੰ ਵਿਸਫੋਟਕ ਬਣਨ ਤੋ ਕੋਈ ਨਹੀ ਰੋਕ ਸਕੇਗਾ । ਇਸ ਲਈ ਪੰਜਾਬੀ ਅਤੇ ਸਿੱਖ ਕੌਮ ਕਦਾਚਿੱਤ ਜਿ਼ੰਮੇਵਾਰ ਨਹੀ ਹੋਣਗੇ । ਬਲਕਿ ਹੁਕਮਰਾਨ ਤੇ ਕੱਟੜਵਾਦੀ ਜਮਾਤਾਂ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਣਗੀਆ । ਕਿਉਂਕਿ ਸ. ਅੰਮ੍ਰਿਤਪਾਲ ਸਿੰਘ, ਵਾਰਿਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਸਿਮਰਨਜੀਤ ਸਿੰਘ ਮਾਨ ਦਾ ਕਿਸੇ ਵੀ ਕੌਮ, ਫਿਰਕੇ ਨਾਲ ਕੋਈ ਰਤੀਭਰ ਵੀ ਵੈਰ ਵਿਰੋਧ ਜਾਂ ਮੰਦਭਾਵਨਾ ਨਹੀ । ਬਲਕਿ ਅਸੀ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਅਣਖ-ਗੈਰਤ ਦੀ ਅਮਨਮਈ ਜਿੰਦਗੀ ਜਿਊਣ ਲਈ ਜਮਹੂਰੀਅਤ ਲੀਹਾਂ ਉਤੇ ਆਪਣੇ ਧਰਮੀ ਅਤੇ ਕੌਮੀ ਨਿਸਾਨੇ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਾਂ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਖਦਸਾ ਇਕ ਨੈਸਨਲ ਚੈਨਲ ਨਾਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋ ਰੋਡੇ ਪਿੰਡ ਵਿਖੇ ਰੱਖੇ ਗਏ ਦਸਤਾਰਬੰਦੀ ਸਮਾਗਮ ਉਤੇ ਡਿਬੇਟ ਵਿਚ ਹਿੱਸਾ ਲੈਣ ਉਪਰੰਤ ਮੁਲਕ ਦੇ ਹੁਕਮਰਾਨਾਂ, ਟੀ.ਵੀ. ਚੈਨਲਾਂ, ਬਿਜਲੀ ਮੀਡੀਆ, ਬੀਜੇਪੀ-ਆਰ.ਐਸ.ਐਸ, ਕਾਮਰੇਡ, ਕਾਂਗਰਸ, ਖੂਫੀਆ ਏਜੰਸੀਆ ਆਦਿ ਸਭ ਕੱਟੜਵਾਦੀ ਹਿੰਦੂ ਜਮਾਤਾਂ ਦੀ ਫਿਰ ਤੋ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ, ਸ. ਸਿਮਰਨਜੀਤ ਸਿੰਘ ਮਾਨ, ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਰਾਤਨ ਮੰਦਭਾਵਨਾ ਭਰੀ ਸੋਚ ਅਧੀਨ ਨਿਸ਼ਾਨਾਂ ਬਣਾਉਣ ਦੀ ਸਾਜਿਸ ਦੀ ਗੱਲ ਤੋ ਧਾਰਮਿਕ, ਸਮਾਜਿਕ ਅਤੇ ਸਿਆਸੀ ਸਿੱਖ ਲੀਡਰਸਿ਼ਪ ਅਤੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਅਤੇ ਆਉਣ ਵਾਲੇ ਸਮੇ ਦੀਆਂ ਹਕੂਮਤੀ ਸਾਜਿਸਾਂ ਦਾ ਗੁਰਬਾਣੀ ਅਤੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਦੇ ਹੋਏ ਸੰਜ਼ੀਦਗੀ ਨਾਲ ਇਕੱਤਰ ਹੋ ਕੇ ਬਾਦਲੀਲ ਢੰਗ ਨਾਲ ਮੁਕਾਬਲਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । 

ਉਨ੍ਹਾਂ ਕਿਹਾ ਕਿ ਉਪਰੋਕਤ ਸਭ ਤਾਕਤਾਂ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ ਨਿਸ਼ਾਨਾਂ ਬਣਾਉਣ ਲਈ ਇਕੱਤਰ ਹੋ ਚੁੱਕੀਆ ਹਨ । ਕਿਉਂਕਿ ਗੁਰੂ ਦੀ ਕਿਰਪਾ ਤੇ ਬਖਸਿ਼ਸ਼ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੋ ਆਪਣੇ ਮਹਾਨ ਸਿੱਖੀ ਫਲਸਫੇ ਮੀਰੀ-ਪੀਰੀ ਉਤੇ ਦ੍ਰਿੜਤਾ ਤੇ ਬਾਦਲੀਲ ਢੰਗ ਨਾਲ ਪਹਿਰਾ ਦਿੰਦੇ ਹੋਏ ਖ਼ਾਲਸੇ ਦੇ ਜਨਮ ਭੂਮੀ ਸਥਾਂਨ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਤੋ ਆਪਣੀ ਧਰਮੀ ਅਤੇ ਕੌਮੀ ਮਨੁੱਖਤਾ ਪੱਖੀ ਸੋਚ ਨੂੰ ਅੱਗੇ ਲਿਜਾਣ ਲਈ 25 ਸਤੰਬਰ ਨੂੰ ਆਗਾਜ ਕੀਤਾ ਗਿਆ ਹੈ, ਇਸ ਅਕਾਲ ਪੁਰਖ ਦੇ ਹੋਏ ਅਤੇ ਹੋਣ ਜਾ ਰਹੇ ਅਲੋਕਿਕ ਵਰਤਾਰੇ ਤੋ ਬੀਜੇਪੀ-ਆਰ.ਐਸ.ਐਸ, ਆਈ.ਬੀ, ਰਾਅ, ਖੂਫੀਆ ਏਜੰਸੀਆ, ਕੱਟੜਵਾਦੀ ਹਿੰਦੂ ਤਾਕਤਾਂ, ਕਾਮਰੇਡ, ਕਾਂਗਰਸ ਸਭ ਨੂੰ ਉਸ 28 ਸਾਲਾਂ ਦੇ ਸਿੱਖ ਨੌਜ਼ਵਾਨ ਭਾਈ ਅੰਮ੍ਰਿਤਪਾਲ ਸਿੰਘ ਤੋ ਕੀ ਖ਼ਤਰਾ ਪੈਦਾ ਹੋ ਗਿਆ ਹੈ ਜੋ ਉਸਨੂੰ ਮੀਡੀਏ ਉਤੇ ਇੰਝ ਪੇਸ਼ ਕਰਨਾ ਲੋੜਦੇ ਹਨ ਜਿਵੇ ਉਹ ਅਤੇ ਸਮੁੱਚੀ ਸਿੱਖ ਕੌਮ ਖਲਨਾਇਕ ਹੋਵੇ । ਜਦੋਕਿ ਭਾਈ ਅੰਮ੍ਰਿਤਪਾਲ ਸਿੰਘ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਨੂੰ ਪ੍ਰਪੱਕ ਕਰਨ ਲਈ ਹੁਕਮਰਾਨਾਂ ਦੀ ਦਿਸ਼ਾਹੀਣ ਰਾਜ ਪ੍ਰਬੰਧ ਦੀ ਬਦੌਲਤ ਪੰਜਾਬੀ ਅਤੇ ਸਿੱਖ ਨੌਜ਼ਵਾਨੀ ਵਿਚ ਵੱਡੇ ਪੱਧਰ ਤੇ ਉਤਪੰਨ ਹੋ ਚੁੱਕੀ ਨਿਰਾਸਤਾਂ ਅਤੇ ਬੇਚੈਨੀ ਨੂੰ ਗੁਰਬਾਣੀ ਅਤੇ ਗੁਰੂ ਸਿਧਾਤਾਂ ਅਨੁਸਾਰ ਬਿਨ੍ਹਾਂ ਕਿਸੇ ਦੁਨਿਆਵੀ ਲੋਭ ਲਾਲਚ, ਡਰ ਆਦਿ ਤੋ ਰਹਿਤ ਅੱਛੀ ਸਾਦਾ ਜਿੰਦਗੀ ਬਤੀਤ ਕਰਨ ਅਤੇ ਗੁਰੂ ਆਸਰੇ ਅਨੁਸਾਰ ਮਨੁੱਖਤਾ ਦੀ ਬਿਹਤਰੀ ਕਰਨ ਵਿਚ ਅੰਮ੍ਰਿਤ ਛਕਾਕੇ ਉਸ ਖ਼ਾਲਸੇ ਦਾ ਰੂਪ ਦੇਣ, ਜੋ ਹਰ ਲੋੜਵੰਦ, ਮਜਲੂਮ, ਬੇਸਹਾਰਾ, ਯਤੀਮਾ, ਵਿਧਵਾਵਾਂ, ਹਕੂਮਤੀ ਅਤੇ ਧਨਾਢਾਂ ਦੇ ਜ਼ਬਰ ਜੁਲਮਾਂ ਤੋ ਪੀੜ੍ਹਤ ਹਨ, ਉਨ੍ਹਾਂ ਦੀ ਹਰ ਪੱਖੋ ਮਦਦ ਕਰਨ ਵਾਲੇ ਖਾਲਸੇ ਦੀ ਗਿਣਤੀ ਵਧਾਉਣ ਵਿਚ ਜਿ਼ੰਮੇਵਾਰੀਆ ਪੂਰਨ ਕਰਨ ਜਾ ਰਹੇ ਹਨ । ਉਨ੍ਹਾਂ ਦਾ ਅਤੇ ਸਾਡਾ ਮਿਸਨ ਸਮਾਜ ਵਿਚ ਜਦੋ ਕਿਸੇ ਤਰ੍ਹਾਂ ਦਾ ਉਪੱਦਰ ਫੈਲਾਉਣ ਵਾਲਾ ਨਹੀ ਹੈ ਅਤੇ ਨਾ ਹੀ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀ ਹੈ, ਫਿਰ ਸਭ ਉਪਰੋਕਤ ਹੁਕਮਰਾਨ ਤਾਕਤਾਂ ਇਕ ਹੋ ਕੇ ਸਿੱਖ ਕੌਮ ਦੇ ਸਰਬੱਤ ਦੇ ਭਲੇ ਵਾਲੇ ਮਿਸਨ ਨੂੰ ਅਮਲੀ ਰੂਪ ਦੇਣ ਵਿਚ ਰੁਕਾਵਟਾਂ ਪਾਉਣ ਅਤੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਬਿਨ੍ਹਾਂ ਵਜਹ ਤਸੱਦਦ ਕਰਨ ਹਿੱਤ ਨਿਸ਼ਾਨਾਂ ਬਣਾਉਣ ਲਈ ਤੱਤਪਰ ਕਿਉਂ ਹੋ ਰਹੀਆ ਹਨ ?

ਆਪਣੀਆ ਮਹਾਨ ਸ਼ਹਾਦਤਾਂ ਦੇ ਕੇ ਹਿੰਦੂਆਂ ਦੇ ਜਨੇਊ ਦੀ ਰੱਖਿਆ ਕਰਨ ਵਾਲੀ, ਹਿੰਦੂਆਂ ਦੀਆਂ ਧੀਆਂ-ਭੈਣਾਂ ਨੂੰ ਜਾਬਰ ਹੁਕਮਰਾਨਾਂ ਤੋਂ ਬਾਇੱਜ਼ਤ ਛੁਡਵਾਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਵਾਲੀ, ਮੁਲਕ ਦੀਆਂ ਸਰਹੱਦਾਂ ਉਤੇ 1947 ਤੋਂ ਹੀ ਰਾਖੀ ਕਰਦੀ ਤੇ ਸ਼ਹਾਦਤਾਂ ਦਿੰਦੀ ਆ ਰਹੀ, ਹਰ ਕੁਦਰਤੀ ਆਫਤ ਜਾਂ ਹੋਰ ਵੱਡੀ ਭੀੜ ਸਮੇਂ ਬਿਨ੍ਹਾਂ ਕਿਸੇ ਭੇਦਭਾਵ ਦੇ ਉਨ੍ਹਾਂ ਲਈ ਲੰਗਰ, ਕੱਪੜਾ, ਦਵਾਈਆ ਆਦਿ ਦੀ ਜਿ਼ੰਮੇਵਾਰੀ ਨਿਭਾਉਣ ਵਾਲੀ ਸਿੱਖ ਕੌਮ ਤੋ ਇੰਡੀਆਂ ਦੇ ਹੁਕਮਰਾਨਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਕਾਮਰੇਡਾਂ, ਆਈ.ਬੀ, ਰਾਅ, ਖੂਫੀਆ ਏਜੰਸੀਆ ਅਤੇ ਬਿਜਲੀ ਮੀਡੀਏ ਦੇ ਗਰੁੱਪ ਨੂੰ ਖਤਰਾ ਕਿਉਂ ਮਹਿਸੂਸ ਹੋ ਰਿਹਾ ਹੈ ? ਇਨ੍ਹਾਂ ਨੂੰ ਤਾਂ ਫਖ਼ਰ ਤੇ ਖੁਸ਼ੀ ਹੋਣੀ ਚਾਹੀਦੀ ਹੈ ਕਿ ਜਿਸ ਪੰਜਾਬ ਦੀ ਸਿੱਖ ਨੌਜ਼ਵਾਨੀ ਨੂੰ ਹੁਕਮਰਾਨ ਅੱਜ ਤੱਕ ਮੁੱਢਲੀਆ ਸਹੂਲਤਾਂ ਰੋਟੀ, ਕੱਪੜਾ, ਮਕਾਨ, ਰੁਜਗਾਰ ਆਦਿ ਪ੍ਰਦਾਨ ਨਹੀ ਕਰ ਸਕੇ, ਉਸ ਨੌਜ਼ਵਾਨੀ ਨੂੰ ਹਰ ਤਰ੍ਹਾਂ ਦੀ ਦੁੱਖ-ਤਕਲੀਫ ਵਿਚ ਗੁਰਬਾਣੀ ਅਨੁਸਾਰ ਸਹੀ ਢੰਗ ਨਾਲ ਜਿੰਦਗੀ ਜਿਊਂਣ ਦਾ ਜਾਂਚ ਸਿਖਾਉਣ ਦਾ ਯਤਨ ਕਰਨ ਵਾਲੀ ਵਾਰਿਸ ਪੰਜਾਬ ਦੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਕਿਸ ਚੀਜ ਦਾ ਡਰ ਲੱਗ ਰਿਹਾ ਹੈ ਅਤੇ ਇਹ ਸਭ ਤਾਕਤਾਂ ਫਿਰ ਤੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਖਲਨਾਇਕ ਸਾਬਤ ਕਰਨ ਲਈ ਪੱਬਾ ਭਾਰ ਕਿਉਂ ਹੋ ਰਹੇ ਹਨ ? ਸ. ਟਿਵਾਣਾ ਨੇ ਸਮੁੱਚੀ ਪੰਜਾਬੀ ਅਤੇ ਸਿੱਖ ਕੌਮ ਦੀ ਲੀਡਰਸਿ਼ਪ ਅਤੇ ਸਿੱਖ ਕੌਮ ਨੂੰ ਉਪਰੋਕਤ ਤਾਕਤਾਂ ਦੀ ਸਾਂਝੀ ਸਾਜਿਸ ਦਾ ਇਕ ਤਾਕਤ ਹੋ ਕੇ ਮੁਕਾਬਲਾ ਕਰਨ ਅਤੇ ਇਨ੍ਹਾਂ ਤਾਕਤਾਂ ਦੇ ਸਿੱਖ ਕੌਮ ਤੇ ਪੰਜਾਬ ਸੂਬੇ ਪ੍ਰਤੀ ਮੰਦਭਾਵਨਾ ਭਰੀਆ ਕਾਰਵਾਈਆ ਨੂੰ ਅਸਫਲ ਬਣਾਉਣ ਦੀ ਸੰਜੀਦਗੀ ਭਰੀ ਅਪੀਲ ਵੀ ਕੀਤੀ ਅਤੇ ਜੋ ਸਿੱਖੀ ਭੇਖ ਵਿਚ ਆਪਣੇ ਨਿੱਜ ਸਵਾਰਥਾਂ ਦੀ ਪੂਰਤੀ ਲਈ ਹੁਕਮਰਾਨਾਂ ਦੀਆਂ ਸਾਜਿਸਾਂ ਵਿਚ ਸਾਮਿਲ ਹੋ ਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਮੁੱਚੇ ਇੰਡੀਅਨ ਨਿਵਾਸੀਆ ਦੇ ਅਮਨ-ਚੈਨ ਨੂੰ ਢਾਹ ਲਗਾ ਰਹੇ ਹਨ, ਉਨ੍ਹਾਂ ਨੂੰ ਵੀ ਆਪਣੀ ਆਤਮਾ ਦੀ ਆਵਾਜ ਸੁਣਨ ਅਤੇ ਇਨ੍ਹਾਂ ਕਾਲੇ ਕਾਰਨਾਮਿਆ ਤੋ ਤੋਬਾ ਕਰਨ ਦੀ ਨੇਕ ਸਲਾਹ ਵੀ ਦਿੱਤੀ ਤਾਂ ਕਿ ਉਹ ਇਸ ਦੁਨੀਆ ਤੋ ਕੂਚ ਕਰਦੇ ਸਮੇ ਕਿਸੇ ਤਰ੍ਹਾਂ ਦਾ ਬੋਝ ਲੈਕੇ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਨਾ ਜਾਣ ।

Leave a Reply

Your email address will not be published. Required fields are marked *