ਏਸ਼ੀਆ ਖਿਤੇ ਅਤੇ ਇੰਡੀਆ ਦੇ ਮਾਹੌਲ ਨੂੰ ਅਮਨਮਈ ਰੱਖਣ ਹਿੱਤ ਜਰੂਰੀ ਹੈ ਕਿ ਪਾਕਿਸਤਾਨ ਵਿੱਚ ਆਏ ਹੜਾ ਦੀ ਬਦੋਲਤ ਓਥੇ ਆਰਾਜਿਕਤਾ ਨਾ ਫੈਲੇ, ਇੰਡੀਆ ਵੀ ਆਪਣੇ ਰਾਹਤ ਫੰਡਾ ਵਿਚੋਂ ਖੁੱਲਕੇ ਮਦਦ ਭੇਜੇ : ਮਾਨ

ਫ਼ਤਹਿਗੜ੍ਹ ਸਾਹਿਬ, 29 ਅਗਸਤ ( ) “ਪਾਕਿਸਤਾਨ ਵਿੱਚ ਆਏ ਹੜਾ ਦੀ ਬਦੋਲਤ ਓਥੋਂ ਦੇ ਹਾਲਤ ਕਾਫੀ ਚਿੰਤਾਜਨਕ ਬਣੇ ਹੋਏ ਹਨ | ਜੇਕਰ ਗੁਆਂਢੀ ਮੁਲਕਾਂ ਤੇ ਇੰਡੀਆ ਨੇ ਓਹਨਾ ਨੂੰ ਇਸ ਸਮੇਂ ਰਾਹਤ ਫ਼ੰਡ ਭੇਜਕੇ ਮਦਦ ਨਾ ਭੇਜੀ ਤਾਂ ਲੰਕਾ ਵਰਗੇ ਬਦਤਰ ਹਾਲਾਤ ਪੈਦਾ ਹੋ ਜਾਣਗੇ। ਕਿਉਂਕਿ ਇਸ ਸਮੇਂ ਵੀ ਕਰੀਬ-ਕਰੀਬ ਅਰਾਜਕਤਾ ਵਾਲੇ ਹਾਲਾਤ ਬਣੇ ਹੋਏ ਹਨ ਜਿਸ ਨਾਲ ਦੂਸਰੇ ਮੁਲਕ ਦੀ ਫੋਜ ਫਾਇਦਾ ਲੈ ਰਹੀ ਹੈ | ਜਮਹੂਰੀਅਤ ਨੂੰ ਠੇਸ ਪਹਿਚਾਨ ਦੀ ਬਦੋਲਤ ਸਮੁੱਚੇ ਏਸ਼ੀਆ ਖਿਤੇ ਦੇ ਅਮਨ ਨੂੰ ਵੱਡਾ ਖਤਰਾ ਖੜਾ ਹੋ ਸਕਦਾ ਹੈ ਕਿਉਂਕਿ ਹਿੰਦੂ-ਮੁਸਲਮਾਨ ਦੀ ਪੁਰਾਤਨ ਇਤਿਹਾਸਕ ਦੁਸ਼ਮਣੀ ਹੈ ਇਹਨਾਂ ਹਾਲਾਤਾਂ ਦੀ ਬਦੋਲਤ ਚੀਨ ਨੇ 2020 ਵਿੱਚ ਲਦਾਖ਼ ਦੇ 900 ਵਰਗ ਕਿਲੋਮੀਟਰ ਇਲਾਕੇ ਉਤੇ ਕਬਜ਼ਾ ਕਰਲਿਆ ਸੀ ਇਸ ਲਈ ਏਸ਼ੀਆ ਖਿਤੇ ਨੂੰ ਜੰਗ ਵਰਗੇ ਹਾਲਾਤਾਂ ਤੋਂ ਦੂਰ ਰੱਖਣ ਲਈ ਅਤੇ ਇਥੋਂ ਦੇ ਅਮਨ ਚੈਨ ਲਈ ਇਹ ਜਰੂਰੀ ਹੈ ਕੇ ਪਾਕਿਸਤਾਨ ਵਿੱਚ ਅਰਾਜਕਤਾ ਨਾ ਫੈਲੇ|”

ਇਹ ਵਿਚਾਰ ਸ.ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿੱਚ ਹੜਾ ਦੀ ਬਦੋਲਤ ਪੈਦਾ ਹੋਏ ਹਾਲਾਤਾਂ ਉਤੇ ਗੱਲ ਕਰਦੇ ਹੋਏ ਅਤੇ ਇੰਡੀਆ ਦੇ ਹੁਕਮਰਾਨਾਂ ਨੂੰ ਓਥੇ ਰਾਹਤ ਮਦਦ ਭੇਜਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਓਹਨਾ ਕਿਹਾ ਕਿ ਇੰਡੀਆ ਦੇ ਰੱਖਿਆ ਵਜ਼ੀਰ ਨੇ ਜੋ ਇਹ ਕਿਹਾ ਹੈ ਕਿ ਫੌਜ ਦਾ ਸਾਰਾ ਸਾਮਾਨ ਇੰਡੀਆ ਵਿੱਚ ਹੀ ਬਣੇਗਾ | ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕੇ ਲਾਹੌਰ ਖਾਲਸਾ ਰਾਜ ਦਰਬਾਰ ਵਿੱਚ ਦੁਨੀਆਂ ਦੀ ਸਭ ਤੋਂ ਵਧੀਆਂ ਤੋਪਾਂ ਸਨ ਜੋ ਅੱਜ ਬਰਤਾਨੀਆਂ ਨੇ ਦਿਖਾਉਣ ਲਈ ਆਪਣੇ ਪਾਰਕਾਂ ਵਿੱਚ ਸਥਾਪਿਤ ਕੀਤੀਆਂ ਹੋਇਆ ਸਨ | ਜੋ ਬੋਫਰਜ਼ ਤੋਪਾਂ ਹਨ ਓਹਨਾ ਦੇ ਸ਼ੈਲ ਤੋਪ ਤੋਂ ਬਾਹਰ ਫਟਦੇ ਹਨ | ਜੇਕਰ ਇਹ ਇੰਡੀਆ ਵਿੱਚ ਬਣਦੇ ਹਨ ਤਾਂ ਇਹ ਤੋਪਾਂ ਉਸ ਸ਼ੈਲ ਨਾਲ ਬੈਰਲ ਫੱਟ ਜਾਂਦੀ ਹੈ ਜੋ ਰੂਸ ਤੋਂ ਸ਼ੈਲ ਆਉਂਦੇ ਹਨ ਉਸਦੇ ਨਾਲ ਸ਼ੈਲ ਨਹੀਂ ਫਟਦੇ ਅਜੇ ਤੱਕ ਇੰਡੀਆ ਉਸ ਪੱਧਰ ਦੇ ਗੁਨਾਤਮਕ ਫੌਜੀ ਜੰਗੀ ਸਾਮਾਨ ਇਸ ਕਰਕੇ ਨਹੀਂ ਬਣਾ ਸਕਿਆ ਕਿਉਂਕਿ ਇਥੇ ਹਰ ਖੇਤਰ ਵਿੱਚ ਘਪਲੇਬਾਜ਼ੀ ਹੈ | ਜੋ ਫਰਾਂਸ ਦੇ ਰਾਫੇਲ ਜਹਾਜਾਂ ਵਿੱਚ ਵੱਡਾ ਘਲਾਮਾਲਾ ਹੋਇਆ ਹੈ ਉਹ ਇੰਡੀਆ ਅਤੇ ਦੁਨੀਆਂ ਦੇ ਸਾਹਮਣੇ ਹੈ | ਇੰਡੀਆ ਨੇ ਜੋ ਇਜਰਾਇਲ ਤੋਂ ਪੇਗਾਸਿਸ ਦੇ ਜਾਸੂਸੀ ਜੰਤਰ ਖਰੀਦੇ ਹਨ ਉਹ ਇਥੋਂ ਦੇ ਸਿਆਸਤਦਾਨਾ, ਅਫਸਰਸ਼ਾਹੀ ਫੌਜ ਸਭ ਦੀ ਜਾਸੂਸੀ ਕਰਦੇ ਹਨ ਜੋ ਸੁਪਰੀਮ ਕੋਰਟ ਇੰਡੀਆ ਨੇ ਇਸ ਪੇਗਾਸਿਸ ਜੰਤਰਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ, ਉਸ ਵਿੱਚ ਬੀ.ਜੇ.ਪੀ-ਆਰ.ਐਸ.ਐਸ ਦੇ ਹੁਕਮਰਾਨਾਂ ਨੇ ਬਿਲਕੁਲ ਸਾਥ ਨਹੀਂ ਦਿੱਤਾ | ਇਸ ਲਈ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਜੰਤਰ ਜਾਸੂਸੀ ਲਈ ਵਰਤੇ ਜਾ ਰਹੇ ਹਨ ਜਾਂ ਨਹੀਂ | ਇੰਡੀਆ ਦੇ ਹੁਕਮਰਾਨ ਇਹਨਾਂ ਜੰਤਰਾਂ ਰਾਹੀਂ ਜਾਸੂਸੀ ਕਰਨ ਵਾਲਿਆਂ ਨੂੰ ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਲਦਾਖ਼ ਵਿੱਚ ਚੀਨ ਹਮਲਾ ਕਰਕੇ ਸਾਡਾ 900 ਸੁਕੇਅਰ ਵਰਗ ਕਿਲੋਮੀਟਰ ਇਲਾਕਾ ਕਬਜਾ ਕਰ ਲਵੇਗਾ | ਅਮਰੀਕਾ ਵਿੱਚ ਸਿੱਖਾਂ ਉਤੇ ਹਮਲੇ ਕਰਕੇ ਵੱਡਾ ਜਾਨੀ ਨੁਕਸਾਨ ਹੋਇਆ ਹੈ | ਜੇ ਇਹ ਪੇਗਾਸਿਸ ਦੇ ਯੰਤਰ ਕੰਮ ਕਰਦੇ ਹੁੰਦੇ ਤਾਂ ਇਹ ਨੁਕਸਾਨ ਨਹੀਂ ਸੀ ਹੋ ਸਕਦਾ ਇਸੇ ਤਰਾਂ ਇਹਨਾਂ ਯੰਤਰਾਂ ਰਾਹੀ ਇਹਨਾਂ ਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਰੂਸ ਯੂਕਰੇਨ ਉਤੇ ਹਮਲਾ ਕਰੇਗਾ | ਜੇਕਰ ਇਹ ਪਤਾ ਲੱਗ ਜਾਂਦਾ ਅਤੇ ਇਹਨਾਂ ਦੀਆਂ ਖੂਫੀਆ ਏਜੰਸੀਆਂ ਸਮੇਂ ਨਾਲ ਆਪਣੀ ਸਰਕਾਰ ਨੂੰ ਸੂਚਨਾ ਦੇ ਦਿੰਦਿਆਂ ਤਾਂ ਓਥੋਂ ਹਜਾਰਾਂ ਦੀ ਗਿਣਤੀ ਵਿੱਚ ਡਾਕਟਰਾਂ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਕਢਿਆ ਜਾ ਸਕਦਾ ਸੀ | ਜੋ ਪੇਗਾਸਿਸ ਵਰਗੇ ਖੁਫੀਆ ਯੰਤਰਾਂ ਰਾਹੀ ਜਰਨਲਿਸਟਾਂ, ਸਿਆਸਤਦਾਨਾਂ, ਅਫਸਰਸਾਹੀ ਜਾਂ ਐਥੈ ਵਸਣ ਵਾਲਿਆਂ ਘੱਟ ਗਿਣਤੀ ਕੌਮਾਂ ਨੂੰ ਵਿਧਾਨ ਦੀ ਧਾਰਾ 14 ਰਹੀ ਬਰਾਬਰਤਾ ਅਤੇ ਆਜ਼ਾਦੀ ਦੇ ਹੱਕ ਪ੍ਰਦਾਨ ਹਨ, ਓਹਨਾ ਨੂੰ ਗੈਰਕਾਨੂੰਨੀ ਢੰਗ ਰਾਹੀਂ ਅਜਿਹੀ ਜਾਸੂਸੀ ਨਹੀਂ ਹੋਣੀ ਚਾਹੀਦੀ ।

ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਇੰਡੀਆ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਯੂ-ਯੂ ਲਲਿਤ ਨੂੰ ਅਜਿਹੀਆਂ ਪੇਗਾਸਿਸ ਵਰਗੇ ਖੁਫੀਆ ਯੰਤਰਾਂ ਅਤੇ ਹੁਕਮਰਾਨਾਂ ਦੀਆਂ ਗੈਰ ਵਿਧਾਨਕ ਅਤੇ ਗੈਰ ਜਮਹੂਰੀਅਤ ਕਾਰਵਾਈਆਂ ਉਤੇ ਗੈਰੀ ਨਜ਼ਰ ਰੱਖਣੀ ਪਵੇਗੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਇਹਨਾਂ ਪੇਗਾਸਿਸ ਯੰਤਰਾਂ ਦੀ ਦੁਰਵਰਤੋਂ ਪਹਿਲੇ ਦੀ ਤਰਾਂ ਹੀ ਹੋ ਰਹੀ ਹੈ।

Leave a Reply

Your email address will not be published. Required fields are marked *