ਅੰਗਰੇਜ਼ੀ ਅਖਬਾਰਾਂ ਵੱਲੋਂ ਸਾਡੀ ਪਾਰਟੀ ਦੇ ਬੀਤੇ ਦਿਨ ਦੇ ਅੰਮ੍ਰਿਤਸਰ ਵਿਖੇ ਪ੍ਰੋਗਰਾਮ ਸੰਬੰਧੀ ਬਾਈਕਾਟ ਵਾਲੀ ਨੀਤੀ ਅਪਣਾਉਣਾ ਜਰਨਲਿਜਮ ਦੇ ਨਿਯਮਾਂ ਦਾ ਅਪਮਾਨ : ਮਾਨ

ਫ਼ਤਹਿਗੜ੍ਹ ਸਾਹਿਬ, 16 ਸਤੰਬਰ ( ) “ਇੰਡੀਆਂ ਜਾਂ ਪੰਜਾਬ ਸੂਬੇ ਵਿਚ ਪ੍ਰਕਾਸਿ਼ਤ ਹੋਣ ਵਾਲੇ ਅਖ਼ਬਾਰਾਂ ਦੇ ਬੋਰਡ ਜਾਂ ਸੰਪਾਦਕਾਂ ਦੀ ਕੋਈ ਆਪਣੀ ਪੱਖਪਾਤੀ ਨੀਤੀ ਜਾਂ ਸੋਚ ਹੋ ਸਕਦੀ ਹੈ । ਜਿਸ ਨੂੰ ਉਹ ਆਪਣੇ ਸੰਪਾਦਕੀ ਨੋਟਾਂ ਵਿਚ ਨਸ਼ਰ ਕਰਦੇ ਹਨ ਅਤੇ ਕਰ ਸਕਦੇ ਹਨ । ਪਰ ਜੋ ਬਾਕੀ ਅਖ਼ਬਾਰ ਵਿਚ ਇਥੋ ਦੇ ਨਿਵਾਸੀਆ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣੀ ਹੁੰਦੀ ਹੈ, ਉਸ ਵਿਚ ਨਿਰਪੱਖਤਾ ਦੇ ਨਿਯਮਾਂ ਉਤੇ ਪਹਿਰਾ ਦੇ ਕੇ ਹਰ ਪਾਰਟੀ, ਸੰਗਠਨ, ਸੰਸਥਾਂ ਆਦਿ ਦੇ ਵਿਚਾਰਾਂ ਜਾਂ ਉਨ੍ਹਾਂ ਵੱਲੋਂ ਜਨਤਕ ਤੌਰ ਤੇ ਕੀਤੇ ਜਾਣ ਵਾਲੇ ਕੋਈ ਸੂਬੇ ਜਾਂ ਨਿਵਾਸੀਆ ਪੱਖੀ ਉਦਮਾਂ ਸੰਬੰਧੀ ਸਹੀ ਜਾਣਕਾਰੀ ਦੇਣਾ ਜਰਨਲਿਜਮ ਦੇ ਮੁੱਢਲੇ ਨਿਯਮਾਂ ਵਿਚ ਆਉਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਧਰਮ ਸਿੰਘ ਮਾਰਕਿਟ ਮਹਾਰਾਜਾ ਰਣਜੀਤ ਸਿੰਘ ਬੁੱਤ ਦੇ ਨਜਦੀਕ ‘ਕੌਮਾਂਤਰੀ ਜ਼ਮਹੂਰੀਅਤ ਦਿਹਾੜਾ’ ਮਨਾਉਦੇ ਹੋਏ ਵੱਡੇ ਪੱਧਰ ਤੇ ਇਕੱਠ ਕਰਕੇ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁਕਮਰਾਨਾਂ ਵੱਲੋਂ ਬੀਤੇ 11 ਸਾਲਾਂ ਤੋਂ ਚੋਣਾਂ ਨਾ ਕਰਵਾਉਣ ਅਤੇ ਸਿੱਖ ਕੌਮ ਦੀ ਜ਼ਮਹੂਰੀਅਤ ਨੂੰ ਕੁੱਚਲਣ ਸੰਬੰਧੀ ਆਵਾਜ ਉਠਾਉਦੇ ਹੋਏ ਵੱਡੀ ਰੈਲੀ ਕੀਤੀ ਸੀ । ਜਿਸਦੀ ਕਵਰੇਜ ਪੰਜਾਬੀ ਦੇ ਸਮੁੱਚੇ ਅਖ਼ਬਾਰਾਂ ਨੇ ਦਿੱਤੀ ਹੈ । ਜਿਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ । ਪਰ ਅੰਗਰੇਜ਼ੀ ਅਖ਼ਬਾਰਾਂ ਦਾ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਟਾਈਮਜ ਆਫ ਇੰਡੀਆ, ਹਿੰਦੂਸਤਾਨ ਟਾਈਮਜ਼, ਪਾਈਨਿਅਰ, ਦਾ ਹਿੰਦੂ ਆਦਿ ਅਖ਼ਬਾਰਾਂ ਨੇ ਸਾਡੀ ਇਸ ਭਰਵੀ ਅਤੇ ਕੋਈ 5 ਘੰਟੇ ਚੱਲੀ ਕਾਮਯਾਬ ਰੈਲੀ ਦੇ ਮਕਸਦ ਤੇ ਤਕਰੀਰਾਂ ਸੰਬੰਧੀ ਆਪਣੇ ਅਖ਼ਬਾਰਾਂ ਵਿਚ ਇਕ ਵੀ ਸ਼ਬਦ ਨਾ ਦੇ ਕੇ ਜਰਨਲਿਜਮ ਦੇ ਨਿਯਮਾਂ ਨੂੰ ਕੁੱਚਲਿਆ ਵੀ ਹੈ ਅਤੇ ਆਪਣੇ ਇਨ੍ਹਾਂ ਅੰਗਰੇਜ਼ੀ ਅਖ਼ਬਾਰਾਂ ਉਤੇ ਨਿਰਪੱਖ ਨਾ ਹੋਣ ਦਾ ਡੂੰਘਾਂ ਪ੍ਰਸ਼ਨ ਚਿੰਨ੍ਹ ਵੀ ਲਗਾਇਆ ਹੈ । ਜੋ ਅਤਿ ਨਿੰਦਣਯੋਗ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਇਨ੍ਹਾਂ ਅਖ਼ਬਾਰਾਂ ਦੇ ਪ੍ਰਬੰਧਕੀ ਬੋਰਡਾਂ ਅਤੇ ਸੰਪਾਦਕਾਂ ਨੂੰ ਆਪਣੀ ਪੱਖਪਾਤੀ ਨੀਤੀ ਨੂੰ ਤਿਆਗ ਦੇਣ ਅਤੇ ਨਿਰਪੱਖਤਾ ਨਾਲ ਜਿ਼ੰਮੇਵਾਰੀ ਨਿਭਾਉਣ ਦੀ ਮੰਗ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅੰਮ੍ਰਿਤਸਰ ਵਿਖੇ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਦੀ ਹੋਈ ਕਾਮਯਾਬ ਰੈਲੀ ਦਾ ਇਕ ਵੀ ਸ਼ਬਦ ਅੰਗਰੇਜ਼ੀ ਅਖ਼ਬਾਰਾਂ ਵੱਲੋਂ ਨਾ ਦੇਣ ਉਤੇ ਇਨ੍ਹਾਂ ਅਖ਼ਬਾਰਾਂ ਦੀ ਨਿਰਪੱਖਤਾ ਵਾਲੀ ਸੋਚ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਇਸ ਪੱਖਪਾਤੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਅਸੀਂ ਬੀਤੇ ਸਮੇਂ ਦੇ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 36 ਗੁਰੂਘਰਾਂ ਉਤੇ ਇੰਡੀਅਨ, ਸੋਵੀਅਤ ਰੂਸ, ਬਰਤਾਨੀਆ ਦੀਆਂ ਤਿੰਨੇ ਫ਼ੌਜਾਂ ਵੱਲੋਂ ਮਿਲਕੇ ਕੀਤੇ ਗਏ ਹਮਲੇ ਲਈ ਦਾ ਟ੍ਰਿਬਿਊਨ ਦੇ ਉਸ ਸਮੇ ਦੇ ਸੰਪਾਦਕ ਪ੍ਰੇਮ ਭਾਟੀਆ, ਟਾਈਮਜ਼ ਆਫ਼ ਇੰਡੀਆ ਦੇ ਸ੍ਰੀ ਗਿਰੀਲਾਲ ਜੈਨ, ਇੰਡੀਅਨ ਐਕਸਪ੍ਰੈਸ ਦੇ ਅਰੂਣ ਸੋਰੀ, ਪੰਜਾਬ ਕੇਸਰੀ ਦੇ ਲਾਲਾ ਜਗਤ ਨਰਾਇਣ ਆਦਿ ਫਿਰਕੂ ਸੋਚ ਵਾਲੇ ਸੰਪਾਦਕਾਂ ਨੇ ਮਰਹੂਮ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਲਈ ਉਕਸਾਇਆ ਸੀ ਅਤੇ ਉਸ ਲਈ ਇਹ ਸਿੱਖ ਕੌਮ ਤੇ ਮਨੁੱਖਤਾ ਦੇ ਦੋਸ਼ੀ ਸਨ । ਦੂਸਰਾ ਮੈਂ ਗਾਲਫ ਕਲੱਬ ਚੰਡੀਗੜ੍ਹ ਦਾ ਮੈਂਬਰ ਹਾਂ । ਜਿਸ ਵਿਚ ਸਿੱਖਾਂ ਦੀ ਬਹੁਗਿਣਤੀ ਹੈ । ਸ੍ਰੀ ਪ੍ਰੇਮ ਭਾਟੀਆ ਇਸ ਗੱਲ ਤੋ ਵੀ ਈਰਖਾਵਾਦੀ ਸੋਚ ਰੱਖਦੇ ਸਨ ਅਤੇ ਗਾਲਫ ਕਲੱਬ ਵਿਚ ਸਿੱਖ ਮੈਬਰਾਂ ਦੀ ਬਹੁਗਿਣਤੀ ਕਿਉਂ ਹੈ ? ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਉਪਰੋਕਤ ਸੰਪਾਦਕ ਸਿੱਖ ਕੌਮ ਨਾਲ ਤੇ ਪੰਜਾਬ ਸੂਬੇ ਨਾਲ ਈਰਖਾਵਾਦੀ ਸੋਚ ਦੀ ਬਦੌਲਤ ਹੀ ਅਜਿਹੀਆ ਨਫ਼ਰਤ ਭਰੀਆ ਅਤੇ ਵਿਤਕਰੇ ਭਰੀਆ ਕਾਰਵਾਈਆ ਕਰਨ ਦੇ ਆਦੀ ਸਨ । ਇਹੀ ਵਜਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬੀਤੇ ਲੰਮੇ ਸਮੇ ਪਹਿਲੇ ਸਿੱਖ ਕੌਮ ਦੇ ਕਾਤਲਾਂ ਦੀ ਸੂਚੀ ਵਿਚ ਦਰਜ ਕੀਤੀਆ ਗਈਆ ਫੋਟੋਆ ਵਿਚ ਉਪਰੋਕਤ ਫਿਰਕੂ ਸੋਚ ਰੱਖਣ ਵਾਲੇ ਸੰਪਾਦਕਾਂ ਦੀਆਂ ਫੋਟੋਆਂ ਵੀ ਹਨ । ਇਨ੍ਹਾਂ ਦੀ ਇਸ ਪੱਖਪਾਤੀ ਨੀਤੀ ਦੀ ਬਦੌਲਤ ਦਾ ਟ੍ਰਿਬਿਊਨ ਵਿਚ ਜੋ ਸਿੱਖ ਸੰਗਤਾਂ ਵੱਲੋਂ ਆਪਣੇ ਮ੍ਰਿਤਕਾਂ ਦੇ ਭੋਗਾਂ ਸੰਬੰਧੀ ਇਸਤਿਹਾਰ ਦਿੱਤੇ ਜਾਂਦੇ ਸਨ, ਉਹ ਬਹੁਤ ਘੱਟ ਗਈ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁਰੂ ਤੋ ਹੀ ਨਿਰਪੱਖਤਾ ਨਾਲ ਹਰ ਤਰ੍ਹਾਂ ਦੀ ਬੇਇਨਸਾਫ਼ੀ ਵਿਰੁੱਧ ਆਵਾਜ ਉਠਾਉਦਾ ਆ ਰਿਹਾ ਹੈ ਅਤੇ ਉਠਾਉਦਾ ਰਹੇਗਾ । ਸਾਡੀਆ ਖ਼ਬਰਾਂ ਜਾਂ ਸਾਡੇ ਕੀਤੇ ਜਾਣ ਵਾਲੇ ਉੱਦਮਾਂ ਨੂੰ ਅਜਿਹੇ ਫਿਰਕੂ ਲੋਕ ਪ੍ਰਕਾਸਿਤ ਕਰਨ ਤੋ ਰੋਕ ਕੇ ਵੀ ਸਾਡੇ ਮਿਸਨ ਦੀ ਪ੍ਰਾਪਤੀ ਵਿਚ ਕੋਈ ਰੁਕਾਵਟ ਨਹੀ ਪਾ ਸਕਣਗੇ ।

Leave a Reply

Your email address will not be published. Required fields are marked *