17 ਅਗਸਤ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 15 ਅਗਸਤ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ, ਜਿਸਨੂੰ ਚੱਲਦਿਆ ਹੋਇਆ ਇਕ ਸਾਲ ਦਾ ਸਮਾਂ ਪੂਰਨ ਹੋ ਗਿਆ ਹੈ ਇਸ ਵਿਚ 17 ਅਗਸਤ ਨੂੰ ਜੋਗਿੰਦਰ ਸਿੰਘ ਪ੍ਰਧਾਨ ਕਿਸਾਨ ਵਿੰਗ ਮਾਨਸਾ, 18 ਅਗਸਤ ਨੂੰ ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ, 19 ਅਗਸਤ ਨੂੰ ਪਰਮਜੀਤ ਸਿੰਘ ਫਾਜਿਲਕਾ, 20 ਅਗਸਤ ਨੂੰ ਸੁਰਜੀਤ ਸਿੰਘ ਤਲਵੰਡੀ ਜਗਰਾਓ, 21 ਅਗਸਤ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 22 ਅਗਸਤ ਨੂੰ ਰਜਿੰਦਰ ਸਿੰਘ ਫ਼ੌਜੀ ਕਪੂਰਥਲਾ, 23 ਅਗਸਤ ਨੂੰ ਬਲਕਾਰ ਸਿੰਘ ਭੁੱਲਰ ਪਟਿਆਲਾ ਦਿਹਾਤੀ, 24 ਅਗਸਤ ਨੂੰ ਹਰਜੀਤ ਸਿੰਘ ਚਤਾਮਲਾ ਰੋਪੜ੍ਹ, 25 ਅਗਸਤ ਨੂੰ ਭਾਈ ਰਾਮ ਸਿੰਘ ਪਾਇਲ ਖੰਨਾ, 26 ਅਗਸਤ ਨੂੰ ਗੁਰਬਿੰਦਰ ਸਿੰਘ ਜੌਲੀ ਬਟਾਲਾ, 27 ਅਗਸਤ ਨੂੰ ਬਲਦੇਵ ਸਿੰਘ ਵੜਿੰਗ ਮੁਕਤਸਰ, 28 ਅਗਸਤ ਨੂੰ ਬਲਦੇਵ ਸਿੰਘ ਗਗੜਾ ਧਰਮਕੋਟ, 29 ਅਗਸਤ ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 30 ਅਗਸਤ ਨੂੰ ਰਣਜੀਤ ਸਿੰਘ ਸੰਤੋਖਗੜ੍ਹ ਰੋਪੜ੍ਹ, 31 ਅਗਸਤ ਨੂੰ ਜਸਵੰਤ ਸਿੰਘ ਸੋਹਲ ਪੱਟੀ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।

Leave a Reply

Your email address will not be published. Required fields are marked *