ਟ੍ਰਿਬਿਊਨ ਅਦਾਰੇ ਵੱਲੋਂ ‘ਬਸਤੀਵਾਦ ਬੋਝ’ ਦੇ ਸਿਰਲੇਖ ਉਤੇ ਮੰਦਭਾਵਨਾ ਭਰੀ ਸੋਚ ਨਾਲ ਲਿਖੇ ਗਏ ਸੰਪਾਦਕੀ ਨਾਲ ਅਸੀ ਬਿਲਕੁਲ ਸਹਿਮਤ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 23 ਸਤੰਬਰ ( ) “ਟ੍ਰਿਬਿਊਨ ਦੇ ਅਦਾਰੇ ਵੱਲੋਂ ਬੀਤੀ 22 ਸਤੰਬਰ ਦੇ ਐਡੀਸਨ ਵਿਚ ਜੋ Colonial Burden ‘ਬਸਤੀਵਾਦ ਬੋਝ’ ਦੇ ਸਿਰਲੇਖ ਹੇਠ ਜੋ ਇਥੋ ਦੀਆਂ ਸੜਕਾਂ, ਸ਼ਹਿਰਾਂ, ਫ਼ੌਜ ਵਿਚ ਵੱਖ-ਵੱਖ ਕੌਮਾਂ ਨਾਲ ਸੰਬੰਧਤ ਰੈਜਮੈਟਾਂ ਅਤੇ ਹੋਰ ਸੰਸਥਾਵਾਂ ਦੇ ਨਾਮ ਬਦਲਣ ਦੇ ਪੱਖ ਵਿਚ ਗੱਲ ਕੀਤੀ ਗਈ ਹੈ, ਅਜਿਹੀ ਕਾਰਵਾਈ ਇਥੋ ਦੇ ਮਾਣ-ਸਨਮਾਨ ਨੂੰ ਮਿੱਟੀ ਵਿਚ ਮਿਲਾਉਣ ਵਾਲੀ ਗੱਲ ਹੋਵੇਗੀ । ਕਿਉਂਕਿ ਬੀਤੀਆ ਕਈ ਸਦੀਆ ਤੋਂ ਇਥੇ ਮੁਸਲਿਮ ਨਾਵਾਂ, ਸਿੱਖ ਇਤਿਹਾਸ ਨਾਲ ਸੰਬੰਧਤ ਨਾਵਾਂ ਅਤੇ ਹੋਰਨਾਂ ਕੌਮਾਂ ਦੇ ਇਤਿਹਾਸ ਨਾਲ ਸੰਬੰਧਤ ਨਾਵਾਂ ਨੂੰ ਬਦਲਣ ਦਾ ਅਰਥ ਇਹ ਹੋਵੇਗਾ ਕਿ ਇਸ ਮੁਲਕ ਦੇ ਹੁਕਮਰਾਨ, ਮੁਤੱਸਵੀ ਅਫਸਰਸਾਹੀ ਅਤੇ ਵਿਦਵਾਨ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ ਅਤੇ ਧਰਮਾਂ ਦੇ ਨਾਵਾਂ ਤੇ ਚੱਲਦੀਆ ਆ ਰਹੀਆ ਪੁਰਾਤਨ ਸੰਸਥਾਵਾਂ, ਸੜਕਾਂ, ਸ਼ਹਿਰਾਂ ਨੂੰ ਇਕ ਸਾਜਿਸ ਤਹਿਤ ਹਿੰਦੂਕਰਨ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਜਿਨ੍ਹਾਂ ਸਿਪਾਹੀਆ ਨੇ ਆਪਣੀਆ ਅਹੁਤੀਆ ਵੱਡੇ ਮਿਸ਼ਨ ਲਈ ਦਿੱਤੀਆ ਹਨ ਅਤੇ ਵੱਖ-ਵੱਖ ਕੌਮਾਂ ਨਾਲ ਸੰਬੰਧਤ ਫ਼ੌਜ ਵਿਚ ਚੱਲਦੀਆ ਆ ਰਹੀਆ ਰੈਜਮੈਟਾਂ ਜਿਨ੍ਹਾਂ ਨੇ ਵੱਡੇ-ਵੱਡੇ ਸਨਮਾਨ ਪ੍ਰਾਪਤ ਕੀਤੇ ਹਨ, ਉਨ੍ਹਾਂ ਦਾ ਅਪਮਾਨ ਕਰਨ ਵਾਲੀਆ ਅਤੇ ਉਨ੍ਹਾਂ ਨੂੰ ਭਾੜੇ ਦੇ ਸਿਪਾਹੀ ਦਾ ਬਦਨਾਮਨੁੰਮਾ ਨਾਮ ਦੇਣ ਵਾਲੀ ਕਾਰਵਾਈ ਹੋਵੇਗੀ । ਜਿਸਨੂੰ ਕੋਈ ਵੀ ਲਿਆਕਤਮੰਦ, ਇਨਸਾਫ਼ ਪਸ਼ੰਦ, ਅਮਨ-ਚੈਨ ਤੇ ਜਮਹੂਰੀਅਤ ਦਾ ਹਾਮੀ ਇਨਸਾਨ ਪ੍ਰਵਾਨਗੀ ਨਹੀ ਦੇ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾ ਟ੍ਰਿਬਿਊਨ ਅਦਾਰੇ ਦੇ ਬੀਤੇ ਦਿਨ ਦੇ ਸੰਪਾਦਕੀ ਨੋਟ ਵਿਚ ਬਸਤੀਵਾਦ ਬੋਝ ਦੇ ਨਾਮ ਹੇਠ ਲਿਖੇ ਗਏ ਲੇਖ ਵਿਚ ਇਥੋ ਦੀਆਂ ਸੜਕਾਂ, ਸ਼ਹਿਰਾਂ, ਵੱਡੀਆ ਸੰਸਥਾਵਾਂ ਅਤੇ ਫ਼ੌਜ ਵਿਚ ਕੰਮ ਕਰਨ ਵਾਲੀਆ ਰੈਜਮੈਟਾਂ ਦੇ ਨਾਮ ਬਦਲਣ ਦੇ ਪੱਖ ਪੂਰਨ ਦੀ ਗੱਲ ਕੀਤੀ ਹੈ, ਉਸਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਥੋ ਦੇ ਅਮਨ-ਚੈਨ ਤੇ ਜਮਹੂਰੀਅਤ ਲਈ ਵੱਡੇ ਖ਼ਤਰੇ ਦੀ ਘੰਟੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇਥੋ ਦੀਆਂ ਇਮਾਰਤਾਂ, ਸ਼ਹਿਰ, ਸੜਕਾਂ ਅਤੇ ਸੰਸਥਾਵਾਂ ਜੋ ਮੁਸਲਿਮ ਅਤੇ ਬਰਤਾਨੀਆ ਦੇ ਉਹ ਨਾਮ ਜਿਨ੍ਹਾਂ ਨੇ ਵੱਡੀ ਕੌਮੀਅਤ ਵਾਲੀ ਭਾਵਨਾ ਕਾਇਮ ਕੀਤੀ ਹੈ, ਉਨ੍ਹਾਂ ਦੇ ਨਾਮ ਬਦਲਣ ਦੀ ਗੱਲ ਕਰਕੇ ਤਾਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਤਾਂ ਹੁਣ ਨਾਲੋ ਵੀ ਵੱਡੇ ਜ਼ਬਰ ਜੁਲਮ ਸਹਿਣਾ ਪਵੇਗਾ ਅਤੇ ਉਨ੍ਹਾਂ ਦੀ ਹਾਲਤ ਹੋਰ ਵੀ ਚਿੰਤਾਜਨਕ ਬਣ ਜਾਵੇਗੀ । ਟ੍ਰਿਬਿਊਨ ਦੀ ਇਹ ਸੋਚ ਤਾਂ ਖੁਦਕਸੀ ਵਾਲੀ ਸੋਚ ਨੂੰ ਮਜ਼ਬੂਤ ਕਰਨ ਵਾਲੀ ਹੈ । ਉਦਾਹਰਣ ਦੇ ਤੌਰ ਤੇ ਜੋ ਦਾ ਟ੍ਰਿਬਿਊਨ ਜਿਸਦਾ ਸੰਬੰਧ ਅੰਗਰੇਜ਼ੀ ਨਾਲ ਹੈ, ਜਿਸਨੂੰ ਹਰ ਇਨਸਾਨ ਜਾਣਦਾ ਹੈ, ਉਸਨੂੰ ਦੇਵਨਗਰੀ ਜਾਂ ਹਿੰਦੀ ਭਾਸ਼ਾ ਵਿਚ ਤਬਦੀਲ ਕਰਨ ਵਾਲੀ ਗੁਸਤਾਖੀ ਹੋਵੇਗੀ । 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀ ਕੌਮੀਅਤ ਜੋ ਕਿਸੇ ਵਿਸ਼ੇਸ਼ ਇਕ ਕੌਮ ਦੀ ਗੱਲ ਕਰੇ, ਉਹ ਤਾਂ ਉਸੇ ਤਰ੍ਹਾਂ ਦਾ ਅਮਲ ਹੋਵੇਗਾ ਜਿਵੇ ਬਰਤਾਨੀਆ ਵਿਚੋਂ ਇਰਿਸ, ਵੈਲਸ, ਸਕਾਟਿਸ ਅਤੇ ਅੰਗਰੇਜ਼ਾਂ ਨੂੰ ਵੱਖ ਕਰ ਦਿੱਤਾ ਜਾਵੇ ਉਸਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗਾ । ਉਨ੍ਹਾਂ ਕਿਹਾ ਕਿ 200-250 ਸਾਲ ਪੁਰਾਣੀਆਂ ਕੌਮੀ ਯਾਦਗਰਾਂ, ਸੰਸਥਾਵਾਂ, ਫ਼ੌਜ ਵਿਚ ਚੱਲਦੀਆ ਆ ਰਹੀਆ ਰੈਜਮੈਟਾਂ ਅਤੇ ਉਸ ਵਿਚ ਭਰਤੀ ਦੇ ਮੁੱਢਲੇ ਨਿਯਮਾਂ ਨੂੰ ਖ਼ਤਮ ਕਰਨਾ ਤਾਂ ਹਿੰਦੂਤਵ ਕੌਮੀਅਤ ਤਾਂ ਹੋ ਸਕਦੀ ਹੈ ਲੇਕਿਨ ਇਨਸਾਨੀਅਤ ਅਤੇ ਇਨਸਾਫ਼ ਪਸ਼ੰਦ ਵਾਲੀ ਕਾਰਵਾਈ ਨਹੀ । ਬਤੌਰ ਸਿੱਖ ਸਾਨੂੰ ਆਪਣੇ ਮਹਾਨ ਸਿੱਖ ਇਤਿਹਾਸ, ਬੀਤੇ ਸਮੇ ਦੀਆਂ ਖਾਲਸਾਈ ਫ਼ੌਜਾਂ, ਸਿੱਖ ਰੈਜਮੈਟ, ਸਿੱਖ ਲਾਇਟ ਇਨਫੈਟਰੀ, ਸਿੱਖ-9 ਉਤੇ ਉਨ੍ਹਾਂ ਦੀਆਂ ਬਹਾਦਰੀਆਂ ਅਤੇ ਵੱਡੇ ਉੱਦਮਾਂ ਦੀ ਬਦੌਲਤ ਮਾਣ ਹੈ ਅਤੇ ਹਮੇਸ਼ਾਂ ਰਹੇਗਾ । ਅਸੀਂ ਅਜਿਹੇ ਕਿਸੇ ਕੌਮ ਦੀ ਪਹਿਚਾਣ ਅਤੇ ਇਤਿਹਾਸ ਨਾਲ ਸੰਬੰਧਤ ਕਿਸੇ ਵੀ ਫਖ਼ਰ ਵਾਲੇ ਨਾਮ ਤੇ ਪ੍ਰਾਪਤੀਆਂ ਨੂੰ ਕਤਈ ਬਦਲਣ ਜਾਂ ਪ੍ਰਵਾਨ ਕਰਨ ਦੇ ਬਿਲਕੁਲ ਹੱਕ ਵਿਚ ਨਹੀ ਹਾਂ ਅਤੇ ਨਾ ਹੀ ਕਰਾਂਗੇ ।

Leave a Reply

Your email address will not be published. Required fields are marked *