01 ਅਕਤੂਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਸਤੰਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਅਕਤੂਬਰ ਨੂੰ ਸ. ਇੰਦਰਾਜ ਸਿੰਘ ਗਹਿਲੇਵਾਲ ਫ਼ਰੀਦਕੋਟ, 02 ਅਕਤੂਬਰ ਬਲਜੀਤ ਕੌਰ ਅੰਮ੍ਰਿਤਸਰ, 03 ਅਕਤੂਬਰ ਜਗਜੀਤ ਸਿੰਘ ਰਾਜਪੁਰਾ, 04 ਅਕਤੂਬਰ ਗੁਰਚਰਨ ਸਿੰਘ ਪਵਾਰ ਗੁਰਦਾਸਪੁਰ, 05 ਅਕਤੂਬਰ ਨੂੰ ਹਰਬੰਸ ਸਿੰਘ ਪੈਲੀ ਨਵਾਂਸਹਿਰ, 06 ਅਕਤੂਬਰ ਸੁਰਜੀਤ ਸਿੰਘ ਖਾਲਿਸਤਾਨੀ ਫਲੌਰ, 07 ਅਕਤੂਬਰ ਖਜਾਨ ਸਿੰਘ ਹਰਿਆਣਾ, 08 ਅਕਤੂਬਰ ਸੁਖਦੇਵ ਸਿੰਘ ਗੱਗੜਵਾਲ, 09 ਅਕਤੂਬਰ ਨੂੰ ਹਰਭਜਨ ਸਿੰਘ ਲੋਧੀਮਾਜਰਾ ਆਨੰਦਪੁਰ ਸਾਹਿਬ, 10 ਅਕਤੂਬਰ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 11 ਅਕਤੂਬਰ ਨੂੰ ਗੁਰਦੀਪ ਸਿੰਘ ਖੁਣਖੁਣ ਹੁਸਿਆਰਪੁਰ, 12 ਅਕਤੂਬਰ ਨੂੰ ਮੁਖਤਿਆਰ ਸਿੰਘ ਡਡਵਿੰਡੀ ਕਪੂਰਥਲਾ, 13 ਅਕਤੂਬਰ ਬਾਬਾ ਨੱਥਾ ਸਿੰਘ ਬਾਬਾ ਬਕਾਲਾ, 14 ਅਕਤੂਬਰ ਨੂੰ ਇਕਬਾਲ ਸਿੰਘ ਚੰਬਾ ਜੀਰਾ, 15 ਅਕਤੂਬਰ ਨੂੰ ਮਨਜੀਤ ਸਿੰਘ ਰੇਰੂ ਜਲੰਧਰ, 16 ਅਕਤੂਬਰ ਵਰਿੰਦਰ ਸਿੰਘ ਸੇਖੋ ਸਮਰਾਲਾ ਦੇ ਜਥੇ ਗ੍ਰਿਫ਼ਤਾਰੀਆਂ ਦੇਣਗੇ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।