ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਜੇਪੀ ਅਤੇ ਆਰ.ਐਸ.ਐਸ. ਦੀ ਅੰਦਰੂਨੀ ਲੜਾਈ ਨੂੰ ਪੂਰੀ ਗੌਹ ਨਾਲ ਦੇਖ ਰਿਹਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 20 ਅਗਸਤ ( ) “ਸੈਂਟਰ ਦੀ ਹਕੂਮਤ ਵਿਚ ਸ੍ਰੀ ਨਿਤਿਨ ਗਡਕਰੀ ਜੋ ਟਰਾਸਪੋਰਟ ਦੇ ਵਜੀਰ ਹਨ, ਉਨ੍ਹਾਂ ਨੂੰ ਬੀਜੇਪੀ ਨੇ ਜੋ ਪਾਰਲੀਮੈਟ ਬੋਰਡ ਵਿਚੋਂ ਬਾਹਰ ਕਰ ਦਿੱਤਾ ਹੈ, ਅਜਿਹਾ ਕਰਕੇ ਬੀਜੇਪੀ ਨੇ ਆਰ.ਐਸ.ਐਸ. ਜਮਾਤ ਦੇ ਪ੍ਰਭਾਵ ਨੂੰ ਘੱਟ ਕੀਤਾ ਹੈ ਅਤੇ ਸਾਬਤ ਕੀਤਾ ਹੈ ਕਿ ਆਉਣ ਵਾਲੇ ਸਮੇ ਵਿਚ ਆਰ.ਐਸ.ਐਸ. ਦਾ ਨਹੀ ਬੀਜੇਪੀ ਦਾ ਹੀ ਇੰਡੀਆਂ ਦਾ ਵਜ਼ੀਰ-ਏ-ਆਜਮ ਹੋਵੇਗਾ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਗਡਕਰੀ ਜਿਨ੍ਹਾਂ ਨੇ ਆਪਣੇ ਵਿਭਾਗ ਤੇ ਅਹੁਦੇ ਨਾਲ ਬਹੁਤ ਹੀ ਇਮਾਨਦਾਰੀ ਤੇ ਸੰਜ਼ੀਦਗੀ ਨਾਲ ਇਨਸਾਫ਼ ਕਰਦੇ ਹੋਏ ਦ੍ਰਿੜਤਾ ਨਾਲ ਕੰਮ ਕੀਤਾ ਹੈ ਉਹ ਆਰ.ਐਸ.ਐਸ. ਦੇ ਸਿੱਖਰਲੇ ਚਿਹਤੇ ਇਨਸਾਨ ਹਨ ਜਿਨ੍ਹਾਂ ਨੂੰ ਆਰ.ਐਸ.ਐਸ. 2024 ਦੀਆਂ ਪਾਰਲੀਮੈਟ ਚੋਣਾਂ ਉਪਰੰਤ ਬਤੌਰ ਵਜ਼ੀਰ-ਏ-ਆਜਮ ਇੰਡੀਆ ਦੇਖਣਾ ਚਾਹੁੰਦੀ ਹੈ । ਪਰ ਬੀਜੇਪੀ ਨੇ ਪਾਰਲੀਮੈਟ ਬੋਰਡ ਤੋ ਬਾਹਰ ਕਰਕੇ ਜੋ ਧੋਬੀ ਪਟਕਾ ਮਾਰਿਆ ਹੈ ਅਤੇ ਆਰ.ਐਸ.ਐਸ. ਦੀ ਤਾਕਤ ਨੂੰ ਘਟਾਉਣ ਦੀ ਕੋਸਿ਼ਸ਼ ਕੀਤੀ ਹੈ, ਉਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਨਜ਼ਰ ਰੱਖਦੇ ਹੋਏ ਆਪਣੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਪੈਤੜਾ ਅਪਣਾਏਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਗਡਕਰੀ ਨੂੰ ਬੀਜੇਪੀ ਜਮਾਤ ਵੱਲੋ ਸੈਟਰ ਦੇ ਪਾਰਲੀਮੈਟ ਬੋਰਡ ਵਿਚੋ ਬਾਹਰ ਕਰਨ ਦੇ ਹੋਏ ਅਮਲ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਦੀ ਲੜਾਈ ਉਸੇ ਤਰ੍ਹਾਂ ਦੀ ਹੈ ਜਿਵੇ ਚੀਨ ਦੇ ਪ੍ਰੈਜੀਡੈਟ ਸ੍ਰੀ ਸੀ-ਜਿਨਪਿੰਗ ਲਦਾਖ ਵਿਚ ਇੰਡੀਆ ਦਾ ਵੱਧ ਤੋ ਵੱਧ ਇਲਾਕਾ ਕਬਜਾ ਕਰਨ ਉਤੇ ਅਮਲ ਕਰ ਰਹੇ ਹਨ ਅਤੇ ਆਪਣੀ ਪ੍ਰੈਜੀਡੈਟਸਿਪ ਨੂੰ ਕਾਇਮ ਰੱਖਣਾ ਚਾਹੁੰਦੇ ਹਨ । ਜੋ ਮੋਦੀ ਹਕੂਮਤ ਨੇ 900 ਸਕੇਅਰ ਵਰਗ ਕਿਲੋਮੀਟਰ ਲਦਾਖ ਦਾ ਇਲਾਕਾ ਚੀਨ ਦੇ ਹਵਾਲੇ ਕਰ ਦਿੱਤਾ ਹੈ, ਇਸ ਨਾਲ ਮੋਦੀ ਆਪਣੇ ਵਿਰੋਧੀਆ ਵਿਚ ਕੰਮਜੋਰ ਹੋਏ ਹਨ । ਅਸੀ ਮਹਿਸੂਸ ਕਰਦੇ ਹਾਂ ਕਿ ਇਨ੍ਹਾਂ ਦੀ ਬੀਜੇਪੀ ਤੇ ਆਰ.ਐਸ.ਐਸ. ਦੀ ਸਿਆਸੀ ਤਾਕਤ ਨੂੰ ਪ੍ਰਾਪਤ ਕਰਨ ਦੀ ਲੜਾਈ ਬੀਜੇਪੀ ਨੂੰ ਜਿਥੇ ਤਾਕਤ ਪੱਖੋ ਲਗੜੀ ਕਰੇਗੀ ਉਥੇ ਕੰਮਜੋਰ ਮਾਲੀ ਹਾਲਤ ਵੱਧਦੀਆਂ ਕੀਮਤਾਂ ਅਤੇ ਰਿਸਵਤਖੋਰੀ ਵੀ ਇਨ੍ਹਾਂ ਨੂੰ ਕੰਮਜੋਰ ਕਰਨ ਵਿਚ ਕੰਮ ਕਰਨਗੀਆ । ਜੋ ਬੀ.ਐਸ.ਐਫ. ਦੀ ਤਾਕਤ ਤੇ ਦਾਇਰੇ ਨੂੰ ਵਧਾਇਆ ਜਾ ਰਿਹਾ ਹੈ, ਇਹ ਸਾਬਤ ਕਰਦਾ ਹੈ ਕਿ ਹਿੰਦੂਤਵ ਹੁਕਮਰਾਨ ਦਾ ਸਿੱਖਾਂ ਉਤੇ ਵਿਸਵਾਸ ਘੱਟਦਾ ਜਾ ਰਿਹਾ ਹੈ ਜਿਸ ਕਾਰਨ ਇੰਡੋ-ਪਾਕਿ ਸਰਹੱਦ ਉਤੇ ਹਕੂਮਤੀ ਤਾਕਤ ਵੀ ਘੱਟਦੀ ਜਾ ਰਹੀ ਹੈ ।

ਉਨ੍ਹਾਂ ਕਿਹਾ ਕਿ ਜੋ ਸਿੱਖਾਂ ਦੇ ਕਿਰਪਾਨ ਪਹਿਨਣ ਦੇ ਵਿਰੁੱਧ ਪਟੀਸਨ ਦਿੱਲੀ ਹਾਈਕੋਰਟ ਵੱਲੋ ਪ੍ਰਵਾਨ ਕੀਤੀ ਗਈ ਹੈ, ਉਸ ਨਾਲ ਸਿੱਖ ਕੌਮ ਦਾ ਹੁਕਮਰਾਨਾਂ ਅਤੇ ਅਦਾਲਤਾਂ ਉਤੇ ਵਿਸਵਾਸ ਨੂੰ ਵੀ ਬਹੁਤ ਡੂੰਘੀ ਠੇਸ ਪਹੁੰਚੀ ਹੈ । ਜੇਕਰ ਸੁਪਰੀਮ ਕੋਰਟ ਇੰਡੀਆ ਵੱਲੋ ਰੱਦ ਕੀਤੀ ਗਈ ਪਟੀਸਨ ਨੂੰ ਦਿੱਲੀ ਹਾਈਕੋਰਟ ਨੇ ਪ੍ਰਵਾਨ ਕੀਤਾ ਹੈ, ਤਾਂ ਆਰਟੀਕਲ 25 ਰਾਹੀ ਸਿੱਖ ਕੌਮ ਨੂੰ ਕਿਰਪਾਨ ਪਹਿਨਣ ਤੇ ਲਿਜਾਣ ਦੀ ਮਿਲੀ ਗ੍ਰਾਂਟੀ ਨੂੰ ਕੁੱਚਲਿਆ ਜਾ ਰਿਹਾ ਹੈ, ਤਾਂ ਦਿੱਲੀ ਹਾਈਕੋਰਟ ਦਾ ਇਹ ਕਾਰਾ ਮੁਤੱਸਵੀ ਹਿੰਦੂਤਵ ਸੋਚ ਦਾ ਗੁਲਾਮ ਬਣਕੇ ਕੀਤਾ ਗਿਆ ਹੈ ਜਿਸਦੇ ਨਤੀਜੇ ਕਦਾਚਿੱਤ ਲਾਹੇਵੰਦ ਸਾਬਤ ਨਹੀ ਹੋਣਗੇ ।

Leave a Reply

Your email address will not be published. Required fields are marked *