ਕੋਹਿਨੂਰ ਹੀਰਾ ਸਿੱਖ ਕੌਮ ਦੀ ਵਿਰਾਸਤ ‘ਤੇ ਮਲਕੀਅਤ, ਪਰ ਸਿੱਖਾਂ ਨੂੰ ਮਹਾਰਾਣੀ ਐਲਿਜਾਬੈਂਥ-2 ਦੇ ਸੰਸਕਾਰ ਦੀ ਰਸਮ ਉਤੇ ਜ਼ਰੂਰ ਜਾਣਾ ਚਾਹੀਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “ਜਦੋਂ ਅੰਗਰੇਜ਼ਾਂ ਨੇ 1849 ਵਿਚ ਪੰਜਾਬ ਫ਼ਤਹਿ ਕਰ ਲਿਆ ਸੀ, ਉਸ ਸਮੇਂ ਲਾਰਡ ਡਲਹੌਜੀ ਨੇ ਸਾਡੀ ਸਿੱਖ ਕੌਮ ਦੇ ਇਤਿਹਾਸ ਤੋਸਾਖਾਨਾ ਅਤੇ ਕੋਹਿਨੂਰ ਹੀਰੇ ਨੂੰ ਲੁੱਟਕੇ ਬਰਤਾਨੀਆ ਲੈ ਗਏ ਸਨ । ਜੋ ਉਸ ਸਮੇਂ ਦੀ ਇੰਗਲੈਡ ਦੀ ਮਹਾਰਾਣੀ ਵਿਕਟੋਰੀਆ ਐਲਗਜੈਂਡਰ ਬਸਾਨੋ ਨੂੰ ਭੇਟ ਕਰ ਦਿੱਤਾ ਸੀ । ਜੋ ਉਸ ਸਮੇ ਤੋ ਹੀ ਨਿਰੰਤਰ ਇੰਗਲੈਡ ਦੀ ਮਹਾਰਾਣੀ ਦੇ ਤਾਜ ਵਿਚ ਸੁਸੋਭਿਤ ਚੱਲਿਆ ਆ ਰਿਹਾ ਹੈ । ਇਹ ਕੋਹਿਨੂਰ ਸਿੱਖ ਕੌਮ ਦੀ ਵਿਰਾਸਤ ਤੇ ਮਲਕੀਅਤ ਹੈ । ਜੋ ਸਿੱਖ ਕੌਮ ਨੂੰ ਵਾਪਸ ਸਤਿਕਾਰ ਸਹਿਤ ਸੋਪਣ ਲਈ ਬਰਤਾਨੀਆ ਤੇ ਇੰਡੀਆ ਦੀਆਂ ਹਕੂਮਤਾਂ ਨੂੰ ਆਪਣੇ ਪੱਧਰ ਤੇ ਉੱਦਮ ਕਰਨ ਦੀ ਜਿ਼ੰਮੇਵਾਰੀ ਨਿਭਾਉਣੀ ਬਣਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੋਹਿਨੂਰ ਹੀਰੇ ਨੂੰ ਸਿੱਖ ਕੌਮ ਦੀ ਮਲਕੀਅਤ ਅਤੇ ਵਿਰਾਸਤ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਨੂੰ ਮਹਾਰਾਣੀ ਐਲਿਜਾਬੈਂਥ-2 ਦੇ ਸੰਸਕਾਰ ਰਸਮ ਵਿਚ ਸਾਮਿਲ ਹੋਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਕਿਉਂਕਿ ਮਹਾਰਾਣੀ ਐਲਿਜਾਬੈਂਥ-2 ਇਕ ਬਹੁਤ ਹੀ ਨੇਕ ਅਤੇ ਸਿੱਖ ਕੌਮ ਨਾਲ ਪਿਆਰ-ਸਤਿਕਾਰ ਰੱਖਣ ਵਾਲੀ ਆਤਮਾ ਸਨ। ਜਿਨ੍ਹਾਂ ਦੇ ਦਫਨਾਉਣ ਦੀ ਰਸਮ ਸਮੇਂ ਉਨ੍ਹਾਂ ਦੇ ਤਾਜ ਵਿਚ ਇਹ ਸੁਸੋਭਿਤ ਕੋਹਿਨੂਰ ਹੀਰੇ ਦੇ ਜਿਥੇ ਸਿੱਖ ਦਰਸ਼ਨ ਕਰ ਸਕਣਗੇ, ਉਥੇ ਮਹਾਰਾਣੀ ਐਲਿਜਾਬੈਂਥ-2 ਨੂੰ ਆਪਣੀ ਸਰਧਾ ਭਰੀਆ ਭਾਵਨਾਵਾ ਵੀ ਭੇਂਟ ਕਰ ਸਕਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਰਤਾਨੀਆ ਦੇ ਅਤੇ ਹੋਰ ਮੁਲਕਾਂ ਦੇ ਸਿੱਖ ਮਹਾਰਾਣੀ ਐਲਿਜਾਬੈਂਥ-2 ਦੇ ਸੰਸਕਾਰ ਰਸਮ ਵਿਚ ਸਾਮਿਲ ਹੁੰਦੇ ਹੋਏ ਆਪਣੇ ਬਰਤਾਨੀਆ ਨਾਲ ਪੁਰਾਤਨ ਸੰਬੰਧਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਮਹਾਰਾਣੀ ਦੀ ਆਤਮਾ ਦੀ ਸ਼ਾਂਤੀ ਲਈ ਹੋਣ ਵਾਲੀ ਅਰਦਾਸ ਵਿਚ ਸਾਮਿਲ ਹੋਣਗੇ ।

Leave a Reply

Your email address will not be published. Required fields are marked *