01 ਸਤੰਬਰ ਤੋਂ ਬਰਗਾੜੀ ਵਿੱਖੇ ਗ੍ਰਿਫਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ 30 ਸਤੰਬਰ ( ) ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸ਼ੁਰੂ ਕੀਤੇ ਗਏ ਬਰਗਾੜੀ ਮੋਰਚੇ ਵਿੱਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ ਜਿਸਨੂੰ ਚਲਦਿਆਂ ਇਕ ਸਾਲ ਤੋਂ ਉਪਰ ਸਮਾਂ ਹੋ ਚੁੱਕਾ ਹੈ | ਇਸ ਵਿੱਚ 01 ਸਤੰਬਰ ਨੂੰ ਜਗਜੀਤ ਸਿੰਘ ਫਿਰੋਜ਼ਪੁਰ, 02 ਸਤੰਬਰ ਨੂੰ ਜਸਕਰਨ ਸਿੰਘ ਪੰਜਗਰਾਈ, 03 ਨੂੰ ਜਥੇਦਾਰ ਮੋਹਨ ਸਿੰਘ ਕਰਤਾਰਪੁਰ, 05 ਨੂੰ ਸ.ਗੁਰਮੁਖ ਸਿੰਘ ਜਲੰਧਰੀ, 06 ਨੂੰ ਸ.ਪ੍ਰਗਟ ਸਿੰਘ ਜੀਰਾ, 07 ਨੂੰ ਸ. ਕੁਲਵੰਤ ਸਿੰਘ ਝਾਮਪੁਰ, 08 ਨੂੰ ਸ. ਸੁਖਵਿੰਦਰ ਸਿੰਘ ਮੋਹਾਲੀ, 09 ਨੂੰ ਬਲਰਾਜ ਸਿੰਘ ਖਾਲਸਾ ਮੋਗਾ, 10 ਨੂੰ ਲੁਖਵੀਰ ਸਿੰਘ ਸੋਂਟੀ, 11 ਨੂੰ ਗੁਰਪ੍ਰੀਤ ਸਿੰਘ ਦੁਲਵਾ ਫਤਹਿਗੜ੍ਹ ਸਾਹਿਬ, 12 ਨੂੰ ਸ. ਹਰਜੀਤ ਸਿੰਘ ਸਜੂਮਾਂ, 13 ਨੂੰ ਸ. ਪ੍ਰੀਤਮ ਸਿੰਘ ਮਾਨਗੜ੍ਹ ਲੁਧਿਆਣਾ, 14 ਨੂੰ ਸ. ਅੰਮ੍ਰਿਤਪਾਲ ਸਿੰਘ ਬਸੀ ਪਠਾਣਾ, 15 ਨੂੰ ਸ. ਗੁਰਦੀਪ ਸਿੰਘ ਢੁੱਡੀਕੇ ਫ਼ਰੀਦਕੋਟ ਗ੍ਰਿਫਤਾਰੀਆਂ ਦੇਣਗੇ ।
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਅਤੇ ਮੀਡਿਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਡਿਊਟੀਆਂ ਲਗਾਉਂਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ।