ਪੰਜਾਬ ਪੁਲਿਸ ਅਤੇ ਖੁਫੀਆ ਵਿਭਾਗ ਵੱਲੋਂ ਸਾਡੀ ਪਾਰਟੀ ਦੇ ਮੈਬਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪ੍ਰੇਸ਼ਾਨ ਕਰਨਾ, ਅਸੀਂ ਬਰਦਾਸ਼ਤ ਨਹੀਂ ਕਰਾਂਗੇ : ਮਾਨ 

ਫ਼ਤਹਿਗੜ੍ਹ ਸਾਹਿਬ, 25 ਅਗਸਤ ( ) ਬੀਤੇ ਦਿਨ ਜਦੋਂ ਸ਼੍ਰੀ ਮੋਦੀ ਮੋਹਾਲੀ ਪੰਜਾਬ ਦੇ ਦੌਰੇ ਤੇ ਆਏ ਸਨ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਿਸੇ ਤਰਾਂ ਦਾ ਕੋਈ ਵਿਰੋਧੀ ਪ੍ਰੋਗਰਾਮ ਨਾ ਰੱਖਣ ਦੇ ਬਾਵਜੂਦ ਵੀ ਸਾਡੇ ਪਾਰਟੀ ਦੇ ਅਹੁਦੇਦਾਰਾਂ, ਓਹਨਾ ਦੇ ਘਰਾਂ ਵਿੱਚ ਹੀ ਨਜਰਬੰਦ ਕਰਨ ਜਾ ਫਿਰ ਚੁੱਕੇ ਕੇ ਥਾਣਿਆਂ ਵਿੱਚ ਰੱਖਣ ਦੇ ਹੋਏ ਗੈਰ ਕਾਨੂੰਨੀ ਅਮਲ ਬਿਨਾ ਵਜਾ ਪੰਜਾਬ ਸੂਬੇ ਅਤੇ ਸਿੱਖ ਕੌਮ ਵਿੱਚ ਦਹਿਸ਼ਤ ਪਾਉਣ ਵਾਲੀਆਂ ਮੰਦਭਾਵਨਾ ਭਰੀਆਂ ਨਿੰਦਣਯੋਗ ਕਾਰਵਾਈਆਂ ਹਨ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਵੀ ਸਹਿਣ ਨਹੀਂ ਕਰੇਗਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨ ਹੀ ਮੋਹਾਲੀ, ਖਰੜ, ਫਤਹਿਗੜ੍ਹ ਸਾਹਿਬ, ਰਾਜਪੁਰਾ, ਸਿੱਧੂਪੁਰ, ਪਟਿਆਲਾ, ਰੋਪੜ ਅਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਪਾਰਟੀ ਦੇ ਸੀਨੀਅਰ ਮੈਬਰਾਂ ਨੂੰ ਬਿਨਾ ਕਿਸੇ ਵਾਰੰਟ ਤੋਂ ਗ੍ਰਿਫਤਾਰ ਕਰਨ ਜਾ ਘਰਾਂ ਵਿਚ ਨਜਰਬੰਦ ਕਰਨ ਨੂੰ ਪੰਜਾਬ ਪੁਲਿਸ ਤੇ ਖੁਫੀਆ ਵਿਭਾਗ ਦੇ ਜੰਗਲ ਦੇ ਰਾਜ ਵਾਲੀਆਂ ਕਾਰਵਾਈਆਂ ਦੀ ਸਖ਼ਤ ਸ਼ਬਦਾ ਵਿੱਚ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਆਪਹੁਦਰੀਆਂ ਕਾਰਵਾਈਆਂ ਦਾ ਸਖ਼ਤ ਨੋਟਿਸ ਲੈਂਦੇ ਹੋਏ ਪ੍ਰਗਟ ਕੀਤੇ | ਓਹਨਾ ਪੰਜਾਬ ਦੇ ਡੀ.ਜੀ.ਪੀ ਅਤੇ ਸਬੰਧਤ ਜਿਲਿਆਂ ਦੇ ਐਸ.ਐਸ.ਪੀਜ ਨੂੰ ਜਨਤਾ ਦੀ ਕਚਹਿਰੀ ਵਿਚ ਖੜਾ ਕਰਦੇ ਹੋਏ ਪੁੱਛਿਆ ਕੇ ਕਿਸ ਕਾਨੂੰਨ ਅਧੀਨ ਸਾਡੀ ਪਾਰਟੀ ਦੇ ਅਹੁਦੇਦਾਰਾਂ ਨੂੰ ਸਾਰਾ ਦਿਨ ਪ੍ਰੇਸ਼ਾਨ ਕੀਤਾ ਗਿਆ ਉਸਦਾ ਜਨਤਕ ਤੌਰ ਤੇ ਜਵਾਬ ਵੀ ਦੇਣ ਅਤੇ ਇਸ ਵਿਸ਼ੇ ਤੇ ਜਿਸ ਪੁਲਿਸ ਅਫ਼ਸਰ ਜਾ ਅਧਿਕਾਰੀ ਨੇ ਅਜਿਹੇ ਦੁਖਦਾਇਕ ਸ਼ਰਮਨਾਕ ਮਨੁੱਖੀ ਅਧਿਕਾਰ ਦਾ ਉਲੰਘਣ ਕਰਨ ਦੀ ਦੁਖਦਾਇਕ ਕਾਰਵਾਈ ਕੀਤੀ ਹੈ, ਓਹਨਾ ਵਿਰੁੱਧ ਫੌਰੀ ਪੁਲਿਸ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਅਨੁਸਾਰ ਬਣਦੀ ਸਜਾ ਦਿਤੀ ਜਾਵੇ | ਕਿਉਂਕਿ ਇਹ ਅਮਲ ਦਿੱਲੀ ਦੇ ਹੁਕਮਰਾਨਾਂ ਅਤੇ ਮੁਤਾਸਵੀ ਸੋਚ ਵਾਲੀ ਅਫਸਰਸ਼ਾਹੀ ਨੂੰ ਖੁਸ਼ ਕਰਨ ਲਈ ਸਿੱਖ ਕੌਮ ਨੂੰ ਜਲੀਲ ਕਰਨ ਲਈ ਕੀਤਾ ਗਿਆ ਹੈ ਜਿਸ ਵਿਰੁੱਧ ਜੇਕਰ ਫਿਰ ਸਰਕਾਰ ਨੇ ਅਜਿਹੀ ਕਾਰਵਾਈ ਕੀਤੀ ਤਾਂ ਪਾਰਟੀ ਹਾਈਕੋਰਟ ਵਿੱਚ ਦੋਸ਼ੀਆਂ ਨੂੰ ਖੜਾ ਕਰਨ ਤੋਂ ਗਰੇਜ ਨਹੀਂ ਕਰੇਗੀ | ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕੇ ਸਾਡੇ ਜਰਨਲ ਸਕੱਤਰ ਸ. ਕੁਲਦੀਪ ਸਿੰਘ ਭਾਗੋਵਾਲ, ਸ. ਲਖਵੀਰ ਸਿੰਘ ਕੋਟਲਾ, ਸ. ਜਗਜੀਤ ਸਿੰਘ ਰਾਜਪੁਰਾ, ਸ. ਸ਼ਮਸ਼ੇਰ ਸਿੰਘ ਰਾਜਪੁਰਾ, ਹਰਜੀਤ ਸਿੰਘ ਚਤਾਮਲਾ ਅਤੇ ਪੰਜਾਬ ਵਿਚ ਬੁਹਤ ਸਾਰੇ ਆਗੂਆਂ ਨੂੰ ਘਰਾਂ ਵਿੱਚ ਸਾਰਾ ਦਿਨ ਨਜਰ ਬੰਦ ਕਰੀ ਰੱਖਿਆ | ਸ. ਲਖਵੀਰ ਸਿੰਘ ਕੋਟਲਾ ਫ਼ਤਹਿਗੜ੍ਹ ਸਾਹਿਬ ਆਪਣੀ ਪੁਲਿਸ ਨੇ ਦਫ਼ਤਰ ਵਿਚ ਬਿਠਾ ਰੱਖਿਆ ਤਾਂ ਸਾਡੀ ਪਾਰਟੀ ਦੇ ਸੀਨੀਅਰ ਆਗੂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਅਤੇ ਮੀਡੀਆ ਸਲਾਹਕਾਰ ਨੇ ਸੰਬੰਧਤ DSP ਨਾਲ ਫੋਨ ਉਤੇ ਸ. ਲਖਵੀਰ ਸਿੰਘ ਕੋਟਲਾ ਨੂੰ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਨੂੰ ਰਿਹਾਅ ਕਰਨ ਦੀ ਗੱਲ ਕੀਤੀ ਅਤੇ DSP ਨੇ ਓਹਨਾ ਨਾਲ ਵਚਨ ਕੀਤਾ ਕਿ ਮੈ ਹੁਣੇ ਹੀ ਰਿਹਾਅ ਕਰ ਰਿਹਾ ਹਾਂ | ਇਕ ਘੰਟੇ ਬਾਅਦ ਫਿਰ ਪੁੱਛਿਆ ਤਾ ਓਹਨਾ ਕਿਹਾ ਕੇ ਮੈ ਘਰ ਭੇਜ ਦਿਤਾ ਹੈ | ਜਦੋਂ ਕਿ ਸ. ਕੋਟਲਾ ਨੂੰ ਸਾਰਾ ਦਿਨ ਬੰਦੀ ਬਣਾ ਰੱਖਿਆ ਅਤੇ ਸ਼ਾਮ ਦੇ 6 ਵਜੇ ਰਿਹਾਅ ਕੀਤਾ ਗਿਆ | ਇਹ ਸਾਰਾ ਦਿਨ ਦੀ ਬਣਾਈ ਗਈ ਬੰਦੀ ਗੈਰ ਕਾਨੂੰਨੀ ਹੀ ਨਹੀਂ ਬਲਕਿ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਹੈ | ਸ. ਮਾਨ ਨੇ ਫ਼ਤਹਿਗੜ੍ਹ ਸਾਹਿਬ ਦੀ ਐਸ.ਐਸ.ਪੀ ਬੀਬੀ ਰਵਜੋਤ ਗਰੇਵਾਲ ਤੋਂ ਮੰਗ ਕੀਤੀ ਕੇ ਜਿਸ ਡੀ.ਐਸ.ਪੀ ਨੇ ਮੇਰੀ ਪਾਰਟੀ ਦੇ ਸਤਿਕਾਰਿਤ ਅਹੁਦੇਦਾਰਾਂ ਨੂੰ ਜਲੀਲ ਤੇ ਪ੍ਰੇਸ਼ਾਨ ਕੀਤਾ ਹੈ, ਉਸ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਕਰਕੇ ਸਜਾ ਦਿਤੀ ਜਾਵੇ | ਤਾਕੇ ਕੋਈ ਵੀ ਪੁਲਿਸ ਅਧਿਕਾਰੀ ਜਮਹੂਰੀਅਤ ਅਤੇ ਅਮਨ ਮਈ ਢੰਗਾਂ ਰਾਹੀਂ ਕੰਮ ਕਰ ਰਹੀ ਮੇਰੀ ਪਾਰਟੀ ਤੇ ਮੈਬਰਾਂ ਨੂੰ ਜਲੀਲ ਕਰਨ ਦੀ ਗੁਸਤਾਖੀ ਨਾ ਕਰ ਸਕਣ | ਸ. ਮਾਨ ਨੇ ਸਮੁੱਚੀ ਪਾਰਟੀ ਦੇ ਮੈਬਰਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕੇ ਬਿਨਾਂ ਲਿਖਤੀ ਵਰੰਟਾ ਤੋਂ ਕੋਈ ਵੀ ਮੈਬਰ ਪੁਲਿਸ ਦੇ ਜ਼ੁਬਾਨੀ ਰੁਕੇ ਉਤੇ ਜਾ ਫੋਨ ਆਉਣ ਤੇ ਕਿਸੇ ਵੀ ਪੁਲਿਸ ਸਟੇਸ਼ਨ ਜਾਂ ਪੁਲਿਸ ਅਧਿਕਾਰੀ ਕੋਲ ਬਿਲਕੁਲ ਨਾ ਜਾਣ ਕਿਉਂਕਿ ਓਹਨਾ ਕੋਲ ਸਾਨੂ ਇਸ ਤਰਾਂ ਬੁਲਾਉਣ ਦਾ ਜਾ ਦਹਿਸ਼ਤ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਨਾ ਹੀ ਅਸੀਂ ਅਜਿਹਾ ਸਹਿਣ ਕਰਾਂਗੇ |

ਸ. ਮਾਨ ਨੇ ਇੰਡੀਆ ਦੇ ਹੁਕਮਰਾਨਾ ਅਤੇ ਖੁਫੀਆ ਵਿਭਾਗ ਦੀ ਉਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਿਸ ਅਧੀਨ ਸੰਸਾਰ ਦੀ ਪ੍ਰਸਿੱਧ ਮੀਡਿਆ ਕੰਪਨੀ ਦੇ ਪੱਤਰਕਾਰ ਸ. ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਉਤੇ ਪੋਹਚਨ ਤੇ ਉਸਨੂੰ ਵਾਪਿਸ ਅਮਰੀਕਾ ਇਸ ਲਈ ਭੇਜ ਦਿਤਾ ਕਿਉਂਕਿ ਉਹ ਸੱਚ ਉਤੇ ਪਹਿਰਾ ਦੇਣ ਵਾਲੇ ਨਿਰਪੱਖ ਸਿੱਖ ਪੱਤਰਕਾਰ ਹਨ ਜਦੋਕਿ ਇਹਨਾਂ ਦੀ ਪਸੰਦ ਝੂਠ ਦਾ ਪ੍ਰਚਾਰ ਕਰਨ ਵਾਲੀ ਗੋਦੀ ਮੀਡੀਆ ਅਤੇ ਪੱਤਰਕਾਰ ਹਨ | ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕੇ ਇਹ ਸ. ਅੰਗਦ ਸਿੰਘ ਕੇਵਲ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਲੰਬੇ ਸਮੇਂ ਬਾਅਦ ਮਿਲਣ ਆ ਰਹੇ ਸਨ | ਫਿਰ ਓਹਨਾ ਉਤੇ ਕਿਸੇ ਤਰਾਂ ਦਾ ਕਾਨੂੰਨੀ ਉਲੰਘਣਾ ਕਰਨ ਦਾ ਕੋਈ ਦੋਸ਼ ਵੀ ਨਹੀਂ ਹੈ | ਕੇਵਲ ਸਿੱਖ ਹੋਣਾ ਹੀ ਉਸਨੂੰ ਨਿਸ਼ਾਨਾ ਬਣਾਇਆ ਗਿਆ ਹੈ | ਮੋਦੀ ਹਕੂਮਤ ਅਤੇ ਮੁਤੱਸਵੀ ਅਫਸਰਸ਼ਾਹੀ ਦੀਆਂ ਅਜਿਹੀਆਂ ਕਰਵਾਇਆ ਜੋ ਸਿੱਖ ਕੌਮ ਵਿੱਚ ਬੇਗਾਨਗੀ ਦੀ ਭਾਵਨਾ ਨੂੰ ਪ੍ਰਵਲ ਕਰਦੀਆਂ ਹਨ, ਅਜਿਹੇ ਵਿਤਕਰਿਆਂ ਅਤੇ ਜਬਰ ਨੂੰ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ।

Leave a Reply

Your email address will not be published. Required fields are marked *